Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਬੀਵੀਆਂ ਖਿਲਾਫ ਬਣੀ ਐਪ ਬਾਰੇ ਸਾਊਦੀ ਸਰਕਾਰ ਵੱਲੋਂ ਸਫਾਈ ਪੇਸ਼

February 19, 2019 08:40 AM

ਰਿਆਧ, 18 ਫਰਵਰੀ (ਪੋਸਟ ਬਿਊਰੋ)- ਸਾਊਦੀ ਅਰਬ ਦੀ ਸਰਕਾਰ ਨੇ ਉਸ ਮੋਬਾਈਲ ਐਪ ਦੀ ਸਫਾਈ ਪੇਸ਼ ਕੀਤੀ ਹੈ, ਜਿਸ ਵਿੱਚ ਮਰਦਾਂ ਨੂੰ ਆਪਣੀਆਂ ਬੀਵੀਆਂ ਤੇ ਪਰਵਾਰ ਦੀਆਂ ਹੋਰ ਔਰਤਾਂ ਦੀ ਯਾਤਰਾ ਸਰਗਰਮੀ 'ਤੇ ਨਜ਼ਰ ਰੱਖਣ ਦਾ ਹੱਕ ਦਿੱਤਾ ਗਿਆ ਹੈ। ਇਹ ਐਪ ਨੂੰ ਇਥੋਂ ਦੇ ਗ੍ਰਹਿ ਮੰਤਰਾਲੇ ਨੇ ਬਣਵਾਈ ਹੈ। ਔਰਤ ਅਧਿਕਾਰ ਗਰੁੱਪਾਂ ਤੇ ਇੱਕ ਅਮਰੀਕੀ ਸੈਨੇਟਰ ਵੱਲੋਂ ਇਸ ਦੀ ਆਲੋਚਨਾ ਪਿੱਛੋਂ ਸਾਊਦੀ ਸਰਕਾਰ ਨੇ ਇਸ ਦੇ ਲਾਭ ਗਿਣਾਏ ਹਨ।
ਇਸ ਸੰਬੰਧ ਵਿੱਚ ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਐਬਸ਼ਰ ਐਪ ਸਾਰੇ ਲੋਕਾਂ ਲਈ ਮੁਫਤ ਹੈ। ਇਹ ਔਰਤਾਂ, ਬਜ਼ੁਰਗਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਮਦਦ ਲਈ ਹੈ। ਇਸ ਨਾਲ ਪਾਸਪੋਰਟ ਦਾ ਨਵੀਨੀਕਰਨ ਅਤੇ ਵੀਜ਼ਾ ਲਵਾਉਣ ਵਰਗੇ ਕੰਮ ਹੋ ਜਾਂਦੇ ਹਨ। ਵਿਦੇਸ਼ ਯਾਤਰਾ ਨਾਲ ਜੁੜੀਆਂ ਹੋਰ ਸੇਵਾਵਾਂ ਵੀ ਇਸ ਉਤੇ ਮਿਲਦੀਆਂ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਐਪ ਨਾਲ ਸਾਊਦੀ ਸਰਕਾਰ ਨੇ ਮਰਦਾਂ ਨੂੰ ਔਰਤਾਂ ਦੀ ਨਿਗਰਾਨੀ ਦਾ ਹੱਕ ਦਿੱਤਾ ਹੈ। ਜਦੋਂ ਔਰਤ ਦੇ ਪਾਸਪੋਰਟ ਦੀ ਕਿਤੇ ਵਰਤੋਂ ਹੁੰਦੀ ਹੈ ਤਾਂ ਉਸ ਦੇ ਸਰਪ੍ਰਸਤ ਮਰਦ ਨੂੰ ਐੱਸ ਐੱਮ ਐੱਸ ਪੁੱਜ ਜਾਂਦਾ ਹੈ। ਉਹ ਚਾਹੇ ਤਾਂ ਔਰਤ ਦੀ ਯਾਤਰਾ ਉੱਤੇ ਰੋਕ ਲਗਵਾ ਸਕਦਾ ਹੈ।
ਅਮਰੀਕੀ ਸੈਨੇਟਰ ਰਾਨ ਵਾਈਡਨ ਨੇ ਗੂਗਲ ਅਤੇ ਐਪਲ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਲੇਟਫਾਰਮ ਤੋਂ ਇਸ ਐਪ ਦੀ ਸਪੋਰਟ ਹਟਾ ਲੈਣ। ਪਿੱਛੇ ਜਿਹੇ ਇਸ ਐਪ ਦੇ ਸੀ ਈ ਓ ਟਿਮ ਕੁੱਕ ਨੇ ਇਸ ਬਾਰੇ ਸਵਾਲ ਉਤੇ ਕਿਹਾ ਸੀ ਕਿ ਉਨ੍ਹਾਂ ਨੂੰ ਐਬਸ਼ਰ ਦੇ ਬਾਰੇ ਜਾਣਕਾਰੀ ਨਹੀਂ, ਪਰ ਉਹ ਇਸ ਬਾਰੇ ਵਿਚਾਰ ਕਰਨਗੇ।
ਵਰਨਣ ਯੋਗ ਹੈ ਕਿ ਸਾਊਦੀ ਅਰਬ ਵਿੱਚ ਔਰਤਾਂ ਦੀ ਸਥਿਤੀ ਬੇਹੱਦ ਖਰਾਬ ਹੈ। ਇਥੇ ਉਨ੍ਹਾਂ ਨੂੰ ਕੋਈ ਵੀ ਕੰਮ ਕਰਨ, ਨਿਕਾਹ ਕਰਨ ਅਤੇ ਯਾਤਰਾ ਲਈ ਮਰਦ ਸਰਪ੍ਰਸਤ ਦੀ ਆਗਿਆ ਲੈਣੀ ਪੈਂਦੀ ਹੈ। ਨਿਕਾਹ ਤੋਂ ਪਹਿਲਾਂ ਪਿਤਾ ਜਾਂ ਭਰਾ ਸਰਪ੍ਰਸਤ ਦੀ ਭੂਮਿਕਾ ਨਿਭਾਉਂਦੇ ਹਨ ਅਤੇ ਨਿਕਾਹ ਪਿੱਛੋਂ ਪਤੀ ਨੂੰ ਸਰਪ੍ਰਸਤ ਮੰਨਿਆ ਜਾਂਦਾ ਹੈ। ਸਾਲ 2017 ਦੀ ਵਿਸ਼ਵ ਲਿੰਗ ਅਸਮਾਨਤਾ ਰਿਪੋਰਟ ਅਨੁਸਾਰ ਅਸਮਾਨਤਾ ਦੇ ਕੇਸਾਂ ਵਿੱਚ 144 ਦੇਸ਼ਾਂ ਵਿੱਚੋਂ ਸਾਊਦੀ ਅਰਬ 138ਵੇਂ ਸਥਾਨ ਉੱਤੇ ਹੈ। ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਪਿਛਲੇ ਸਾਲ ਔਰਤਾਂ ਦੀ ਨਿਗਰਾਨੀ ਦੀ ਇਸ ਵਿਵਸਥਾ ਨੂੰ ਖਤਮ ਕਰਨ ਦੀ ਗੱਲ ਕਹੀ ਸੀ, ਪਰ ਉਹ ਵੀ ਇਸ ਸੰਬੰਧ ਵਿੱਚ ਕੁਝ ਠੋਸ ਨਹੀਂ ਕਰ ਸਕੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ