Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਉੱਤੇ ਸੀ ਸੀ ਟੀ ਵੀ ਕੈਮਰੇ ਲੱਗਣਗੇ

March 14, 2019 10:00 AM

* ਤਿੰਨ ਰਾਜਾਂ ਦੇ ਪੁਲਸ ਅਫਸਰਾਂ ਦੀ ਮੀਟਿੰਗ ਵਿੱਚ ਸਹਿਮਤੀ 

ਬਠਿੰਡਾ, 13 ਮਾਰਚ, (ਪੋਸਟ ਬਿਊਰੋ)- ਉਤਰੀ ਭਾਰਤ ਦੇ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਸ਼ਾ ਤਸਕਰੀ ਰੋਕੇਗੀ ਅਤੇ ਇਸ ਦੇ ਲਈ ਅੰਤਰ-ਰਾਜੀ ਸਰਹੱਦਾਂ ਦੀਆਂ ਮੁੱਖ ਸੜਕਾਂ ਅਤੇ ਰਸਤਿਆਂ ਉੱਤੇ ਤਿੰਨਾਂ ਰਾਜਾਂ ਦੀ ਪੁਲਿਸ 87 ਪੱਕੇ ਸਾਂਝੇ ਨਾਕੇ ਲਾਏਗੀ। ਇਸ ਵਿਚ 52 ਨਾਕੇ ਬਠਿੰਡਾ ਜ਼ੋਨ ਅਤੇ 35 ਫ਼ਿਰੋਜ਼ਪੁਰ ਜ਼ੋਨ ਦੇ ਖੇਤਰ ਵਿਚ ਲੱਗਣਗੇ। ਇਹ ਵੀ ਫੈਸਲਾ ਹੋਇਆ ਹੈ ਕਿ ਇਨ੍ਹਾਂ ਨਾਕਿਆਂ ਉਪਰਸੀ ਸੀ ਟੀ ਵੀ ਕੈਮਰੇ ਲਾਏ ਜਾਣਗੇ ਅਤੇ ਇਕ ਰਾਜ ਵਿੱਚ ਜੁਰਮ ਕਰ ਕੇ ਦੂਸਰੇ ਰਾਜ ਵਿੱਚ ਪਨਾਹ ਲੈਣ ਵਾਲਿਆਂ ਵਿਰੁਧ ਸਖਤੀ ਕੀਤੀ ਜਾਵੇਗੀ।
ਅੱਜ ਇਨ੍ਹਾਂ ਤਿੰਨਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬਠਿੰਡਾ ਵਿੱਚ ਹੋਈ ਤਾਲਮੇਲ ਬੈਠਕਵਿੱਚਇਹ ਫ਼ੈਸਲਾ ਹੋਇਆ ਹੈ। ਬਠਿੰਡਾ ਰੇਂਜ ਦੇ ਆਈ ਜੀ, ਐਮ ਐਫ ਫ਼ਾਰੂਕੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਫ਼ਿਰੋਜ਼ਪੁਰ ਰੇਂਜ ਦੇ ਆਈ ਜੀ, ਐਮ ਐਸ ਛੀਨਾ, ਹਰਿਆਣਾ ਦੀ ਹਿਸਾਰ ਰੇਂਜ ਦੇ ਆਈ ਜੀ ਅਮਿਤਾਬ ਸਿੰਘ ਢਿੱਲੋਂ ਅਤੇ ਰਾਜਸਥਾਨ ਦੀ ਬੀਕਾਨੇਰ ਰੇਂਜ ਦੇ ਆਈ ਜੀ, ਬੀ ਐਲ ਮੀਨਾ ਦੇ ਨਾਲ9 ਜ਼ਿਲ੍ਹਿਆਂ ਦੇ ਐਸ ਐਸਪੀਜ਼ ਸ਼ਾਮਲ ਹੋਏ। ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਇਨ੍ਹਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰੀ ਅਤੇ ਗੈਂਗ-ਵਾਰ ਦੀਆਂ ਘਟਨਾਵਾਂ ਰੋਕਣ ਲਈ ਤਿੰਨਾਂ ਰਾਜ਼ਾਂ ਦੀ ਪੁਲਿਸ ਲਗਾਤਾਰ ਇਕ ਦੂਜੇ ਨਾਲ ਸੰਪਰਕਰੱਖੇਗੀ। ਇਸ ਦੇ ਨਾਲ ਤਿੰਨਾਂ ਰਾਜਾਂ ਦੇ ਪੁਲਿਸ ਅਫਸਰਾਂ ਵਿੱਚ ਹੇਠਲੇ ਪੱਧਰ ਉੱਤੇ ਤਾਲਮੇਲ ਲਈ ਮੀਟਿੰਗ ਵਿੱਚਫੈਸਲਾ ਕੀਤਾ ਗਿਆ ਕਿ ਹਰ ਮਹੀਨੇ ਤਿੰਨਾਂ ਰਾਜਾਂ ਦੇ ਸਰਹੱਦੀ ਖੇਤਰਾਂ ਦੇ ਥਾਣਾ ਮੁਖੀ ਆਪੋ ਵਿਚ ਮੀਟਿੰਗ ਕਰਨਗੇ ਅਤੇ ਇਸ ਤਾਲਮੇਲ ਕਮੇਟੀ ਦੀ ਮੀਟਿੰਗ ਹਰ ਤਿੰਨ ਮਹੀਨੇ ਬਾਅਦ ਹੋਵੇਗੀ।

 

ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਉੱਤੇ ਸੀ ਸੀ ਟੀ ਵੀ ਕੈਮਰੇ ਲੱਗਣਗੇ* ਤਿੰਨ ਰਾਜਾਂ ਦੇ ਪੁਲਸ ਅਫਸਰਾਂ ਦੀ ਮੀਟਿੰਗ ਵਿੱਚ ਸਹਿਮਤੀ ਬਠਿੰਡਾ, 13 ਮਾਰਚ, (ਪੋਸਟ ਬਿਊਰੋ)- ਉਤਰੀ ਭਾਰਤ ਦੇ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਮਿਲ ਕੇ ਨਸ਼ਾ ਤਸਕਰੀ ਰੋਕੇਗੀ ਅਤੇ ਇਸ ਦੇ ਲਈ ਅੰਤਰ-ਰਾਜੀ ਸਰਹੱਦਾਂ ਦੀਆਂ ਮੁੱਖ ਸੜਕਾਂ ਅਤੇ ਰਸਤਿਆਂ ਉੱਤੇ ਤਿੰਨਾਂ ਰਾਜਾਂ ਦੀ ਪੁਲਿਸ 87 ਪੱਕੇ ਸਾਂਝੇ ਨਾਕੇ ਲਾਏਗੀ। ਇਸ ਵਿਚ 52 ਨਾਕੇ ਬਠਿੰਡਾ ਜ਼ੋਨ ਅਤੇ 35 ਫ਼ਿਰੋਜ਼ਪੁਰ ਜ਼ੋਨ ਦੇ ਖੇਤਰ ਵਿਚ ਲੱਗਣਗੇ। ਇਹ ਵੀ ਫੈਸਲਾ ਹੋਇਆ ਹੈ ਕਿ ਇਨ੍ਹਾਂ ਨਾਕਿਆਂ ਉਪਰਸੀ ਸੀ ਟੀ ਵੀ ਕੈਮਰੇ ਲਾਏ ਜਾਣਗੇ ਅਤੇ ਇਕ ਰਾਜ ਵਿੱਚ ਜੁਰਮ ਕਰ ਕੇ ਦੂਸਰੇ ਰਾਜ ਵਿੱਚ ਪਨਾਹ ਲੈਣ ਵਾਲਿਆਂ ਵਿਰੁਧ ਸਖਤੀ ਕੀਤੀ ਜਾਵੇਗੀ।ਅੱਜ ਇਨ੍ਹਾਂ ਤਿੰਨਰਾਜਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬਠਿੰਡਾ ਵਿੱਚ ਹੋਈ ਤਾਲਮੇਲ ਬੈਠਕਵਿੱਚਇਹ ਫ਼ੈਸਲਾ ਹੋਇਆ ਹੈ। ਬਠਿੰਡਾ ਰੇਂਜ ਦੇ ਆਈ ਜੀ, ਐਮ ਐਫ ਫ਼ਾਰੂਕੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਫ਼ਿਰੋਜ਼ਪੁਰ ਰੇਂਜ ਦੇ ਆਈ ਜੀ, ਐਮ ਐਸ ਛੀਨਾ, ਹਰਿਆਣਾ ਦੀ ਹਿਸਾਰ ਰੇਂਜ ਦੇ ਆਈ ਜੀ ਅਮਿਤਾਬ ਸਿੰਘ ਢਿੱਲੋਂ ਅਤੇ ਰਾਜਸਥਾਨ ਦੀ ਬੀਕਾਨੇਰ ਰੇਂਜ ਦੇ ਆਈ ਜੀ, ਬੀ ਐਲ ਮੀਨਾ ਦੇ ਨਾਲ9 ਜ਼ਿਲ੍ਹਿਆਂ ਦੇ ਐਸ ਐਸਪੀਜ਼ ਸ਼ਾਮਲ ਹੋਏ। ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਇਨ੍ਹਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰੀ ਅਤੇ ਗੈਂਗ-ਵਾਰ ਦੀਆਂ ਘਟਨਾਵਾਂ ਰੋਕਣ ਲਈ ਤਿੰਨਾਂ ਰਾਜ਼ਾਂ ਦੀ ਪੁਲਿਸ ਲਗਾਤਾਰ ਇਕ ਦੂਜੇ ਨਾਲ ਸੰਪਰਕਰੱਖੇਗੀ। ਇਸ ਦੇ ਨਾਲ ਤਿੰਨਾਂ ਰਾਜਾਂ ਦੇ ਪੁਲਿਸ ਅਫਸਰਾਂ ਵਿੱਚ ਹੇਠਲੇ ਪੱਧਰ ਉੱਤੇ ਤਾਲਮੇਲ ਲਈ ਮੀਟਿੰਗ ਵਿੱਚਫੈਸਲਾ ਕੀਤਾ ਗਿਆ ਕਿ ਹਰ ਮਹੀਨੇ ਤਿੰਨਾਂ ਰਾਜਾਂ ਦੇ ਸਰਹੱਦੀ ਖੇਤਰਾਂ ਦੇ ਥਾਣਾ ਮੁਖੀ ਆਪੋ ਵਿਚ ਮੀਟਿੰਗ ਕਰਨਗੇ ਅਤੇ ਇਸ ਤਾਲਮੇਲ ਕਮੇਟੀ ਦੀ ਮੀਟਿੰਗ ਹਰ ਤਿੰਨ ਮਹੀਨੇ ਬਾਅਦ ਹੋਵੇਗੀ। 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ