Welcome to Canadian Punjabi Post
Follow us on

25

April 2019
ਭਾਰਤ

ਮੰਦਰ-ਗੁਰਦੁਆਰੇ ਦੇ ਕੰਪਲੈਕਸ ਦੀ ਕੰਧ ਤੋਂ ਦੋ ਧਿਰਾਂ ਲੜੀਆਂ, ਇਕ ਜਣੇ ਦੀ ਮੌਤ

March 24, 2019 01:33 AM

ਗੁਹਲਾ ਚੀਕਾ (ਕੈਥਲ), 23 ਮਾਰਚ (ਪੋਸਟ ਬਿਊਰੋ)- ਹਰਿਆਣਾ ਦੇ ਪਿੰਡ ਬਦਸੂਈ ਦੇ ਲੋਕਾਂ ਨੇ 2016 ਵਿੱਚ ਚੰਦਾ ਇਕੱਠਾ ਕਰਕੇ ਇਕੋ ਕੰਪਲੈਕਸ ਵਿੱਚ ਮੰਦਰ ਅਤੇ ਗੁਰਦੁਆਰਾ ਬਣਾਇਆ ਸੀ। ਕਰੀਬ ਦੋ ਸਾਲ ਬਾਅਦ ਪਾਰਲੀਮੈਂਟ ਦੇ ਮੈਂਬਰ ਵੱਲੋਂ ਦਿੱਤੀ ਗਈ ਪੰਜ ਲੱਖ ਰੁਪਏ ਦੀ ਰਕਮ ਨਾਲ ਇਹ ਸਦਭਾਵਨਾ ਖਤਮ ਹੋ ਗਈ।
ਪਤਾ ਲੱਗਾ ਹੈ ਕਿ ਮੰਦਰ ਤੇ ਗੁਰਦੁਆਰੇ ਦੇ ਕੰਪਲੈਕਸ ਨੂੰ ਵੱਖ-ਵੱਖ ਕਰਨ ਲਈ ਦੋਵੇਂ ਧਿਰਾਂ ਕੰਧ ਬਣਾਉਣ 'ਤੇ ਅੜ ਗਈਆਂ ਅਤੇ ਝਗੜਾ ਇੰਨਾ ਵਧਿਆ ਕਿ ਦੋਵੇਂ ਧਿਰਾਂ ਦੇ ਲੋਕਾਂ ਨੇ ਡਾਂਗਾਂ ਅਤੇ ਗੰਡਾਸੀਆਂ ਚਲਾਈਆਂ, ਜਿਸ ਦੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋਵਾਂ ਧਿਰਾਂ ਦੇ 17 ਲੋਕ ਜ਼ਖਮੀ ਹੋ ਗਏ। ਪੁਲਸ ਨੇ ਸਾਬਕਾ ਸਰਪੰਚ ਸਮੇਤ 35 ਲੋਕਾਂ ਉੱਤੇ ਕਤਲ ਸਮੇਤ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਲਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਮੰਦਰ ਵਿੱਚ ਧਰਮਸ਼ਾਲਾ ਬਣਾਉਣ ਲਈ ਕੁਝ ਲੋਕ ਪਾਰਲੀਮੈਂਟ ਮੈਂਬਰ ਰਾਜਕੁਮਾਰ ਸੈਣੀ ਤੋਂ ਪੰਜ ਲੱਖ ਰੁਪਏ ਗਰਾਂਟ ਮਨਜ਼ੂਰ ਕਰਵਾ ਕੇ ਲਿਆਏ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਪੈਸੇ ਦੀ ਵਰਤੋਂ ਓਦੋਂ ਹੋਵੇਗੀ, ਜਦ ਮੰਦਰ ਅਤੇ ਗੁਰਦੁਆਰੇ ਦੋਵਾਂ ਦਾ ਕੰਪਲੈਕਸ ਵੱਖੋ-ਵੱਖ ਹੋਵੇ। ਇਸ ਕਾਰਨ ਮੰਦਰ ਅਤੇ ਗੁਰਦੁਆਰੇ ੇ ਵਿਚਾਲੇ ਜ਼ਮੀਨ ਦੀ ਵੰਡ ਦੀ ਗੱਲ ਆਈ ਤਾਂ ਵਿਵਾਦ ਹੋ ਗਿਆ। ਦੋਵੇਂ ਪੱਖਾਂ ਦੀ ਪੰਚਾਇਤ ਵਿੱਚ ਫੈਸਲਾ ਹੋਇਆ ਕਿ 110 ਫੁੱਟ ਚੌੜਾਈ ਗੁਰਦੁਆਰੇ ਨੂੰ ਤੇ 90 ਫੁੱਟ ਮੰਦਰ ਨੂੰ ਦੇ ਦਿੱਤੀ ਜਾਵੇ। ਜ਼ਿੰਮੇਵਾਰ ਲੋਕਾਂ ਨੇ ਨਿਸ਼ਾਨਦੇਹੀ ਕਰਕੇ ਕੰਧ ਬਣਾਉਣ ਲਈ ਜ਼ਮੀਨ 'ਤੇ ਕਲੀ ਛਿੜਕ ਦਿੱਤੀ। ਇਹ ਦੋਸ਼ ਲਾਇਆ ਗਿਆ ਹੈ ਕਿ ਪਿੰਡ ਦੇ ਇਕ ਪੱਖ ਨੇ ਪੰਚਾਇਤੀ ਫੈਸਲੇ ਨੂੰ ਰੱਦ ਕਰ ਕੇ 100 ਫੁੱਟ ਚੌੜਾਈ ਉਤੇ ਜਾ ਕੇ ਨੀਂਹ ਪੁੱਟੀ ਅਤੇ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਕਾਰਨ ਦੂਸਰੇ ਪੱਖ ਦੇ 15-16 ਲੋਕ ਮੀਟਿੰਗ ਲਈ ਗੁਰਦੁਆਰੇ ਵਿੱਚ ਆਏ ਤਾਂ ਓਮ ਪ੍ਰਕਾਸ਼ ਗਰੁੱਪ ਦੇ ਕਈ ਦਰਜਨ ਲੋਕਾਂ ਨੇ ਗੁਰਦੁਆਰੇ ਵਿੱਚ ਬੈਠਕ ਕਰ ਰਹੇ ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਜਣੇ ਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਣ ਉੱਤੇ ਭਾਰੀ ਪੁਲਸ ਮੌਕੇ 'ਤੇ ਪੁੱਜੀ ਅਤੇ ਗਸ਼ਤ ਸ਼ੁਰੂ ਕੀਤੀ। ਐਸ ਡੀ ਐਮ ਗੂਹਲਾ ਸੰਜੇ ਕੁਮਾਰ, ਡੀ ਐਸ ਪੀ ਗੂਹਲਾ ਪ੍ਰਮੋਦ ਕੁਮਾਰ ਅਤੇ ਹੋਰ ਅਧਿਕਾਰੀ ਸ਼ਾਮ ਤੱਕ ਪਿੰਡ ਵਿੱਚ ਰਹੇ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੇ ਰਹੇ। ਇਸ ਮੌਕੇ ਪੁਲਸ ਨੇ ਸਾਬਕਾ ਸਰਪੰਚ ਓਮ ਪ੍ਰਕਾਸ਼ ਤੇ ਉਸ ਦੇ ਦੋ ਲੜਕਿਆਂ ਨੂੰ ਗੂਹਲਾ ਦੇ ਸਰਕਾਰੀ ਹਸਪਤਾਲ ਤੋਂ ਗ੍ਰਿਫਤਾਰ ਕੀਤੇ ਤੇ ਪਿੰਡ ਤੋਂ ਕੁਝ ਹੋਰ ਲੋਕਾਂ ਨੂੰ ਵੀ ਕਾਬੂ ਕੀਤਾ ਹੈ। ਜ਼ਖਮੀਆਂ ਨੂੰ ਪਹਿਲਾ ਗੂਹਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਪਰ ਉਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ 17 ਜ਼ਖਮੀਆਂ ਨੂੰ ਸਿਵਲ ਹਸਪਤਾਲ ਕੈਥਲ ਭੇਜ ਦਿੱਤਾ ਗਿਆ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ
ਨਿਰੂਪਮ ਮਾਣਹਾਨੀ ਕੇਸ ਵਿੱਚ ਸਮ੍ਰਿਤੀ ਈਰਾਨੀ ਨੂੰ ਨੋਟਿਸ
ਗੁਜਰਾਤ ਦੰਗਾ ਕੇਸ: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ
ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ
ਨਵਜੋਤ ਸਿੱਧੂ ਨੂੰ ਵੀ ਚੋਣ ਕਮਿਸ਼ਨ ਦੀ ਮਾਰ ਪਈ, 72 ਘੰਟੇ ਚੋਣ ਪ੍ਰਚਾਰ ਦੀ ਰੋਕ ਲੱਗੀ
ਲਖਨਊ-ਆਗਰਾ ਐਕਸਪ੍ਰੈਸ ਵੇਅ ਉੱਤੇ ਬਸ-ਟਰੱਕ ਟੱਕਰ ਵਿੱਚ ਸੱਤ ਮੌਤਾਂ
ਫਿਲਮ ਸਟਾਰ ਸੋਨਾਕਸ਼ੀ ਸਣੇ ਸੱਤ ਜਣਿਆਂ ਉੱਤੇ ਫਰਾਡ ਦਾ ਦੋਸ਼