Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

5 ਅਣਵਿਆਹੇ ਜੋੜਿਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ

March 21, 2019 11:53 PM

ਜਕਾਰਤਾ, 21 ਮਾਰਚ (ਪੋਸਟ ਬਿਊਰੋ)- ਇੰਡੋਨੇਸ਼ੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਕੇਸ ਸਾਹਮਣੇ ਆਇਆ ਹੈ, ਜਿੱਥੇ 5 ਅਣਵਿਆਹੇ ਜੋੜਿਆਂ ਦੇ ਗਰੁੱਪ ਨੂੰ ਪਿਆਰ ਕਰਨ ਦੇ ਦੋਸ਼ ਵਿਚ ਜਨਤਕ ਰੂਪ ਵਿਚ ਕੋੜੇ ਮਾਰੇ ਗਏ। ਕੱਟੜ ਸੋਚ ਵਾਲੇ ਖੇਤਰ ਦੇ ਇਸਲਾਮੀ ਕਾਨੂੰਨ ਦੇ ਤਹਿਤ ਅਜਿਹਾ ਕਰਨਾ ਜੁਰਮਨ ਹੈ। ਇਸ ਸਜ਼ਾ ਨਾਲ ਦੋ ਔਰਤਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਲਈ ਤੁਰਨਾ ਮੁਸ਼ਕਲ ਹੋ ਗਿਆ।
ਸੁਮਾਟਰਾ ਟਾਪੂ ਦੇ ਸਿਰੇ ਨੇੜੇ ਵੱਸਦੇ ਇਸ ਖੇਤਰ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਜੁਰਮ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਜੂਆ ਖੇਡਣਾ, ਸ਼ਰਾਬ ਪੀਣਾ ਅਤੇ ਸਮਲਿੰਗੀ ਯੌਨ ਸੰਬੰਧ ਬਣਾਉਣਾ ਸ਼ਾਮਲ ਹੈ। ਇਨ੍ਹਾਂ ਅਪਰਾਧਾਂ ਲਈ ਦੋਸ਼ੀ ਲੋਕਾਂ ਨੂੰ ਕੋੜੇ ਮਾਰੇ ਜਾਂਦੇ ਹਨ। ਦੁਨੀਆ ਵਿਚ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਇਹ ਇਕੋ ਸੂਬਾ ਹੈ, ਜਿੱਥੇ ਇਸਲਾਮੀ ਕਾਨੂੰਨ ਲਾਗੂ ਹੈ। ਇਸ ਰਾਜ ਦੀ ਰਾਜਧਾਨੀ ਬਾਂਦਾ ਏਸੇਹ ਵਿੱਚ ਮਸਜਿਦ ਅੱਗੇ ਦੋਸ਼ੀਆਂ ਨੂੰ ਰਤਨ ਬੈਂਤ ਨਾਲ 4 ਤੋਂ 22 ਕੋੜੇ ਮਾਰੇ ਗਏ। ਇਨ੍ਹਾਂ ਜੋੜਿਆਂ ਨੂੰ ਜੇਲ ਵਿਚ ਕਈ ਮਹੀਨੇ ਰੱਖਣ ਮਗਰੋਂ ਵੀਰਵਾਰ ਇਹ ਸਜ਼ਾ ਦਿੱਤੀ ਗਈ। ਇਹ ਜੋੜੇ ਬਾਂਦਾ ਏਸੇਹ ਵਿਚ ਇਕ ਹੋਟਲ ਉੱਤੇ ਛਾਪੇ ਦੌਰਾਨ ਬੀਤੇ ਸਾਲ ਆਖਰੀ ਮਹੀਨੇ ਵਿਚ ਗ੍ਰਿਫਤਾਰ ਹੋਏ ਸਨ। ਧਾਰਮਿਕ ਪੁਲਸ ਯੌਨ ਸੰਬੰਧ, ਗਲੇ ਲੱਗਣ, ਹੱਥ ਫੜਨ ਵਾਲੇ ਜੋੜਿਆਂ ਨੂੰ ਫੜ ਲੈਂਦੀ ਅਤੇ ਸਜ਼ਾ ਦਿੰਦੀ ਹੈ।
ਇਨ੍ਹਾਂ ਜੋੜਿਆਂ ਨੂੰ ਇੱਕ ਨਕਾਬਪੋਸ਼ ਸ਼ਰੀਅਤ ਅਧਿਕਾਰੀ ਵੱਲੋਂ ਬੇਰਹਿਮੀ ਨਾਲ ਕੁੱਟਦੇ ਹੋਏ ਅਤੇ ਅਪਰਾਧੀਆਂ ਨੂੰ ਦਰਦ ਨਾਲ ਤੜਫਦੇ ਹੋਇਆਂ ਨੂੰ ਬੱਚਿਆਂ ਸਮੇਤ ਸੈਂਕੜੇ ਲੋਕਾਂ ਨੇ ਦੇਖਿਆ। ਧਾਰਮਿਕ ਅਧਿਕਾਰੀ ਸਫਰੀਦੀ ਨੇ ਕਿਹਾ, ‘ਸਾਨੂੰ ਆਸ ਹੈ ਕਿ ਭਵਿੱਖ ਵਿਚ ਏਦਾਂ ਦੇ ਹੋਰ ਕੇਸ ਨਹੀਂ ਹੋਣਗੇ। ਇਹ ਸ਼ਰਮਨਾਕ ਹਨ।` ਦਸੰਬਰ ਵਿਚ ਦੋ ਮੁੰਡਿਆਂ ਨੂੰ ਅਜਿਹੇ ਕੇਸ ਵਿਚ ਫੜਿਆ ਗਿਆ ਸੀ। ਉਨ੍ਹਾਂ ਨੂੰ 100 ਕੋੜੇ ਮਾਰਨ ਦੀ ਸਜ਼ਾ ਮਿਲੀ ਸੀ।
ਜਿੱਥੇ ਮਨੁੱਖੀ ਅਧਿਕਾਰ ਗਰੁੱਪਾਂ ਨੇ ਜਨਤਕ ਕੈਨਿੰਗ ਨੂੰ ਬੇਰਹਿਮੀ ਦੱਸਿਆ, ਓਥੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਕਿਹਾ ਹੈ, ਪਰ ਇਹ ਛੇਤੀ ਖਤਮ ਹੋਣ ਵਾਲੀ ਨਹੀਂ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਦੀਆਂ ਨਸਲੀ ਟਿੱਪਣੀਆਂ ਉੱਤੇ ਪਾਰਟੀ ਆਗੂਆਂ ਨੇ ਮੁੜ ਵੱਟੀ ਚੁੱਪ
ਟਰੰਪ ਨੇ ਈਰਾਨ ਸਮਝੌਤਾ ਓਬਾਮਾ ਨੂੰ ਚਿੜ੍ਹਾਉਣ ਲਈ ਤੋੜਿਆ!
ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਲਗਾਤਾਰ 11ਵੀਂ ਪੇਸ਼ੇਵਰ ਜਿੱਤ
ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਤੋਂ ਮਦਦ ਮੰਗੀ
ਨਿਊ ਯਾਰਕ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਨੇਰੇ ਵਿੱਚ ਰਾਤ ਕੱਟਣੀ ਪਈ
ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਹਾਫਿਜ਼ ਨੂੰ ਪਾਕਿ ਅਦਾਲਤ ਤੋਂ ਜ਼ਮਾਨਤ ਮਿਲੀ
ਕ੍ਰਿਕਟ ਵਰਲਡ ਕੱਪ: ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਚੌਕਿਆਂ ਨਾਲ ਹਰਾ ਕੇ ਸੰਸਾਰ ਜੇਤੂ ਦਾ ਖ਼ਿਤਾਬ ਜਿੱਤਿਆ
ਪੈਰਿਸ ਦੀ ਨੈਸ਼ਨਲ ਡੇਅ ਪਰੇਡ ਪਿੱਛੋਂ ਪ੍ਰਦਰਸ਼ਨ ਕਰਦੇ ਲੋਕਾਂ ਤੇ ਪੁਲਸ ਵਿਚਾਲੇ ਝੜਪਾਂ
ਸੋਮਾਲੀਆ ਦੇ ਹੋਟਲ ਉੱਤੇ ਅੱਤਵਾਦੀ ਹਮਲੇ ਵਿੱਚ 26 ਮੌਤਾਂ
ਅਮਰੀਕਾ ਵਿੱਚ ਲੜਕੀ ਨੇ ਨਕਲੀ ਬੰਦੂਕ ਦਿਖਾਈ ਤਾਂ ਪੁਲਸ ਨੇ ਗੋਲੀ ਮਾਰ ਦਿੱਤੀ