Welcome to Canadian Punjabi Post
Follow us on

25

April 2019
ਭਾਰਤ

ਸਲਮਾਨ ਖਾਨ ਕਹਿੰਦੈ: ਨਾ ਮੈਂ ਚੋਣ ਲੜਾਂਗਾ ਤੇ ਨਾ ਪ੍ਰਚਾਰ ਕਰਾਂਗਾ

March 24, 2019 01:34 AM

ਭੋਪਾਲ, 23 ਮਾਰਚ (ਪੋਸਟ ਬਿਊਰੋ)- ਫਿਲਮ ਅਦਾਕਾਰ ਸਲਮਾਨ ਖਾਨ ਨੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਚੋਣ ਪ੍ਰਚਾਰ ਦੀਆਂ ਖਬਰਾਂ ਨੂੰ ਸਿਰੇ ਤੋਂ ਰੱਦ ਕਰ ਕੇ ਟਵੀਟ ਕੀਤਾ ਹੈ ਕਿ ਨਾ ਮੈਂ ਚੋਣ ਲੜਾਂਗਾ ਤੇ ਨਾ ਕਿਸੇ ਸਿਆਸੀ ਪਾਰਟੀ ਦਾ ਚੋਣ ਪ੍ਰਚਾਰ ਕਰਾਂਗਾ। ਕਾਂਗਰਸ ਨੇ ਕਿਹਾ ਹੈ ਕਿ ਪਾਰਟੀ ਦੀ ਉਨ੍ਹਾਂ ਨਾਲ ਪ੍ਰਚਾਰ ਲਈ ਗੱਲ ਵੀ ਨਹੀਂ ਹੋਈ।
ਵਰਨਣ ਯੋਗ ਹੈ ਕਿ ਮੁੱਖ ਮੰਤਰੀ ਕਮਲਨਾਥ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਮੁੰਬਈ ਜਾ ਕੇ ਸਲਮਾਨ ਖਾਨ ਨਾਲ ਬੈਠਕ ਕੀਤੀ ਸੀ। ਇਸ ਬਾਰੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਸਲਮਾਨ ਖਾਨ ਨੂੰ ਉਨ੍ਹਾਂ ਦਾ ਮੱਧ ਪ੍ਰਦੇਸ਼ ਨਾਲ ਰਿਸ਼ਤਾ ਯਾਦ ਕਰਵਾਇਆ ਤੇ ਇਸ ਰਾਜ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਮੱਧ ਪ੍ਰਦੇਸ਼ 'ਚ ਸੈਰ ਸਪਾਟਾ ਪ੍ਰਮੋਸ਼ਨ ਲਈ ਕੰਮ ਕਰਨ ਦਾ ਆਫਰ ਵੀ ਦਿੱਤਾ ਸੀ। ਕਮਲਨਾਥ ਨੇ ਦੱਸਿਆ ਸੀ ਕਿ ਸਲਮਾਨ ਖਾਨ ਅੱਠ ਤੋਂ 18 ਅਪ੍ਰੈਲ ਤੱਕ ਮੱਧ ਪ੍ਰਦੇਸ਼ ਵਿੱਚ ਰਹਿਣਗੇ। ਮੁੱਖ ਮੰਤਰੀ ਦੇ ਉਕਤ ਐਲਾਨ ਨੂੰ ਲੋਕ ਸਭਾ ਚੋਣਾਂ ਨਾਲ ਜੋੜਦੇ ਹੋਏ ਇਹ ਚਰਚਾ ਸ਼ੁਰੂ ਹੋ ਗਈ ਕਿ ਸਲਮਾਨ ਖਾਨ ਨੂੰ ਕਾਂਗਰਸ ਇੰਦੌਰ ਵਾਲੀ ਮੁਸ਼ਕਿਲ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ। ਇਸ ਦੌਰਾਨ ਸਲਮਾਨ ਖਾਨ ਦਾ ਪ੍ਰੋਗਰਾਮ ਜਾਰੀ ਹੋਇਆ ਤਾਂ ਉਨ੍ਹਾਂ ਦੇ ਕੁਝ ਦਿਨ ਮਾਂਡੂ ਵਿੱਚ ਰਹਿਣ ਦਾ ਜ਼ਿਕਰ ਸੀ, ਪਰ ਇਹ ਪ੍ਰੋਗਰਾਮ ਸਲਮਾਨ ਦੀ ਸ਼ੂਟਿੰਗ ਬਾਰੇ ਸੀ। ਇਸ ਪਿੱਛੋਂ ਪ੍ਰਚਾਰ ਹੋਣ ਲੱਗ ਪਿਆ ਕਿ ਸਲਮਾਨ ਕਾਂਗਰਸ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ। ਫਿਰ ਸਲਮਾਨ ਨੇ ਹੋਲੀ ਵਾਲੇ ਦਿਨ ਟਵੀਟ ਕੀਤਾ ਅਤੇ ਇਸ ਪ੍ਰਚਾਰ ਉੱਤੇ ਰੋਕ ਲਾ ਦਿੱਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸੁਪਰੀਮ ਕੋਰਟ ਨੇ ਕਿਹਾ: ਨਿਆਂ ਪਾਲਿਕਾ ਵਿੱਚ ਕੋਈ ਫਿਕਸਿੰਗ ਰੈਕੇਟ ਹੋਇਆ ਤਾਂ ਜੜ੍ਹ ਤਕ ਜਾਵਾਂਗੇ
ਜਿੰਨਾ ਸੋਹਣਾ ਓਨਾ ਖਤਰਨਾਕ ਸਰਬੇਰਾ ਓਡੋਲਮ ਦਰੱਖਤ, ਛੂੰਹਦੇ ਸਾਰ ਹੀ ਮਾਰ ਸੁੱਟਦੈ
ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਬਜਰੰਗ ਨੇ ਸੋਨ ਤਮਗਾ ਜਿੱਤਿਆ
ਮਹਿਬੂਬਾ ਮੁਫਤੀ ਦੇ ਗੜ੍ਹ ਵਿੱਚ 40 ਵੋਟ ਕੇਂਦਰਾਂ ਉੱਤੇ ਇੱਕ ਵੀ ਵੋਟ ਨਹੀਂ ਪਈ
ਇੰਦੌਰ ਵਿੱਚ ਪੁਲਸ ਨੇ ਪੰਜ ਫਰਜ਼ੀ ਇਨਕਮ ਟੈਕਸ ਅਫਸਰ ਫੜੇ
ਇਰਾਨ ਤੋਂ ਕੱਚਾ ਤੇਲ ਲੈਣਾ ਭਾਰਤ ਬੰਦ ਕਰੇਗਾ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ