Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਉਲਟੇ ਹੋਰ ਜ਼ਮਾਨੇ ਆਏ

October 01, 2018 08:17 AM

-ਪ੍ਰਦੀਪ ਦੌਧਰੀਆ
ਅੱਜ ਤੋਂ ਤੀਹ ਕੁ ਸਾਲ ਪਹਿਲਾਂ ਤੱਕ ਬੱਸ ਜਾਂ ਰੇਲ ਗੱਡੀ ਦਾ ਸਫਰ ਬੜੇ ਅਨੋਖੇ ਤਰ੍ਹਾਂ ਦਾ ਹੁੰਦਾ ਸੀ। ਸਫਰ ਸ਼ੁਰੂ ਕਰੋ ਤਾਂ ਹਰ ਮੁਸਾਫਿਰ ਕੋਈ ਨਾ ਕੋਈ ਅਖਬਾਰ, ਰਸਾਲਾ ਪੜ੍ਹ ਰਿਹਾ ਹੁੰਦਾ ਜਾਂ ਆਪਣੇ ਅਕੀਦੇ, ਮਜ਼ਹਬ ਮੁਤਾਬਕ ਪਾਠ ਕਰ ਰਿਹਾ ਹੁੰਦਾ। ਜੇ ਕੋਈ ਇਹ ਕੁਝ ਨਾ ਕਰ ਰਿਹਾ ਹੁੰਦਾ ਤਾਂ ਨਾਲ ਦੀ ਜਾਣੂ ਜਾਂ ਅਣਜਾਣ ਸਵਾਰੀ ਨਾਲ ਗੱਲਬਾਤ ਹੀ ਕਰ ਰਿਹਾ ਹੁੰਦਾ। ਗੱਲਬਾਤਾਂ ਦਾ ਇਹ ਸਿਲਸਿਲਾ ਬੱਸ ਦੀਆਂ ਸੀਟਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਸੜਕਾਂ, ਰਾਜ ਸਰਕਾਰ ਦੀਆਂ ਨਾਕਾਮੀਆਂ, ਮੁਲਕ ਪੱਧਰ 'ਤੇ ਹੋ ਰਹੇ ਘੁਟਾਲਿਆਂ ਤੇ ਕੌਮਾਂਤਰੀ ਪੱਧਰ 'ਤੇ ਅਮਰੀਕਾ ਦੀਆਂ ਨੀਤੀਆਂ ਤੱਕ ਪਹੁੰਚ ਜਾਂਦਾ। ਉਦੋਂ ਨੂੰ ਸਵਾਰੀ ਦਾ ਟਿਕਾਣਾ ਆ ਜਾਂਦਾ। ਬੈਠੀ ਰਹਿ ਗਈ ਸਵਾਰੀ ਨਵੇਂ ਜੋੜੀਦਾਰ ਨੂੰ ਉਡੀਕਦੀ ਤੇ ਗੱਲਬਾਤਾਂ ਦਾ ਸਿਲਸਿਲਾ ਮੁੜ ਸ਼ੁਰੂ ਹੋ ਜਾਂਦਾ। ਸਫਰ ਕਰਦਿਆਂ ਲੋਕਾਂ ਦੀਆਂ ਦੂਰ ਨੇੜੇ ਦੀਆਂ ਪੁਰਾਣੀਆਂ ਰਿਸ਼ਤੇਦਾਰੀਆਂ ਜਾਂ ਜਾਣ ਪਛਾਣਾਂ ਨਿਕਲ ਆਉਂਦੀਆਂ। ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਹੁੰਦੀਆਂ। ਕਈ ਵਾਰ ਨਵੇਂ ਰਿਸ਼ਤੇ ਵੀ ਬਣ ਜਾਂਦੇ ਤੇ ਕੁੜੀ ਮੁੰਡੇ ਦੇ ਰਿਸ਼ਤੇ ਦੀ ਦੱਸ ਵੀ ਪੈ ਜਾਂਦੀ। ਬਿਮਾਰੀਆਂ ਦੇ ਇਲਾਜ ਵੀ ਮਿਲ ਜਾਂਦਾ। ਅਜਿਹੇ ਧਾਰਮਿਕ ਸਥਾਨਾਂ ਦਾ ਵੀ ਪਤਾ ਲੱਗ ਜਾਂਦਾ, ਜਿਥੇ ਸੁੱਖਾਂ ਸੁੱਖਣ ਨਾਲ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਹੋਵੇ। ਕਹਿਣ ਦਾ ਭਾਵ ਕਿ ਬੱਸ ਜਾਂ ਰੇਲ ਗੱਡੀ ਦਾ ਇਹ ਸਫਰ ਚਲਦਾ ਫਿਰਦਾ ਗਿਆਨ ਦਾ ਖਜ਼ਾਨਾ ਸੀ, ਜਿਥੇ ਹਰ ਜਾਣਕਾਰੀ ਮਿਲ ਜਾਂਦੀ ਸੀ। ਇਸ ਤੋਂ ਇਲਾਵਾ ਲੰਮੇ ਸਫਰ ਵੇਲੇ ਖਾਣਾ ਪੀਣਾ ਵੀ ਇੱਕ ਦੂਜੇ ਨਾਲ ਸਾਂਝਾ ਕਰ ਲਿਆ ਜਾਂਦਾ ਸੀ। ਉਸ ਵੇਲੇ ਨਾਲ ਦੀ ਸਵਾਰੀ ਨਾਲ ਆਪਣਾ ਖਾਣ ਪੀਣ ਸਾਂਝਾ ਕਰਨਾ ਹਰ ਕੋਈ ਫਰਜ਼ ਸਮਝਦਾ ਸੀ।
ਸੰਨ 1990-91 ਦੀ ਗੱਲ ਐ, ਆਪਣੇ ਦਿੱਲੀ ਪਰਵਾਸ ਵੇਲੇ ਮੈਨੂੰ ਹਰ ਹਫਤੇ ਦਿੱਲੀ ਆਉਣਾ ਜਾਣਾ ਹੁੰਦਾ ਸੀ। ਲੁਧਿਆਣਿਓਂ ਸਵੇਰੇ ਸੁਪਰਫਾਸਟ ਰੇਲ ਗੱਡੀ 'ਤੇ ਸਵਾਰ ਹੋ ਕੇ ਬਾਅਦ ਦੁਪਹਿਰੇ ਦਿੱਲੀ ਪਹੁੰਚਣ ਤੱਕ ਦੇ ਸਫਰ ਦਾ ਪਤਾ ਹੀ ਨਹੀਂ ਸੀ ਲੱਗਦਾ ਕਿ ਕਦ ਅੱਪੜ ਗਏ। ਅਣਜਾਣ ਸਵਾਰੀਆਂ ਨਾਲ ਸ਼ੁਰੂ ਹੋਈ ਗੁਫਤਗੂ ਟਿਕਾਣੇ ਉੱਤੇ ਪਹੁੰਚਣ ਤੱਕ ਵੀ ਖਤਮ ਨਾ ਹੁੰਦੀ। ਇਸ ਵਾਅਦੇ ਨਾਲ ਉਤੇ ਉਤਰਦੇ ਕਿ ਅਗਲੀ ਵਾਰ ਫਿਰ ਮਿਲਾਂਗੇ। ਸਾਰੇ ਸਫਰ ਦੌਰਾਨ ਗੱਲਬਾਤਾਂ ਸਾਂਝੀਆਂ ਕਰਨ ਦੇ ਨਾਲ ਰੋਟੀ ਪਾਣੀ ਵੀ ਸਾਂਝਾ ਹੋ ਜਾਂਦਾ। ਘਰੋਂ ਸਵੇਰੇ ਤੁਰਨ ਲੱਗੇ ਮਾਂ ਨੇ ਦੋ ਰੋਟੀਆਂ ਬੰਨ੍ਹ ਦੇਣੀਆਂ ਤਾਂ ਮੈਂ ਹਮੇਸ਼ਾ ਕਹਿਣਾ, ‘ਮਾਤਾ! ਜੇ ਵੱਧ ਰੋਟੀਆਂ ਦੇਣੀਆਂ ਤਾਂ ਦੇ। ਨਹੀਂ ਤਾਂ ਇਹ ਵੀ ਰਹਿਣ ਦੇ। ਰਾਹ ਵਿੱਚ ਰੋਟੀ ਖਵਾਉਣ ਵਾਲੇ ਬਹੁਤ ਮਿਲ ਜਾਣਗੇ।' ਉਦੋਂ ਇਕ ਰਿਵਾਜ਼ ਸੀ ਕਿ ਕੋਈ ਵੀ ਸਵਾਰੀ ਇਕੱਲਿਆਂ ਖਾਣਾ ਨਹੀਂ ਸੀ ਖਾਂਦੀ। ਉਹ ਨਾਲ ਬੈਠੀ ਸਵਾਰੀ ਨੂੰ ਲਾਜ਼ਮੀ ਪੁੱਛਦੀ ਸੀ ਤੇ ਨਾਲ ਦੀ ਸਵਾਰੀ ਨਾਂਹ ਨੁੱਕਰ ਕਰਦੀ ਹੋਈ ਆਪਣੀ ਰੋਟੀ ਵੀ ਉਸ ਨਾਲ ਸਾਂਝੀ ਕਰ ਲੈਂਦੀ ਸੀ। ਉਦੋਂ ਕਿਸੇ ਕੋਲੋਂ ਖਾਣਾ ਖਾਣ ਜਾਂ ਕਿਸੇ ਵੀ ਖਵਾਉਣ ਦੀ ਕੋਈ ਸ਼ਰਮ ਨਹੀਂ ਸੀ।
ਮੈਨੂੰ ਯਾਦ ਹੈ ਕਿ ਇਕ ਵਾਰ ਮੇਰੇ ਮਾਤਾ ਜੀ ਨੇ ਮੱਕੀ ਦੀਆਂ ਦਸ ਕੁ ਰੋਟੀਆਂ ਤੇ ਤਾਜ਼ਾ ਸਾਗ ਬੰਨ੍ਹ ਕੇ ਦੇ ਦਿੱਤਾ ਤੇ ਕਿਹਾ ਕਿ ਇਹ ਕਿਹੜਾ ਖਰਾਬ ਹੋਣਾ। ਦੋ ਤਿੰਨ ਦਿਨ ਗਰਮ ਕਰਕੇ ਖਾਂਦਾ ਰਹੀਂ। ਸਾਰਾ ਕੁਝ ਬੈਗ ਵਿੱਚ ਪਾਇਆ ਤੇ ਟਰੇਨ 'ਚ ਬਹਿ ਗਿਆ। ਲੁਧਿਆਣਿਓਂ ਚੱਲ ਕੇ ਹਾਲੇ ਅੰਬਾਲਾ ਨਹੀਂ ਸਾ ਪਹੁੰਚਿਆ ਕਿ ਢਿੱਡ ਵਿੱਚ ਚੂਹੇ ਟੱਪਣ ਲੱਗੇ। ਤਦੇ ਪੋਣੇ 'ਚ ਵਲੇਟੀਆਂ ਰੋਟੀਆਂ ਖੋਲ੍ਹ ਲਈਆਂ। ਮੇਰੇ ਕੁਝ ਬੋਲਣ ਤੋਂ ਪਹਿਲਾਂ ਨਾਲ ਦੀ ਸਵਾਰੀ ਬੋਲੀ, ‘ਵਾਹ! ਮੱਕੀ ਦੀਆਂ ਰੋਟੀਆਂ ਅਤੇ ਸਰ੍ਹੋਂ ਦਾ ਸਾਗ। ਸਹੁੰ ਬਾਪੂ ਦੀ, ਬੜਾ ਸਵਾਦ ਹੁੰਦਾ।' ਅਗਲੇ ਪੰਜਾਂ ਮਿੰਟਾਂ ਵਿੱਚ ਸਾਡੇ ਆਸੇ ਪਾਸੇ ਬੈਠੀਆਂ ਸਾਰੀਆਂ ਸਵਾਰੀਆਂ ਦੇ ਹੱਥ 'ਤੇ ਮੱਕੀ ਦੀ ਰੋਟੀ 'ਤੇ ਉਤੇ ਸਾਗ ਸੀ।
ਸਾਰੇ ਉਂਗਲੀਆਂ ਚੱਟ-ਚੱਟ ਕੇ ਮਾਂ ਦੇ ਹੱਥੀਂ ਬਣੇ ਸਾਗ ਦੀ ਤਾਰੀਫ ਕਰ ਰਹੇ ਸਨ ਤੇ ਮੇਰਾ ਦਿਲ ਬਾਗੋਬਾਗ ਹੋ ਰਿਹਾ ਸੀ। ਮੈਂ ਬਾਬੇ ਨਾਨਕ ਦਾ ਸੱਚੇ ਦਿਲੋਂ ਧੰਨਵਾਦ ਕਰ ਰਿਹਾ ਸਾਂ, ਜਿਸ ਨੇ ਸਾਨੂੰ ਪੰਜਾਬੀਆਂ ਨੂੰ ਵੰਡ ਛਕਣ ਦਾ ਸਬਕ ਦਿੱਤਾ ਸੀ। ਇਸੇ ਤਰ੍ਹਾਂ ਇਕ ਵਾਰ ਗਰਮੀਆਂ ਦੇ ਦਿਨਾਂ ਵਿੱਚ ਜਲੰਧਰੋਂ ਲੁਧਿਆਣੇ ਲਈ ਬੱਸ ਵਿੱਚ ਬੈਠਿਆ। ਫਗਵਾੜੇ ਪਹੁੰਚਦੇ ਤੱਕ ਪਿਆਸ ਲੱਗਣ ਲੱਗੀ ਤਾਂ ਬਾਹਰੋਂ ਪਾਣੀ ਦੀ ਬੋਤਲ ਖਰੀਦ ਲਈ। ਬੋਤਲ ਖੋਲ੍ਹ ਕੇ ਮੂੰਹ ਨੂੰ ਲਾਉਣ ਹੀ ਲੱਗਾ ਸਾਂ ਕਿ ਨਾਲ ਬੈਠੀ ਬਜ਼ੁਰਗ ਮਾਤਾ ਵੱਲ ਧਿਆਨ ਗਿਆ ਤਾਂ ਬੋਤਲ ਮਾਤਾ ਵੱਲ ਕਰ ਦਿੱਤੀ। ਉਹ ਜਿਵੇਂ ਪਾਣੀ ਨੂੰ ਤਰਸ ਰਹੀ ਸੀ। ਮਾਤਾ ਨੇ ਓਕ ਨਾਲ ਆਪਣਾ ਸੁੱਕਾ ਗਲਾ ਤਰ ਕਰਕੇ ਜੋ ਅਸੀਸਾਂ ਦਿੱਤੀਆਂ, ਉਹਦੇ ਨਾਲ ਮੇਰੇ ਗਲੇ ਦੀ ਨਹੀਂ ਮੇਰੀ ਆਤਮਾ ਦੀ ਪਿਆਸ ਵੀ ਬੁਝ ਗਈ। ਇਹ ਸਭ ਬੀਤੇ ਸਮੇਂ ਦੀਆਂ ਗੱਲਾਂ ਸਨ।
ਇਹ ਗੱਲਾਂ ਮੈਂ ਅੱਜ ਕਿਉਂ ਕਰ ਰਿਹਾ ਹਾਂ। ਦਰਅਸਲ ਕੁਝ ਦਿਨ ਪਹਿਲਾਂ ਲੰਮੇ ਅਰਸੇ ਬਾਅਦ ਪਹਿਲਾਂ ਜਨਰਲ ਰੇਲ ਵਿੱਚ ਤੇ ਫਿਰ ਉਸੇ ਦਿਨ ਬੱਸ ਵਿੱਚ ਸਫਰ ਕਰਨ ਦਾ ਮੌਕਾ ਮਿਲਿਆ। ਜਨਰਲ ਟਰੇਨ ਵਿੱਚ ਸਫਰ ਦੌਰਾਨ ਮੈਂ ਵੇਖ ਕੇ ਹੈਰਾਨ ਸਾਂ ਕਿ ਉਥੇ ਸਾਰਾ ਸਫਰ ਵਾਲਾ ਮਾਹੌਲ ਹੀ ਬਦਲ ਗਿਆ ਏ। ਮੈਨੂੰ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਕਿ ਮੈਂ ਪੰਜਾਬ ਵਿੱਚ ਸਫਰ ਕਰ ਰਿਹਾ ਹਾਂ। ਹਰ ਮੁਸਾਫਿਰ ਆਪਣੇ ਆਪ ਵਿੱਚ ਮਗਨ। ਕੋਈ ਅਖਬਾਰ, ਰਸਾਲਾ ਨਹੀਂ ਸੀ ਪੜ੍ਹ ਰਿਹਾ ਤੇ ਨਾ ਕੋਈ ਪਾਠ ਕਰ ਰਿਹਾ ਸੀ। ਹਰੇਕ ਦੇ ਹੱਥ ਵਿੱਚ ਮੋਬਾਈਲ ਤੇ ਸਾਰੇ ਕੰਨਾਂ ਵਿੱਚ ਟੂਟੀਆਂ ਜਿਹੀਆਂ ਅੜਾ ਕੇ ਆਪਣੇ ਆਪ ਵਿੱਚ ਮਗਨ। ਆਪੇ ਹੱਸੀ ਜਾਂਦੇ ਸਨ, ਆਪੇ ਗੱਲਾਂ ਕਰੀ ਜਾਂਦੇ ਸਨ। ਨਾ ਨਾਲ ਬੈਠੀ ਸਵਾਰੀ ਦੀ ਕੋਈ ਸੁੱਧ ਤੇ ਨਾ ਆਪਣੇ ਆਪ ਦੀ। ਇਕ ਹੱਥ ਵਿੱਚ ਡਬਲ ਰੋਟੀ ਜਿਹੀ ਫੜੀ ਹੁੰਦੀ, ਨਾਲੇ ਆਪੇ ਗੱਲਾਂ ਕਰੀ ਜਾਣ ਤੇ ਨਾਲੋ ਨਾਲ ਉਸ ਡਬਲ ਰੋਟੀ ਨੂੰ ਬੇਧਿਆਨ ਹੋ ਕੇ ਖਾਈ ਜਾਣ। ਬਚਪਨ ਵਿੱਚ ਸਾਡੀ ਮਾਤਾ ਸਾਨੂੰ ਰੋਟੀ ਖਵਾਉਂਦੇ ਹੋਏ ਗੱਲ ਕਰਨ ਤੋਂ ਤੇ ਕੋਈ ਗੱਲ ਸੋਚਣ ਤੋਂ ਟੋਕਦੀ ਹੁੰਦੀ ਸੀ। ਕਹਿੰਦੀ ਸੀ ਕਿ ਇਹ ਅੰਨ ਦੇਵਤੇ ਦੀ ਤੌਹੀਨ ਹੈ, ਪਰ ਇਥੇ ਪਤਾ ਹੀ ਨਹੀਂ ਸੀ ਲੱਗਦਾ ਕਿ ਨਵੀਂ ਪਨੀਰੀ ਕਿਸ ਚੀਜ਼ ਨੂੰ ਖਾ ਰਹੀ ਏ। ਕਿਸੇ ਨਾਲ ਖਾਣਾ ਸਾਂਝਾ ਕਰਨਾ ਵੱਖਰੀ ਗੱਲ, ਕੋਈ ਕਿਸੇ ਨੂੰ ਬੁਲਾ ਹੀ ਨਹੀਂ ਰਿਹਾ। ਆਦਤ ਤੋਂ ਮਜਬੂਰ ਹੋ ਕੇ ਮੈਂ ਨਾਲ ਦੀ ਸਵਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੰਨਾਂ 'ਚੋਂ ਟੂਟੀਆਂ ਕੱਢ ਕੇ ਮੇਰੇ ਵੱਲ ਇੰਜ ਵੇਖਿਆ ਜਿਵੇਂ ਮੈਂ ਉਸ ਨੂੰ ਬੜੇ ਜ਼ਰੂਰੀ ਕੰਮ ਲੱਗੇ ਨੂੰ ਪਰੇਸ਼ਾਨ ਕੀਤਾ ਹੋਵੇ।
ਇਥੇ ਮੈਨੂੰ ਯਾਦ ਆਇਆ ਕਿ ਸੰਨ 1992 ਦੌਰਾਨ ਦਿੱਲੀ ਤੋਂ ਜੋਧਪੁਰ ਦਾ ਉਹ ਸਫਰ ਜਦ ਮੇਰੇ ਕੋਲ ਖਾਣਾ ਤਾਂ ਕੀ ਇੰਨੇ ਲੰਮੇ ਸਫਲ ਲਈ ਪਾਣੀ ਤੱਕ ਵੀ ਨਹੀਂ ਸੀ ਤੇ ਉਤੋਂ ਸਾਰੇ ਮੁਸਾਫਿਰ ਅਣਜਾਣ। ਇਥੋਂ ਤੱਕ ਕਿ ਉਨ੍ਹਾਂ ਨਾਲ ਮੇਰੀ ਭਾਸ਼ਾ ਦੀ ਵੀ ਸਾਂਝ ਨਹੀਂ ਸੀ। ਮੈਂ ਠੇਠ ਪੰਜਾਬੀ ਤੇ ਉਹ ਮਾਰਵਾੜੀ ਪਰ ਦਿੱਲੀਓਂ ਟਰੇਨ ਚੱਲਣ ਦੇ ਤਕਰੀਬਨ ਘੰਟੇ ਕੁ ਬਾਅਦ ਗੱਲਬਾਤ ਦਾ ਅਜਿਹਾ ਦੌਰ ਸ਼ੁਰੂ ਕੀਤਾ ਕਿ ਹਰ ਕੋਈ ਮੈਨੂੰ ਧਿਆਨ ਨਾਲ ਸੁਣ ਰਿਹਾ ਸੀ। ਮਾਰਵਾੜੀਆਂ ਤੋਂ ਮੈਂ ਪਾਣੀ ਵੀ ਪੀਤਾ ਤੇ ਖਾਣਾ ਵੀ ਖਾਧਾ। ਇਕ ਵਾਰ ਮੇਰੀ ਮਾਤਾ ਨੇ ਮੇਰੇ ਨਾਲ ਦਿੱਲੀ ਜਾਣਾ ਸੀ। ਅਸੀਂ ਲੁਧਿਆਣਿਓਂ ਟਰੇਨ 'ਤੇ ਬੈਠੇ। ਮੈਂ ਉਤਲੇ ਫੱਟੇ ਉਤੇ ਚੜ੍ਹ ਕੇ ਬਹਿ ਗਿਆ। ਮਾਤਾ ਥੱਲੇ ਵਾਲੀ ਸੀਟ ਉਤੇ ਬੈਠ ਗਈ। ਮੇਰੀ ਮਾਤਾ ਨਾਲ ਇਕ ਹੋਰ ਸੂਬੇ ਦੀ ਵਸਨੀਕ ਔਰਤ ਵੀ ਬਹਿ ਗਈ ਸੀ। ਥੋੜ੍ਹੀ ਦੇਰ ਨੂੰ ਉਨ੍ਹਾਂ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਗਈ। ਮੈਂ ਹੈਰਾਨ ਸਾਂ ਕਿ ਉਹ ਇਕ ਦੂਜੀ ਦੀ ਗੱਲ ਕਿਵੇਂ ਸਮਝ ਰਹੀਆਂ ਸਨ। ਦਿੱਲੀ ਪਹੁੰਚਣ ਤੱਕ ਉਹ ਘੁਲ ਮਿਲ ਗਈਆਂ ਤੇ ਖਾਣਾ ਪੀਣਾ ਸਾਂਝਾ ਹੋ ਗਿਆ ਸੀ। ਇਹੋ ਸਾਡੀ ਪੰਜਾਬੀ ਸੱਭਿਅਤਾ ਹੈ, ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’