Welcome to Canadian Punjabi Post
Follow us on

20

May 2019
ਭਾਰਤ

ਸੁਰੱਖਿਆ ਕਾਰਨਾਂ ਕਰ ਕੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣਾ ਸੰਭਵ ਨਹੀਂ

March 12, 2019 09:09 AM

ਜੰਮੂ, 11 ਮਾਰਚ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਕਾਰਨਾਂ ਕਰ ਕੇ ਪਾਰਲੀਮੈਂਟਰੀ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਕਰਾਉਣੀਆਂ ਸੰਭਵ ਨਹੀਂ। ਦੋਵੇਂ ਚੋਣਾਂ ਇਕੱਠੀਆਂ ਹੋਣ ਨਾਲ ਸੁਰੱਖਿਆ ਚੁਣੌਤੀਆਂ ਕਈ ਗੁਣਾ ਵਧ ਜਾਂਦੀਆਂ ਹਨ। ਇਸ ਲਈ ਸੁਰੱਖਿਆ ਅਤੇ ਨਿਰਪੱਖਤਾ ਦੇ ਲਈ ਦੋਵੇਂ ਚੋਣਾਂ ਅਲੱਗ-ਅਲੱਗ ਹੋਣਗੀਆਂ।
ਇਸ ਸੰਬੰਧ ਵਿੱਚ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੀਆਂ ਛੇ ਪਾਰਲੀਮੈਂਟਰੀ ਸੀਟਾਂ ਜੰਮੂ-ਪੁਣਛ, ਊਧਮਪੁੁਰ-ਕਠੂਆ-ਡੋਡਾ, ਸ੍ਰੀਨਗਰ, ਅਨੰਤਨਾਗ, ਬਾਰਾਮੂਲਾ ਅਤੇ ਲੱਦਾਖ ਦੇ ਲਈ ਪੰਜ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਸੁਰੱਖਿਆ ਦੇ ਪੱਖ ਤੋਂ ਅਤਿ ਸੰਵੇਦਨਸ਼ੀਲ ਮੰਨੀ ਜਾਂਦੀ ਅਨੰਤਨਾਗ ਸੀਟ ਲਈ ਤਿੰਨ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਬੀਤੀ ਸ਼ਾਮ ਜੰਮੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੈਲੇਂਦਰ ਸਿੰਘ ਨੇ ਕਿਹਾ ਕਿ ਇਸ ਵਾਰ ਚੋਣਾਂ ਨੂੰ ਨਿਰਪੱਖ ਬਣਾਉਣ ਲਈ ਚੋਣ ਜ਼ਾਬਤੇ ਨੂੰ ਪਿਛਲੀ ਵਾਰ ਤੋਂ ਵੱਧ ਸਖਤੀ ਨਾਲ ਪ੍ਰਭਾਵੀ ਬਣਾਇਆ ਜਾਏਗਾ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਸ਼ਰਮਾ, ਆਈ ਜੀ, ਐੱਮ ਕੇ ਸਿਨਹਾ, ਆਈ ਜੀ ਹੈੱਡਕੁਆਰਟਰ ਜੇ ਪੀ ਸਿੰਘ, ਜੰਮੂ ਦੇ ਡਿਪਟੀ ਕਮਿਸ਼ਨਰ, ਐੱਸ ਐੱਸ ਪੀ ਉਨ੍ਹਾਂ ਦੇ ਨਾਲ ਮੌਜੂਦ ਸਨ। ਚੋਣ ਕਮਿਸ਼ਨ ਦੀ ਟੀਮ ਦੇ ਸੂਬੇ ਦੇ ਦੌਰੇ ਦੌਰਾਨ ਬਹੁਤੀਆਂ ਸਿਆਸੀ ਧਿਰਾਂ ਵੱਲੋਂ ਦੋਵੇਂ ਚੋਣਾਂ ਇਕੱਠੀਆਂ ਕਰਾਉਣ ਦੀ ਪੈਰਵੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੀਆਂ ਛੇ ਸੀਟਾਂ ਲਈ ਔਸਤਨ 60 ਉਮੀਦਵਾਰ ਅਤੇ ਵਿਧਾਨ ਸਭਾ ਦੀ 87 ਸੀਟਾਂ ਲਈ ਲਗਭਗ 900 ਉਮੀਦਵਾਰ ਹੋ ਸਕਦੇ ਹਨ ਅਤੇ ਇਨ੍ਹਾਂ ਸਭ ਨੂੰ ਸੁਰੱਖਿਆ ਦੇਣੀ ਪੈਣੀ ਹੈ।
ਵਰਨਣ ਯੋਗ ਹੈ ਕਿ ਅਨੰਤਨਾਗ ਸੂਬੇ ਵਿੱਚ ਸਭ ਤੋਂ ਵੱਧ ਅੱਤਵਾਦ ਪ੍ਰਭਾਵਤ ਹੈ, ਇਸੇ ਲਈ ਕਮਿਸ਼ਨ ਨੇ ਏਥੇ ਤਿੰਨ ਪੜਾਵਾਂ ਵਿੱਚ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਹੈ। ਏਥੋਂ ਪੀ ਡੀ ਪੀ ਮੁਖੀ ਅਤੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਚੋਣ ਜਿੱਤ ਚੁੱਕੀ ਹੈ। ਇਸ ਇਲਾਕੇ ਵਿੱਚ ਚੋਣਾਂ ਕਰਾਉਣਾ ਹਰ ਵਾਰੀ ਹੀ ਚੁਣੌਤੀ ਪੂਰਨ ਰਿਹਾ ਤੇ ਮਹਿਬੂਬਾ ਦੇ ਅਸਤੀਫੇ ਪਿੱਛੋਂ ਦੋ ਸਾਲ ਤੋਂ ਇਸ ਸੀਟ 'ਤੇ ਉਪ ਚੋਣ ਵੀ ਨਹੀਂ ਹੋ ਸਕੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 1996 ਵਿੱਚ ਛੇ ਮਹੀਨੇ ਦੇ ਅੰਦਰ ਉਪ ਚੋਣ ਕਰਾਉਣ ਦੇ ਲਈ ਕਾਨੂੰਨ ਦੇ ਬਾਅਦ ਇਹ ਸਭ ਤੋਂ ਵੱਧ ਸਮੇਂ ਤੱਕ ਖਾਲੀ ਰਹਿਣ ਵਾਲੀ ਲੋਕ ਸਭਾ ਸੀਟ ਹੈ। ਇਸ ਸੀਟ ਤੋਂ ਮਹਿਬੂਬਾ ਦੇ ਇਲਾਵਾ ਪੀ ਡੀ ਪੀ ਮੁਖੀ ਰਹੇ ਮੁਫਤੀ ਮੁਹੰਮਦ ਸਈਦ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਹੇ ਮੁਹੰਮਦ ਸ਼ਫੀ ਕੁਰੈਸ਼ੀ ਵੀ ਪਾਰਲੀਮੈਂਟ ਦੇ ਮੈਂਬਰ ਬਣ ਚੁੱਕੇ ਹਨ। 2014 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਅਨੰਤਨਾਗ ਦੀਆਂ 16 ਵਿਧਾਨ ਸਭਾ ਸੀਟਾਂ ਵਿੱਚੋਂ 11 ਸੀਟਾਂ ਉਤੇ ਪੀ ਡੀ ਪੀ ਜਿੱਤੀ ਸੀ। ਓਦੋਂ ਇਥੇ 28 ਫੀਸਦੀ ਵੋਟਿੰਗ ਹੋਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਈਰਾਨ ਨਾਲ ਤੇਲ ਇੰਪੋਰਟ ਦਾ ਕੋਈ ਸਮਝੌਤਾ ਨਹੀਂ ਕੀਤਾ
ਸਾਧਵੀ ਪ੍ਰਗਿਆ ਦੇ ਬਿਆਨਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤੀ ਦਾ ਪ੍ਰਗਟਾਵਾ ਕੀਤਾ
ਸਾਧਵੀ ਪ੍ਰਗਿਆ ਦਾ ਨਵਾਂ ਸ਼ੋਸ਼ਾ: ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਤੇ ਦੇਸ਼ਭਗਤ ਹੀ ਰਹਿਣਗੇ
ਫਨੀ ਤੂਫਾਨ ਦੇ ਪੀੜਤਾਂ ਲਈ ਲੰਗਰ ਚਲਾ ਰਹੇ ਨੇ ਸਿੱਖ
ਮੋਦੀ ਵਿਰੋਧੀ ਟਿੱਪਣੀ ਦੇ ਮਾਮਲੇ ਵਿੱਚ ਸਿੱਧੂ ਨੂੰ ਕਲੀਨ ਚਿੱਟ
ਕਮਲ ਹਾਸਨ ਕਹਿੰਦੈ: ਮੈਂ ਸਿਰਫ ਇਤਿਹਾਸਕ ਸੱਚ ਬੋਲਿਆ ਸੀ
‘ਨਮੋ ਅਗੇਨ’ ਵਾਲੀ ਟੀ-ਸ਼ਰਟ ਦੇ ਜਵਾਬ ਵਿੱਚ ਰਾਹੁਲ ਜੈਕੇਟ ਵੀ ਆ ਗਈ
ਮੋਦੀ ਨੂੰ ਰੋਕਣ ਲਈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸੋਨੀਆ ਨੇ ਸਰਗਰਮੀ ਫੜੀ
ਚੋਣ ਕਮਿਸ਼ਨ ਦੀ ਸਖਤ ਕਾਰਵਾਈ : ਹਿੰਸਾਪਿੱਛੋਂਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਇਕ ਦਿਨ ਅਗੇਤਾ ਖਤਮ ਕਰਨ ਦਾ ਹੁਕਮ
ਪੰਜ ਸਾਲ ਤੋਂ ਫਰਾਰ ਅੱਤਵਾਦੀ ਸ੍ਰੀਨਗਰ ਤੋਂ ਗ੍ਰਿਫਤਾਰ