Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਹਰ ਮਾਮਲੇ ਵਿੱਚ ਅੱਗੇ ਹੈ ਦੀਪਿਕਾ

February 14, 2019 08:54 AM

ਅੱਜ ਬਾਲੀਵੁੱਡ ਦੀ ਨੰਬਰ ਵੰਨ ਹੀਰੋਇਨ ਮੰਨੀ ਜਾਣ ਵਾਲੀ ਦੀਪਿਕਾ ਦੀ ਆਕਰਸ਼ਕ ਸ਼ਖਸੀਅਤ ਇੱਕ ਅਜਿਹੀ ਚੀਜ਼ ਹੈ, ਜੋ ਉਸ ਨੂੰ ਹੋਰ ਬਾਲੀਵੁੱਡ ਸੁੰਦਰੀਆਂ ਤੋਂ ਜੁਦਾ ਕਰਦੀ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ਫਿਲਮ ਇੰਡਸਟਰੀ 'ਚ ਅੱਜ ਕਈ ਹੀਰੋਜ਼ ਤੋਂ ਵੀ ਜ਼ਿਆਦਾ ਫੀਸ ਮਿਲ ਰਹੀ ਹੈ। ਹਰ ਫਿਲਮ ਨਿਰਦੇਸ਼ਕ ਨੂੰ ਉਸ 'ਤੇ ਭਰੋਸਾ ਹੈ ਤੇ ਸ਼ਾਇਦ ਹੀ ਕੋਈ ਨਿਰਦੇਸ਼ਕ ਹੋਵੇਗਾ, ਜੋ ਉਸ ਨੂੰ ਆਪਣੀ ਫਿਲਮ 'ਚ ਨਾ ਲੈਣਾ ਚਾਹੇਗਾ।
ਪਿਛਲੇ ਸਾਲ ਦੀਪਿਕਾ ਨੇ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਂਅ ਕੀਤੀ ਹੈ ਕਿਉਂਕਿ ਉਹ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਬਰਾਂਡ ਵੈਲਿਊ ਵਾਲੀ ਫਿਲਮ ਸਟਾਰ ਬਣ ਗਈ ਹੈ। ਉਸ ਦੀ ਇਹ ਉਪਲਬਧੀ ਇਸ ਲਈ ਹੋਰ ਵੀ ਖਾਸ ਹੈ ਕਿ ਉਸ ਨੇ ਬਾਲੀਵੁੱਡ ਦੀ ਖਾਨ ਤਿੱਕੜੀ (ਸਲਮਾਨ-ਸ਼ਾਹਰੁਖ-ਆਮਿਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਬਾਰੇ ਉਸ ਦੀ ਰਾਇ ਪੁੱਛੇ ਜਾਣ 'ਤੇ ਉਹ ਕਹਿੰਦੀ ਹੈ, ‘‘ਪਿਛਲਾ ਸਾਲ ਮੇਰੇ ਲਈ ਪ੍ਰੋਫੈਸ਼ਨਲੀ ਤੇ ਪ੍ਰਸਨਲੀ ਖਾਸ ਰਿਹਾ ਹੈ। ਮੇਰੇ ਲਈ ਸਿਰਫ ਇਸ ਲਿਸਟ ਦਾ ਹਿੱਸਾ ਬਣਨਾ ਹੀ ਬੜੀ ਖੁਸ਼ੀ ਦੀ ਗੱਲ ਹੈ। ਆਪਣਾ ਨਾਂਅ ਲਿਸਟ 'ਚ ਟੌਪ 'ਤੇ ਦੇਖਣਾ ਕਾਫੀ ਖੁਸ਼ੀ ਦੀ ਗੱਲ ਹੈ। ਇਹ ਜਾਣ ਕੇ ਚੰਗਾ ਅਹਿਸਾਸ ਹੁੰਦਾ ਹੈ ਕਿ ਲੋਕ ਤੁਹਾਡੀ ਮਿਹਨਤ ਤੇ ਲਗਨ ਨੂੰ ਸਮਝ ਰਹੇ ਹਨ। ਲੋਕ ਤੁਹਾਡੇ ਕੰਮ ਦੀ ਵੈਲਿਊ ਨੂੰ ਸਮਝ ਰਹੇ ਹਨ।”
ਜ਼ਿਕਰ ਯੋਗ ਹੈ ਕਿ ਸਾਲ 2018 ਲਈ ਜਾਰੀ ਭਾਰਤ ਦੇ ਸਭ ਤੋਂ ਜ਼ਿਆਦਾ ਬ੍ਰਾਂਡ ਵੈਲਿਊ ਵਾਲੇ ਸੈਲੀਬ੍ਰਿਟੀਜ਼ ਦੀ ਲਿਸਟ 'ਚ ਦੀਪਿਕਾ ਦੂਜੇ ਨੰਬਰ 'ਤੇ ਰਹੀ ਹੈ। ਉਸ ਤੋਂ ਅੱਗੇ ਸਿਰਫ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਹੈ। ਦੀਪਿਕਾ ਦੀ ਪਿਛਲੀ ਫਿਲਮ ‘ਪਦਮਾਵਤ’ ਸਾਲ 2018 ਵਿੱਚ ਰਿਲੀਜ਼ ਹੋਈ ਸੀ। ਇਸ 'ਚ ਦੀਪਿਕਾ ਨੇ ਮਹਾਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਇਆ ਸੀ। ਇਸ ਪਿੱਛੋਂ ਸਾਲ 2018 ਦੇ ਅਖੀਰ 'ਚ ਉਸ ਨੇ ਛੇ ਸਾਲ ਤੋਂ ਲੰਬੇ ਰੋਮਾਂਸ ਤੋਂ ਬਾਅਦ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਉਹ ਫਿਰ ਤੋਂ ਪ੍ਰੈਫਸ਼ਨਲ ਲਾਈਫ ਵੱਲ ਧਿਆਨ ਦੇ ਰਹੀ ਹੈ। ਉਹ ਮੇਘਨਾ ਗੁਲਜ਼ਾਰ ਦੀ ਫਿਲਮ ‘ਛਪਾਕ’ ਵਿੱਚ ਨਜ਼ਰ ਆਏਗੀ। ਫਿਲਮ ਵਿੱਚ ਉਹ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ