Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਅਸਲੀ ਸੋਨਾ ਦਿਖਾ ਕੇ ਫਸਾਇਆ ਤੇ ਅੱਧਾ ਕਿਲੋ ਨਕਲੀ ਵੇਚਿਆ

February 19, 2019 08:54 AM

* ਬਠਿੰਡਾ ਦੇ ਕਿਸਾਨ ਨਾਲ ਪੰਜ ਲੱਖ ਦੀ ਠੱਗੀ

ਬਠਿੰਡਾ, 18 ਫਰਵਰੀ (ਪੋਸਟ ਬਿਊਰੋ)- ਕੋਈ ਵਿਅਕਤੀ ਕਿਸੇ ਕੋਲ ਆ ਕੇ ਕਹੇ ਕਿ ਉਸ ਨੂੰ ਖੁਦਾਈ ਵਿੱਚ ਸੋਨਾ ਜਾਂ ਸੋਨੇ ਦੇ ਗਹਿਣੇ ਮਿਲੇ ਹਨ ਤੇ ਉਹ ਉਸ ਨੂੰ ਸਸਤੇ ਭਾਅ ਵੇਚਣਾ ਚਾਹੁੰਦਾ ਹੈ ਤਾਂ ਸਾਵਧਾਨ ਰਹਿਣਾ ਚਾਹੀਦਾ ਹੈ।
ਜਿ਼ਲਾ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦਾ ਇੱਕ ਕਿਸਾਨ ਵੀ ਇਸ ਤਰ੍ਹਾਂ ਕਰਨ ਵਾਲੇ ਇੱਕ ਗਿਰੋਹ ਦਾ ਸ਼ਿਕਾਰ ਹੋਇਆ ਹੈ। ਇਸ ਗਿਰੋਹ ਦੇ ਮੈਂਬਰ ਕਿਸਾਨ ਨੂੰ ਅੱਧਾ ਨਕਲੀ ਸੋਨੇ ਦੇ ਗਹਿਣੇ ਅਸਲੀ ਦੱਸ ਕੇ ਪੰਜ ਲੱਖ ਰੁਪਏ ਠੱਗ ਕੇ ਲੈ ਗਏ ਤੇ ਇਸ ਦੇ ਬਾਅਦ ਪੁਲਸ ਨੇ ਫਿਲਹਾਲ ਅਣਪਛਾਤੇ ਲੋਕਾਂ ਉਤੇ ਠੱਗੀ ਦਾ ਕੇਸ ਦਰਜ ਕੀਤਾ ਹੈ। ਥਰਮਲ ਪੁਲਸ ਨੂੰ ਲਹਿਰਾ ਮੁਹੱਬਤ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਕਰੀਬ 10 ਦਿਨ ਪਹਿਲਾਂ ਉਸ ਦੇ ਘਰ ਇੱਕ ਅਣਪਛਾਤਾ ਵਿਅਕਤੀ ਆਇਆ, ਜੋ ਹਿੰਦੀ ਬੋਲਦਾ ਸੀ। ਉਸ ਨੇ ਉਸ ਨੂੰ ਕਿਹਾ ਕਿ ਉਹ ਸੜਕਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਉਸ ਨੂੰ ਦੇਸੀ ਘਿਓ ਚਾਹੀਦਾ ਹੈ। ਇਸ ਦੌਰਾਨ ਉਕਤ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਦੇ ਕੋਲ ਕਰੀਬ ਅੱਧਾ ਕਿਲੋ ਸੋਨਾ ਹੈ, ਜੋ ਉਸ ਨੂੰ ਖੁਦਾਈ ਵਿੱਚ ਮਿਲਿਆ ਹੈ। ਉਸ ਨੂੰ ਪੈਸਿਆਂ ਦੀ ਲੋੜ ਹੈ ਤੇ ਉਹ ਉਸ ਨੂੰ ਘੱਟ ਕੀਮਤ ਵਿੱਚ ਵੇਚਣਾ ਚਾਹੁੰਦਾ ਹੈ। ਉਸ ਵਿਅਕਤੀ ਨੇ ਕਿਹਾ ਕਿ ਅੱਧਾ ਕਿਲੋ ਸੋਨਾ ਪੰਜ ਲੱਖ ਰੁਪਏ ਦਾ ਵੇਚ ਦੇਵੇਗਾ। ਜਾਂਦੇ ਹੋਏ ਉਹ ਵਿਅਕਤੀ ਉਸ ਨੂੰ ਸੋਨੇ ਦੇ ਮਣਕੇ ਵੀ ਦੇ ਗਿਆ।
ਕਿਸਾਨ ਨੇ ਦੱਸਿਆ ਕਿ ਜਦ ਉਸ ਨੇ ਉਕਤ ਸੋਨੇ ਦੇ ਮਣਕੇ ਸੁਨਿਆਰੇ ਨੂੰ ਦਿਖਾਏ ਤਾਂ ਉਸ ਨੇ ਦੱਸਿਆ ਕਿ ਇਹ ਅਸਲੀ ਅਤੇ ਖਰਾ ਸੋਨਾ ਹੈ। ਇਸ ਦੇ ਬਾਅਦ ਉਹ ਸੋਨਾ ਖਰੀਦਣ ਨੂੰ ਤਿਆਰ ਹੋ ਗਿਆ। ਆਪਣਾ ਨਾਂਅ ਮੋਹਨ ਲਾਲ ਦੱਸ ਰਹੇ ਉਸ ਵਿਅਕਤੀ ਦਾ ਉਸ ਕਿਸਾਨ ਨਾਲ ਫੋਨ 'ਤੇ ਸੰਪਰਕ ਰਿਹਾ। ਦੋ ਦਿਨ ਬਾਅਦ ਉਸ ਵਿਅਕਤੀ ਨੇ ਫੋਨ ਕਰ ਕੇ ਕਿਹਾ ਕਿ ਉਹ ਸੋਨਾ ਲੈ ਕੇ ਬਠਿੰਡਾ ਆ ਰਿਹਾ ਹੈ ਤੇ ਉਹ ਪੰਜ ਲੱਖ ਰੁਪਏ ਦਾ ਪ੍ਰਬੰਧ ਕਰ ਕੇ ਥਰਮਲ ਨਹਿਰ ਕੋਲ ਪਹੁੰਚ ਜਾਏ। ਦਰਸ਼ਨ ਸਿੰਘ ਪੰਜ ਲੱਖ ਰੁਪਏ ਦਾ ਪ੍ਰਬੰਧ ਕਰ ਕੇ ਪਤਨੀ ਕੁਲਦੀਪ ਕੌਰ ਨਾਲ ਨਹਿਰ ਦੇ ਕੋਲ ਪਹੁੰਚ ਗਿਆ। ਮੋਹਨ ਲਾਲ ਦੇ ਨਾਲ ਦੋ ਔਰਤਾਂ ਅਤੇ ਇੱਕ ਵਿਅਕਤੀ ਵੀ ਖੜ੍ਹਾ ਸੀ। ਦੋਸ਼ੀਆਂ ਨੇ ਉਸ ਨੂੰ 500 ਗਰਾਮ ਸੋਨੇ ਦੇ ਮਣਕੇ ਦਿਖਾ ਕੇ ਇੱਕ ਪੋਟਲੀ ਵਿੱਚ ਬੰਨ੍ਹ ਕੇ ਦੇ ਦਿੱਤੇ ਅਤੇ ਪੰਜ ਲੱਖ ਰੁਪਏ ਲੈ ਕੇ ਚਲੇ ਗਏ। ਜਦ ਉਨ੍ਹਾਂ ਨੇ ਉਹ ਸੋਨੇ ਦੇ ਮਣਕੇ ਸੁਨਿਆਰੇ ਨੂੰ ਦਿਖਾਏ ਤਾਂ ਸੋਨਾ ਨਕਲੀ ਨਿਕਲਿਆ। ਉਨ੍ਹਾਂ ਨੇ ਸੋਨਾ ਦੇਣ ਵਾਲੇ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ