Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਪਾਕਿ ਦੇ ਇੱਕ ਫੌਜੀ ਹਸਪਤਾਲ ਤੋਂ ਮਸੂਦ ਅਜ਼ਹਰ ਨੇ ਪੁਲਵਾਮਾ ਹਮਲੇ ਦੀ ਹਦਾਇਤ ਦਿੱਤੀ ਸੀ

February 19, 2019 08:56 AM

ਨਵੀਂ ਦਿੱਲੀ, 18 ਫਰਵਰੀ (ਪੋਸਟ ਬਿਊਰੋ)- ਪਿਛਲੇ ਹਫਤੇ ਪੁਲਵਾਮਾ ਵਿਖੇ ਭਿਆਨਕ ਅੱਤਵਾਦੀ ਹਮਲੇ ਦੀ ਸਾਜ਼ਿਸ਼ ਪਾਕਿਸਤਾਨ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੇ ਹੀ ਰਚੀ ਸੀ। ਉਸ ਨੇ ਰਾਵਲਪਿੰਡੀ ਦੇ ਆਰਮੀ ਬੇਸ ਹਸਪਤਾਲ ਤੋਂ ਆਪਣੇ ਲੜਾਕਿਆਂ ਨੂੰ ਪੁਲਵਾਮਾ ਵਿਖੇ ਸੀ ਆਰ ਪੀ ਐਫ ਦੇ ਕਾਫਲੇ 'ਤੇ ਆਤਮਘਾਤੀ ਹਮਲੇ ਦੀ ਹਦਾਇਤ ਦਿੱਤੀ ਸੀ। ਅਜ਼ਹਰ ਨੇ ਇੱਕ ਵੀਡੀਓ ਜਾਰੀ ਕਰ ਕੇ ਅੱਤਵਾਦੀਆਂ ਨੂੰ ਹਮਲਾ ਕਰਨ ਨੂੰ ਕਿਹਾ ਸੀ। ਉਸ ਹਸਪਤਾਲ 'ਚ ਅਜ਼ਹਰ ਦਾ ਪਿਛਲੇ ਚਾਰ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਹੈ ਤੇ ਇਸ ਬਿਮਾਰੀ ਕਾਰਨ ਹੀ ਉਹ ਯੂਨਾਈਟਿਡ ਜਹਾਦ ਕੌਂਸਲ ਦੀਆਂ ਪਿਛਲੀਆਂ ਛੇ ਬੈਠਕਾਂ ਵਿੱਚ ਹਾਜ਼ਰ ਨਹੀਂ ਹੋਇਆ ਸੀ।
ਵਰਨਣ ਯੋਗ ਹੈ ਕਿ ਯੂਨਾਈਟਿਡ ਜਹਾਦ ਕੌਂਸਲ ਭਾਰਤ ਵਿਰੁੱਧ ਕੰਮ ਕਰਨ ਵਾਲਾ ਜੇਹਾਦੀ ਸੰਗਠਨ ਹੈ। ਇਸ ਦੀ ਸਰਪ੍ਰਸਤੀ ਪਾਕਿਸਤਾਨ ਦੀ ਖੁਫੀਆ ਏਜੰਸੀ ਵੱਲੋਂ ਕੀਤੀ ਜਾਂਦੀ ਹੈ। ਅੱਠ ਦਿਨ ਪਹਿਲਾਂ ਉਸ ਦੇ ਲੜਾਕੇ ਪੁਲਵਾਮਾ ਵਿਖੇ ਅੱਤਵਾਦੀ ਹਮਲਾ ਕਰਨ ਲਈ ਤਿਆਰ ਹੋ ਗਏ ਸਨ। ਅਜ਼ਹਰ ਨੇ ਆਪਣੀ ਮੱਠੀ ਆਵਾਜ਼ ਵਿੱਚ ਆਪਣੇ ਲੜਾਕਿਆਂ ਲਈ ਆਡੀਓ ਸੰਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੂੰ ਆਪਣੇ ਭਤੀਜੇ ਉਸਮਾਨ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਅਜ਼ਹਰ ਉਸ ਆਡੀਓ 'ਚ ਇਹ ਵੀ ਕਹਿੰਦਾ ਸੁਣਿਆ ਗਿਆ ਹੈ ਕਿ ਇਸ ਹਮਲੇ 'ਚ ਮੌਤ ਨਾਲੋਂ ਵਧੀਆ ਕੋਈ ਗੱਲ ਹੋ ਨਹੀਂ ਸਕਦੀ। ਆਡੀਓ ਵਿੱਚ ਉਹ ਲੜਾਕਿਆਂ ਨੂੰ ਭਾਰਤ ਵਿਰੁੱਧ ਭੜਕਾਉਂਦਾ ਸੁਣਾਈ ਦਿੰਦਾ ਹੈ। ਅਜ਼ਹਰ ਆਡੀਓ ਵਿੱਚ ਲੜਾਕਿਆਂ ਨੂੰ ਕਹਿੰਦਾ ਹੈ ਕਿ ਕੋਈ ਤੁਹਾਨੂੰ ਦਹਿਸ਼ਤਗਰਦ ਕਹੇਗਾ, ਕੋਈ ਨਿਕੰਮਾ ਕਹੇਗਾ, ਕੋਈ ਪਾਗਲ ਕਹੇਗਾ ਅਤੇ ਕੋਈ ਅਮਨ ਲਈ ਖਤਰਾ ਕਹੇਗਾ।
ਕਸ਼ਮੀਰ ਦੇ ਇੱਕ ਵੱਡੇ ਇੰਟੈਲੀਜੈਂਸ ਅਧਿਕਾਰੀ ਦੇ ਮੁਤਾਬਕ ਜੈਸ਼ ਦਾ ਕੋਈ ਵੀ ਆਦਮੀ ਅੱਗੇ ਨਹੀਂ ਆਏਗਾ। ਇਸ ਦੇ ਤਿੰਨ ਪ੍ਰਮੁੱਖ ਆਗੂ ਉਮੈਰ, ਇਸਮਾਈਲ, ਅਬਦੁਲ ਦੱਖਣੀ ਕਸ਼ਮੀਰ ਵਿੱਚ ਲੁਕੇ ਹੋਏ ਹਨ। ਕਸ਼ਮੀਰ 'ਚ ਇਸ ਸਮੇਂ 60 ਤੋਂ ਵੱਧ ਅੱਤਵਾਦੀ ਸਰਗਰਮ ਹਨ। ਇਨ੍ਹਾਂ 'ਚ 35 ਪਾਕਿਸਤਾਨ ਦੇ ਹਨ, ਜਦ ਕਿ ਬਾਕੀ ਸਥਾਨਕ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼