Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਪ੍ਰਿਅੰਕਾ ਗਾਂਧੀ ਨੇ ਚੋਟ ਕੀਤੀ: ਚੌਕੀਦਾਰ ਕਿਸਾਨਾਂ ਦੇ ਨਹੀਂ, ਅਮੀਰਾਂ ਦੇ ਹੀ ਹੁੰਦੇ ਨੇ

March 19, 2019 09:39 AM

ਲਖਨਊ, 18 ਮਾਰਚ, (ਪੋਸਟ ਬਿਊਰੋ)- ਆਪਣੇ ਪੁਰਖਿਆਂ ਦੀ ਧਰਤੀ ਪ੍ਰਯਾਗਰਾਜ ਤੋਂਇੱਕ ਸਟੀਮਰ ਦੇ ਕਾਫ਼ਿਲੇ ਨਾਲ ਵਾਰਾਨਸੀ ਦੀ ਗੰਗਾ ਯਾਤਰਾ ਉੱਤੇ ਚੱਲੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਸਫ਼ਰ ਦੇ ਦੂਸਰੇ ਪੜਾਅ ਸਿਰਸਾ ਘਾਟ ਉੱਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਮੱਰਥਨ ਦੇਣ ਦੀ ਅਪੀਲ ਕੀਤੀ ਹੈ। ਕਾਂਗਰਸ ਜਨਰਲ ਸਕੱਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਇੰਚਾਰਜ ਪ੍ਰਿਅੰਕਾ ਗਾਂਧੀ ਨੇ ਸਿਰਸਾ ਘਾਟ ਉੱਤੇ ਆਪਣੀ ਕਰੂਜ਼ ਬੋਟ ਛੱਡ ਕੇ ਆਗਸਟ ਹਾਊਸਦੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖੀ ਚੋਟ ਕੀਤੀ।
ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ 45 ਸਾਲਾਂ ਵਿੱਚ ਇੰਨੇ ਘੱਟ ਰੋਜ਼ਗਾਰ ਨਹੀਂ ਸੀ ਹੋਏ, ਜਿੰਨੇ ਪਿਛਲੇ ਪੰਜ ਸਾਲਾਂ ਵਿੱਚ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਸੰਕਟ ਵਿੱਚ ਹੈ, ਇਸ ਲਈ ਮੈਨੂੰ ਘਰ ਤੋਂ ਨਿਕਲਣਾ ਪਿਆ ਹੈ।ਲੋਕਾਂ ਨੂੰ ਪਾਰਲੀਮੈਂਟ ਚੋਣਾਂ ਲਈ ਵੋਟਾਂ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੋਟ ਦੇ ਕੇ ਆਪਣੇ ਦੇਸ਼ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ‘ਚੌਕੀਦਾਰ ਕੈਂਪੇਨ’ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਮਰਜ਼ੀ ਅਸੀਂ ਆਪਣੇ ਨਾਂ ਅੱਗੇ ਕਿਉਂ ਲਾਈਏ, ਮੈਨੂੰ ਤਾਂ ਇਕ ਕਿਸਾਨ ਨੇ ਕਿਹਾ ਸੀ ਕਿ ਚੌਕੀਦਾਰ ਅਮੀਰਾਂ ਦੇ ਹੁੰਦੇ ਨੇ, ਅਸੀਂ ਕਿਸਾਨ ਤਾਂ ਆਪਣੇ ਚੌਕੀਦਾਰ ਖ਼ੁਦ ਹੀਹਾਂ।
ਫਿਰ ਸਿਰਸਾ ਘਾਟ ਖੇਤਰ ਵਿੱਚ ਪ੍ਰਿਅੰਕਾ ਗਾਂਧੀ ਬੋਟ ਛੱਡ ਕੇ ਬਾਜ਼ਾਰ ਵਿੱਚ ਸ਼ਿਵਗੰਗਾ ਵਾਟਿਕਾ ਗੈਸਟਹਾਊਸ ਗਈ ਅਤੇ ਨੁੱਕੜ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਸੰਕਟ ਵਿੱਚ ਹੈ ਅਤੇ ਇਹ ਚਾਰ ਪੰਜ ਛੇ ਲੋਕਾਂ ਦੇ ਹੱਥਾਂ ਵਿੱਚ ਗਿਰਵੀ ਹੈ, ਇਨ੍ਹਾਂ ਚੋਣਾਂ ਵਿੱਚ ਤੁਸੀਂ ਆਪਣੇ ਅਤੇ ਬੱਚਿਆਂ ਦੇ ਭਵਿੱਖ ਲਈ ਚੋਣ ਕਰੋ, ਕਾਂਗਰਸ ਦੀ ਸਰਕਾਰ ਨੂੰ ਯਾਦ ਕਰੋ। ਕਾਂਗਰਸ ਨੂੰ ਵੋਟ ਕਰੋ ਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰੋ।ਸਿਰਸਾਦੇ ਗੰਗਾ ਘਾਟਤੋਂ 250 ਮੀਟਰ ਦੂਰ ਗੈਸਟ ਹਾਊਸ ਤਕ ਜਾਣ ਲਈ ਉਨ੍ਹਾਂ ਦੇ ਵਾਸਤੇ ਪ੍ਰਸ਼ਾਸਨ ਨੇ ਐਂਬੈਸਡਰ ਕਾਰ ਦਾ ਪ੍ਰਬੰਧ ਕੀਤਾ ਸੀ, ਪਰ ਪ੍ਰਿਅੰਕਾ ਗਾਂਧੀ ਨੇ ਕਾਰ ਨਹੀਂ ਲਈ ਤੇ ਗੈਸਟ ਹਾਊਸ ਨੂੰ ਪੈਦਲ ਚੱਲ ਪਈ। ਤੇਜ਼ ਧੁੱਪ, ਧੂੜ ਅਤੇ ਭੀੜ ਵਿਚਾਲੇ ਲੋਕਾਂ ਨੂੰ ਮਿਲਦੀ ਹੋਈ ਉਹ ਗੈਸਟ ਹਾਊਸ ਪਹੁੰਚੀ ਤੇ ਬਾਜ਼ਾਰਪੈਦਲ ਸੈਰ ਕਰਨ ਪਿੱਛੋਂ ਮੁੜਦੇ ਸਮੇਂ ਘਾਟ ਉੱਤੇ ਮੀਡੀਆ ਨਾਲ ਗੱਲਬਾਤ ਵਿੱਚਫਿਰ ਕਿਹਾ ਕਿ ਚੌਂਕੀਦਾਰ ਅਮੀਰਾਂ ਦਾ ਹੁੰਦਾ ਹੈ, ਗ਼ਰੀਬਾਂ ਦਾ ਨਹੀਂ।
ਇਸ ਮੌਕੇ ਪ੍ਰਿਅੰਕਾ ਗਾਂਧੀ ਨਾਲ ਸੈਂਕੜੇ ਲੋਕਾਂ ਦੀ ਭੀੜ ਤੁਰ ਪਈ। ਘਰਾਂ ਸਾਹਮਣੇ ਖੜ੍ਹੀਆਂ ਔਰਤਾਂ ਤੇ ਲੜਕੀਆਂ ਨੂੰ ਗਲੇ ਲਾਉਂਦੇ ਹੋਏ ਉਨ੍ਹਾਂ ਨਾਲ ਗੱਲਬਾਤ ਕਰ ਕੇ ਪ੍ਰਿਅੰਕਾ ਨੇ ਕਈ ਬਜ਼ੁਰਗ ਲੋਕਾਂ ਨਾਲ ਹੱਥ ਮਿਲਾਇਆ। ਇਸ ਵਾਟਰ ਹਾਈਵੇ ਨੂੰ ਮੋਦੀ ਸਰਕਾਰ ਨੇ ਮਾਲ ਢੁਆਈ ਤੇ ਸੈਰ ਸਪਾਟੇ ਨੂੰਉਤਸ਼ਾਹਿਤ ਕਰਨ ਲਈ ਵਿਕਸਿਤ ਕੀਤਾ ਸੀ, ਪਰ ਇਸ ਤੋਂ ਪਹਿਲਾਂ ਇਸ ਉੱਤੇ ਪ੍ਰਿਅੰਕਾ ਨੇ ਸਿਆਸੀ ਸਫ਼ਰ ਸ਼ੁਰੂ ਕਰ ਭਾਜਪਾ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਹ ਪਹਿਲੀ ਵਾਰ ਸੀ ਕਿ ਕੋਈ ਆਗੂ ਇੰਨੀ ਲੰਮੀ ਜਲ ਯਾਤਰਾ ਕਰ ਰਿਹਾ ਸੀ। ਉਨ੍ਹਾਂ ਨੇ ਭਾਜਪਾ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਤੇ ਕਿਸਾਨ ਪਰੇਸ਼ਾਨ ਹਨ। ਪ੍ਰਿਅੰਕਾ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਤੁਹਾਡੇ ਕੋਲ ਰੁਜ਼ਗਾਰ ਹੈ? ਰਾਜਨੀਤੀ ਜਨਤਾ ਲਈ ਹੋਣੀ ਚਾਹੀਦੀ ਹੈ। ਜਨਤਾ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਬੋਲਣ ਵਾਲਿਆਂ ਨੂੰ ਡਰਾਉਣਾ ਨਹੀਂ ਚਾਹੀਦਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼