Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਵਿਵਾਦਤ ਇੰਟਰਵਿਊ ਦੇਣ ਮਗਰੋਂ ਹਾਰਦਿਕ ਪੰਡਯਾ ਘਰੋਂ ਬਾਹਰ ਨਹੀਂ ਨਿਕਲ ਰਿਹਾ

January 17, 2019 10:41 PM

ਨਵੀਂ ਦਿੱਲੀ, 17 ਜਨਵਰੀ (ਪੋਸਟ ਬਿਊਰੋ)- ਕ੍ਰਿਕਟ ਦਾ ਆਲਰਾਊਂਡ ਖਿਡਾਰੀ ਹਾਰਦਿਕ ਪੰਡਯਾ ਪਿਛਲੇ ਦਿਨੀਂ ਹੋਏ ਵਿਵਾਦ ਦੇ ਬਾਅਦ ਘਰੋਂ ਬਾਹਰ ਨਹੀਂ ਨਿਕਲ ਰਿਹਾ ਅਤੇ ਨਾ ਕਿਸੇ ਦਾ ਫੋਨ ਚੁੱਕ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ਦੀ ਵਰਤੋਂ ਵੀ ਬੰਦ ਕਰ ਦਿੱਤੀ ਹੈ। ਇਹ ਜਾਣਕਾਰੀ ਬੀਤੇ ਦਿਨ ਉਸ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਦਿੱਤੀ।
ਵਰਨਣ ਯੋਗ ਹੈ ਕਿ ਹਾਰਦਿਕ ਪੰਡਯਾ ਵੱਲੋਂ ਟੀ ਵੀ ਸ਼ੋਅ ‘ਕੌਫੀ ਵਿਦ ਕਰਣ’ ਵਿੱਚ ਔਰਤਾਂ ਖਿਲਾਫ ਦਿੱਤੇ ਗਏ ਬਿਆਨ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਪਾਬੰਦੀ ਲਾ ਦਿੱਤੀ ਹੈ ਤੇ ਆਸਟਰੇਲੀਆ ਤੋਂ ਵਾਪਸ ਬੁਲਾ ਲਿਆ ਸੀ। ਹਾਰਦਿਕ ਦਾ ਪਰਵਾਰ ਗੁਜਰਾਤ ਦੇ ਬੜੌਦਾ ਤੋਂ ਹੈ ਤੇ ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਵਾਲੇ ਤਿਉਹਾਰ ਦੇ ਕਾਫੀ ਮਾਇਨੇ ਹਨ, ਪਰ ਉਸ ਨੇ ਇਹ ਤਿਓਹਾਰ ਵੀ ਨਹੀਂ ਮਨਾਇਆ। ਹਾਰਦਿਕ ਦੇ ਪਿਤਾ ਨੇ ਅੰਗਰੇਜ਼ੀ ਅਖਬਾਰ ਮਿਡ-ਡੇ ਨੂੰ ਕਿਹਾ, ਇਹ ਇੱਕ ਤਿਉਹਾਰ ਹੈ, ਗੁਜਰਾਤ ਵਿੱਚ ਇਸ ਦਿਨ ਛੁੱਟੀ ਕੀਤੀ ਜਾਂਦੀ ਹੈ, ਪ੍ਰੰਤੂ ਉਸ ਦਿਨ ਹਾਰਦਿਕ ਨੇ ਪਤੰਗ ਵੀ ਨਹੀਂ ਉਡਾਈ। ਉਸ ਨੂੰ ਪਤੰਗ ਉਡਾਉਣਾ ਪਸੰਦ ਹੈ, ਪਰ ਉਸ ਨੂੰ ਕ੍ਰਿਕਟ ਦੇ ਰੁਝੇਵੇਂ ਭਰੇ ਪ੍ਰੋਗਰਾਮ ਕਾਰਨ ਘਰ 'ਤੇ ਰਹਿਣ ਦਾ ਮੌਕਾ ਕਦੀ ਨਹੀਂ ਮਿਲਿਆ ਸੀ। ਇਸ ਵਾਰ ਉਹ ਘਰ ਹੈ, ਪਰ ਉਸ ਕੋਲ ਪਤੰਗ ਉਡਾਉਣ ਦਾ ਮੌਕਾ ਨਹੀਂ ਹੈ, ਪਰ ਅਜੀਬ ਹਾਲਾਤ ਦੇ ਕਾਰਨ ਉਹ ਤਿਉਹਾਰ ਨਹੀਂ ਮਨਾਉਣ ਦੇ ਮੂਡ ਵਿੱਚ ਨਹੀਂ ਹੈ।
ਹਾਰਦਿਕ ਦੇ ਨਾਲ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਵੀ ਸ਼ੋਅ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਉਤੇ ਵੀ ਪਾਬੰਦੀ ਹੈ। ਪ੍ਰਸ਼ੰਸਕਾਂ ਦੀ ਕਮੇਟੀ (ਸੀ ਓ ਏ) ਨੇ ਇਨ੍ਹਾਂ ਦੋਵਾਂ ਉਤੇ ਦੋ ਮੈਚਾਂ ਦੀ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ, ਪ੍ਰੰਤੂ ਬੀ ਸੀ ਸੀ ਆਈ ਨੇ ਇਨ੍ਹਾਂ ਦੀ ਸਜ਼ਾ ਦੇ ਬਾਰੇ ਅਜੇ ਤੱਕ ਆਖਰੀ ਫੈਸਲਾ ਨਹੀਂ ਲਿਆ। ਹਾਰਦਿਕ ਦੇ ਪਿਤਾ ਹਿਮਾਂਸ਼ੂ ਨੇ ਕਿਹਾ, ਉਹ ਪਾਬੰਦੀ ਤੋਂ ਕਾਫੀ ਨਿਰਾਸ਼ ਹੈ ਅਤੇ ਟੀ ਵੀ ਉੱਤੇ ਉਸ ਨੇ ਜੋ ਕਿਹਾ, ਉਸ ਦਾ ਉਸ ਨੂੰ ਪਛਤਾਵਾ ਹੈ। ਉਸ ਨੇ ਅਜਿਹਾ ਦੁਬਾਰਾ ਨਾ ਕਰਨ ਦੀ ਸਹੁੰ ਖਾਧੀ ਹੈ। ਅਸੀਂ ਫੈਸਲਾ ਕੀਤਾ ਹੈ ਕਿ ਇਸ ਬਾਰੇ ਉਸ ਨਾਲ ਗੱਲ ਨਹੀਂ ਕਰਾਂਗੇ। ਉਸ ਦੇ ਵੱਡੇ ਭਰਾ ਕ੍ਰਿਣਾਲ ਨੇ ਵੀ ਇਸ ਬਾਰੇ ਗੱਲ ਨਹੀ ੰਕੀਤੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼