Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਸਲਮਾਨ ਦੇ ਜੀਜੇ ਦੀ ਡੈਬਿਊ ਫਿਲਮ ਦਾ ਨਾਂਅ ‘ਲਵਰਤਾਰੀ’ ਤੋਂ ਬਦਲ ਕੇ ‘ਲਵ ਯਾਤਰੀ’ ਹੋਇਆ

September 25, 2018 08:07 AM

ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਦੀ ਫਿਲਮ ‘ਲਵਰਾਤਰੀ’ ਦਾ ਨਾਂਅ ਬਦਲ ਕੇ ‘ਲਵਯਾਤਰੀ’ ਕੀਤਾ ਗਿਆ ਹੈ। ਸਲਮਾਨ ਨੇ ਆਪਣੇ ਟਵਿੱਟਰ 'ਤੇ ਨਵੇਂ ਨਾਂਅ ਨਾਲ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘‘ਇਹ ਕੋਈ ਸਪੈਲਿੰਗ ਮਿਸਟੇਕ ਨਹੀਂ।’’ ਮੇਕਰਜ਼ ਨੇ ਫਿਲਮ ਨੂੰ ਵਿਵਾਦਾਂ ਤੋਂ ਬਚਾਉਣ ਦੇ ਮਕਸਦ ਨਾਲ ਏਦਾਂ ਕੀਤਾ ਹੈ। ਸ਼ੁਰੂਆਤ ਤੋਂ ਇਸ ਦੇ ਨਾਂਅ ਬਾਰੇ ਵਿਵਾਦ ਚੱਲ ਰਿਹਾ ਸੀ। ਲੋਕਾਂ ਦਾ ਕਹਿਣਾ ਸੀ ਕਿ ਫਿਲਮ ਦਾ ਨਾਂਅ ਹਿੰਦੂਆਂ ਦੇ ਪਾਵਨ ਤਿਉਹਾਰ ਨਰਾਤਿਆਂ ਨਾਲ ਮਿਲਦਾ ਜੁਲਦਾ ਰੱਖਿਆ ਗਿਆ ਹੈ। ਇਸ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਮੁਜੱਫਰਪੁਰ ਕੋਰਟ ਵਿੱਚ ਪਟੀਸ਼ਨ ਫਾਈਲ ਕੀਤੀ ਗਈ ਸੀ। ਕੋਰਟ ਨੇ ਸਲਮਾਨ ਤੇ ਫਿਲਮ ਦੇ ਬਾਕੀ ਸੱਤ ਕਲਾਕਾਰਾਂ 'ਤੇ ਐੱਫ ਆਈ ਆਰ ਦਰਜ ਕਰਨ ਦੇ ਆਰਡਰ ਦਿੱਤੇ ਸਨ। ਇਸ ਦੇ ਬਾਅਦ ਇਸ ਦੇ ਟਾਈਟਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ।
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਆਗਰਾ ਵਿੱਚ ਸੰਗਠਨ ‘ਹਿੰਦੂੂ ਹੀ ਆਗੇ’ ਨੇ ਇਸ ਫਿਲਮ ਦੇ ਟਾਈਟਲ ਉਤੇ ਇਤਰਾਜ਼ ਕੀਤਾ ਸੀ। ਮੂਵੀ ਦੇ ਪੋਸਟਰ ਵੀ ਸਾੜੇ ਗਏ ਸਨ। ਇੰਨਾ ਹੀ ਨਹੀਂ ਇੱਕ ਵਕੀਲ ਨੇ ਬਿਹਾਰ ਦੇ ਕੋਰਟ ਵਿੱਚ ਮੂਵੀ ਦੇ ਟਾਈਟਲ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕਰਾਈ ਸੀ। ਸ਼ਿਕਾਇਤ ਕਰਤਾ ਸੁਧੀਰ ਕੁਮਾਰ ਓਝਾ ਦਾ ਦੋਸ਼ ਸੀ ਕਿ ਮੂਵੀ ਦਾ ਟਾਈਟਲ ‘ਲਵਰਾਤਰੀ’ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।

Have something to say? Post your comment