Welcome to Canadian Punjabi Post
Follow us on

26

March 2019
ਪੰਜਾਬ

ਹੜਤਾਲ ਦੌਰਾਨ ਰੱਖੇ 3500 ਰੋਡਵੇਜ਼ ਮੁਲਾਜ਼ਮਾਂ ਨੂੰ ਹਾਈ ਕੋਰਟ ਦਾ ਝਟਕਾ

March 15, 2019 11:09 PM

ਚੰਡੀਗੜ੍ਹ, 15 ਮਾਰਚ (ਪੋਸਟ ਬਿਊਰੋ)- ਹਰਿਆਣਾ ਦੇ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਦੇ ਦੌਰਾਨ ਦਿਹਾੜੀ 'ਤੇ ਰੱਖੇ ਗਏ ਲਗਭਗ 3500 ਮੁਲਾਜ਼ਮਾਂ ਨੂੰ ਐਡਜਸਟ ਕਰਨ ਦੀ ਅਪੀਲ ਵਾਲੀ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਇਸ ਬਾਰੇ ਹਰਿਆਣਾ ਰੋਡਵੇਜ਼ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਮੁਲਾਜ਼ਮਾ ਪਹਿਲਾਂ ਹੀ ਸਰਪਲਸ ਹਨ ਅਤੇ ਰੋਡਵੇਜ਼ ਘਾਟੇ ਵਿੱਚ ਹੈ, ਇਸ ਲਈ ਇਨ੍ਹਾਂ ਨੂੰ ਐਡਜਸਟ ਨਹੀਂ ਕੀਤਾ ਜਾ ਸਕਦਾ। ਇਸ ਦਲੀਲ ਨੂੰ ਆਧਾਰ ਬਣਾਉਂਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਪਟੀਸ਼ਨ ਕਰਤਾਵਾਂ ਨੇ ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਦੇ ਦੌਰਾਨ ਬੱਸਾਂ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਦਿਹਾੜੀ ਆਧਾਰ ਉੱਤੇ ਜ਼ਿੰਮੇਵਾਰੀ ਸੰਭਾਲੀ ਸੀ। ਹੜਤਾਲ ਖਤਮ ਹੋਣ ਪਿੱਛੋਂ ਇਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ। ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰ ਕੇ ਇਨ੍ਹਾਂ ਨੇ ਹੜਤਾਲ ਖਤਮ ਹੋਣ ਪਿੱਛੋਂ ਆਪਣੀਆਂ ਸੇਵਾਵਾਂ ਖਤਮ ਕੀਤੇ ਜਾਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰਿਆਣਾ ਰੋਡਵੇਜ਼ ਦਾ ਸਾਥ ਓਦੋਂ ਦਿੱਤਾ ਸੀ, ਜਦੋਂ ਉਨ੍ਹਾਂ ਦੇ ਮੁਲਾਜ਼ਮਾ ਹੜਤਾਲ 'ਤੇ ਗਏ ਸਨ। ਓਦੋਂ ਉਹ ਪ੍ਰਾਈਵੇਟ ਨੌਕਰੀ ਛੱਡ ਕੇ ਰੋਡਵੇਜ਼ ਦੀ ਸੇਵਾ ਕਰਨ ਦੇ ਲਈ ਆਏ ਸਨ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਭਰਤੀ ਵਿੱਚ ਉਨ੍ਹਾਂ ਨੂੰ ਐਡਜਸਟ ਕੀਤਾ ਜਾਵੇਗਾ। ਕੋਰਟ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਸੀ ਕਿ ਇਨ੍ਹਾਂ ਮੁਲਾਜ਼ਮਾਂ ਦੀ ਲੋੜ ਹੈ ਜਾਂ ਨਹੀਂ। ਸਟੇਟ ਟਰਾਂਸਪੋਰਟ ਡਾਇਰੈਕਟਰ ਦੇ ਦਫਤਰ ਨੇ ਇਨ੍ਹਾਂ ਦੀ ਜ਼ਰੂਰਤ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਸਰਕਾਰ ਨੇ ਦੱਸਿਆ ਕਿ ਰੋਡਵੇਜ਼ ਵਿੱਚ 3829 ਬੱਸਾਂ ਹਨ ਅਤੇ ਕੰਡਕਟਰਾਂ ਦੀ ਗਿਣਤੀ 6651 ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ