Welcome to Canadian Punjabi Post
Follow us on

25

April 2019
ਪੰਜਾਬ

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ

March 22, 2019 12:01 AM

ਜਲੰਧਰ, 21 ਮਾਰਚ (ਪੋਸਟ ਬਿਊਰੋ)- ਸੀਨੀਅਰ ਕਾਂਗਰਸੀ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਖਿਲਾਫ ਭਾਜਪਾ ਵਿੱਚ ਜਾਣ ਦੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਹਨ, ਭਾਜਪਾ ਵਿੱਚ ਜਾਣ ਬਾਰੇ ਸੋਚਣਾ ਵੀ ਉਨ੍ਹਾਂ ਲਈ ਗੁਨਾਹ ਹੈ।
ਇਸ ਸੰਬੰਧ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੇਰਾ ਪਰਵਾਰ ਸ਼ੁਰੂ ਤੋਂ ਕਾਂਗਰਸ ਦੀ ਵਿਚਾਰਧਾਰਾ ਨਾਲ ਰਿਹਾ ਅਤੇ ਕਾਂਗਰਸੀ ਸੋਚ ਨੂੰ ਅੱਗੇ ਪਹੁੰਚਾਇਆ ਹੈ, ਮੈਂ ਕਾਂਗਰਸ ਵਿੱਚ ਪੈਦਾ ਹੋਇਆ ਅਤੇ ਕਾਂਗਰਸ ਵਿੱਚ ਰਹਿੰਦੇ ਹੋਏ ਹੀ ਅੰਤਿਮ ਸਾਹ ਲਵਾਂਗਾ। ਵਰਨਣ ਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਚਰਚੇ ਚੱਲ ਰਹੇ ਸਨ। ਇਸ ਬਾਰੇ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਆਧਾਰ ਖਤਮ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲਿਆਂ ਨੂੰ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਅਗਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਪੰਜਾਬ ਦੇ ਲੋਕ ਸ਼ੀਸ਼ਾ ਦਿਖਾਉਣ ਵਾਲੇ ਹੋਣ ਕਾਰਨ ਭਾਜਪਾ ਬੌਖਲਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਮੇਰੇ ਨੇਤਾ ਹਨ, ਮੈਂ ਉਨ੍ਹਾਂ ਦੇ ਫੈਸਲਿਆਂ ਨੂੰ ਨਾ ਕੇਵਲ ਮੰਨਾਂਗਾ, ਬਲਕਿ ਉਨ੍ਹਾਂ ਦਾ ਪਾਲਣ ਕਰਾਂਗਾ। ਉਨ੍ਹਾਂ ਦੱਸਿਆ ਕਿ 1978 ਵਿੱਚ ਉਨ੍ਹਾਂ ਨੇ ਰਾਜਨੀਤਕ ਕੈਰੀਅਰ ਜ਼ਿਲਾ ਯੂਥ ਕਾਂਗਰਸ ਦੀ ਅਗਵਾਈ ਤੋਂ ਸ਼ੁਰੂ ਕੀਤਾ ਤੇ 1982 ਵਿੱਚ ਪੰਜਾਬ ਯੁਵਾ ਕਾਂਗਰਸ ਦੇ ਪ੍ਰਧਾਨ ਰਹੇ। ਸਾਲ 1992, 1997, 2002 ਅਤੇ 2007 ਵਿੱਚ ਉਹ ਵਿਧਾਇਕ ਚੁਣੇ ਗਏ। ਉਹ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ ਅਤੇ 2009 ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਬਣੇ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸਨੀ ਦਿਓਲ ਭਾਜਪਾ ਵੱਲੋਂ ਗੁਰਦਾਸਪੁਰੋਂ ਚੋਣ ਲੜੇਗਾ, ਹੰਸ ਰਾਜ ਹੰਸ ਦਿੱਲੀ ਤੋਂ
ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ
ਫੋਨ ਕਰ ਕੇ ਗਰੀਬ ਦੇ ਘਰ ਗਏ ਕਾਂਗਰਸ ਉਮੀਦਵਾਰ ਵੜਿੰਗ ਨੇ ਪਨੀਰ-ਰਾਇਤਾ ਖਾਧਾ
ਬੈਂਕ ਆਫ ਇੰਡੀਆ ਤੋਂ ਸੋਨੇ ਦੇ ਗਹਿਣੇ ਤੇ ਲੱਖਾਂ ਰੁਪਏ ਚੋਰੀ
ਚੋਣ ਜ਼ਾਬਤੇ ਦੌਰਾਨ ਅੱਜ ਤੱਕ ਪੰਜਾਬ ਵਿੱਚ 221 ਕਰੋੜ ਦਾ ਗੈਰ ਕਾਨੂੰਨੀ ਸਾਮਾਨ ਤੇ ਨਕਦੀ ਫੜੀ
ਡੇਰਾ ਪ੍ਰੇਮੀਆਂ ਨੇ ਕਿਸੇ ਪਾਰਟੀ ਨਾਲ ਖਾਸ ਮੋਹ ਨਹੀਂ ਦਿਖਾਇਆ
ਅੱਠ ਕਰੋੜ ਦਾ ਸਰਕਾਰੀ ਝੋਨਾ ਹੜੱਪ ਜਾਣ ਵਾਲਾ ਅਕਾਲੀ ਆਗੂ ਗ੍ਰਿਫਤਾਰ
ਭਾਰਤ-ਪਾਕਿ ਸਰਹੱਦ ਉਤੇ ਵੱਸਣ ਵਾਲੇ ਲੋਕ ਜੰਗ ਨਹੀਂ ਚਾਹੁੰਦੇ
ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦਾ ਧੰਨਵਾਦ
ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ 26 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨਗੇ