Welcome to Canadian Punjabi Post
Follow us on

21

May 2019
ਭਾਰਤ

ਨਰਿੰਦਰ ਮੋਦੀ ਨੇ ਕਿਹਾ: ਕਾਂਗਰਸ ਪਾਰਟੀ ਦਾ ਆਚਰਣ ਗਾਂਧੀਵਾਦ ਦੇ ਖ਼ਿਲਾਫ਼

March 13, 2019 09:26 AM

ਨਵੀਂ ਦਿੱਲੀ, 13 ਮਾਰਚ, (ਪੋਸਟ ਬਿਊਰੋ)- ਮਹਾਤਮਾ ਗਾਂਧੀ ਵੱਲੋਂ ਕੀਤੇ ਦਾਂਡੀ ਮਾਰਚ ਦੀ ਵਰ੍ਹੇਗੰਢਦੌਰਾਨ ਗਾਂਧੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਉੱਤੇਜ਼ੋਰਦਾਰ ਹਮਲਾ ਕੀਤਾ ਹੈ।
ਨਰਿੰਦਰ ਮੋਦੀ ਨੇ ਕਾਂਗਰਸ ਉੱਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦੇ ਉਲਟ ਚੱਲ ਕੇ ਫਿਰਕੂਵਾਦ, ਜਾਤੀਵਾਦ ਤੇ ਪਰਿਵਾਰਵਾਦ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੇ ਮੁਤਾਬਕ ਮਹਾਤਮਾ ਗਾਂਧੀ ਮਜ਼ਬੂਤ ਲੋਕਤੰਤਰ ਤੇ ਗਰੀਬਾਂ ਦਾ ਧਿਆਨ ਰੱਖ ਕੇ ਫੈਸਲੇ ਲੈਣ ਦੇ ਹਮਾਇਤੀ ਸਨ।ਇਸ ਦੇ ਉਲਟ ਕਾਂਗਰਸ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਤੇ ਪਰਿਵਾਰਵਾਦ ਦੀ ਪਾਲਣਹਾਰ ਹੋ ਗਈ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਉਲਟ ਉਨ੍ਹਾਂ ਦੀ ਸਰਕਾਰ ਮਹਾਤਮਾ ਗਾਂਧੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਲੱਗੀ ਹੈ ਤੇ ਗ਼ਰੀਬਾਂ ਦੀ ਭਲਾਈ ਲਈ ਠੋਸ ਕੰਮ ਕਰ ਰਹੀ ਹੈ। ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਕਾਂਗਰਸ ਦੇ ਦੂਰ ਜਾਣ ਨੂੰ ਮੰਦਭਾਗਾ ਦੱਸ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਨੇ ਆਪਣੇ ਕੰਮਾਂ ਨਾਲ ਇਹ ਸੰਦੇਸ਼ ਦਿੱਤਾ ਸੀ ਕਿ ਨਾਬਰਾਬਰੀ ਤੇ ਜਾਤੀ ਵੰਡ ਉਨ੍ਹਾਂ ਨੂੰ ਕਿਸੇ ਹਾਲ ਵੀ ਮਨਜ਼ੂਰ ਨਹੀਂ, ਪਰ ਕਾਂਗਰਸ ਨੇ ਸਮਾਜ ਨੂੰ ਵੰਡਣਤੋਂ ਪ੍ਰਹੇਜ਼ ਨਹੀਂ ਕੀਤਾ, ਸਭ ਤੋਂ ਭਿਆਨਕ ਜਾਤੀ ਦੰਗੇ ਤੇ ਦਲਿਤਾਂ ਦੇ ਕਤਲੇਆਮ ਦੀਆਂ ਘਟਨਾਵਾਂ ਕਾਂਗਰਸ ਰਾਜ ਵਿਚ ਹੋਈਆਂ। ਮੋਦੀ ਦੇ ਮੁਤਾਬਕ ਮਹਾਤਮਾ ਗਾਂਧੀ ਨੇ 1947 ਵਿੱਚ ਕਿਹਾ ਸੀ ਕਿ ਭ੍ਰਿਸ਼ਟਾਚਾਰ ਤੇ ਮਾੜੇ ਸ਼ਾਸਨ ਵਿੱਚ ਦੇਸ਼ ਦੇ ਮਾਣ ਦੀ ਰਾਖੀਨਹੀਂ ਕੀਤੀ ਜਾ ਸਕਦੀ, ਪਰ ਦੇਸ਼ ਨੇ ਦੇਖਿਆ ਕਿ ਕਿਵੇਂਕਾਂਗਰਸਤੇ ਭ੍ਰਿਸ਼ਟਾਚਾਰ ਇਕ ਦੂਜੇ ਨਾਲ ਜੁੜ ਗਏ ਹਨ। ਤੁਸੀਂ ਕਿਸੇ ਵੀ ਸੈਕਟਰ ਦਾ ਨਾਂ ਲਓ, ਤੁਹਾਨੂੰ ਓਥੇ ਕਾਂਗਰਸ ਦਾ ਇਕ ਘੁਟਾਲਾ ਨਜ਼ਰ ਆਏਗਾਤੇ ਹਾਲਾਤ ਇਹ ਹਨ ਕਿ ਕਾਂਗਰਸੀ ਨੇਤਾ ਤਿਆਗ ਤੇ ਲੋਕ ਭਲਾਈ ਦੀ ਗਾਂਧੀ ਦੀ ਸਿੱਖਿਆ ਦੇ ਖ਼ਿਲਾਫ ਆਪਣੇ ਬੈਂਕ ਖਾਤੇ ਭਰਨ ਅਤੇ ਸੁੱਖ-ਸਹੂਲਤਾਂ ਹਾਸਲ ਕਰਨ ਵਿੱਚਰੁੱਝੇ ਰਹੇ ਹਨ।
ਕਾਂਗਰਸ ਦੇ ਪਰਿਵਾਰਵਾਦ ਉੱਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਮਹਾਤਮਾ ਗਾਂਧੀ ਨੇ ਕੁਝ ਮਹਿਲਾ ਵਰਕਰਾਂ ਨਾਲ ਗੱਲਬਾਤ ਵਿੱਚ ਕਾਂਗਰਸ ਵਿੱਚ ਵਧਦੇ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਉੱਤੇ ਚਿੰਤਾ ਪ੍ਰਗਟਾਈ ਅਤੇ ਇਸ ਨੂੰ ਮੰਦਭਾਗਾ ਕਿਹਾ ਸੀ, ਪਰ ਵੰਸ਼ਵਾਦੀ ਸਿਆਸਤ ਦੀਗਾਂਧੀ ਵੱਲੋਂ ਨਿੰਦਾ ਦੇ ਉਲਟ ਪਰਿਵਾਰਵਾਦ ਅੱਜ ਕਾਂਗਰਸ ਦਾ ਮੂਲਮੰਤਰ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਾਂਧੀ ਨੇ ਕਾਂਗਰਸ ਨੂੰ ਸਿਆਸੀ ਪਾਰਟੀ ਵਜੋਂ ਭੰਗ ਕਰਨ ਦਾ ਸੁਝਾਅ ਦੇ ਦਿੱਤਾ ਸੀ, ਪਰ ਕਾਂਗਰਸ ਨੇ ਐਮਰਜੈਂਸੀ ਦੌਰਾਨ ਲੋਕਤੰਤਰੀ ਭਾਵਨਾਵਾਂ ਨੂੰ ਦਰੜਨ ਦਾ ਕੰਮ ਕੀਤਾ।

Have something to say? Post your comment
ਹੋਰ ਭਾਰਤ ਖ਼ਬਰਾਂ