Welcome to Canadian Punjabi Post
Follow us on

18

April 2019
ਪੰਜਾਬ

ਮਹਿੰਦਰ ਸਿੰਘ ਕੇ ਪੀ, ਸਰਵਣ ਸਿੰਘ ਫਿਲੌਰ ਨੇ ਜਲੰਧਰ ਦੀ ਲੋਕ ਸਭਾ ਟਿਕਟ ਉੱਤੇ ਦਾਅਵੇ ਠੋਕੇ

February 08, 2019 08:21 AM
ਮਹਿੰਦਰ ਸਿੰਘ ਕੇ ਪੀ

ਜਲੰਧਰ, 7 ਫਰਵਰੀ (ਪੋਸਟ ਬਿਊਰੋ)- ਅਗਲੇ ਦਿਨਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਜਲੰਧਰ ਹਲਕੇ ਵਿੱਚ ਸਥਿਤੀ ਦਿਲਚਸਪ ਹੁੰਦੀ ਜਾਂਦੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਪਾਰਲੀਮੈਂਟ ਮੈਂਬਰ ਮਹਿੰਦਰ ਸਿੰਘ ਕੇ ਪੀ ਅਤੇ ਅਕਾਲੀ ਦਲ ਵਿੱਚੋਂ ਆਏ ਸਾਬਕਾ ਵਿਧਾਇਕ ਸਰਵਣ ਸਿੰਘ ਫਿਲੌਰ ਨੇ ਇਸ ਸੀਟ ਤੋਂ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਦੋਵਾਂ ਆਗੂਆਂ ਨੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਆਪਣੀ ਦਾਅਵੇਦਾਰੀ ਦੀ ਅਰਜ਼ੀ ਪੇਸ਼ ਕੀਤੀ ਹੈ। ਇਸ ਨੇ ਹਾਲੇ ਤੱਕ ਜਲੰਧਰ ਤੋਂ ਇੱਕੋ ਦਾਅਵੇਦਾਰ ਵਜੋਂ ਖੁਦ ਨੂੰ ਪੇਸ਼ ਕਰਦੇ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਵਰਨਣ ਯੋਗ ਹੈ ਕਿ ਦਲਿਤ ਰਾਜਨੀਤੀ ਵਿੱਚ ਮਜ਼ਬੂਤ ਪਕੜ ਰੱਖਦੇ ਮਹਿੰਦਰ ਸਿੰਘ ਕੇ ਪੀ ਜਲੰਧਰ ਪੱਛਮੀ ਦੇ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ 1985 ਵਿੱਚ ਚੋਣਾਂ ਲੜ ਕੇ ਵਿਧਾਇਕ ਬਣੇ ਸਨ ਅਤੇ ਉਨ੍ਹਾਂ ਨੇ 1995 ਅਤੇ 2002 ਵਿੱਚ ਵੀ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ। ਸਾਲ 2009 ਵਿੱਚ ਕੇ ਪੀ 'ਤੇ ਵਿਸ਼ਵਾਸ ਕਰ ਕੇ ਪਾਰਟੀ ਨੇ ਉਨ੍ਹਾਂ ਨੂੰ ਪਾਰਲੀਮੈਂਟ ਚੋਣ ਲੜਾਈ ਤਾਂ ਉਨ੍ਹਾਂ ਨੇ ਇਹ ਚੋਣ ਜਿੱਤ ਲਈ, ਪਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਉਨ੍ਹਾਂ ਦਾ ਹਲਕਾ ਬਦਲ ਕੇ ਹੁਸ਼ਿਆਰਪੁਰ ਸੀਟ ਦੇ ਦਿੱਤੀ, ਜਿੱਥੇ ਉਹ ਹਾਰ ਗਏ ਸਨ। ਮਹਿੰਦਰ ਸਿੰਘ ਕੇ ਪੀ ਦੀ ਥਾਂ ਜਲੰਧਰ ਤੋਂ ਕਾਂਗਰਸ ਨੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਚੁੱਕੇ ਸੰਤੋਖ ਸਿੰਘ ਚੌਧਰੀ ਨੂੰ ਲੜਾਇਆ ਤਾਂ ਉਨ੍ਹਾਂ ਨੇ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਮਾਤ ਦਿੱਤੀ ਸੀ।
ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹਿ ਚੁੱਕੇ ਮਹਿੰਦਰ ਸਿੰਘ ਕੇ ਪੀ ਨੇ ਇਸ ਵਾਰ ਦੋਬਾਰਾ ਆਪਣੇ ਜਿ਼ਲੇ ਵਿੱਚ ਵਾਪਸੀ ਕੀਤੀ ਅਤੇ ਇਥੋਂ ਚੋਣ ਲੜਨ ਲਈ ਦਾਅਵਾ ਠੋਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ ਉਨ੍ਹਾਂ ਦਾ ਹਲਕਾ ਹੈ, ਪਾਰਟੀ ਦੇ ਫੈਸਲੇ ਦਾ ਸਨਮਾਨ ਕਰ ਕੇ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ, ਪਰ ਮੇਰੇ ਕੀਤੇ ਕੰਮਾਂ ਕਾਰਨ ਹੀ ਚੌਧਰੀ ਸੰਤੋਖ ਸਿੰਘ ਦੀ ਜਿੱਤ ਹੋਈ ਸੀ।
ਦੂਸਰੇ ਪਾਸੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਦਲਿਤ ਰਾਜਨੀਤੀ ਦੇ ਆਗੂ ਰਹੇ ਸਰਵਣ ਸਿੰਘ ਫਿਲੌਰ ਨੇ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ। ਸਾਲ 1997 ਤੋਂ ਫਿਲੌਰ ਹਲਕੇ ਤੋਂ ਸਰਵਣ ਸਿੰਘ ਫਿਲੌਰ ਨੇ ਸਾਲ 1980, 1985, 1997, 2007 ਦੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਅਤੇ ਸਾਲ 2012 ਵਿੱਚ ਅਕਾਲੀ ਦਲ ਨੇ ਉਨ੍ਹਾਂ ਨੂੰ ਕਰਤਾਰਪੁਰ ਤੋਂ ਚੋਣ ਲੜਵਾਈ ਤਾਂ ਓਥੋਂ ਕਾਂਗਰਸ ਦੇ ਵੱਡੇ ਆਗੂ ਚੌਧਰੀ ਜਗਜੀਤ ਸਿੰਘ ਨੂੰ ਹਰਾਇਆ ਸੀ। ਕਾਂਗਰਸ ਵਿੱਚ ਆਉਣ ਪਿੱਛੋਂ ਸਰਵਣ ਸਿੰਘ ਫਿਲੌਰ ਨੇ ਵਿਧਾਨ ਸਭਾ ਲਈ ਟਿਕਟ ਮੰਗੀ, ਪਰ ਕਾਂਗਰਸ ਹਾਈ ਕਮਾਨ ਨੇ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮ ਚੌਧਰੀ ਨੂੰ ਟਿਕਟ ਦੇ ਦਿੱਤੀ ਤੇ ਉਹ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਤੋਂ ਹਾਰ ਗਏ ਸਨ।
ਇਸ ਦੌਰਾਨ ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਪਹਿਲਾਂ ਕੌਂਸਲਰ ਰਹੇ ਰਿੰਕੂ ਨੇ ਵਿਧਾਇਕ ਬਣਨ ਪਿੱਛੋਂ ਸਿਰਫ ਦੋ ਸਾਲਾਂ ਵਿੱਚ ਦਲਿਤ ਸਮਾਜ ਵਿੱਚ ਚੋਖੀ ਪੈਠ ਬਣਾਈ ਹੈ। ਸਾਬਕਾ ਪਾਰਲੀਮੈਂਟ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਸੱਜਾ ਹੱਥ ਮੰਨੇ ਜਾਂਦੇ ਰਿੰਕੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਦਾ ਅਸ਼ੀਰਵਾਦ ਦੱਸਿਆ ਜਾਂਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ
20 ਸਾਲਾਂ ਪਿੱਛੋਂ ਸੁਪਰੀਮ ਕੋਰਟ ਨੇ ਕਾਤਲ ਨੂੰ ਨਾਬਾਲਗ ਦੱਸ ਕੇ ਛੱਡਿਆ
ਕੈਰੀ ਬੈਗ ਦੇ ਤਿੰਨ ਰੁਪਏ ਨਹੀਂ ਮੋੜੇ, ਫੋਰਮ ਨੇ ਫਰਮ ਨੂੰ ਤਿੰਨ ਹਜ਼ਾਰ ਜੁਰਮਾਨਾ ਲਾਇਆ
ਚੰਦੂਮਾਜਰਾ ਨੇ ਤਿਵਾੜੀ ਨੂੰ ਬਾਹਰੀ ਕਿਹਾ, ਤਿਵਾੜੀ ਨੇ ਕਿਹਾ: ਮੈਂ ਕਿਹੜਾ ਪਾਕਿਸਤਾਨੋਂ ਆਇਆਂ
ਜਸਪਾਲ ਕਮਾਨਾ ਨੇ ਕੈਮਰੇ `ਚ ਕੈਦ ਕੀਤੇ ‘ਕਾਮੇ ਦੇਸ ਪੰਜਾਬ ਦੇੇ’, ਫੋਟੋ ਪ੍ਰਦਰਸ਼ਨੀ ਲਾਕੇ ਕੀਤਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ
ਨੌਜਵਾਨ ਕਾਂਗਰਸੀ ਆਗੂ ਜੱਸਾ ਸੈਣੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਬੱਚਾ ਅਗਵਾ ਕਰਨ ਵਾਲਾ ਸਫਾਈ ਕਾਮਾ ਅਤੇ ਉਸ ਦੀ ਮਾਸ਼ੂਕਾ ਗ੍ਰਿਫਤਾਰ
ਹਾਕਿਨਜ਼ ਕੁੱਕਰ ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਕੈਦ ਦੇ ਨਾਲ ਜੁਰਮਾਨਾ