Welcome to Canadian Punjabi Post
Follow us on

25

April 2019
ਪੰਜਾਬ

ਬਾਕੀ ਸਾਰੇ ਪਾਸੇ ਧੱਕੇ, ਸਿਰਫ ਇਕ ਜਥੇਦਾਰ ਨੇ ਹੋਲੇ-ਮਹੱਲੇ ਦੀ ਅਗਵਾਈ ਕੀਤੀ

March 24, 2019 01:29 AM

* ਬਾਹਰਲੇ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਸੱਦਾ ਹੀ ਨਹੀਂ ਭੇਜਿਆ 
* ਮਰਿਆਦਾ ਦੇ ਉਲਟ ਗੁਲਾਲ ਲਾਉਣ ਦੀ ਰੀਤ ਫਿਰ ਸ਼ੁਰੂ


ਆਨੰਦਪੁਰ ਸਾਹਿਬ, 23 ਮਾਰਚ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਵਾਲੇ ਸਾਲ ਵਿੱਚ ਸਮੁੱਚੀ ਕੌਮ ਨੂੰ ਇਕਜੁੱਟ ਕਰਨ ਦੇ ਸੱਦੇ ਤਾਂ ਕਈ ਵਾਰ ਦਿੱਤੇ ਹਨ, ਪਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਵਕਤ ਨਿਹੰਗ ਸਿੰਘਾਂ ਨੂੰ ਵੱਖਰਾ ਮਹੱਲਾ ਕੱਢਣ ਦੇ ਫੈਸਲੇ ਤੋਂ ਰੋਕਣ ਦੀ ਥਾਂ ਆਪਣੀ ਸਮੁੱਚੀ ਸੰਸਥਾ ਨੂੰ ਵੀ ਇੱਕ ਥਾਂ ਲਿਆਉਣ ਤੋਂ ਨਾਕਾਮ ਹੋ ਗਈ ਹੈ।
ਅਸਲ ਵਿੱਚ ਤਖਤ ਕੇਸਗੜ੍ਹ ਸਾਹਿਬ ਤੋਂ ਸਜਾਏ ਗਏ ਹੋਲੇ ਮਹੱਲੇ ਵਿੱਚ ਪਹਿਲੀ ਵਾਰੀ ਬਾਕੀ ਸਾਰੇ ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਧਾਨ ਦੀ ਗੈਰ ਹਾਜ਼ਰੀ ਵੀ ਏਨੀ ਰੜਕੀ ਕਿ ਪੰਥਕ ਸਫਾਂ 'ਚ ਨਵੀਂ ਚਰਚਾ ਛਿੜ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਖਤ ਕੇਸਗੜ੍ਹ ਸਾਹਿਬ ਤੋਂ ਸਜਾਏ ਮਹੱਲੇ ਦੀ ਅਗਵਾਈ ਸਿਰਫ ਇਕੋ ਜਥੇਦਾਰ ਨੇ ਕੀਤੀ ਅਤੇ ਇਸ ਮੌਕੇ ਥੋੜ੍ਹੇ ਸਮੇਂ ਲਈ ਪਹੁੰਚੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸਿੱਖ ਮਰਿਆਦਾ ਤੋਂ ਉਲਟ ਜਾਂਦੀ ਗੁਲਾਲ ਖੇਡਣ ਦੀ ਰਸਮ ਕਰ ਕੇ ਸੰਬੋਧਨ ਕਰਦੇ ਸਾਰ ਚਲੇ ਗਏ। ਇਸ ਤਰ੍ਹਾਂ ਦੇ ਵਿਹਾਰ ਦੀ ਹਰ ਥਾਂ ਨਿੰਦਾ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 13 ਸਾਲ ਤਖਤ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੁੰਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਗੁਲਾਲ ਲਵਾਉਣ ਤੋਂ ਸਾਫ ਨਾਂਹ ਕਰ ਦਿੱਤੀ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਗੁਰੂ ਸਾਹਿਬ ਨੇ ਨਾਮ ਦੇ ਰੰਗ ਵਿੱਚ ਰੰਗਣਾ ਚਾਹੀਦਾ ਹੈ, ਦੁਨਿਆਵੀ ਰੰਗਾਂ 'ਚ ਰੰਗਣ ਨੂੰ ਸਿੱਖੀ ਰਿਵਾਇਤ ਨਹੀਂ ਸਮਝਣਾ ਚਾਹੀਦਾ। ਇਹ ਰਿਵਾਇਤ ਇਸ ਵਾਰ ਫਿਰ ਚਲਾ ਦਿੱਤੀ ਗਈ ਹੈ।
ਪਿਛਲੇ ਕਈ ਦਿਨਾਂ ਤੋਂ ਇਹ ਮੁੱਦਾ ਵੀ ਵਿਵਾਦ ਦਾ ਵਿਸ਼ਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਹੱਲਾ 21 ਮਾਰਚ ਨੂੰ ਕੱਢਿਆ ਜਾਣਾ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੀ ਰਵਾਇਤ ਦੇ ਅਨੁਸਾਰ 22 ਮਾਰਚ ਨੂੰ ਮਹੱਲਾ ਕੱਢਣ ਲਈ ਜਿ਼ਦ ਕਰ ਲਈ ਹੈ। ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਰਖਵਾਏ ਅਖੰਡ ਪਾਠ ਭੋਗ ਮੌਕੇ ਨਿਹੰਗ ਸਿੰਘਾਂ ਨੇ ਕੇਸਗੜ੍ਹ ਸਾਹਿਬ 'ਚ ਆਪਣੀ ਬੇਸ਼ੱਕ ਹਾਜ਼ਰੀ ਲਵਾਈ, ਪਰ ਸ਼੍ਰੋਮਣੀ ਕਮੇਟੀ ਵੱਲੋਂ ਸਜਾਏ ਮਹੱਲੇ 'ਚ ਉਹ ਸ਼ਾਮਲ ਨਹੀਂ ਸਨ ਹੋਏ। ਸ਼੍ਰੋਮਣੀ ਕਮੇਟੀ ਵੱਲੋਂ 21 ਮਾਰਚ ਨੂੰ ਕੱਢੇ ਗਏ ਮਹੱਲੇ ਵਿੱਚ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ, ਸਹਾਇਕ ਹੈਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਹੈਡ ਗ੍ਰੰਥੀ ਕੇਸਗੜ੍ਹ ਸਾਹਿਬ ਗਿਆਨੀ ਫੂਲਾ ਸਿੰਘ ਹੀ ਸ਼ਾਮਲ ਹੋਏ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਰੁਝੇਵਿਆਂ ਕਰਕੇ ਮਹੱਲੇ 'ਚ ਨਹੀਂ ਆਏ, ਪਰ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਹੋਲੇ ਮਹੱਲੇ ਲਈ ਤਖਤ ਪਟਨਾ ਸਾਹਿਬ ਤੇ ਤਖਤ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਸੱਦੇ ਹੀ ਨਹੀਂ ਭੇਜੇ ਅਤੇ ਖੁਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲਾ ਰੂਪਨਗਰ ਦੇ ਸ਼੍ਰੋਮਣੀ ਕਮੇਟੀ ਮੈਂਬਰ, ਦੁਆਬੇ ਨਾਲ ਸਬੰਧਤ ਮੈਂਬਰਾਂ ਅਤੇ ਹੋਰ ਆਗੂ ਵੀ ਗੈਰ ਹਾਜ਼ਰ ਰਹੇ। ਇਹ ਵੀ ਸ਼ਾਇਦ ਪਹਿਲੀ ਵਾਰ ਸੀ ਕਿ ਪੰਥਕ ਪਾਰਟੀ ਅਖਵਾਉਂਦੇ ਅਕਾਲੀ ਦਲ ਦੇ ਪ੍ਰਧਾਨ ਤੇ ਸਰਪ੍ਰਸਤ ਹੀ ਨਹੀਂ, ਟਕਸਾਲੀ ਅਕਾਲੀ ਦਲ ਦੇ ਆਗੂ ਵੀ ਹੋਲਾ ਮਹੱਲਾ ਦੇ ਕਿਸੇ ਦਿਨ ਤਖਤ ਸਾਹਿਬ ਨਹੀਂ ਪਹੁੰਚੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਨੀ ਦਿਓਲ ਭਾਜਪਾ ਵੱਲੋਂ ਗੁਰਦਾਸਪੁਰੋਂ ਚੋਣ ਲੜੇਗਾ, ਹੰਸ ਰਾਜ ਹੰਸ ਦਿੱਲੀ ਤੋਂ
ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ
ਫੋਨ ਕਰ ਕੇ ਗਰੀਬ ਦੇ ਘਰ ਗਏ ਕਾਂਗਰਸ ਉਮੀਦਵਾਰ ਵੜਿੰਗ ਨੇ ਪਨੀਰ-ਰਾਇਤਾ ਖਾਧਾ
ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਚੋਰੀ
ਚੋਣ ਜ਼ਾਬਤੇ ਦੌਰਾਨ ਅੱਜ ਤੱਕ ਪੰਜਾਬ ਵਿੱਚ 221 ਕਰੋੜ ਦਾ ਗੈਰ ਕਾਨੂੰਨੀ ਸਾਮਾਨ ਤੇ ਨਕਦੀ ਫੜੀ
ਡੇਰਾ ਪ੍ਰੇਮੀਆਂ ਨੇ ਕਿਸੇ ਪਾਰਟੀ ਨਾਲ ਖਾਸ ਮੋਹ ਨਹੀਂ ਦਿਖਾਇਆ
ਅੱਠ ਕਰੋੜ ਦਾ ਸਰਕਾਰੀ ਝੋਨਾ ਹੜੱਪ ਜਾਣ ਵਾਲਾ ਅਕਾਲੀ ਆਗੂ ਗ੍ਰਿਫਤਾਰ
ਭਾਰਤ-ਪਾਕਿ ਸਰਹੱਦ ਉਤੇ ਵੱਸਣ ਵਾਲੇ ਲੋਕ ਜੰਗ ਨਹੀਂ ਚਾਹੁੰਦੇ
ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਧੰਨਵਾਦ
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ 26 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨਗੇ