Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਨਜਰਰੀਆ

ਜਦੋਂ ਲੈਣੇ ਦੇ ਦੇਣੇ ਪੈ ਜਾਂਦੇ..

January 29, 2019 07:37 AM

-ਰਾਜਕੁਮਾਰ ਸ਼ਰਮਾ
ਭਾਰਤ ਵਿੱਚ ਅੰਧ ਵਿਸ਼ਵਾਸਾਂ ਦੀ ਕਮੀ ਨਹੀਂ। ਹਰ ਜਗ੍ਹਾ ਦੇ ਵੱਖੋ-ਵੱਖਰੇ ਅੰਧ ਵਿਸ਼ਵਾਸ ਹੋਣ ਕਾਰਨ ਕਈ ਵਾਰ ਅਜੀਬੋ ਗਰੀਬ ਹਾਲਾਤ ਪੈਦਾ ਹੋ ਜਾਂਦੇ ਹਨ। ਕਈ ਲੋਕ ਅਖੌਤੀ ਸਿਆਣਿਆਂ ਪਿੱਛੇ ਲੱਗ ਕੇ ਬਹੁਤ ਕੁਝ ਲੁਟਾ ਬੈਠਦੇ ਹਨ। ਇਕ ਪਾਸੇ ਦੁਨੀਆ ਚੰਨ 'ਤੇ ਪੁਹੰਚ ਗਈ ਹੈ, ਅੱਗੋਂ ਮੰਗਲ ਗ੍ਰਹਿ 'ਤੇ ਪਹੁੰਚਣ ਲਈ ਕਾਰਵਾਈਆਂ ਕਰਨ ਲੱਗ ਪਈ ਹੈ, ਪਰ ਬਹੁਤੇ ਲੋਕ ਅਜੇ ਵੀ ਵਹਿਮਾਂ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ ਦੇ ਫੈਲਾਏ ਅੰਧ ਵਿਸ਼ਵਾਸਾਂ 'ਚੋਂ ਬਾਹਰ ਨਿਕਲਣ ਲਈ ਲੋਕਾਂ ਨੂੰ ਪ੍ਰੇਰਿਆ, ਪਰ ਸਦੀਆਂ ਬੀਤ ਗਈਆਂ, ਲੋਕ ਅਜੇ ਵੀ ਨਹੀਂ ਸਮਝੇ। ਅਖੌਤੀ ਪੰਡਤ ਅੱਜ ਵੀ ਵੱਖ-ਵੱਖ ਮੁਸੀਬਤਾਂ ਵਿੱਚ ਫਸੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ।
ਸਮਾਜ ਵਿੱਚ ਫੈਲੇ ਅੰਧ ਵਿਸ਼ਵਾਸਾਂ ਨੂੰ ਆਪਣੀ ਦੂਰੋਂ ਸਲਾਮ ਹੈ। ਕੰਮ ਵਿੱਚ ਵਿਸ਼ਵਾਸ ਰੱਖਣ ਵਾਲਾ ਬੰਦਾ ਫਾਲਤੂ ਦੇ ਕਰਮ ਕਾਂਡਾਂ ਤੋਂ ਕੋਹਾਂ ਦੂਰ ਰਹਿੰਦਾ ਹੈ। ਇਨ੍ਹਾਂ ਲੋਕਾਂ ਲਈ ਕੰਮ ਹੀ ਪੂਜਾ ਹੈ। ਇਹ ਲੋਕ ਕਿਸੇ ਦਾ ਦਿਲ ਦੁਖਾਉਣ ਦੀ ਥਾਂ ਮਸਤ ਰਹਿਣਾ ਲੋਚਦੇ ਹਨ। ਛਿੱਕ, ਬਿੱਲੀ ਦਾ ਰਸਤਾ ਕੱਟਣਾ, ਕੁੱਤੇ ਜਾਂ ਬਿੱਲੀ ਦਾ ਰਾਤ ਨੂੰ ਰੋਣਾ ਆਦਿ ਅਜਿਹੇ ਲੋਕਾਂ ਨੂੰ ਕੋਈ ਫਰਕ ਨਹੀਂ ਪਾਉਂਦਾ। ਜੀਵਨ ਦੀ ਇਕ ਹੀ ਸਚਾਈ ਸਭ ਤੋਂ ਵੱਡੀ ਹੈ, ਤੇ ਉਹ ਮੌਤ ਹੈ। ਜਿਉਣਾ ਮਰਨਾ ਸਭ ਕੁਦਰਤੀ ਹੈ। ਫਿਰ ਵੀ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਲੈਣੇ ਦੇ ਦੇਣੇ ਪੈ ਜਾਂਦੇ ਹਨ।
ਪਿਛਲੇ ਦਿਨਾਂ ਦੀ ਗੱਲ ਹੈ, ਸਵੇਰ ਵੇਲੇ ਕਿਧਰੇ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਦੋਸਤ ਦਾ ਫੋਨ ਆ ਗਿਆ। ਉਸ ਦੇ ਪਿਤਾ ਜੀ ਇਸ ਸੰਸਾਰ ਨੂੰ ਆਖਰੀ ਅਲਵਿਦਾ ਕਹਿ ਗਏ ਸਨ। ‘ਮੈਂ ਆਉਨਾ’ ਕਹਿ ਕੇ ਸਿੱਧਾ ਹਸਪਤਾਲ ਚਲਾ ਗਿਆ, ਜਿਥੇ ਉਸ ਦੇ ਪਿਤਾ ਦਾਖਲ ਸਨ। ਸਾਰੀਆਂ ਬਣਦੀਆਂ ਕਾਰਵਾਈਆਂ ਮੁਕੰਮਲ ਕੀਤੀਆਂ ਅਤੇ ਦੇਹ ਦੋਸਤ ਦੇ ਘਰ ਲੈ ਆਏ। ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਅਰਥੀ ਚੁੱਕਣ ਵੇਲੇ ਮੈਂ ਵੀ ਮੋਢਾ ਦਿੱਤਾ। ਘਰ ਤੋਂ ਸ਼ਮਸ਼ਾਨ ਘਾਟ ਤੱਕ ਆਪਣੇ ਦੋਸਤ ਦੇ ਨਾਲ ਰਿਹਾ। ਸੰਸਕਾਰ ਤੋਂ ਬਾਅਦ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਤੁਰ ਪਏ। ਮੈਂ ਵੀ ਦੋਸਤ ਨੂੰ ਮਿਲ ਕੇ ਘਰ ਜਾਣ ਲਈ ਸ਼ਮਸ਼ਾਨ ਘਾਟ ਤੋਂ ਬਾਹਰ ਆ ਗਿਆ।
ਬਾਹਰ ਆ ਕੇ ਘੜੀ ਉਤੇ ਟਾਈਮ ਵੇਖਿਆ ਤਾਂ ਦਫਤਰ ਜਾਣ ਦਾ ਵੇਲਾ ਹੋ ਚੁੱਕਾ ਸੀ। ਮੈਂ ਘਰ ਜਾਣ ਦੀ ਥਾਂ ਸਿੱਧਾ ਦਫਤਰ ਨੂੰ ਹੋ ਤੁਰਿਆ। ਉਥੇ ਰੋਜ਼ ਵਾਂਗ ਆਪਣਾ ਕੰਮ ਕਾਰ ਕਰਦਾ ਰਿਹਾ। ਵੇਲੇ ਮੁਤਾਬਕ ਸਾਥੀਆਂ ਨਾਲ ਚਾਹ ਪਾਣੀ ਵੀ ਪੀਤਾ। ਰਾਤ ਨੂੰ ਸਾਢੇ ਦਸ ਵਜੇ ਦਫਤਰੋਂ ਛੁੱਟੀ ਕੀਤੀ। ਇਸ ਦੌਰਾਨ ਪਤਨੀ ਕਈ ਵਾਰ ਫੋਨ ਕਰਕੇ ਘਰ ਆਉਣ ਬਾਰੇ ਪੁੱਛ ਚੁੱਕੀ ਸੀ ਕਿ ਕਦੋਂ ਪਹੁੰਚੋਗੇ। ਰਾਤੀਂ ਗਿਆਰਾਂ ਵਜੇ ਘਰ ਪੁੱਜਾ ਤਾਂ ਪਤਨੀ ਜਾਗ ਹੀ ਨਹੀਂ ਸੀ ਰਹੀ, ਸਗੋਂ ਦਰਵਾਜ਼ੇ ਮੂਹਰੇ ਖੜੀ ਸੀ। ਉਹਨੇ ਜਾਲੀ ਵਾਲੇ ਦਰਵਾਜ਼ੇ ਵਿੱਚੋਂ ਕਿਹਾ ਕਿ ਸਿੱਧਾ ਗੁਸਲਖਾਨੇ ਵਿੱਚ ਚਲਾ ਜਾਵਾਂ ਅਤੇ ਨਹਾ ਕੇ ਕਮਰੇ ਅੰਦਰ ਆਵਾਂ। ਬਥੇਰਾ ਕਿਹਾ ਕਿ ਸੰਸਕਾਰ ਤੋਂ ਬਾਅਦ ਦਫਤਰ ਗਿਆ ਹਾਂ, ਉਥੇ ਕੰਮਕਾਰ ਕਰਦਾ ਰਿਹਾ ਹਾਂ, ਖਾ ਪੀ ਚੁੱਕਾ ਹਾਂ, ਵਹਿਮ ਕੀਤਿਆਂ ਕੁਝ ਨਹੀਂ ਬਣਦਾ, ਨਾਲੇ ਅੱਜ ਠੰਢ ਬਹੁਤ ਹੈ, ਅੰਦਰ ਲੰਘ ਜਾਣ ਦੇ, ਪਰ ਉਸ ਦਾ ਆਖਣਾ ਸੀ-ਗੁਸਲਖਾਨੇ ਵਿੱਚ ਗੀਜ਼ਰ ਲੱਗਿਆ ਹੋਇਐ, ਠੰਢ ਦਾ ਕੋਈ ਬਹਾਨਾ ਨਹੀਂ ਚੱਲਣਾ। ਪਾਣੀ ਗਰਮ ਕਰੋ ਤੇ ਨਹਾਓ।
ਖੈਰ! ਗਰਮ ਪਾਣੀ ਹੋਣ ਦੇ ਸਹਾਰੇ ਨਹਾਉਣ ਲਈ ਗੁਸਲਖਾਨੇ ਜਾ ਵੜਿਆ ਅਤੇ ਗਰਮ ਤੇ ਠੰਢੇ ਪਾਣੀ ਵਾਲੀਆਂ ਟੁੱਟੀਆਂ ਛੱਡ ਲਈਆਂ। ਪਾਣੀ ਦੀ ਅੱਧੀ ਕੁ ਬਾਲਟੀ ਹੋਈ ਤਾਂ ਪਿੰਡੇ 'ਤੇ ਪਾਣੀ ਪਾਉਣਾ ਸ਼ੁਰੂ ਕੀਤਾ। ਗਰਮ ਪਾਣੀ ਨਾਲ ਮੈਨੂੰ ਥੋੜ੍ਹੀ ਰਾਹਤ ਜਿਹੀ ਮਹਿਸੂਸ ਹੋਈ ਅਤੇ ਪਤਨੀ ਖਿਲਾਫ ਭਰਿਆ ਮਾੜਾ ਮੋਟਾ ਰੋਸਾ ਜਿਹਾ ਘਟ ਗਿਆ। ਪਿੰਡੇ ਉਤੇ ਸਾਬਣ ਮਲਣ ਤੋਂ ਬਾਅਦ ਜਦੋਂ ਮੈਂ ਪਾਣੀ ਦਾ ਮੱਘ ਭਰ ਕੇ ਸਿਰ 'ਤੇ ਪਾਇਆ ਤਾਂ ਉਪਰਲਾ ਸਾਹ ਉਪਰ ਅਤੇ ਹੇਠਾਂ ਦਾ ਹੇਠਾਂ ਰਹਿ ਗਿਆ। ਬੱਸ ਸਾਹ ਹੀ ਸੂਤਿਆ ਗਿਆ। ਅਸਲ ਵਿੱਚ ਗੀਜ਼ਰ ਦੀ ਗੈਸ ਖਤਮ ਹੋ ਗਈ ਤੇ ਦੋਵੇਂ ਪਾਸੇ ਜਿਹੜੇ ਪਾਣੀ ਆ ਰਿਹਾ ਸੀ, ਉਹ ਟੈਂਕੀ ਦਾ ਸੀ, ਬਿਲਕੁਲ ਠੰਢਾ ਠਾਰ।
ਇਕ ਫਿਲਮੀ ਸੀਨ ਝੱਟ ਅੱਖਾਂ ਅੱਗੇ ਆਣ ਅਟਕਿਆ; ਮੇਰੇ ਮਰਨ ਦਾ ਵੇਲਾ ਆ ਪਹੁੰਚਿਆ ਸੀ, ਆਖਰੀ ਰਸਮਾਂ ਹੋ ਰਹੀਆਂ ਹਨ। ਠੰਢੇ ਪਾਣੀ ਨੇ ਸਮਝੋ ਨਾਂਹ ਕਰਵਾ ਦਿੱਤੀ। ਜਿਵੇਂ ਕਿਵੇਂ ਬੜੀ ਮੁਸ਼ਕਿਲ ਨਾਲ ਨਹਾ ਕੇ ਬਾਹਰ ਨਿਕਲਿਆ ਤੇ ਸਿੱਧਾ ਜਾ ਕੇ ਰਜਾਈ ਵਿੱਚ ਵੜ ਗਿਆ ਤੇ ਸੋਚੀਂ ਪੈ ਗਿਆ ਪਤਨੀ ਦਾ ਵਹਿਮ ਸੀ ਕਿ ਦਿਨੇਂ ਮਰਗ 'ਤੇ ਗਿਆ ਸਾਂ, ਕਿਤੇ ਕੋਈ ਭੂਤ ਨਾ ਮੇਰੇ ਨਾਲ ਤੁਰਿਆ ਆਇਆ ਹੋਵੇ! ਭੂਤ ਨੇ ਮੇਰੇ ਨਾਲ ਸ਼ਮਸ਼ਾਨ ਘਾਟ ਤੋਂ ਕੀ ਆਉਣਾ ਸੀ, ਇੰਨਾ ਜਾਣਦਾ ਹਾਂ ਕਿ ਜੇ ਅੱਜ ਗੁਸਲਖਾਨੇ ਵਿੱਚ ਸਾਹ ਨਾ ਮੁੜਦਾ ਤਾਂ ਮੈਂ ਜ਼ਰੂਰ ਭੂਤ (ਭੂਤਪੂਰਵ) ਹੋ ਜਾਣਾ ਸੀ..।

Have something to say? Post your comment