Welcome to Canadian Punjabi Post
Follow us on

19

March 2019
ਅੰਤਰਰਾਸ਼ਟਰੀ

ਇਮਰਾਨ ਦੇ ਖਿਲਾਫ ਕੇਸ ਦੀ ਸੁਣਵਾਈ ਤੋਂ ਜੱਜ ਲਾਂਭੇ ਹਟ ਗਿਆ

March 13, 2019 09:48 AM

ਲਾਹੌਰ, 12 ਮਾਰਚ (ਪੋਸਟ ਬਿਊਰੋ)- ਲਾਹੌਰ ਹਾਈ ਕੋਰਟ ਦੇ ਇੱਕ ਜੱਜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਅਯੋਗ’ ਠਹਿਰਾਏ ਜਾਣ ਦੀ ਮੰਗ ਕਰਦੀ ਪਟੀਸ਼ਨ ਉੱਤੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ ਹੈ।
ਜਸਟਿਸ ਸ਼ਾਹਿਦ ਵਾਹਿਦ ਨੇ ਇਸ ਕੇਸ ਤੋਂ ਲਾਂਭੇ ਹੋਣ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਇਮਰਾਨ ਖਾਨ ਨੂੰ ਅਯੋਗ ਠਹਿਰਾਏ ਜਾਣ ਬਾਰੇ ਇਹ ਦੂਸਰੀ ਪਟੀਸ਼ਨ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਮਰਾਨ ਨੇ ਪਿਛਲੇ ਸਾਲ ਆਮ ਚੋਣ ਮੌਕੇ ‘ਇਮਾਨਦਾਰੀ ਤੇ ਨੇਕਨੀਤੀ' ਨਹੀਂ ਵਿਖਾਈ। ਪਟੀਸ਼ਨਰ ਦਾ ਦਾਅਵਾ ਹੈ ਕਿ 2018 ਦੀ ਚੋਣ ਮੌਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਇਮਰਾਨ ਖਾਨ (66) ਨੇ ਇਕ ਧੀ ਦੇ ਪਿਤਾ ਹੋਣ ਦੀ ਜਾਣਕਾਰੀ ਨੂੰ ਲੁਕਾਇਆ ਸੀ। ਅਖਬਾਰ ਡਾਅਨ ਦੀ ਰਿਪੋਰਟ ਮੁਤਾਬਕ ਇਸ ਕੇਸ ਦੀ ਸੁਣਵਾਈ ਜਸਟਿਸ ਸ਼ਾਹਿਦ ਵਾਹਿਦ ਅਤੇ ਜਸਟਿਸ ਮਮੂਨ ਰਾਸ਼ਿਦ ਸ਼ੇਖ ਦੇ ਬੈਂਚ ਵੱਲੋਂ ਕੀਤੀ ਜਾਣੀ ਸੀ, ਪਰ ਜਸਟਿਸ ਵਾਹਿਦ ਨੇ ਨਿੱਜੀ ਕਾਰਨਾਂ ਕਰਕੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਵਿੱਚ ਇਸ ਤਰ੍ਹਾਂ ਦੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ