Welcome to Canadian Punjabi Post
Follow us on

19

March 2019
ਅੰਤਰਰਾਸ਼ਟਰੀ

ਰਿਪਬਲਿਕਨ ਆਗੂ ਭਾਰਤੀ ਮੂਲ ਦੇ ਕਾਰੋਬਾਰੀ ਤੋਂ ਰਿਸ਼ਵਤ ਲੈਣ ਦਾ ਦੋਸ਼ੀ ਕਰਾਰ

March 11, 2019 09:47 AM

ਨਿਊ ਯਾਰਕ, 10 ਮਾਰਚ (ਪੋਸਟ ਬਿਊਰੋ)- ਅਮਰੀਕਾ ਵਿੱਚ ਨਿਊ ਯਾਰਕ ਦੇ ਦਿੱਗਜ ਰਿਪਬਲਿਕਨ ਆਗੂ ਐਡਵਰਡ ਮੈਂਗਾਨੋ ਨੂੰ ਭਾਰਤੀ-ਅਮਰੀਕੀ ਰੈਸਟੋਰੈਂਟ ਮਾਲਕ ਤੋਂ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ ਹੈ।
ਫੈਡਰਲ ਅਦਾਲਤ ਨੇ ਨਾਸਾਓ ਕਾਊਂਟੀ ਦੇ ਮੁਖੀ ਰਹਿ ਚੁੱਕੇ ਐਡਵਰਡ ਨੂੰ ਹਰਿੰਦਰ ਸਿੰਘ ਤੋਂ ਮਹਿੰਗੇ ਤੋਹਫੇ ਅਤੇ ਰਿਸ਼ਵਤ ਲੈਣ ਦੇ ਕਈ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਹਰਿੰਦਰ ਸਿੰਘ ਨੇ ਉਨ੍ਹਾਂ ਦੀਆਂ ਛੁੱਟੀਆਂ ਦਾ ਖਰਚ ਚੁੱਕਣ ਦੇ ਨਾਲ 7500 ਡਾਲਰ ਦੀ ਘੜੀ ਤੇ ਵਾਈਬ੍ਰੇਟਿੰਗ ਕੁਰਸੀ ਭੇਟ ਕੀਤੀ ਸੀ। ਐਡਵਰਡ ਦੀ ਪਤਨੀ ਲਿੰਡਾ ਨੂੰ ਹਰਿੰਦਰ ਸਿੰਘ ਦੇ ਰੈਸਟੋਰੈਂਟ ਵਿੱਚ ਫਰਜ਼ੀ ਨੌਕਰੀ ਵੀ ਦਿੱਤੀ ਗਈ ਸੀ। ਸਾਜ਼ਿਸ਼ ਰਚਣ ਸਹਿਤ ਹੋਰ ਮਾਮਲਿਆਂ ਵਿੱਚ ਦੋਸ਼ੀ ਲਿੰਡਾ ਅਤੇ ਉਸ ਦੇ ਪਤੀ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਰਿਸ਼ਵਤ ਲੈਣ ਦੇ ਅਪਰਾਧ ਵਿੱਚ ਹਰਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਐਲਾਨਿਆ ਜਾ ਚੁੱਕਾ ਹੈ। ਅਦਾਲਤ ਦੇ ਮੁਤਾਬਕ ਰਿਸ਼ਵਤ ਬਦਲੇ ਉਨ੍ਹਾਂ ਨੂੰ ਬੈਂਕ ਤੋਂ ਕਰਜ਼ਾ ਦਿਵਾਉਣ ਵਿੱਚ ਮਦਦ ਕੀਤੀ ਗਈ ਸੀ। ਇਸ ਤੋਂ ਪਹਿਲਾਂ 2016 ਵਿੱਚ ਹਰਿੰਦਰ ਸਿੰਘ ਨੇ ਨਿਊ ਯਾਰਕ ਸਿਟੀ ਦੇ ਮੇਅਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਬਿਲ ਡੀ ਬਲੇਸੀਓ ਨੂੰ ਰਿਸ਼ਵਤ ਦੇਣ ਦੀ ਗੱਲ ਮੰਨ ਲਈ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ