Welcome to Canadian Punjabi Post
Follow us on

26

March 2019
ਪੰਜਾਬ

ਬਾਦਲ ਪਰਵਾਰ ਵਿੱਚੋਂ ਬੱਬੀ ਬਾਦਲ ਨੇ ਪਾਰਟੀ ਛੱਡੀ ਤੇ ਟਕਸਾਲੀ ਅਕਾਲੀ ਦਲ ਵਿੱਚ ਗਿਆ

March 15, 2019 09:24 AM

* ਤਾਕਤ ਦੀ ਭੁੱਖੀ ਪਾਰਟੀ ਬਣ ਗਿਐ ਅਕਾਲੀ ਦਲ : ਬੱਬੀ ਬਾਦਲ

ਚੰਡੀਗੜ੍ਹ, 14 ਮਾਰਚ (ਪੋਸਟ ਬਿਊਰੋ)- ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਬਾਦਲ ਪਰਵਾਰ ਦੇ ਮੈਂਬਰ ਬੱਬੀ ਬਾਦਲ ਨੇ ਅੱਜ ਬਾਦਲ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਨੇ ਇਸ ਮੌਕੇ ਬਾਦਲ ਅਕਾਲੀ ਦਲ ਉੱਤੇ ਗੰਭੀਰ ਦੋਸ਼ ਲਾਏ ਹਨ।
ਅੱਜ ਬੱਬੀ ਬਾਦਲ ਨੇ ਅਪਣਾ ਅਸਤੀਫ਼ਾ ਦੇਣ ਦੇ ਮੁੱਖ ਕਾਰਨ ਬਾਰੇ ਕਿਹਾ ਕਿ ਬੇਅਦਬੀ ਦੇ ਕੇਸਾਂ ਵਿਚ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਅਪਣੇ ਬਿਆਨ ਦਿਤੇ ਸਨ, ਪਰ ਜਦੋਂ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਵਰਗੇ ਆਗੂ ਫਸਣ ਲੱਗੇ ਤਾਂ ਬਾਦਲਾਂ ਨੇ ਫ਼ੈਸਲਾ ਲਿਆ ਕਿ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਸਹਿਯੋਗ ਨਹੀਂ ਕਰਾਂਗੇ ਅਤੇ ਬਾਈਕਾਟ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਬਾਈਕਾਟ ਕਰਨ ਦੀ ਗੱਲ ਉਨ੍ਹਾਂ ਨੂੰ ਗਲਤ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿਤਾ ਹੈ। ਬੱਬੀ ਬਾਦਲ ਨੇ ਕਿ ਉਨ੍ਹਾਂ ਨੂੰ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ, ਇਹ ਵੀ ਅਸਤੀਫ਼ੇ ਦਾ ਇੱਕ ਕਾਰਨ ਤਾਂ ਸੀ, ਪਰ ਇਸ ਨੂੰ ਉਹ ਸਹਿ ਲੈਂਦੇ, ਜੇ ਅਕਾਲੀ ਦਲ ਵਿੱਚ ਟਕਸਾਲੀ ਕਦਰਾਂ ਕੀਮਤਾਂ ਜਿੰਦਾ ਰਹਿੰਦੀਆਂ। ਅਕਾਲੀ ਦਲ ਅਪਣੇ ਰਸਤੇ ਤੋਂ ਭਟਕ ਚੁੱਕਾ ਹੋਣ ਕਰਕੇ ਉਨ੍ਹਾਂ ਨੇ ਅਸਤੀਫ਼ਾ ਦਿਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿੱਖੀ ਸਿਧਾਂਤ ਛੱਡ ਕੇ ਤਾਕਤ ਦੀ ਭੁੱਖੀ ਪਾਰਟੀ ਵਜੋਂ ਕੰਮ ਕਰਨ ਲੱਗਾ ਹੈ ਅਤੇ ਅਕਾਲੀ ਦਲ ਵਿਚ ਬਾਦਲਾਂ ਦਾ ਪਰਵਾਰਵਾਦ ਨਹੀਂ, ਮਜੀਠੀਆਵਾਦ ਹਾਵੀ ਹੋ ਰਿਹਾ ਹੈ। ਇਸ ਮੌਕੇ ਮਜੀਠੀਆ ਪਰਵਾਰ ਅਕਾਲੀ ਦਲ ਨੂੰ ਚਲਾ ਰਿਹਾ ਹੈ, ਪਾਰਟੀ ਦੇ ਸੀਨੀਅਰ ਲੀਡਰਾਂ ਦੀ ਕੋਈ ਵੁੱਕਤ ਹੀ ਨਹੀਂ ਅਤੇ ਇਹ ਬਾਦਲਾਂ ਲਈ ਵੀ ਚੰਗੇ ਸੰਕੇਤ ਨਹੀਂ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਈ ਵਾਰ ਉਨ੍ਹਾਂ ਨੇ ਸੁਝਾਅ ਦਿਤੇ ਅਤੇ ਸਮਝਾਇਆ ਕਿ ਉਹ ਇਸ ਤਰ੍ਹਾਂ ਦੇ ਕੰਮ ਨਾ ਕਰਨ, ਜਿਸ ਨਾਲ ਲੋਕ ਦੂਰ ਹੋ ਜਾਣ, ਪਰ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਇਕ ਨਾ ਸੁਣੀ, ਸਗੋਂ ਕਿਹਾ ਕਿ ‘ਤੂੰ ਆਸ਼ਾਵਾਦੀ ਨਹੀਂ, ਨਿਰਾਸ਼ਾਵਾਦੀ ਹੈ`, ਜਿਸ ਕਰਕੇ ਅੱਜ ਉਨ੍ਹਾਂ ਨੇ ਪਾਰਟੀ ਤੋਂ ਅਸਤੀਫ਼ਾ ਦਿਤਾ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵਿਚ ਗੁਰੂ ਕੀ ਗੋਲਕ ਦੇ ਪੈਸੇ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ, ਗੁਰੂ ਕਾ ਲੰਗਰ ਸਿਆਸੀ ਰੈਲੀਆਂ ਵਿਚ ਭੇਜਿਆ ਜਾਂਦਾ ਅਤੇ ਹੋਰ ਵੀ ਬਹੁਤ ਕੁਝ ਗਲਤ ਹੁੰਦਾ ਹੈ। ਬੱਬੀ ਬਾਦਲ ਨੇ ਕਿਹਾ ਕਿ ਮੇਰਾ ਟੀਚਾ ਹੈ ਕਿ ਯੂਥ ਅਕਾਲੀ ਦਲ ਟਕਸਾਲੀ ਵਿਚ ਪੈਸੇ ਵਾਲਿਆਂ ਦੀ ਥਾਂ ਸਧਾਰਨ ਪਰਵਾਰਾਂ ਦੇ ਲੜਕੇ ਭਰਤੀ ਕਰੀਏ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ