Welcome to Canadian Punjabi Post
Follow us on

17

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਪੰਜਾਬ

ਅੱਠ ਕੇਸਾਂ ਵਿੱਚ ਲੋੜੀਂਦਾ ਗੈਂਗਸਟਰ ਚੰਨਾ ਹੁਸ਼ਿਆਰਪੁਰੀਆ ਕਾਬੂ

February 07, 2019 07:41 AM

ਜਲੰਧਰ, 6 ਫਰਵਰੀ (ਪੋਸਟ ਬਿਊਰੋ)- ਕਾਊਂਟਰ ਇੰਟੈਲੀਜੈਂਸ ਨੇ ਪੁਲਸ ਨਾਲ ਸਾਂਝੇ ਆਪਰੇਸ਼ਨ ਹੇਠ ਹੁਸ਼ਿਆਰਪੁਰ ਦੇ ਨਾਮੀ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਚੰਨਾ ਹੁਸ਼ਿਆਰਪੁਰੀਆ ਨੂੰ ਫੜਿਆ ਹੈ। ਉਸ ਕੋਲੋਂ 32 ਬੋਰ ਦੀ ਪਿਸਤੌਲ ਅਤੇ 315 ਦਾ ਰਿਵਾਲਵਰ, 33 ਕਾਰਤੂਸ ਸਣੇ 755 ਗਰਾਮ ਨਸ਼ੇ ਵਾਲਾ ਪਾਊਡਰ ਵੀ ਬਰਾਮਦ ਕੀਤਾ ਹੈ।
ਇੰਟੈਲੀਜੈਂਸ ਦੇ ਏ ਆਈ ਜੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਨ੍ਹਾਂ ਨੂੰ ਇਨਪੁਟ ਮਿਲੀ ਸੀ ਕਿ ਚੰਨਾ ਹੁਸ਼ਿਆਰਪੁਰੀਆ ਪਿਛਲੇ ਤਿੰਨ ਸਾਲਾਂ ਤੋਂ ਪੁਲਸ ਨੂੰ ਲੋੜੀਂਦਾ ਸੀ। ਇੰਟੈਲੀਜੈਂਸ ਦੀ ਕਾਫੀ ਸਮੇਂ ਤੋਂ ਉਸ ਉੱਤੇ ਅੱਖ ਸੀ। ਖੱਖ ਨੇ ਦੱਸਿਆ ਕਿ ਇੰਟੈਲੀਜੈਂਸ ਨੂੰ ਇਨਪੁਟ ਮਿਲੀ ਸੀ ਕਿ ਗੈਂਗਸਟਰ ਚੰਨਾ ਹੁਸ਼ਿਆਰਪੁਰੀਆ ਏ ਸਟਾਰ ਕਾਰ ਵਿੱਚ ਆਪਣੇ ਪਰਵਾਰ ਨੂੰ ਮਿਲਣ ਜਾਣਾ ਸੀ। ਪੁਲਸ ਨੇ ਉਸ ਨੂੰ ਭਾਰਤ ਨਗਰ-ਟੀ ਪੁਆਇੰਟ ਤੋਂ ਗ੍ਰਿਫਤਾਰ ਕਰ ਲਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਗੈਂਗਸਟਰ ਚੰਨਾ 'ਤੇ ਕੁੱਲ 18 ਕੇਸ ਦਰਜ ਹਨ। 2008 ਵਿੱਚ ਉਸ ਨੇ ਜੁਰਮ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਉਹ ਬਿੰਨੀ ਗੁੱਜਰ ਦੇ ਵਿਰੋਧੀ ਗੈਂਗ ਵਾਲੇ ਲਖਵਿੰਦਰ ਸਿੰਘ ਉਰਫ ਲੱਖਾ ਦਾ ਕਰੀਬੀ ਸੀ। 10 ਸਾਲਾਂ ਵਿੱਚ ਉਸ 'ਤੇ ਕੁੱਲ 18 ਕੇਸ ਦਰਜ ਹੋਏ, ਜਿਨ੍ਹਾਂ 'ਚੋਂ ਅੱਠ ਤੋਂ ਵੱਧ ਕਤਲ ਦੇ ਹਨ। ਉਹ ਇਸ ਦੌਰਾਨ ਦੋ ਵਾਰ ਜੇਲ ਵੀ ਗਿਆ ਸੀ। ਜਦੋਂ ਬਿੰਨੀ ਗੁਜਰ ਨੇ ਕਾਫੀ ਸਾਲ ਪਹਿਲਾਂ ਚੰਨਾ ਦੇ ਗੈਂਗ ਲੀਡਰ ਲੱਖੇ ਦੀ ਹੱਤਿਆ ਕਰ ਦਿੱਤੀ ਤਾਂ ਚੰਨਾ ਗੈਂਗ ਦਾ ਲੀਡਰ ਬਣਿਆ ਸੀ। ਚੰਨਾ ਕੋਲੋਂ ਜੋ ਹਥਿਆਰ ਮਿਲੇ, ਉਹ ਯੂੂ ਪੀ ਤੋਂ ਖਰੀਦੇ ਗਏ ਸਨ, ਜੋ ਵਿਦੇਸ਼ ਬੈਠੇ ਬੈਠੇ ਚੰਨੇ ਦੇ ਦੋਸਤ ਨੇ ਫੰਡਿੰਗ ਕਰ ਕੇ ਓਦੋਂ ਦਿਵਾਏ ਸਨ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਚਰਨਜੀਤ ਸ਼ਰਮਾ ਨੂੰ ਰਾਹਤ ਨਹੀਂ ਮਿਲ ਸਕੀ, ਸੁਣਵਾਈ ਟਲੀ
ਪਾਕਿ ਨੂੰ ਦੋਸ਼ ਦੇਣ ਬਾਰੇ ਨਵਜੋਤ ਸਿੱਧੂ ਦੀ ਰਾਏ ਹੋਰ ਸਭਨਾਂ ਤੋਂ ਵੱਖਰੀ
ਪਠਾਨਕੋਟ ਹਮਲੇ ਦੌਰਾਨ ਚਰਚਿਤ ਹੋਇਆ ਐੱਸ ਪੀ ਸਲਵਿੰਦਰ ਸਿੰਘ ਅਦਾਲਤ ਵਲੋਂ ਦੋਸ਼ੀ ਕਰਾਰ
ਦੋਰਾਹਾ ਨੇੜੇ ਭਿਆਨਕ ਕਾਰ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ
ਬੱਬਰ ਖਾਲਸਾ ਦੇ ਸਮੱਰਥਕਾਂ ਨੇ ਸਜ਼ਾ ਖਿਲਾਫ ਹਾਈ ਕੋਰਟ ਵਿੱਚ ਅਪੀਲ ਪਾਈ
ਧੋਖੇਬਾਜ਼ ਲਾੜੇ ਨੂੰ ਕੁਵੈਤ ਸਰਕਾਰ ਨੇ ਭਾਰਤ ਡਿਪੋਰਟ ਕੀਤਾ
ਅੱਤਵਾਦ ਦਾ ਸਥਾਈ ਹੱਲ ਲੱਭਿਆ ਜਾਣਾ ਚਾਹੀਦੈ: ਸਿੱਧੂ
ਸ਼੍ਰੋਮਣੀ ਕਮੇਟੀ ਚੋਣਾਂ: ਵਿਧਾਨ ਸਭਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਅਧਿਕਾਰ ਦਿੱਤੇ
ਦਿੱਲੀ ਦੇ ਵਪਾਰੀ ਪੰਜਾਬ ਵਪਾਰੀ ਦੇ ਕਰੋੜਾਂ ਦੇ ਚੌਲ ਹੜੱਪ ਗਏ
ਲੋਕ ਸੰਗੀਤ ਦੇ ਇੱਕੋ ਅਜਾਇਬਘਰ ਨੂੰ ਸੁੱਖੀ ਬਰਾੜ ਨੇ ਦਫਤਰ ਬਣਾ ਧਰਿਆ