Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਡੱਚ ਟਰੈਮ ਵਿੱਚ 3 ਵਿਅਕਤੀਆਂ ਦਾ ਕਤਲ ਕਰਨ ਵਾਲਾ ਮਸ਼ਕੂਕ ਗ੍ਰਿਫਤਾਰ

March 19, 2019 09:35 AM

ਉਤਰੈਖ਼ਤ, ਨੀਦਰਲੈਂਡਜ਼, 18 ਮਾਰਚ (ਪੋਸਟ ਬਿਊਰੋ) : ਇੱਕ ਬੰਦੂਕਧਾਰੀ ਨੇ ਡੱਚ ਸ਼ਹਿਰ ਉਤਰੈਖ਼ਤ ਵਿੱਚ ਸੋਮਵਾਰ ਦੀ ਸਵੇਰ ਨੂੰ ਟਰੈਮ ਦੇ ਸਫਰ ਦੌਰਾਨ ਤਿੰਨ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪੰਜ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿੱਚ ਹੋਏ ਹਮਲੇ ਤੋਂ ਕੁੱਝ ਦਿਨਾਂ ਬਾਅਦ ਹੀ ਇਹ ਹਮਲਾ ਹੋਇਆ ਤੇ ਇਸ ਨੂੰ ਵੀ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਤੁਰਕੀ ਦੇ ਜੰਮ-ਪਲ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ। ਰਾਤ ਤੱਕ ਇਸ ਘਟਨਾ ਦੇ ਸਿ਼ਕਾਰ ਤਿੰਨ ਵਿਅਕਤੀਆਂ ਦੀ ਹਾਲਤ ਨਾਜੁ਼ਕ ਦੱਸੀ ਜਾ ਰਹੀ ਸੀ ਤੇ ਇਸ ਮਾਰਕਾਟ ਦੇ ਮੰਤਵ ਨੂੰ ਜਾਂਚਣ ਲਈ ਜਾਂਚ ਕੀਤੀ ਜਾ ਰਹੀ ਸੀ। ਪ੍ਰਧਾਨ ਮੰਤਰੀ ਮਾਰਕ ਰੱਟ ਨੇ ਆਖਿਆ ਕਿ ਅਧਿਕਾਰੀ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਕੀ ਇਸ ਹਮਲੇ ਪਿੱਛੇ ਅੱਤਵਾਦ ਹੀ ਮੁੱਖ ਕਾਰਨ ਹੈ।
ਇਸ ਦੌਰਾਨ ਨਿਆਂ ਮੰਤਰੀ ਫਰਡ ਗਰੈਪਰਹਾਜ ਨੇ ਦੱਸਿਆ ਕਿ ਮਸ਼ਕੂਕ ਦੀ ਪਛਾਣ 37 ਸਾਲਾਂ ਦੇ ਗੋਕਮੈਨ ਟੈਨਿਸ ਵਜੋਂ ਕੀਤੀ ਗਈ ਹੈ। ਉਸ ਦਾ ਪੁਲਿਸ ਨਾਲ ਪਹਿਲਾਂ ਵੀ ਵਾਹ ਪੈਂਦਾ ਰਿਹਾ ਹੈ ਤੇ ਉਸ ਦਾ ਮੁਜਰਮਾਨਾਂ ਰਿਕਾਰਡ ਵੀ ਹੈ। ਪੁਲਿਸ ਨੇ ਆਖਿਆ ਕਿ ਉਨ੍ਹਾਂ ਸ਼ੱਕ ਦੇ ਆਧਾਰ ਉੱਤੇ ਇੱਕ ਹੋਰ ਵਿਅਕਤੀ ਨੂੰ ਵੀ ਨਜ਼ਰਬੰਦ ਕੀਤਾ ਸੀ ਪਰ ਇਸ ਬਾਰੇ ਤਫਸੀਲ ਨਾਲ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।
ਜਿ਼ਕਰਯੋਗ ਹੈ ਕਿ ਜੁੰਮੇ ਦੀ ਨਮਾਜ਼ ਅਦਾ ਕਰਨ ਦੌਰਾਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਵਿੱਚ ਇੱਕ ਗੋਰੇ ਤੇ ਸਿਰਫਿਰੇ ਵਿਅਕਤੀ, ਜੋ ਕਿ ਪਰਵਾਸੀਆਂ ਤੋਂ ਨਫਰਤ ਕਰਦਾ ਸੀ, ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 50 ਲੋਕਾਂ ਨੂੰ ਮਾਰ ਮੁਕਾਇਆ ਸੀ। ਉਤਰੈਖ਼ਤ ਵਾਲੀ ਘਟਨਾ ਇਸ ਤੋਂ ਤਿੰਨ ਦਿਨ ਬਾਅਦ ਵਾਪਰੀ ਹੈ। ਉਤਰੈਖ਼ਤ ਹਮਲਾ ਰਿਹਾਇਸ਼ੀ ਇਲਾਕੇ ਵਿੱਚੋਂ ਲੰਘਣ ਵਾਲੇ ਮਸ਼ਰੂਫ ਲਾਂਘੇ ਉੱਤੇ ਹੋਇਆ। ਬੰਦੂਕਧਾਰੀ ਕੋਲ ਕਥਿਤ ਤੌਰ ਉੱਤੇ ਆਟੋਮੈਟਿਕ ਹਥਿਆਰ ਸੀ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਮੌਤਾਂ
ਸਤਵੰਤ ਸਿੰਘ ਪੀ ਐਸ ਜੀ ਪੀ ਸੀ ਦੇ ਪ੍ਰਧਾਨ ਬਣਾਏ ਗਏ
ਪੋਰਨ ਸਟਾਰ ਸਟਾਰਮੀ ਨੂੰ ਮੋਟੀ ਰਕਮ ਦੇਣ ਵਿੱਚ ਟਰੰਪ ਖੁਦ ਵੀ ਸ਼ਾਮਲ ਸੀ
ਸ਼ਰੀਫ ਤੇ ਜ਼ਰਦਾਰੀ ਪਿੱਛੋਂ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਵੀ ਗ੍ਰਿਫ਼ਤਾਰ
ਮ੍ਰਿਤਕ ਤੋਸ਼ਾ ਤੱਕਾ ਨੂੰ ਯਾਦ ਰੱਖਣ ਲਈ ਗਲੀ 'ਚ ਰੰਗ ਕੀਤੇ
ਗੋਪਾਲ ਸਿੰਘ ਚਾਵਲਾ ਕਹਿੰਦੈ: ਪਾਕਿਸਤਾਨ ਨੇ ਸਾਡੇ ਨਾਲ ਕੁੱਤਿਆਂ ਤੋਂ ਭੈੜਾ ਸਲੂਕ ਕੀਤੈ
ਸਿੰਧ ਵਿੱਚ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਉੱਤੇ ਰੋਕ ਦਾ ਮਤਾ ਪਾਸ
ਰਾਸ਼ਟਰਪਤੀ ਟਰੰਪ ਦੀ ਨਸਲੀ ਟਿੱਪਣੀ ਵਿਰੁੱਧ ਪਾਰਲੀੰਮੈਂਟ ਵੱਲੋਂ ਨਿੰਦਾ ਮਤਾ ਪਾਸ
ਤੁਰਕੀ ਦੇ ਰੂਸ ਨਾਲ ਮਿਜ਼ਾਈਲ ਸੌਦੇ ਪਿੱਛੋਂ ਅਮਰੀਕਾ ਭੜਕਿਆ, ਜਹਾਜ਼ ਦੇਣ ਤੋਂ ਇਨਕਾਰ
ਚੀਨ ਨੇ ਕਿਹਾ: ਦੁਨੀਆ ਭਰ ਵਿੱਚ ਝੂਠ ਫੈਲਾ ਰਹੇ ਹਨ ਟਰੰਪ