Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਰਾਹੁਲ ਨੇ ਉਡਾਈ ਭਾਜਪਾ ਦੀ ਨੀਂਦ

January 30, 2019 08:30 AM

-ਏ ਕੇ ਸਹਾਏ
ਲਗਭਗ ਡੇਢ ਮਹੀਨਾ ਪਹਿਲਾਂ ਤੱਕ ਜਦੋਂ ਹਿੰਦੀ ਪੱਟੀ ਦੇ ਤਿੰਨ ਅਹਿਮ ਸੂਬਿਆਂ ਦੇ ਚੋਣ ਨਤੀਜੇ ਨਹੀਂ ਆਏ ਸਨ, ਹੋਰਨਾਂ ਦੇ ਮੁਕਾਬਲੇ ਮੋਦੀ ਨੂੰ ਉਚੀ ਸੰਭਾਵਨਾ ਵਾਲੇ ਨੰਬਰ ਦੇਣਾ ਸ਼ਲਾਘਾ ਯੋਗ ਸੀ ਕਿ ਉਹ ਕੇਂਦਰ 'ਚ ਅਗਲੀ ਗਠਜੋੜ ਸਰਕਾਰ ਦੀ ਅਗਵਾਈ ਕਰਨਗੇ, ਪਰ ਅੱਜ ਸਥਿਤੀ ਉਹੋ ਜਿਹੀ ਨਹੀਂ ਰਹੀ। ਗਲਤ ਫਹਿਮੀ ਤੋਂ ਬਚਣ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਹੀ ਮਜ਼ਬੂਤੀ ਨਾਲ ਗਠਜੋੜਾਂ ਦੀ ਦੁਨੀਆ ਵਿੱਚ ਹਾਂ। ਇਥੋਂ ਤੱਕ ਕਿ ਮੌਜੂਦਾ ਸਰਕਾਰ ਵੀ ਕਈ ਪਾਰਟੀਆਂ ਦਾ ਗਠਜੋੜ ਹੈ; ਇੱਕ ਸਿਆਸੀ ਖਿਚੜੀ, ਜਿਸ ਦੀ ਅਗਵਾਈ ਭਾਜਪਾ ਕਰ ਰਹੀ ਹੈ। 2014 ਵਿੱਚ ਜੇ ਭਾਜਪਾ ਇਕੱਲੀ ਚੋਣਾਂ ਲੜਦੀ ਤਾਂ ਇਸ ਦੇ 31 ਫੀਸਦੀ ਕੌਮੀ ਵੋਟਾਂ ਹਾਸਲ ਕਰਨ ਦੀ ਸੰਭਾਵਨਾ ਨਹੀਂ ਸੀ (ਅਤੇ ਨਾ ਆਪਣੇ ਦਮ 'ਤੇ ਬਹੁਮਤ ਵਾਸਤੇ ਲੋੜੀਂਦੀਆਂ ਸੰਸਦੀ ਸੀਟਾਂ ਜਿੱਤਣ ਦੀ)।
ਖਾਸ ਤੌਰ 'ਤੇ ਮੌਜੂਦਾ ਸਰਕਾਰ ਦਾ ਜ਼ਿਆਦਾ ਚਮਕਦਾਰ ਰਿਕਾਰਡ ਨਾ ਹੋਣ ਕਰ ਕੇ ਕੋਈ ਸ਼ੱਕ ਨਹੀਂ ਕਿ ਅਗਲੀ ਸਰਕਾਰ ਵੀ ਗਠਜੋੜ ਵਾਲੀ ਹੋਵੇਗੀ। ਭਾਜਪਾ ਦੇ ਪਿਤਾਮਾ ਆਰ ਐਸ ਐਸ ਨੇ ਵੀ ਕਹਿ ਦਿੱਤਾ ਹੈ ਕਿ ਮੌਜੂਦਾ ਸਥਿਤੀ 'ਚ ਲੰਗੜੀ ਪਾਰਲੀਮੈਂਟ ਦੀ ਸੰਭਾਵਨਾ ਸਭ ਤੋਂ ਵੱਧ ਹੈ, ਜਿਸ ਨੇ ਭਾਜਪਾ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਕਿ ਉਹ ਬਹੁਮਤ ਹਾਸਲ ਕਰ ਲਵੇਗੀ। ਹੋਰ ਤਾਂ ਹੋਰ, ਸਾਰੀਆਂ ਸੰਬੰਧਤ ਧਿਰਾਂ ਬਹੁਤ ਨੇੜਿਓਂ ਇਸ ਬਾਰੇ ਨਜ਼ਰ ਰੱਖਣਗੀਆਂ ਕਿ ਭਾਜਪਾ ਜਾਂ ਇਸ ਦੇ ਵਿਰੋਧੀਆਂ ਵਿੱਚੋਂ ਕਿਸ ਨੇਤਾ ਵੱਲੋਂ ਇੱਕ ਲੰਗੜੀ ਪਾਰਲੀਮੈਂਟ ਵਿੱਚ ਸਭ ਤੋਂ ਵੱਧ ਸਮਰਥਨ ਹਾਸਲ ਕਰਨ ਦੀ ਸੰਭਾਵਨਾ ਹੈ। ਦੋਵਾਂ ਧਿਰਾਂ ਵਿੱਚ ਇਸ ਚੋਟੀ ਦੇ ਅਹੁਦੇ ਲਈ ਕਈ ਦਾਅਵੇ ਹਨ, ਪਰ ਉਨ੍ਹਾਂ ਦੇ ਨਾਂਅ ਖੁੱਲ੍ਹੇ ਅਨੁਮਾਨਾਂ ਦਾ ਵਿਸ਼ਾ ਹਨ।
ਮੋਦੀ ਯਕੀਨੀ ਤੌਰ 'ਤੇ ਭਾਜਪਾ-ਸੰਘ ਵੱਲੋਂ ਮਜ਼ਬੂਤ ਦਾਅਵੇਦਾਰ ਹਨ। ਲੋਕਾਂ ਨੂੰ ਆਕਰਸ਼ਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਕਦੇ ਵੀ ਸ਼ੱਕ ਵਿੱਚ ਨਹੀਂ ਰਹੀ, ਪਰ ਉਨ੍ਹਾਂ ਦੀ ਸਰਕਾਰ ਹਰ ਪੜਾਅ ਵਿੱਚ ਕੀਤੇ ਜ਼ੋਰਦਾਰ ਪ੍ਰਚਾਰ ਮੁਤਾਬਕ ਨਤੀਜੇ ਨਹੀਂ ਦੇ ਸਕੀ, ਜਿਸ ਨੇ ਨਾ ਸਿਰਫ ਵਿਰੋਧੀ ਪਾਰਟੀਆਂ ਦੀਆਂ ਆਸਾਂ ਵਧਾਈਆਂ, ਸਗੋਂ (ਸੰਘ ਦੇ ਆਸ਼ੀਰਵਾਦ ਨਾਲ) ਭਗਵਾ ਧੜੇ 'ਚ ਵੀ ਕੁਝ ਦੀਆਂ ਉਮੀਦਾਂ ਨੂੰ ਹਵਾ ਦਿੱਤੀ ਸੀ।
ਦੂਜੇ ਪਾਸੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਦੋ ਥਕਾਊ ਵਰ੍ਹਿਆਂ ਦੌਰਾਨ ਹੌਲੀ ਹੌਲੀ ਦਾਅਵੇਦਾਰੀ ਵੱਲ ਕਦਮ ਵਧਾਏ ਹਨ। ਚੋਣਾਂ ਤੋਂ ਬਾਅਦ ਚੋਟੀ ਦੇ ਅਹੁਦੇ ਲਈ ਧਰਮ ਨਿਰਪੱਖ ਧੜੇ ਦੇ ਉਨ੍ਹਾਂ ਦੇ ਵਿਰੋਧੀਆਂ, ਮੁੱਖ ਤੌਰ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਬਸਪਾ ਦੀ ਮੁਖੀ ਮਾਇਆਵਤੀ ਅਸਲੀ ਦੀ ਬਜਾਏ ਅਹਿਸਾਸ ਪੂਰਨ ਵੱਧ ਦਿਖਾਈ ਦਿੰਦੀਆਂ ਹਨ। ਅਸਲ ਵਿੱਚ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਇਹ ਦਰਜਾ (ਆਪਣੀਆਂ ਇੱਛਾਵਾਂ ਤੋਂ ਇਲਾਵਾ) ਖੁਦ ਬਣਾ ਲਿਆ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਖਿੱਚ ਉਦੋਂ ਮਿਲੇਗੀ, ਜੇ ਜਾਂ ਤਾਂ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਭਾਜਪਾ ਨਾਲੋਂ ਜ਼ਿਆਦਾ ਸੀਟਾਂ ਮਿਲਣ ਜਾਂ ਭਾਜਪਾ ਨਾਲੋਂ ਜ਼ਰਾ ਕੁ ਘੱਟ ਰਹਿ ਜਾਣ, ਪਰ ਉਦੋਂ ਨਹੀਂ, ਜਦੋਂ ਇਹ ਇੱਕ ਨਿਸ਼ਚਿਤ ਗਿਣਤੀ ਤੋਂ ਨਿਰਾਸ਼ਾਜਨਕ ਤੌਰ 'ਤੇ ਪਿੱਛੇ ਰਹਿ ਜਾਵੇ। ਸੰਖੇਪ ਵਿੱਚ ਜੇ ਕਾਂਗਰਸ ਘਟੀਆ ਕਾਰਗੁਜ਼ਾਰੀ ਦਿਖਾਵੇ ਤਾਂ ਗੈਰ-ਕਾਂਗਰਸੀ ਧਰਮ ਨਿਰਪੱਖ ਧੜੇ ਦੇ ਸਿੰਘਾਸਨ ਦੇ ਦਾਅਵੇਦਾਰ, ਜੋ ਇਨ੍ਹੀਂ ਦਿਨੀਂ ਭਾਜਪਾ ਵਿਰੁੱਧ ਜ਼ਿਆਦਾ ਰੌਲਾ ਪਾ ਰਹੇ ਹਨ, ਇਤਿਹਾਸ 'ਚੋਂ ਮਿਟਾ ਦਿੱਤੇ ਜਾਣਗੇ।
ਅਸਲ ਵਿੱਚ ਰਾਹੁਲ ਗਾਂਧੀ ਦਾ ਸਿਆਸੀ ਕੱਦ ਅਤੇ ਸਿਆਸੀ ਹਸਤੀ ਵਜੋਂ ਉਨ੍ਹਾਂ ਦੀ ਮਾਨਤਾ ਲੋਕਾਂ ਦੀਆਂ ਨਜ਼ਰਾਂ ਵਿੱਚ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਉਦੋਂ ਵਧੀ, ਜਦੋਂ ਉਨ੍ਹਾਂ ਦੀ ਪਾਰਟੀ ਨੇ ਸੂਬੇ ਵਿੱਚ ਭਾਜਪਾ-ਸੰਘ ਤੋਂ ਜਿੱਤ ਲਗਭਗ ਖੋਹ ਲਈ ਸੀ। ਹਾਲਾਂਕਿ ਉਹ ਕਾਫੀ ਲੰਮੇ ਸਮੇਂ ਤੱਕ ਘੱਟ ਅਸਰਦਾਰ ਬਣੇ ਰਹੇ ਤੇ ਅਮਲੀ ਤੌਰ 'ਤੇ ਇਸ ਤੋਂ ਪਹਿਲਾਂ ਵਾਲੇ ਦੋ ਦਹਾਕਿਆਂ ਤੱਕ ਗੁਜਰਾਤ ਦੇ ਚੋਣ ਦਿ੍ਰਸ਼ 'ਚੋਂ ਗੈਰ ਹਾਜ਼ਰ ਰਹੇ।
ਨਹਿਰੂ-ਗਾਂਧੀ ਪਰਵਾਰ ਦੇ ਜਾਨਸ਼ੀਨ ਰਾਹੁਲ ਗਾਂਧੀ ਆਪਣੇ ਪੱਖ ਲਈ ਅਣਥੱਕ ਸਟਾਰ ਪ੍ਰਚਾਰਕ ਸਨ। ਉਨ੍ਹਾਂ ਨੇ ਪਹਿਲਾਂ ਸੂਬੇ ਦੀ ਵੰਡੀ ਹੋਈ ਪਾਰਟੀ ਨੂੰ ਇਕਜੁੱਟ ਕੀਤਾ ਅਤੇ ‘ਲੜਾਈ' ਲਈ ਤਿਆਰ ਕੀਤਾ। ਜਦੋਂ ਰਾਹੁਲ ਨੇ ਹਾਰਦਿਕ ਪਟੇਲ, ਜਿਗਨੇਸ਼ ਮੇਵਾਣੀ ਤੇ ਅਲਪੇਸ਼ ਠਾਕੋਰ ਵਰਗੇ ਤੇਜ਼ ਤਰਾਰ ਨੌਜਵਾਨਾਂ ਨੂੰ ਆਪਣੇ ਪੱਖ ਵੱਲੋਂ ਲੜਾਈ ਲੜਨ ਲਈ ਤਿਆਰ ਕੀਤਾ ਤਾਂ ਉਨ੍ਹਾਂ ਨੇ ਆਪਣੇ ਸਬਰ ਤੇ ਗੱਲਬਾਤ ਦੇ ਹੁਨਰ ਨੂੰ ਦਰਸਾਇਆ। ਨੌਜਵਾਨ ਰਾਹੁਲ ਗਾਂਧੀ ਨੇ ਲੋਕਾਂ ਸ਼ੱਕ ਵੀ ਦੂਰ ਕੀਤੇ। ਜਦੋਂ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਤਾਂ ਇਹ ਦਲੀਲ ਦੇਣੀ ਸੰਭਵ ਹੁੰਦੀ ਹੈ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਤੋਂ ਨਾ ਹੁੰਦੇ ਅਤੇ ਜੇ ਉਨ੍ਹਾਂ ਨੇ ਵੋਟਰਾਂ ਨੂੰ ਆਪਣੀ ਸਹਾਇਤਾ ਲਈ ਅਪੀਲ ਨਾ ਕੀਤੀ ਹੁੰਦੀ ਤਾਂ ਸ਼ਾਇਦ ਭਾਜਪਾ ਦੂਜੇ ਨੰਬਰ 'ਤੇ ਆਉਂਦੀ। ਕੁਝ ਮਹੀਨਿਆਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਗੁਜਰਾਤ ਕਾਂਗਰਸ ਨੇਤਾ ਲਈ ਅਸੰਭਵ ਨਹੀਂ ਸੀ। ਉਨ੍ਹਾਂ ਦੀ ਪ੍ਰਚਾਰ ਕਰਨ ਦੀ ਊਰਜਾ ਤੇ ਸਿਆਸੀ ਰਣਨੀਤੀ ਨੇ ਕਰਨਾਟਕ 'ਚ ਦਗੜ-ਦਗੜ ਕਰਦੀ ਭਾਜਪਾ ਨੂੰ ਰੋਕ ਦਿੱਤਾ।
ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਓਨੀ ਹੀ ਸਖਤ ਮਿਹਨਤ ਕੀਤੀ ਸੀ, ਜਿੰਨੀ ਉਨ੍ਹਾਂ ਗੁਜਰਾਤ ਵਿੱਚ ਕੀਤੀ ਸੀ, ਪਰ ਉਸ ਦਾ ਲਾਭ ਨਹੀਂ ਹੋਇਆ। ਉਨ੍ਹਾਂ ਲਈ ਕਰਨਾਟਕ 'ਚ ‘ਗ੍ਰਹਿ ਸੂਬੇ ਦਾ ਪ੍ਰਭਾਵ' ਗੈਰ ਹਾਜ਼ਰ ਸੀ। ਬਾਅਦ ਵਿੱਚ ਉਸੇ ਸਾਲ (2018) ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਕਾਂਗਰਸ ਦੀ ਝੋਲੀ 'ਚ ਪਏ। ਸੂਬਿਆਂ ਦੀਆਂ ਚੋਣਾਂ ਇਤਿਹਾਸ ਵਿੱਚ ਚਲੇ ਗਈਆਂ ਹਨ। ਰਾਹੁਲ ਗਾਂਧੀ ਦਾ ਸਖਤ ਇਮਤਿਹਾਨ ਦੋ ਥਾਂਈਂ ਹੋਵੇਗਾ। ਉਨ੍ਹਾਂ ਨੂੰ ਵਿਰੋਧੀ ਧਿਰ ਦੀ ਸੋਚ ਤੋਂ ਅੱਗੇ ਯੂ ਪੀ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਪ੍ਰਿਅੰਕਾ ਗਾਂਧੀ ਉਥੇ ਸਹਾਇਕ ਸਿੱਧ ਹੋ ਸਕਦੀ ਹੈ। ਦੂਜਾ ਰਾਹੁਲ ਨੂੰ ਚੋਣਾਂ ਤੋਂ ਪਹਿਲਾਂ ਕੁਝ ਸਹਿਯੋਗੀਆਂ ਨੂੰ ਆਪਣੇ ਨਾਲ ਜੋੜਨ ਦੀ ਲੋੜ ਹੈ, ਜੋ ਲੰਗੜੀ ਪਾਰਲੀਮੈਂਟ ਬਣਨ ਦੀ ਸਥਿਤੀ ਵਿੱਚ ਉਨ੍ਹਾਂ ਦੀ ਅਹਿਮ ਪੂੰਜੀ ਵਜੋਂ ਕੰਮ ਆਉਣਗੇ।
ਰਾਹੁਲ ਗਾਂਧੀ ਇੱਕੋ-ਇੱਕ ਵਿਰੋਧੀ ਧਿਰ ਦੇ ਨੇਤਾ ਹਨ, ਜਿਨ੍ਹਾਂ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀਆਂ ਨੀਤੀਆਂ ਦੇ ਆਮ ਲੋਕਾਂ 'ਤੇ ਪਏ ਨਾਂਹ ਪੱਖੀ ਅਸਰਾਂ ਤੋਂ ਇਲਾਵਾ ਆਰਥਿਕ, ਸਿਆਸੀ ਤੇ ਵਿਚਾਰਕ ਮੁੱਦਿਆਂ 'ਤੇ ਚੁਣੌਤੀ ਦਿੱਤੀ ਹੈ। ਉਹ ਇੱਕ ਅਜਿਹੇ ਵਿਰੋਧੀ ਹਨ, ਜਿਨ੍ਹਾਂ ਤੋਂ ਭਾਜਪਾ ਡਰਦੀ ਹੈ ਕਿਉਂਕਿ ਉਨ੍ਹਾਂ ਨੇ ਇਕੱਲਿਆਂ ਹੀ ਭਾਜਪਾ ਦੀ ਨੀਂਦ ਉਡਾਈ ਹੋਈ ਹੈ।

 

Have something to say? Post your comment