Welcome to Canadian Punjabi Post
Follow us on

25

April 2019
ਭਾਰਤ

ਭਾਜਪਾ ਨੇ ਅਡਵਾਨੀ ਦੀ ਟਿਕਟ ਖੋਹ ਕੇ ਅਮਿਤ ਸ਼ਾਹ ਦੀ ਝੋਲੀ ਪਾ ਦਿੱਤੀ

March 23, 2019 09:59 AM

ਲਖਨਊ, 22 ਮਾਰਚ, (ਪੋਸਟ ਬਿਊਰੋ)- ਇਸ ਵਾਰੀ ਪਾਰਲੀਮੈਂਟ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਦੌਰਾਨ ਉੱਤਰ ਪ੍ਰਦੇਸ਼ ਦੇ 6 ਮੌਜੂਦਾ ਪਾਰਲੀਮੈਂਟ ਮੈਂਬਰਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ ਹੈ। ਭਾਜਪਾ ਹਾਈ ਕਮਾਨ ਨੇ ਇਸ ਵੀਰਵਾਰ ਜਿਹੜੀ ਵੱਖ-ਵੱਖ ਰਾਜਾਂ ਦੇ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਉਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉੱਤਰ ਪ੍ਰਦੇਸ਼ ਦੇ 28 ਉਮੀਦਵਾਰ ਸ਼ਾਮਲ ਹਨ।
ਇਸ ਸੂਚੀ ਨੂੰੰ ਵੇਖ ਕੇ ਪਤਾ ਲੱਗਾ ਹੈ ਕਿ ਭਾਜਪਾ ਨੇ ਸਾਲ 2014 ਦੀਆਂ ਚੋਣਾਂ ਵਿਚ ਚੁਣੇ ਗਏ 22 ਪਾਰਲੀਮੈਂਟ ਮੈਂਬਰਾਂ ਉੱਤੇ ਫਿਰ ਭਰੋਸਾ ਕੀਤਾ, ਪਰ ਆਗਰਾ, ਫਤਿਹਪੁਰ ਸੀਕਰੀ, ਬਦਾਯੂੰ, ਸ਼ਾਹਜਹਾਂਪੁਰ, ਹਰਦੋਈ ਤੇ ਮਿਸ਼ਰਿਖ ਦੇ ਪਾਰਲੀਮੈਂਟ ਮੈਂਬਰਾਂ ਨੂੰ ਇਸ ਵਾਰ ਖੜੇ ਨਾ ਕਰਨ ਦਾ ਫੈਸਲਾ ਲਿਆ ਹੈ। ਵਾਦ-ਵਿਵਾਦ ਦੇ ਬਿਆਨ ਦੇਣ ਲਈ ਚਰਚਿਤ ਰਮਾਸ਼ੰਕਰ ਕਠੇਰੀਆ ਦੀ ਥਾਂਆਗਰਾ ਤੋਂ ਉੱਤਰ ਪ੍ਰਦੇਸ਼ ਦੇ ਮੰਤਰੀ ਐੱਸ ਪੀ ਬਾਘੇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਬਘੇਲ ਨੂੰ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਤੇ ਫਿਰ 2017 ਵਿਚ ਉਨ੍ਹਾਂ ਨੂੰ ਯੋਗੀ ਆਦਿੱਤਿਆਨਾਥ ਸਿੰਘ ਸਰਕਾਰ ਦਾ ਪਸ਼ੂ-ਪਾਲਣ ਮੰਤਰੀ ਬਣਾਇਆ ਸੀ। ਫਤਿਹਪੁਰ ਸੀਕਰੀਤੋਂ ਚੌਧਰੀ ਬਾਬੂ ਲਾਲ ਦੀ ਥਾਂਰਾਜ ਕੁਮਾਰ ਝੱਜਰ ਨੂੰ ਟਿਕਟ ਮਿਲੀ ਹੈ। ਬਦਾਯੂੰ ਦੇ ਮੌਜੂਦਾ ਪਾਰਲੀਮੈਂਟ ਮੈਂਬਰ ਧਰਮਿੰਦਰ ਯਾਦਵ ਦੀ ਥਾਂਸੰਘਮਿੱਤਰਾ ਮੌਰੀਆਨੂੰ ਪਾਰਟੀ ਟਿਕਟ ਦਿੱਤੀ ਗਈ ਹੈ। ਕਿਸੇ ਵੇਲੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਬੀਬੀ ਮਾਇਆਵਤੀ ਦੇ ਖਾਸ ਸਹਿਯੋਗੀ ਰਹੇ ਸਵਾਮੀ ਪ੍ਰਸਾਦ ਮੌਰੀਆ ਦੇ ਭਾਜਪਾ ਵਿੱਚਸ਼ਾਮਲ ਹੋਣ ਤੋਂ ਕੁਝ ਦਿਨ ਪਿੱਛੋਂ ਉਨ੍ਹਾਂ ਦੀ ਧੀ ਸੰਘਮਿੱਤਰਾ ਨੇ ਵੀ ਬਸਪਾ ਛੱਡ ਦਿੱਤੀ ਸੀ, ਜਿਸ ਨੂੰ ਇਸ ਵਾਰ ਬਦਾਯੂੰ ਦੀ ਟਿਕਟ ਮਿਲੀ ਹੈ। ਸਾਲ 2014 ਦੀਆਂ ਚੋਣਾਂ ਵੇਲੇ ਸੰਘਮਿੱਤਰਾ ਮੌਰੀਆ ਨੇ ਮੈਨਪੁਰੀ ਤੋਂਸਮਾਜਵਾਦੀ ਪਾਰਟੀ ਦੇ ਮੋਢੀ ਮੁਲਾਇਮ ਸਿੰਘ ਯਾਦਵ ਦੇ ਵਿਰੁੱਧ ਚੋਣ ਲੜੀ ਸੀ। ਭਾਜਪਾ ਨੇ ਸ਼ਾਹਜਹਾਪੁਰ ਤੋਂ ਮੌਜੂਦਾ ਕੇਂਦਰੀ ਮੰਤਰੀ ਕ੍ਰਿਸ਼ਣਾ ਰਾਜ ਦੀ ਥਾਂਇਸ ਵਾਰ ਨਵੇਂ ਚਿਹਰੇ ਅਰੁਣ ਸਾਗਰ ਨੂੰ ਉਮੀਦਵਾਰ ਬਣਾਇਆ ਹੈ। ਹਰਦੋਈ ਤੋਂ ਅੰਸ਼ੁਲ ਵਰਮਾ ਦੀ ਜਗ੍ਹਾ ਜੈ ਪ੍ਰਕਾਸ਼ ਰਾਵਤ ਅਤੇ ਮਿਸ਼ਰਿਖ ਸੀਟ ਤੋਂ ਅੰਜੂ ਬਾਲਾ ਦੀ ਥਾਂਅਸ਼ੋਕ ਰਾਵਤ ਨੂੰ ਖੜਾ ਕੀਤਾਹੈ। ਵਰਨਣ ਯੋਗ ਹੈ ਕਿ 2014 ਦੀਆਂ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 80 ਵਿਚੋਂ ਭਾਜਪਾ ਨੇ 71 ਸੀਟਾਂ ਜਿੱਤੀਆਂ ਸਨ, ਪਰ ਬਾਅਦ ਵਿਚ ਕੈਰਾਨਾ, ਫੂਲਪੁਰ ਤੇ ਗੋਰਖਪੁਰ ਦੀਆਂ ਉਪ ਚੋਣਾਂ ਵਿਚ ਪਾਰਟੀ ਤਿੰਨੇ ਸੀਟਾਂਹਾਰ ਗਈ ਸੀ। ਇਸ ਵੇਲੇ ਲੋਕ ਸਭਾ ਵਿਚ ਉੱਤਰ ਪ੍ਰਦੇਸ਼ ਤੋਂ ਕਾਂਗਰਸ ਤੇ ਅਪਨਾ ਦਲ ਦੇ 2-2 ਮੈਂਬਰ, ਸਮਾਜਵਾਦੀ ਪਾਰਟੀ ਦੇ 7 ਅਤੇ ਰਾਸ਼ਟਰੀ ਲੋਕ ਦਲ ਦਾ 1 ਮੈਂਬਰ ਹੈ।
ਕੱਲ੍ਹ ਜਾਰੀ ਕੀਤੀ ਸੂਚੀ ਵਿਚ ਭਾਜਪਾ ਉਮੀਦਵਾਰਾਂ ਵਿਚ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਹਾਰਨਪੁਰ ਤੋਂਮੌਜੂਦਾ ਭਾਜਪਾ ਐੱਮ ਪੀ ਰਾਘਵ ਲਖਨਪਾਲ, ਮੁਜ਼ੱਫਰਨਗਰ ਤੋਂ ਸੰਜੀਵ ਕੁਮਾਰ ਬਾਲੀਆਂ, ਬਿਜਨੌਰ ਤੋਂ ਕੁੰਵਰ ਭਾਰਤੇਂਦਰ ਸਿੰਘ, ਮੁਰਾਦਾਬਾਦ ਤੋਂਕੁੰਵਰ ਸ੍ਰਵੇਸ਼ ਕੁਮਾਰ, ਸੰਭਲ ਤੋਂਪ੍ਰਮੇਸ਼ਵਰ ਲਾਲ ਸੈਣੀ, ਅਮਰੋਹਾ ਤੋਂ ਕੰਵਰ ਸਿੰਘ ਕੰਵਰ, ਮੇਰਠ ਤੋਂ ਰਾਜਿੰਦਰ ਅਗਰਵਾਲ, ਬਾਗਪਤ ਤੋਂ ਸਤਿਆਪਾਲ ਸਿੰਘ, ਗਾਜ਼ੀਆਬਾਦ ਤੋਂਭਾਰਤ ਦੀ ਫੌਜ ਦੇ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ, ਗੌਤਮ ਬੁੱਧ ਨਗਰ ਤੋਂ ਡਾ. ਮਹੇਸ਼ਸ਼ਰਮਾ, ਅਲੀਗੜ੍ਹ ਤੋਂ ਸਤੀਸ਼ ਕੁਮਾਰ ਗੌਤਮ, ਮਥੁਰਾ ਤੋਂ ਅਭਿਨੇਤਰੀ ਹੇਮਾ ਮਾਲਿਨੀ, ਏਟਾ ਤੋਂ ਰਾਜਵੀਰ ਸਿੰਘ ਰਾਜੂ ਭਈਆ, ਆਂਵਲਾ ਤੋਂ ਧਰਮਿੰਦਰ ਕੁਮਾਰ, ਬਰੇਲੀ ਤੋਂ ਸੰਤੋਸ਼ ਕੁਮਾਰ ਗੰਗਵਾਰ, ਖੀਰੀ ਤੋਂ ਅਜੇ ਕੁਮਾਰ ਮਿਸ਼ਰਾ, ਸੀਤਾਪੁਰ ਤੋਂ ਰਾਜੇਸ਼ ਵਰਮਾ, ਉਨਾਵ ਤੋਂ ਸਵਾਮੀਸਾਕਸ਼ੀ ਮਹਾਰਾਜ, ਮੋਹਨਲਾਲਗੰਜਤੋਂ ਕੌਸ਼ਲ ਕਿਸ਼ੋਰ, ਲਖਨਊ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਅਮੇਠੀ ਹਲਕੇ ਤੋਂ ਸਮ੍ਰਿਤੀ ਈਰਾਨੀ ਦੇ ਨਾਂਅ ਹਨ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ 8 ਸੀਟਾਂ ਸਹਾਰਨਪੁਰ, ਸ਼ਾਮਲੀ, ਮੁਜ਼ੱਫਰਨਗਰ, ਮੇਰਠ, ਬਿਜਨੌਰ, ਬਾਗਪਤ, ਗਾਜ਼ੀਆਬਾਦ, ਹਾਪੁੜ, ਗੌਤਮ ਬੁੱਧ ਨਗਰ ਤੇ ਬੁਲੰਦ ਸ਼ਹਿਰ ਸੀਟਾਂਦੀ ਚੋਣ ਹੋਵੇਗੀ। ਇਨ੍ਹਾਂ ਵਿਚ ਹਾਪੁੜ ਤੇ ਬੁਲੰਦ ਸ਼ਹਿਰ ਦਾ ਉਮੀਦਵਾਰਾਂ ਦਾ ਐਲਾਨ ਅਜੇਨਹੀਂ ਕੀਤਾ ਗਿਆ।
ਪਾਰਟੀ ਨੇ ਇਸ ਪਹਿਲੀ ਲਿਸਟ ਵਿੱਚ ਰਾਜਸਥਾਨ ਦੇ 14 ਮੌਜੂਦਾ ਪਾਰਲੀਮੈਂਟ ਮੈਂਬਰਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ ਉਤਾਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ 4 ਕੇਂਦਰੀ ਮੰਤਰੀਹਨ। ਇਸ ਰਾਜ ਤੋਂ ਪਾਰਟੀ ਦੇ ਉਮੀਦਵਾਰਾਂ ਵਿਚ ਨਵਾਂ ਨਾਂ ਨਰਿੰਦਰ ਖੀਚੜ ਹੈ, ਜਿਸ ਨੂੰ ਝੁਨਝੁਨੂ ਸੀਟ ਤੋਂਖੜਾ ਕਰ ਕੇ ਮੌਜੂਦਾ ਪਾਰਲੀਮੈਂਟ ਮੈਂਬਰ ਸੰਤੋਸ਼ ਅਹਿਲਾਵਤ ਨੂੰ ਹੋਰ ਮੌਕਾ ਨਹੀਂ ਦਿੱਤਾ। ਖੀਚੜ ਇਸ ਵਕਤ ਮਾਂਡਵਾ ਤੋਂ ਵਿਧਾਇਕ ਹਨ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ (ਬੀਕਾਨੇਰ), ਰਾਜਵਰਧਨ ਸਿੰਘ ਰਾਠੌੜ (ਜੈਪੁਰ ਗ੍ਰਾਮੀਣ), ਪੀ ਪੀ ਚੌਧਰੀ (ਪਾਲੀ) ਅਤੇ ਗਜੇਂਦਰ ਸਿੰਘ ਸ਼ੇਖਾਵਤ (ਜੋਧਪੁਰ) ਦਾ ਨਾਂ ਵੀ ਭਾਜਪਾ ਦੀ ਇਸ ਸੂਚੀ ਵਿਚ ਹੈ। ਪਾਰਟੀ ਨੇ ਸੀਕਰ ਤੋਂ ਸੁਮੇਧਾਨੰਦ ਸਰਸਵਤੀ, ਜੈਪੁਰ ਤੋਂ ਰਾਮ ਚਰਨ ਬੋਹਰਾ, ਟੌਂਕ ਸਵਾਈ ਮਾਧੋਪੁਰ ਤੋਂ ਸੁਖਬੀਰ ਸਿੰਘ ਜੌਨਪੁਰੀਆ, ਜਾਲੌਰ ਤੋਂ ਦੇਵਜੀ ਪਾਟਿਲ, ਉਦੇਪੁਰ ਤੋਂ ਅਰਜੁਨ ਮੀਆ, ਚਿਤੌੜਗੜ੍ਹ ਤੋਂ ਚੰਦਰਪ੍ਰਕਾਸ਼ ਜੋਸ਼ੀ, ਭੀਲਵਾੜਾ ਤੋਂ ਸੁਭਾਸ਼ ਬਹੇਰੀਆ, ਝਾਲਵਾੜ ਬਾਰਾਂ ਤੋਂ ਦੁਸ਼ਯੰਤ ਸਿੰਘ ਅਤੇਕੋਟਾ ਤੋਂ ਓਮ ਬਿਡਲਾ ਨੂੰ ਉਮੀਦਵਾਰ ਬਣਾਇਆ ਹੈ। ਇਹ ਸਾਰੇ ਮੌਜੂਦਾ ਐੱਮ ਪੀ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
‘ਚੌਕੀਦਾਰ ਚੋਰ ਹੈ` ਵਾਲੇ ਕੇਸ ਵਿੱਚ ਰਾਹੁਲ ਨੂੰ ਸੁਪਰੀਮ ਕੋਰਟ ਦਾ ਨਵਾਂ ਨੋਟਿਸ ਜਾਰੀ
ਉੜੀਸਾ ਵਿੱਚ ਮੈਜਿਸਟਰੇਟ, ਬੀ ਜੇ ਡੀ ਉਮੀਦਵਾਰ ਅਤੇ ਕਾਂਗਰਸ ਆਗੂ ਜ਼ਖਮੀ
ਸੈਕਸ ਸ਼ੋਸ਼ਣ ਦੂਸ਼ਣਬਾਜ਼ੀ: ਸੁਪਰੀਮ ਕੋਰਟ ਦੇ ਮੁਲਾਜ਼ਮਾਂ ਦੀ ਐਸੋਸੀਏਸ਼ਨ ਨੇ ਚੀਫ ਜਸਟਿਸ ਦਾ ਸਮਰਥਨ ਕੀਤਾ
ਅੱਠਵੀਂ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਬਦਲਣ ਨਾਲ ਸਕੂਲਾਂ ਨੂੰ ਰਾਹਤ
ਨਿਰੂਪਮ ਮਾਣਹਾਨੀ ਕੇਸ ਵਿੱਚ ਸਮ੍ਰਿਤੀ ਈਰਾਨੀ ਨੂੰ ਨੋਟਿਸ
ਗੁਜਰਾਤ ਦੰਗਾ ਕੇਸ: ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ
ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ
ਨਵਜੋਤ ਸਿੱਧੂ ਨੂੰ ਵੀ ਚੋਣ ਕਮਿਸ਼ਨ ਦੀ ਮਾਰ ਪਈ, 72 ਘੰਟੇ ਚੋਣ ਪ੍ਰਚਾਰ ਦੀ ਰੋਕ ਲੱਗੀ
ਲਖਨਊ-ਆਗਰਾ ਐਕਸਪ੍ਰੈਸ ਵੇਅ ਉੱਤੇ ਬਸ-ਟਰੱਕ ਟੱਕਰ ਵਿੱਚ ਸੱਤ ਮੌਤਾਂ
ਫਿਲਮ ਸਟਾਰ ਸੋਨਾਕਸ਼ੀ ਸਣੇ ਸੱਤ ਜਣਿਆਂ ਉੱਤੇ ਫਰਾਡ ਦਾ ਦੋਸ਼