ਸਾਨਿਆ ਮਲਹੋਤਰਾ ਨੂੰ ਹਰ ਫਿਲਮ ਵਿੱਚ ਵੱਖ-ਵੱਖ ਸੂਬੇ ਦੀ ਮਹਿਲਾ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਹੈ। ਪਹਿਲੀ ਫਿਲਮ ‘ਦੰਗਲ’ ਵਿੱਚ ਉਹ ਹਰਿਆਣਵੀ ਪਬਣੀ ਸੀ। ਫਿਰ ‘ਪਟਾਕਾ' ਵਿੱਚ ਉਸ ਨੇ ਰਾਜਸਥਾਨੀ ਲੜਕੀ ਦੀ ਭੂਮਿਕਾ ਨਿਭਾਈ। ਅਗਲੀ ਫਿਲਮ ‘ਫੋਟੋਗਰਾਫ’ ਵਿੱਚ ਉਹ ਗੁਜਰਾਤੀ ਲੜਕੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਇਸ ਦੇ ਲਈ ਉਸ ਨੇ ਗੁਜਰਾਤੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ। ਫਿਲਮ ਦਾ ਬੈਕਡਰਾਪ ਮੁੰਬਈਦੇ ਧਾਰਾਵੀ ਵਿੱਚ ਸੈੱਟ ਹੈ। ਉਹ ਇਸ ਵਿੱਚ ਫੋਟੋਗਰਾਫਰ ਦਾ ਕਿਰਦਾਰ ਕਰੇਗੀ। ਦੱਸਣਾ ਬਣਦਾ ਹੈ ਕਿ ਮੂਲ ਰੂਪ ਤੋਂ ਦਿੱਲੀ ਦੀ ਰਹਿਣ ਵਾਲੀ ਸਾਨਿਆ ਅਸਲ ਜ਼ਿੰਦਗੀ ਵਿੱਚ ਪੰਜਾਬੀ ਖਾਨਦਾਨ ਨਾਲ ਤਾਲੁਕ ਰੱਖਦੀ ਹੈ।