Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਮਿਲ ਜਾਵੇਗਾ ਵੱਖਰਾ ਮੁਕਾਮ : ਰਕੁਲਪ੍ਰੀਤ ਸਿੰਘ

January 30, 2019 08:42 AM

ਅਭਿਨੇਤਰੀ ਰਕੁਲਪ੍ਰੀਤ ਸਿੰਘ ਦੀ ਪਿਛਲੀ ਫਿਲਮ ‘ਅੱਯਾਰੀ’ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਸੀ, ਪਰ ਰਕੁਲ ਦੇ ਸਟਾਰਡਮ 'ਤੇ ਇਸ ਦਾ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ, ਤਦੇ ਹੀ ਅੱਜ ਵੀ ਉਹ ਤਿੰਨ ਭਾਸ਼ਾਵਾਂ ਵਿੱਚ ਫਿਲਮਾਂ ਕਰ ਰਹੀ ਹੈ। ਹਿੰਦੀ ਵਿੱਚ ਵੀ ਉਸ ਦੇ ਹੱਥ ਵਿੱਚ ਫਿਲਹਾਲ ਚੰਗੀਆਂ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀ ਫਿਲਮ ‘ਦੇ ਦੇ ਪਿਆਰ ਦੇ' ਦੀ ਕੀ ਪ੍ਰੋਗਰੈੱਸ ਹੈ?
- ਇਸ ਫਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ। ਇਸ ਵਿੱਚ ਮੇਰੇ ਆਪੋਜ਼ਿਟ ਅਜੈ ਦੇਵਗਨ ਹੈ, ਜਦੋਂ ਕਿ ਇਸ ਦਾ ਨਿਰਮਾਣ ਸੁਪਰਹਿੱਟ ਫਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ਦੇਣ ਵਾਲੇ ਪ੍ਰੋਡਿਊਸਰ ਲਵ ਰੰਜਨ ਅਤੇ ਡਾਇਰੈਕਸ਼ਨ ਅਕੀਵ ਅਲੀ ਕਰ ਰਹੇ ਹਨ। ਇਹ ਰੋਮਾਂਟਿਕ ਕਾਮੇਡੀ ਫਿਲਮ ਹੈ, ਜਿਸ ਵਿੱਚ ਤੱਬੂ ਦਾ ਮਹੱਤਵ ਪੂਰਨ ਰੋਲ ਹੈ। ਇਸ ਬਾਰੇ ਮੈਂ ਬਹੁਤ ਉਤਸ਼ਾਹਤ ਹਾਂ ਕਿਉਂਕਿ ਇਸ ਵਿੱਚ ਮੇਰਾ ਕਿਰਦਾਰ ਬਹੁਤ ਮਜ਼ੇਦਾਰ ਹੈ। ਇਸ ਵਿੱਚ ਮੈਨੂੰ ਦੋ ਵੱਡੇ ਸਟਾਰਸ ਨਾਲ ਕੰਮ ਦਾ ਮੌਕਾ ਮਿਲਿਆ ਹੈ। ਇਸ ਵਿੱਚ ਦਰਸ਼ਕ ਅਜੈ ਦੇਵਗਨ ਨੂੰ ਵੀ ਪਹਿਲੀ ਵਾਰ ਅਜਿਹੇ ਅਵਤਾਰ ਵਿੱਚ ਦੇਖਣਗੇ ਜਿਸ 'ਚ ਉਨ੍ਹਾਂ ਨੇ ਇਸ ਐਕਟਰ ਨੂੰ ਕਦੇ ਨਹੀਂ ਦੇਖਿਆ। ਫਿਲਮ ਦੀ ਸਕ੍ਰਿਪਟ ਤੇ ਰੋਲਕ ਕਾਫੀ ਮਜ਼ੇਦਾਰ ਹੈ।
* ‘ਅੱਯਾਰੀ’ ਤੋਂ ਬਾਅਦ ਇੱਕ ਵਾਰ ਫਿਰ ਤੁਸੀਂ ਸਿਧਾਰਥ ਮਲਹੋਤਰਾ ਨਾਲ ਕੰਮ ਕਰ ਰਹੇ ਹੋ?
- ਹਾਂ, ਇਸ ਫਿਲਮ ਦਾ ਨਾਂਅ ਹੈ ‘ਮਰਜਾਵਾਂ’। ਉਂਝ ਇਸ ਵਿੱਚ ਸਿਧਾਰਥ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ਅਤੇ ਤਾਰਾ ਸੁਤਾਰੀਆ ਵੀ ਹਨ। ਫਿਲਮ ਦੀ ਡਾਇਰੈਕਸ਼ਨ ਮਿਲਾਪ ਜਾਵੇਰੀ ਕੋਲ ਹੈ। ‘ਮਰਜਾਵਾਂ’ ਵਿੱਚ ਮੈਂ ਸਿਧਾਰਥ ਮਲਹੋਤਰਾ ਦੇ ਆਪੋਜ਼ਿਟ ਹੀ ਨਜ਼ਰ ਆਵਾਂਗੀ।
* ‘ਮਰਜਾਵਾਂ’ ਵਿੱਚ ਕੰਮ ਕਰਨ ਦਾ ਮੌਕਾ ਕਿਵੇਂ ਮਿਲਿਆ?
- ਸੱਚ ਇਹ ਹੈ ਕਿ ਮੈਂ ਮਿਲਾਪ ਸਰ ਨੂੰ ਪਹਿਲਾਂ ਨਹੀਂ ਜਾਣਦੀ ਸੀ। ਉਨ੍ਹਾਂ ਨਾਲ ਮੇਰੀ ਮੁਲਾਕਾਤ ਅਜੈ ਸਰ ਦੀ ਫਿਲਮ ‘ਦੇ ਦੇ ਪਿਆਰ ਦੇ’ ਦੌਰਾਨ ਹੋਈ। ਪਿੱਛੇ ਜਿਹੇ ਉਨ੍ਹਾਂ ਨੇ ਮੇਰੇ ਨਾਲ ਇਸ ਫਿਲਮ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਮੈਨੂੰ ਫਿਲਮ ਦੀ ਸਕ੍ਰਿਪਟ ਸੁਣਾਉਣਾ ਚਾਹੁੰਦੇ ਹਨ। ਜਿਵੇਂ ਹੀ ਉਨ੍ਹਾਂ ਨੇ ਆਪਣਾ ਨਰੇਸ਼ਨ ਖਤਮ ਕੀਤਾ, ਮੈਂ ਇਸ ਫਿਲਮ ਲਈ ਹਾਂ ਕਹਿ ਦਿੱਤੀ। ਮੈਨੂੰ ਆਪਣੇ ਕਿਰਦਾਰ ਦੇ ਨਾਲ ਫਿਲਮ ਦੀ ਸਕ੍ਰਿਪਟ ਨਾਲ ਪਿਆਰ ਹੋ ਗਿਆ। ਮੈਂ ਇੰਨਾ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਅਜਿਹੇ ਅਵਤਾਰ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
* ਐੱਨ ਟੀ ਰਾਮਾਰਾਓ ਦੀ ਬਾਇਓਪਿਕ ਫਿਲਮ ਦੀ ਕੀ ਪ੍ਰੋਗਰੈੱਸ ਹੈ?
- ਇਹ ਦੋ ਹਿੱਸਿਆਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਵਿੱਚ ਮੈਂ ਲੇਜੈਂਡਰੀ ਐਕਟਰ ਸ੍ਰੀਦੇਵੀ ਦਾ ਕਿਰਦਾਰ ਕੀਤਾ ਹੈ। ਇਸ ਦੀ ਡਾਇਰੈਕਸ਼ਨ ਕ੍ਰਿਸ਼ ਨੇ ਕੀਤੀ ਹੈ। ਫਿਲਮ ਵਿੱਚ ਬਾਲਾਕ੍ਰਿਸ਼ਨਾ, ਵਿਦਿਆ ਬਾਲਨ ਤੇ ਰਾਣਾ ਦੱਗੂਬਾਤੀ ਵੀ ਹੈ।
* ਫਿਲਮਾਂ ਦੀ ਕਾਮਯਾਬੀ ਤੁਹਾਡੇ ਲਈ ਕਿੰਨਾ ਮਹੱਤਵ ਰੱਖਦੀ ਹੈ?
- ਮੇਰੇ ਲਈ ਹੀ ਨਹੀਂ, ਹਰ ਕਲਾਕਾਰ ਲਈ ਉਸ ਦੀਆਂ ਫਿਲਮਾਂ ਦੀ ਕਾਮਯਾਬੀ ਬਹੁਤ ਮਹੱਤਵ ਰੱਖਦੀ ਹੈ, ਪਰ ਹਿਟ ਤੇ ਫਲਾਪ ਬਹੁਤ ਵੱਡੀ ਸੱਚਾਈ ਹੈ। ਇਸ ਤੋਂ ਮੂੰਹ ਮੋੜਨਾ ਸੰਭਵ ਨਹੀਂ ਹੋ ਸਕਦਾ। ਅਸਫਲਤਾ ਦਾ ਦੁੱਖ ਤਾਂ ਬਹੁਤ ਹੁੰਦਾ ਹੈ, ਪਰ ਤੁਸੀਂ ਕੁਝ ਨਹੀਂ ਕਰ ਸਕਦੇ, ਹਾਲਾਂਕਿ ਫਿਲਮ ਦੇ ਅਸਫਲ ਹੋਣ ਦੇ ਕਈ ਕਾਰਨ ਹੁੰਦੇ ਹਨ, ਪਰ ਆਖਰਕਾਰ ਕਲਾਕਾਰਾ ਨੂੰ ਇਸ ਦਾ ਖਮਿਆਜ਼ਾ ਵਧੇਰੇ ਭੁਗਤਣਾ ਪੈਂਦਾ ਹੈ।
* ਕੀ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਵੀ ਤੁਸੀਂ ਬਾਲੀਵੁੱਡ 'ਚ ਸਟ੍ਰਗਲ ਹੀ ਕਰ ਰਹੇ ਹੋ?
- ਜੇ ਮੇਰੇ ਹਿੱਸੇ ਵਿੱਚ ਵੀ ਦੋ-ਤਿੰਨ ਹਿਟ ਫਿਲਮਾਂ ਹੁੰਦੀਆਂ ਤਾਂ ਤੁਸੀਂ ਅਜਿਹਾ ਨਹੀਂ ਕਹਿੰਦੇ। ਕਰੀਅਰ ਵਿੱਚ ਅਜਿਹਾ ਹੁੰਦਾ ਹੈ, ਪਰ ਮੈਂ ਇਨ੍ਹਾਂ ਗੱਲਾਂ ਨੂੰ ਤਵੱਜੋਂ ਨਹੀਂ ਦਿੰਦੀ। ਸਾਊਥ 'ਚ ਮੇਰਾ ਵੱਖਰਾ ਮੁਕਾਮ ਹੈ, ਪਰ ਮੈਂ ਕਦੇ ਵੀ ਆਪਣੀ ਸਫਲਤਾ ਨੂੰ ਸਿਰ 'ਤੇ ਚੜ੍ਹਨ ਨਹੀਂ ਦਿੱਤਾ ਹੈ। ਜਿੱਥੋਂ ਤੱਕ ਬਾਲੀਵੁੱਡ ਵਿੱਚ ਸਟ੍ਰਗਲ ਦੀ ਗੱਲ ਹੈ ਤਾਂ ਅਜੇ ਵੀ ਖੁਦ ਨੂੰ ਇਥੇ ਲਈ ਨਵੀਂ ਹੀ ਮੰਨਦੀ ਹਾਂ, ਪਰ ਬਹੁਤ ਜਲਦੀ ਹੀ ਆਪਣੇ ਕੰਮ ਨਾਲ ਆਪਣਾ ਮੁਕਾਮ ਬਣਾ ਲਵਾਂਗੀ।

Have something to say? Post your comment