Welcome to Canadian Punjabi Post
Follow us on

20

May 2019
ਅੰਤਰਰਾਸ਼ਟਰੀ

ਅਮਰੀਕਾ ਵਿੱਚ ਤੂਫਾਨ ਦੇ ਕਾਰਨ 23 ਮਰੇ

March 06, 2019 08:24 AM

ਵਾਸ਼ਿੰਗਟਨ, 5 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਅਲਬਾਮਾ ਅਤੇ ਜਾਰਜੀਆ ਸੂਬੇ ਵਿੱਚ ਤੂਫਾਨ ਕਾਰਨ ਭਾਰੀ ਤਬਾਹੀ ਹੋਈ। ਇਸ ਦੀ ਲਪੇਟ ਵਿੱਚ ਆਉਣ ਨਾਲ ਅਲਬਾਮਾ ਵਿੱਚ ਕਈ ਬੱਚਿਆਂ ਸਮੇਤ 23 ਨਾਗਰਿਕਾਂ ਦੀ ਮੌਤ ਹੋ ਗਈ। ਕਈ ਘਰ ਤੇ ਇਮਾਰਤਾਂ ਢਹਿ ਗਈਆਂ ਹਨ। ਬਚਾਅ ਕਰਮਚਾਰੀ ਮਲਬੇ ਵਿੱਚ ਦੱਬੇ ਪੀੜਤਾਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਜਾਰਜੀਆ ਵਿੱਚ ਵੀ ਤੂਫਾਨ ਅਤੇ ਹਨੇਰੀ ਕਾਰਨ ਕਈ ਦਰੱਖਤ ਉਖੜ ਗਏ। ਕਈ ਘੰਟਿਆਂ ਤੱਕ ਬਿਜਲੀ ਗੁਲ ਰਹੀ ਜਿਸ ਕਾਰਨ 21000 ਖਪਤਕਾਰ ਪ੍ਰਭਾਵਤ ਹੋਏ। ਅਲਬਾਮਾ ਵਿੱਚ ਅਜੇ ਛੇ ਹਜ਼ਾਰ ਲੋਕਾਂ ਦੀ ਬਿਜਲੀ ਸਪਲਾਈ ਠੱਪ ਹੈ। ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਤੂਫਾਨ ਦੇ ਬਾਅਦ ਪਾਰਾ ਡਿੱਗਣ ਦਾ ਵੀ ਸ਼ੱਕ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੋਕਾਂ ਨੂੰ ਸਾਵਧਾਨ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੀੜਤ ਪਰਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਵੀ ਜ਼ਾਹਰ ਕੀਤੀ ਹੈ। ਅਲਬਾਮਾ ਦੀ ਗਵਰਨਰ ਦੇ ਆਈ ਵੀ ਨੇ ਖਰਾਬ ਮੌਸਮ ਦੀ ਚਿਤਾਵਨੀ ਦਿੰਦੇ ਹੋਏ ਐਮਰਜੈਂਸੀ ਦਾ ਸਮਾਂ ਵਧਾਉਣ ਦੀ ਗੱਲ ਕੀਤੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ
ਪਤਨੀ ਦੇ ਕਤਲ ਕੇਸ ਵਿੱਚ ਫਸੇ ਗੁਰਪ੍ਰੀਤ ਸਿੰਘ ਨੇ ਅਦਾਲਤ ਤੋਂ ਇਨਸਾਫ ਮੰਗਿਆ
ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 250 ਤੋਂ ਵੱਧ ਭਾਰਤੀ
ਸਾਨ ਫਰਾਂਸਿਸਕੋ ਵਿੱਚ ਹਵਾਈ ਅੱਡੇ ਉੱਤੇ ਚਿਹਰਾ ਪਛਾਨਣ ਵਾਲੀ ਤਕਨੀਕ ਉੱਤੇ ਪਾਬੰਦੀ
ਭਾਰਤੀ ਉਡਾਣਾਂ ਲਈ ਪਾਕਿਸਤਾਨ 30 ਮਈ ਤੱਕ ਹਵਾਈ ਖੇਤਰ ਬੰਦ ਰੱਖੇਗਾ