Welcome to Canadian Punjabi Post
Follow us on

22

April 2019
ਅੰਤਰਰਾਸ਼ਟਰੀ

ਡਾਟਾ ਚੋਰੀ ਹੋਣ ਤੋਂ ਫੇਸਬੁੱਕ ਦੇ ਯੂਜ਼ਰ ਅਣਜਾਣ

February 07, 2019 07:34 AM

ਨਿਊਯਾਰਕ, 6 ਫਰਵਰੀ (ਪੋਸਟ ਬਿਊਰੋ)- ਫੇਸਬੁੱਕ ਦੇ ਨਾਲ ਹੋਰ ਸੋਸ਼ਲ ਮੀਡੀਆ ਵੈਬਸਾਈਟਾਂ ਪਿਛਲੇ ਕੁਝ ਸਮੇਂ ਤੋਂ ਬਿਨਾਂ ਇਜਾਜ਼ਤ ਆਪਣੇ ਯੂਜ਼ਰਜ਼ ਦੀਆਂ ਨਿੱਜੀ ਸੂਚਨਾਵਾਂ ਇਕੱਠੀਆਂ ਕਰਨ ਅਤੇ ਉਨ੍ਹਾਂ ਨੂੰ ਇਸ਼ਤਿਹਾਰ ਦਾਤਿਆਂ ਨੂੰ ਵੇਚਣ ਲਈ ਸਵਾਲਾਂ ਦੇ ਘੇਰੇ ਵਿੱਚ ਹਨ। ਕਈ ਵਾਰ ਇਸ ਕਾਰਨ ਫੇਸਬੁੱਕ ਨੂੰ ਯੂਜ਼ਰਾਂ ਦੀ ਨਿੱਜਤਾ ਸੁਰੱਖਿਅਤ ਕਰਨ ਤੇ ਸਾਈਟ ਦੀ ਪਾਰਦਰਸ਼ਿਤਾ ਵਧਾਉਣ ਲਈ ਕਦਮ ਚੁੱਕਣੇ ਪਏ ਹਨ। ਫੇਸਬੁੱਕ ਦੇ ਤਿੰਨ ਚੌਥਾਈ ਯੂਜ਼ਰ ਹਾਲੇ ਵੀ ਇਸ ਤੋਂ ਅਣਜਾਣ ਹਨ ਕਿ ਸੋਸ਼ਲ ਸਾਈਟ ਉਨ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਤੇ ਰੁਚੀ ਦਾ ਵੇਰਵਾ ਰੱਖ ਰਹੀ ਹੈ।
ਵਾਸ਼ਿੰਗਟਨ ਦੇ ਪਿਯੂ ਰਿਸਰਚ ਸੈਂਟਰ (ਪੀ ਆਰ ਸੀ) ਨੇ ਪਿਛਲੇ ਸਾਲ ਚਾਰ ਸਤੰਬਰ ਤੋਂ ਇਕ ਅਕਤੂਬਰ ਦੇ ਦੌਰਾਨ ਫੇਸਬੁੱਕ 'ਤੇ ਪ੍ਰੋਫਾਈਲ ਬਣਾਉਣ ਵਾਲੇ 963 ਅਮਰੀਕੀਆਂ ਵਿਚਕਾਰ ਕਰਵਾਏ ਗਏ ਅਧਿਐਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ। ਸਾਰੇ ਲੋਕਾਂ ਨੂੰ ਉਨ੍ਹਾਂ ਦੇ ਫੇਸਬੁੱਕ ਪ੍ਰੋਫਾਈਲ 'ਤੇ ਮੌਜੂਦ ‘ਐਡ ਪ੍ਰਿਫਰੈਂਸ' ਪੇਜ ਵਿਖਾਇਆ ਗਿਆ ਸੀ। ਇਸ ਪੇਜ 'ਤੇ ਉਹ ਸਾਰੀ ਜਾਣਕਾਰੀ ਹੁੰਦੀ ਹੈ, ਜਿਸ ਤੋਂ ਯੂਜ਼ਰ ਜਾਣ ਸਕਦਾ ਹੈ ਕਿ ਉਸ ਨੂੰ ਕੋਈ ਵੀ ਇਸ਼ਤਿਹਾਰ ਲਗਾਤਾਰ ਕਿਉਂ ਨਜ਼ਰ ਆਉਂਦਾ ਹੈ? ਫੇਸਬੁੱਕ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਯੂਜ਼ਰ ਆਪਣੇ ਪ੍ਰੋਫਾਈਲ 'ਤੇ ਨਜ਼ਰ ਆ ਰਹੇ ਇਸ਼ਤਿਹਾਰਾਂ ਨੂੰ ਕੰਟੋਰਲ ਕਰ ਸਕਦਾ ਹੈ। ਅਧਿਐਨ ਦੌਰਾਨ ਅੱਧੇ ਤੋਂ ਵੱਧ ਯੂਜ਼ਰ ਇਸ ਪੇਜ 'ਤੇ ਮੌਜੂਦ ਆਪਣੀਆਂ ਨਿੱਜੀ ਜਾਣਕਾਰੀਆਂ ਤੋਂ ਖੁਸ਼ ਨਹੀਂ ਸਨ। ਪੀ ਆਰ ਸੀ ਨੇ ਕਿਹਾ ਕਿ ਲੋਕ ਹਾਲੇ ਇਸ ਬਾਰੇ ਜਾਗਰੂਕ ਨਹੀਂ ਕਿ ਫੇਸਬੁੱਕ 'ਤੇ ਉਨ੍ਹਾਂ ਦੇ ਕੰਮਾਂ ਦੇ ਆਧਾਰ 'ਤੇ ਉਨ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ