Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਇਲਿਆਨਾ ਉੱਤੇ ਫਿਰ ਮਿਹਰਬਾਨ ਹੋਏ ਅਜੈ

September 24, 2018 07:09 AM

ਅਜੈ ਦੇਵਗਨ ਨੇ ਇਲਿਆਨਾ ਡਿਕਰੂਜ ਨਾਲ ਦੋ ਫਿਲਮਾਂ ‘ਬਾਦਸ਼ਾਹੋ’ ਅਤੇ ‘ਰੇਡ’ ਵਿੱਚ ਕੰਮ ਕੀਤਾ ਸੀ। ਦੋਵੇਂ ਫਿਲਮਾਂ ਔਸਤ ਰਹੀਆਂ। ਪਰਦੇ 'ਤੇ ਅਜੈ ਦੇ ਨਾਲ ਇਲਿਆਨਾ ਦੀ ਕੈਮਿਸਟਰੀ ਕੁਝ ਖਾਸ ਨਹੀਂ ਰਹੀ, ਫਿਰ ਵੀ ਪਰਦੇ ਪਿੱਛੇ ਇਸ ਜੋੜੀ ਬਾਰੇ ਚਰਚਾ ਸ਼ੁਰੂ ਹੋ ਗਈ ਸੀ। ਇੱਕ ਵਾਰ ਫਿਰ ਇਹ ਚਰਚਾ ਤੇਜ਼ ਹੋ ਸਕਦੀ ਹੈ। ਕਾਰਨ ਇਹ ਹੈ ਕਿ ਅਜੈ ਇੱਕ ਵਾਰ ਫਿਰ ਇਲਿਆਨਾ ਦੇ ਨਾਲ ਕੰਮ ਕਰਨ ਜਾ ਰਹੇ ਹਨ।
ਡਾਇਰੈਕਟਰ ਲਵ ਰੰਜਨ ਨਾਲ ਬਣਨ ਜਾ ਰਹੀ ਅਜੈ ਦੀ ਨਵੀਂ ਫਿਲਮ ਬਾਰੇ ਚਰਚਾ ਹੈ ਕਿ ਇਸ ਵਿੱਚ ਅਜੈ ਦੀ ਜੋੜੀ ਇਲਿਆਨਾ ਨਾਲ ਹੋਵੇਗੀ। ਇਹ ਉਹੀ ਫਿਲਮ ਹੈ, ਜਿਸ ਵਿੱਚ ਅਜੈ ਅਤੇ ਰਣਬੀਰ ਕਪੂਰ ਇਕੱਠੇ ਕੰਮ ਕਰਨ ਵਾਲੇ ਹਨ। ਫਿਲਮ ਦੇ ਸ਼ੁਰੂ ਹੋਣ ਵਿੱਚ ਅਜੇ ਵਕਤ ਹੈ ਅਤੇ ਇਲਿਆਨ ਦਾ ਰੋਲ ਵੀ ਕੁਝ ਖਾਸ ਨਹੀਂ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਅਜੈ ਨੇ ਅਗੇਤੇ ਹੀ ਇਲਿਆਨਾ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ ਹੈ।

Have something to say? Post your comment