Welcome to Canadian Punjabi Post
Follow us on

17

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਸੰਪਾਦਕੀ

ਐਸ ਐਨ ਸੀ- ਲਾਵਾਲਿਨ ਕੇਸ, ਟਰੂਡੋ ਸਰਕਾਰ ਲਈ ਨਮੋਸ਼ੀ

February 08, 2019 09:08 AM

ਪੰਜਾਬੀ ਪੋਸਟ ਸੰਪਾਦਕੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ ਦਾਅਵਾ ਕੀਤਾ ਕਿ ਉਸਦੇ ਦਫ਼ਤਰ (ਪੀ ਐਮ ਓ) ਜਾਂ ਉਹਨਾਂ ਨੇ ਖੁਦ ਸਾਬਕਾ ਅਟਾਰਨੀ ਜਨਰਲ ਵਿਲਸਨ ਰੇਡਬੋਲਡ ਉੱਤੇ ਐਸ ਐਨ ਸੀ-ਲਾਵਾਲਿਨ ਕੰਪਨੀ ਵਿਰੁੱਧ ਹੋਣ ਵਾਲੇ ਕਿਸੇ ਕ੍ਰਿਮੀਨਲ ਮੁਕੱਦਮੇ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਜੋਰ ਨਹੀਂ ਪਾਇਆ। ਗਲੋਬ ਐਂਡ ਮੇਲ ਅਖਬਾਰ ਪਿਛਲੇ ਦੋ ਦਿਨ ਤੋਂ ਧਮਾਕੇਦਾਰ ਖੁਲਾਸੇ ਕਰਦਾ ਆਇਆ ਹੈ ਕਿ ਲਿਬਰਲ ਸਰਕਾਰ ਨੇ ਦਰਅਸਲ ਵਿੱਚ ਆਪਣੀ ਇਸ ਚਹੇਤੀ ਕੰਪਨੀ ਨੂੰ ਲਾਭ ਦੇਣ ਲਈ ਅਟਾਰਨੀ ਜਨਰਲ ਦੀ ਬਾਂਹ ਮਰੋੜ ਕੇ ਕੰਮ ਕਰਵਾਉਣ ਦੀ ਕੋਸਿ਼ਸ਼ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਵਿਲਸਨ ਰੇਡਬੋਲਡ ਨੇ ਕਿਸੇ ਕਿਸਮ ਦਾ ਦਬਾਅ ਝੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਿਆਸੀ ਮਾਹਰਾਂ ਨੂੰ ਹੁਣ ਉਸ ਰਮਜ਼ ਦੀ ਵੀ ਸਮਝ ਆਉਣ ਲੱਗ ਪਈ ਹੈ ਕਿ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਵਜ਼ਾਰਤੀ ਰੱਦੋਬਦਲ ਵਿੱਚ ਵਿਲਸਨ ਰੇਅਬੋਲਡ ਦਾ ਮਹਿਕਮਾ ਅਟਾਰਨੀ ਜਨਰਲ ਤੋਂ ਬਦਲ ਕੇ ਮੂਲਵਾਸੀ ਮਾਮਲਿਆਂ ਦਾ ਮੰਤਰੀ ਕਿਉਂ ਲਾਇਆ ਸੀ। ਸੁਆਲ ਉੱਠੇ ਸਨ ਕਿ ਚੰਗਾ ਕੰਮ ਕਰਨ ਵਾਲੀ ਮੰਤਰੀ ਵਿਲਸਨ ਤੋਂ ਅਹਿਮ ਮਹਿਕਮਾ ਕਿਉਂ ਖੋਹਿਆ ਗਿਆ? 

ਮਾਂਟਰੀਅਲ ਆਧਾਰਿਤ ਮਲਟੀ ਬਿਲੀਅਨ ਡਾਲਰ ਇੰਜਨੀਅਰਿੰਗ ਅਤੇ ਕਨਸਟਰਕਸ਼ ਐਸ ਐਨ ਸੀ-ਲਾਵਾਲਿਨ ਕੰਪਨੀ ਦੇ ਕੰਮਕਾਜ ਵਿੱਚ ਕੁਰੱਪਸ਼ਨ ਅਤੇ ਲਿਬਰਲ ਪਾਰਟੀ ਨਾਲ ਗੂੜੇ ਰਿਸ਼ਤੇ ਦਾ ਕਾਫੀ ਦੇਰ ਤੋਂ ਬੋਲਬਾਲਾ ਰਿਹਾ ਹੈ। ਕੰਪਨੀ ਦੇ ਕੁਰੱਪਸ਼ਨ ਵਿੱਚ ਗਲਤਾਨ ਹੋਣ ਦੀਆਂ ਕੁੱਝ ਮਿਸਾਲਾਂ ਦੇਣੀਆਂ ਹੀ ਕਾਫੀ ਹੋਣਗੀਆਂ। ਲੀਬੀਆ ਵਿੱਚ ਬਦਨਾਮ ਤਾਨਾਸ਼ਾਹ ਮੁਆਮਾਰ ਗੱਦਾਫੀ ਦੇ ਰਾਜਕਾਲ ਵਿੱਚ ਐਸ ਐਨ ਸੀ-ਲਾਵਾਲਿਨ ਦਾ ਗੱਦਾਫੀ ਪਰਿਵਾਰ ਨਾਲ ਸ਼ੱਕ ਭਰਿਆ ਰਿਸ਼ਤਾ ਰਿਹਾ ਹੈ। ਐਨਾ ਕਿ ਜਦੋਂ 2011 ਵਿੱਚ ਗੱਦਾਫੀ ਨੂੰ ਗੱਦੀਓਂ ਲਾਹਿਆ ਗਿਆ ਤਾਂ ਕੰਪਨੀ 23 ਮਿਲੀਅਨ ਡਾਲਰ ਲੀਬੀਆ ਦੇ ਬੈਂਕਾਂ ਵਿੱਚ ਛੱਡ ਕੇ ਵਾਪਸ ਆ ਗਈ ਸੀ। 

2004 ਤੋਂ 2011 ਦੇ ਦਰਮਿਆਨ ਕੰਪਨੀ ਨੇ ਮੈਕਗਿੱਲ ਯੂਨੀਵਰਸਿਟੀ ਹੈਲਥ ਸੈਂਟਰ ਦੇ ਚੀਫ ਕਾਰਜਕਾਰੀ ਅਫ਼ਸਰ ਡਾਕਟਰ ਅਰਥਰ ਪੋਰਟਰ ਨੂੰ ‘ਕਨਸਲਟਿੰਗ ਫੀਸ’ਵਜੋਂ 22.5 ਮਿਲੀਅਨ ਡਾਲਰ ਅਦਾ ਕੀਤੇ ਅਤੇ ਮੁਆਵਜ਼ੇ ਵਿੱਚ ਆਰਥਰ ਰਾਹੀਂ ਯੂਨੀਵਰਸਿਟੀ ਹਸਪਤਾਲ ਬਣਾਉਣ ਦਾ 1.3 ਬਿਲੀਅਨ ਡਾਲਰ ਦਾ ਠੇਕਾ ਹਾਸਲ ਕੀਤਾ। ਵਰਨਣਯੋਗ ਹੈ ਕਿ ਕੰਪਨੀ ਦੇ ਸਾਬਕਾ ਕਾਰਜਕਾਰੀ ਅਫ਼ਸਰ ਪੀਅਰੇ ਡੁਹੇਮ ਨੇ ਇਸ ਕੇਸ ਵਿੱਚ ਹੇਰਾਫੇਰੀ ਦੇ ਦੋਸ਼ਾਂ ਨੂੰ ਬੀਤੇ ਦਿਨੀਂ ਅਦਾਲਤ ਵਿੱਚ ਕਬੂਲ ਕਰ ਲਿਆ ਸੀ ਜਿਸਦੇ ਸਿੱਟੇ ਵਜੋਂ ਉਸਨੂੰ 20 ਮਹੀਨੇ ਦੀ ਕੈਦ, 2 ਲੱਖ ਡਾਲਰ ਦਾ ਜੁਰਮਾਨਾ ਅਤੇ 200 ਘੰਟੇ ਕਮਿਉਨਿਟੀ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ। ਭਾਰਤ ਦੇ ਕੇਰਲਾ ਪ੍ਰਾਂਤ ਵਿੱਚ ਹਾਈਡਰੋ ਇਲੈਕਟਿਰਕ ਪਲਾਂਟ ਬਣਾਉਣ ਦੇ ਕੇਸ ਵਿੱਚ ਕੰਪਨੀ ਨੂੰ 3734 ਮਿਲੀਅਨ ਡਾਲਰ (3.73 ਬਿਲੀਅਨ ਡਾਲਰ) ਦੀ ਹੇਰਾਫੇਰੀ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਸੀ। ਇਹ ਮਹਿਜ਼ 2-3 ਮਿਸਾਲਾਂ ਹਨ ਪਰ ਇਸਦੇ ਹੇਰਾਫੇਰੀਆਂ ਦੇ ਕਿੱਸੇ ਹੋਰ ਬਹੁਤ ਹਨ।

 ਇਸ ਕੰਪਨੀ ਦੇ ਕਰਤਾਧਰਤਾਵਾਂ ਦਾ ਲਿਬਰਲ ਪਾਰਟੀ ਨਾਲ ਲੰਬੇ ਚਿਰ ਤੋਂ ਗੂੜਾ ਅਤੇ ਸੱ਼ਕੀ ਰਿਸ਼ਤਾ ਰਿਹਾ ਹੈ। ਮਿਸਾਲ ਵਜੋਂ 2017 ਵਿੱਚ ਐਸ ਐਨ ਸੀ-ਲਾਵਾਲਿਨ ਦੇ ਇੱਕ ਸਾਬਕਾ ਐਗਜ਼ੈਕਟਿਵ ਡਾਇਰੈਕਟਰ ਨੂੰ ਲਿਬਰਲ ਪਾਰਟੀ ਲਈ ਗੈਰਕਨੂੰਨੀ ਢੰਗ ਨਾਲ 1 ਲੱਖ ਡਾਲਰ ਤੋਂ ਵੱਧ ਦਾ ਸਿਆਸੀ ਚੰਦਾ ਇੱਕਤਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸ ਸਾਲ ਐਸ ਐਨ ਸੀ-ਲਾਵਾਲਿਨ ਦਾ ਕੰਜ਼ਰਵੇਟਿਵ ਪਾਰਟੀ ਲਈ ਚੰਦਾ ਮਹਿਜ਼ 8 ਹਜ਼ਾਰ ਡਾਲਰ ਸੀ।

 ਜਾਣਕਾਰੀ ਮੁਤਾਬਕ ਆਪਣੀ ਗਰਦਨ ਦੁਆਲੇ ਪੈਣ ਵਾਲੇ ਕ੍ਰਿਮੀਨਲ ਕੇਸਾਂ ਦੀ ਸੰਭਾਵਨਾ ਨੂੰ ਰਫਾ ਦਫਾ ਕਰਨ ਲਈ ਐਸ ਐਨ ਸੀ-ਲਾਵਾਲਿਨ ਦੇ ਅਹੁਦੇਦਾਰਾਂ ਨੇ ‘ਜਸਟਿਸ ਅਤੇ ਲਾਅ ਇਨਫੋਰਸਮੈਂਟ’ਦੇ ਵਿਸਿ਼ਆਂ ਉੱਤੇ ਫੈਡਰਲ ਸਰਕਾਰ ਦੇ ਅਹਿਲਕਾਰਾਂ ਨਾਲ 50 ਮੁਲਾਕਾਤਾਂ ਕੀਤੀਆਂ। ਇਹਨਾਂ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਪ੍ਰਿੰਸੀਪਲ ਸਕੱਤਰ ਜੇਰਾਲਡ ਬੱਟਸ ਅਤੇ ਸੀਨੀਅਰ ਸਲਾਹਕਾਰ ਮੇਥੀਊ ਬੂਸ਼ਾਰਡ ਨਾਲ ਹੋਈਆਂ 12 ਮੀਟਿੰਗਾਂ ਸ਼ਾਮਲ ਹਨ। ਕਨੂੰਨੀ ਮਾਹਰਾਂ ਦਾ ਖਿਆਲ ਹੈ ਕਿ ਇਹਨਾਂ ਮੀਟਿੰਗਾਂ ਦਾ ਹੋਣਾ ਜੇ ਸੱਚ ਸਾਬਤ ਹੋ ਜਾਂਦਾ ਹੈ ਤਾਂ ਇਹ ਸਾਰਾ ਚਿੱਠਾ ਕ੍ਰਿਮੀਨਲ ਕੋਡ ਦੇ ਸੈਕਸ਼ਨ 139 (2) ਦੀ ਉਲੰਘਣਾ ਹੈ ਜਿਸ ਮੁਤਾਬਕ ਦੋਸ਼ੀਆਂ ਨੂੰ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ। 

ਵਿਲਸਨ ਰੇਬੋਲਡ ਦੇ ਹੱਕ ਵਿੱਚ ਆਖਣਾ ਪਵੇਗਾ ਕਿ ਉਸਨੇ ਵਾਰ 2 ਪੈਣ ਵਾਲੇ ਕਿਸੇ ਕਿਸਮ ਦੇ ਦਬਾਅ ਨੂੰ ਕਬੂਲਣ ਤੋਂ ਨਾਂਹ ਕਰਨ ਦੀ ਦਲੇਰੀ ਵਿਖਾਈ। ਸਮਝਿਆ ਜਾਂਦਾ ਹੈ ਕਿ ਵਿਲਸਨ ਦੇ ਆਪਣੇ ਆਕਾਵਾਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਨਹੀਂ ਕਰੇਗੀ। ਗੰਧਲਾ ਹੋਇਆ ਇਹ ਕਿੱਸਾ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਅਤੇ ਲਿਬਰਲ ਸਰਕਾਰ ਨੂੰ ਕਾਫੀ ਦੇਰ ਤੱਕ ਨਮੋਸ਼ੀ ਭਰੇ ਢੰਗ ਨਾਲ ‘ਬੈਕਫੁੱਟ’ਉੱਤੇ ਜਾ ਕੇ ਬੱਲੇਬਾਜ਼ੀ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

Have something to say? Post your comment