Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਸਾਲ 2019 ਵਿੱਚ ਭਾਰਤ ਲੰਗੜੀ ਪਾਰਲੀਮੈਂਟ ਵੱਲ ਵਧ ਰਿਹੈ

January 14, 2019 08:29 AM

-ਸੰਜੇ ਰਾਉਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਜਵਾਬ ਦਿੱਤਾ। ਇਸ ਦਾ ਦੂਜਾ ਅਰਥ ਇਹ ਹੈ ਕਿ ਆਮ ਚੋਣਾਂ ਦਾ ਐਲਾਨ ਫਰਵਰੀ ਮਹੀਨੇ ਵਿੱਚ ਹੋਵੇਗਾ। ਮਾਰਚ ਤੋਂ ਮਈ ਤੱਕ ਚੋਣ ਪ੍ਰਕਿਰਿਆ ਪੂਰੀ ਹੋਵੇਗੀ ਅਤੇ ਦੇਸ਼ ਨੂੰ ਨਵੀਂ ਸਰਕਾਰ ਮਿਲੇਗੀ। ਕੀ ਚੋਣਾਂ ਮਗਰੋਂ ਨਰਿੰਦਰ ਮੋਦੀ ਫਿਰ ਪ੍ਰਧਾਨ ਮੰਤਰੀ ਬਣਨਗੇ? ਇਸੇ ਸਵਾਲ ਵਿੱਚ ਉਲਝ ਕੇ ਦੇਸ਼ ਦੀ ਸਿਆਸਤ ਘੰੁਮ ਰਹੀ ਹੈ। ਸੰਨ 2014 ਵਿੱਚ ਮੋਦੀ ਕੌਮੀ ਸਿਆਸਤ ਵਿੱਚ ਆਏ ਤਾਂ ਉਦੋਂ ਦੇ ਮਾਹੌਲ ਤੇ ਅੱਜ ਦੇ ਮਾਹੌਲ ਵਿੱਚ ਬੜਾ ਫਰਕ ਹੈ। ਓਦੋਂ ਦਾ ਮਾਹੌਲ ਸਿਰਫ ‘ਮੋਦੀਮਈ' ਸੀ। ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਡਾਕਟਰ ਮਨਮੋਹਨ ਸਿੰਘ ਸਮੇਤ ਉਦੋਂ ਪੂਰੀ ਕਾਂਗਰਸ ਵਿਰੁੱਧ ਵੋਟਿੰਗ ਹੋਈ ਸੀ। ਅੱਜ ਮਾਹੌਲ ਪੂਰੀ ਤਰ੍ਹਾਂ ਮੋਦੀ ਵਾਲੇ ਪੱਖ ਵਿੱਚ ਹੈ, ਇਹ ਯਕੀਨੀ ਤੌਰ ਉੱਤੇ ਕੋਈ ਨਹੀਂ ਕਹਿ ਸਕਦਾ। ਓਦੋਂ ਕਮਜ਼ੋਰ ਨਜ਼ਰ ਆਏ ਰਾਹੁਲ ਗਾਂਧੀ ਅੱਜ ਡਟ ਕੇ ਮੋਦੀ ਮੂਹਰੇ ਖੜ੍ਹੇ ਹਨ। ਮੋਦੀ ਦੇ ਮੁਕਾਬਲੇੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਟੀਕਾ-ਟਿੱਪਣੀ ਵਾਲੀ ਨਹੀਂ ਹੈ, ਇਹ ਮੰਨਣਾ ਪਵੇਗਾ, ਪਰ ਮੋਦੀ ਦੀ ਵਿਸ਼ਾਲ ਲੀਡਰਸ਼ਿਪ ਨੇ ਪੰਜ ਸਾਲ ਗੁੰਮਰਾਹ ਤੇ ਨਿਰਾਸ਼ ਕੀਤਾ ਹੈ, ਜਿਸ ਕਾਰਨ ਤੂਫਾਨ ਦੇ ਸਾਹਮਣੇ ਦੀਵੇ ਦੀ ਮਹੱਤਤਾ ਵੱਧ ਗਈ ਹੈ।
ਅੱਜ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਆਪਣੀਆਂ ਸਰਕਾਰਾਂ ਬਣਾ ਚੁੱਕੀ ਹੈ। ਇਨ੍ਹਾਂ ਤਿੰਨਾਂ ਸੂਬਿਆਂ ਦਾ ਗਣਿਤ ਬਦਲੇਗਾ ਅਤੇ ਭਾਜਪਾ ਨੂੰ 2014 ਵਾਲਾ ਅੰਕੜਾ ਨਹੀਂ ਮਿਲੇਗਾ। ਚੋਣਾਂ ਆਮ ਹੋਣਗੀਆਂ, ਫਿਰ ਵੀ ਹਰ ਸੂਬੇ ਵਿੱਚ ਵੱਖਰੀ ਲੜਾਈ ਹੋਵੇਗੀ ਤੇ ਉਸ ਤੋਂ ਬਾਅਦ ਦਿੱਲੀ ਦੀ ਖਿਚੜੀ ਪੱਕੇਗੀ, ਇਹ ਅੱਜ ਦਾ ਮਾਹੌਲ ਹੈ। ਭਾਜਪਾ ਨੇ ਦੇਸ਼ ਭਰ ਵਿੱਚ ਅੱਸੀ ਤੋਂ ਸੌ ਸੀਟਾਂ ਗੁਆ ਲਈਆਂ ਤਾਂ ਕੀ ਸਥਿਤੀ ਹੋਵੇਗੀ, ਇਸ ਉੱਤੇ ਅੱਜ ਤੋਂ ਹੀ ਚਰਚਾ ਸ਼ੁਰੂ ਹੈ। ਕੁਝ ਸਮਾਂ ਪਹਿਲਾਂ ਅਚਾਨਕ ਭਾਜਪਾ ਦੇ ਘੋੜੇ ਉੱਤੇ ਸਵਾਰ ਹੋਏ ਐਮ ਪੀ ਸੰਜੇ ਕਾਕੜੇ ਦਿੱਲੀ ਵਿੱਚ ਮਿਲੇ ਸਨ ਤੇ ਉਨ੍ਹਾਂ ਕਿਹਾ ਸੀ, ‘‘ਮੈਂ ਭਾਜਪਾ ਨਾਲ ਨਹੀਂ ਰਹਾਂਗਾ।” ਇਸ ਦਾ ਮਤਲਬ ਇਹ ਹੈ ਕਿ ਹਵਾ ਉਲਟੀ ਚੱਲਣ ਲੱਗੀ ਹੈ। ਕਾਕੜੇ ਨਿੱਜੀ ਸੰਸਥਾ ਦੇ ਰਾਹੀਂ ਚੋਣਾਂ ਦਾ ਸਰਵੇਖਣ ਕਰਦੇ ਰਹਿੰਦੇ ਹਨ ਤੇ ਕਈ ਵਾਰ ਉਨ੍ਹਾਂ ਦਾ ਅੰਕੜਾ ਸਟੀਕ ਵੀ ਹੁੰਦਾ ਹੈ। ਇਹ ਪੁਣੇ ਮਹਾਨਗਰ ਪਾਲਿਕਾ ਵਿੱਚ ਨਜ਼ਰ ਵੀ ਆਇਆ। ਕਾਕੜੇ ਨੇ ਕਿਹਾ ਕਿ ਦੇਸ਼ ਦਾ ਮਾਹੌਲ ਭਾਜਪਾ ਦੇ ਪੱਖ ਵਿੱਚ ਨਹੀਂ। ਕੀ ਭਾਜਪਾ 150 ਤੋਂ ਵੱਧ ਸੀਟਾਂ ਲਿਜਾਏਗੀ? ਅਜਿਹਾ ਸੱ਼ਕ ਹੈ।
ਬੀਤੇ ਦਿਨੀਂ ਅੰਬਾਨੀ ਗਰੁੱਪ ਦੇ ਐਮ ਪੀ ਉਦਯੋਗਪਤੀ ਨੇ ਕਿਹਾ ਕਿ ਕਾਂਗਰਸ 125 ਸੀਟਾਂ ਤੱਕ ਜਾ ਰਹੀ ਹੈ। ਇਹ ਅੰਕੜਾ ਭਾਜਪਾ ਨੂੰ ਚਿੰਤਾ ਲਾਉਣ ਵਾਲਾ ਹੈ। ਉਸ ਵਕਤ ਭਾਜਪਾ ਵਿੱਚ ਕਿੱਦਾਂ ਦਾ ਮਾਹੌਲ ਹੋਵੇਗਾ, ਇਸ ਦੀ ਝਲਕ ਨਿਤਿਨ ਗਡਕਰੀ ਦੀ ਗੱਲਬਾਤ-ਵਿਹਾਰ ਤੋਂ ਮਿਲ ਰਹੀ ਹੈ। ਗਡਕਰੀ ਹਿੱਕ ਠੋਕ ਕੇ ਖੜ੍ਹੇ ਹੋ ਸਕਦੇ ਹਨ ਤੇ ਭਾਜਪਾ ਸਣੇ ਹੋਰ ਨਾਰਾਜ਼ ਪਾਰਟੀਆਂ ਉਨ੍ਹਾਂ ਨੂੰ ਸਮਰਥਨ ਦੇ ਸਕਦੀਆਂ ਹਨ। ਕੇਂਦਰੀ ਮੰਤਰੀ ਮੰਡਲ ਵਿੱਚ ਗਡਕਰੀ ਨੇ ਤੇਜ਼ ਤਰਾਰ ਮੰਤਰੀ ਵਜੋਂ ਕੰਮ ਕੀਤਾ ਹੈ। ਆਰ ਐੱਸ ਐੱਸ ਦਾ ਜਿੰਨਾ ਮਜ਼ਬੂਤ ਸਮਰਥਨ ਗਡਕਰੀ ਨੂੰ ਹੈ, ਓਨਾ ਹੋਰ ਕਿਸੇ ਨੂੰ ਨਹੀਂ। ਇਸ ਲਈ ਯੋਗੀ ਆਦਿਤਿਆਨਾਥ, ਸ਼ਿਵਰਾਜ ਚੌਹਾਨ ਤੇ ਰਾਜਨਾਥ ਸਿੰਘ ਵਰਗੇ ਨੇਤਾ ਵੀ ਗਡਕਰੀ ਨਾਲ ਖੜ੍ਹੇ ਹੋਣਗੇ।
ਮੈਨੂੰ ਅੱਜ ਦਿੱਲੀ ਦਾ ਸੱਤਾ ਸੰਘਰਸ਼ ਇਸੇ ਦੁਚਿੱਤੀ ਵਿੱਚ ਖੜਾ ਦਿਖਾਈ ਦੇ ਰਿਹਾ ਹੈ। ਹਾਰ ਅਤੇ ਵਿਧਾਇਕਾਂ-ਪਾਰਲੀਮੈਂਟ ਮੈਂਬਰਾਂ ਦੀ ਕਾਰਜ-ਸੱਖਣੀ ਜੁਆਬਦੇਹੀ ਪਾਰਟੀ ਪ੍ਰਧਾਨ ਦੀ ਹੁੰਦੀ ਹੈ। ਏਦਾਂ ਦਾ ਬਿਆਨ ਗਡਕਰੀ ਨੇ ਪੰਜ ਸੂਬਿਆਂ ਵਿੱਚ ਭਾਜਪਾ ਨੂੰ ਮਿਲੀ ਹਾਰ ਤੋਂ ਬਾਅਦ ਦਿੱਤਾ ਸੀ। ਗਡਕਰੀ ਜਦੋਂ ਭਾਜਪਾ ਦੇ ਕੌਮੀ ਪ੍ਰਧਾਨ ਸਨ, ਉਦੋਂ ਮੋਦੀ ਅਤੇ ਅਮਿਤ ਸ਼ਾਹ ਸੂਬੇ ਵਿੱਚ ਸਨ। ਅਮਿਤ ਸ਼ਾਹ ਤਾਂ ਕਿਤੇ ਵੀ ਨਹੀਂ ਸੀ ਹੁੰਦਾ। ਗਡਕਰੀ ਨੂੰ ਕੌਮੀ ਪ੍ਰਧਾਨ ਦੁਬਾਰਾ ਨਾ ਬਣਾਇਆ ਜਾਵੇ, ਇਸ ਦੇ ਲਈ ਦਿੱਲੀ ਵਿੱਚ ਮੋਦੀ ਅਤੇ ਸ਼ਾਹ ਉਭਰੇ। ਉਸ ਵਿੱਚੋਂ ਗਡਕਰੀ ਦੇ ਖਿਲਾਫ ‘ਪੂਰਤੀ ਕਾਂਡ' ਨਿਕਲਿਆ ਸੀ ਤੇ ਆਖਿਰ ਵਿੱਚ ਮਾਮਲਾ ਬੇਬੁਨਿਆਦ ਸਿੱਧ ਹੋਇਆ ਸੀ, ਪਰ ਗਡਕਰੀ ਨੂੰ ਉਸ ਦਾ ਝਟਕਾ ਲੱਗਾ। ਉਸੇ ਪੀੜ ਹੇਠ ਗਡਕਰੀ ਅੱਜ ਵੀ ਦਿੱਲੀ ਵਿੱਚ ਟਹਿਲ ਰਹੇ ਹਨ।
ਨਿਤਿਨ ਗਡਕਰੀ 2019 ਦੀ ਲੰਗੜੀ ਪਾਰਲੀਮੈਂਟ ਦੀ ਉਡੀਕ ਵਿੱਚ ਖੜ੍ਹੇ ਹਨ। ਕਾਂਗਰਸ ਨੇ ਸੌ ਸੀਟਾਂ ਦਾ ਅੰਕੜਾ ਪਾਰ ਕਰ ਲਿਆ ਤਾਂ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਆਪੋਜ਼ੀਸ਼ਨ ਸੀਟ ਉੱਤੇ ਬੈਠਣਾ ਪਵੇਗਾ। ਉਤਰ ਪ੍ਰਦੇਸ਼ ਵਿੱਚ ਮਾਇਆਵਤੀ ਅਤੇ ਅਖਿਲੇਸ਼ ਯਾਦਵ ਇੱਕ ਹੋ ਕੇ ਚੋਣਾਂ ਨਾ ਲੜਨ, ਇਸ ਦੇ ਲਈ ਸਰਕਾਰੀ ਪੱਧਰ ਉੱਤੇ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸੀ ਬੀ ਆਈ, ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਈ ਵੀ ਐਮ ਤਿੰਨ ਵੱਡੇ ਹਥਿਆਰ ਹਨ, ਜੋ ਅੱਜ ਵੀ ਭਾਜਪਾ ਦੇ ਕੱਦਾਵਰ ਨੇਤਾਵਾਂ ਦੇ ਹੱਥ ਵਿੱਚ ਹਨ ਤੇ ਇਹ ਲੋਕ ਚੋਣਾਂ ਜਿੱਤਣ ਲਈ ਹਰ ਹੱਦ ਤੱਕ ਜਾ ਸਕਦੇ ਹਨ।
ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਹੋਈ, ਫਿਰ ਵੀ ਵੋਟਿੰਗ ਮਸ਼ੀਨਾਂ ਉੱਤੇ ਸ਼ੱਕ ਕਾਇਮ ਹੈ। ਇਹ ਸਾਡੇ ਚੋਣ ਕਮਿਸ਼ਨ ਦੀ ਨਾਕਾਮੀ ਹੈ। ਦੁਨੀਆ ਭਰ ਵਿੱਚ ਵੋਟਿੰਗ ਮਸ਼ੀਨਾਂ ਦੀ ਵਰਤੋਂ ਬੰਦ ਹੈ, ਪਰ ਸਾਡੇ ਦੇਸ਼ ਵਿੱਚ ਇਸ ਦੀ ਵਰਤੋਂ ਜ਼ਿੱਦ ਨਾਲ ਕੀਤੀ ਜਾ ਰਹੀ ਹੈ। ਮੋਦੀ-ਸ਼ਾਹ ਵੱਲੋਂ ਨਿਯੁਕਤ ਕੀਤੇ ਚੋਣ ਕਮਿਸ਼ਨਰ ਕਹਿੰਦੇ ਹਨ ਕਿ ਵੋਟਿੰਗ ਮਸ਼ੀਨਾਂ ਦਾ ਕੋਈ ਬਦਲ ਹੀ ਨਹੀਂ ਹੈ।
ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਭਾਜਪਾ ਨੇ ਸਹੀ ਢੰਗ ਨਾਲ ਨਹੀਂ ਜਿੱਤੀਆਂ, ਇਹ ਭਰੋਸੇ ਨਾਲ ਕਹਿਣ ਵਾਲੇ ਲੋਕ ਜਦੋਂ ਮਿਲਦੇ ਹਨ ਤਾਂ ਚਿੰਤਾ ਹੁੰਦੀ ਹੈ। ਸੂਰਤ ਵਿੱਚ ਭਾਜਪਾ-ਮੋਦੀ ਸ਼ਾਹ ਦਾ ਵਿਰੋਧ ਸਿਖਰ ਉੱਤੇ ਸੀ, ਪਰ ਇਸ ਹਲਕੇ ਦੀਆਂ ਸਭ ਸੀਟਾਂ ਆਖਰੀ ਦੋ ਘੰਟਿਆਂ ਵਿੱਚ ਭਾਜਪਾ ਨੂੰ ਮਿਲ ਗਈਆਂ ਤੇ ਗੁਜਰਾਤ ਦੀ ਗੇਮ ਬਦਲ ਗਈ। ਪਤਾ ਲੱਗਾ ਹੈ ਕਿ 20 ਤੋਂ 25 ਫੀਸਦੀ ਵੋਟਿੰਗ ਮਸ਼ੀਨਾਂ ‘ਮੈਨੇਜ' ਕੀਤੀਆਂ ਜਾਂਦੀਆਂ ਹਨ ਤੇ ਇਸ ਦੇ ਲਈ ਗੁਜਰਾਤ ਦੇ ਇੱਕ ਵੱਡੇ ਉਦਯੋਗਪਤੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ 20 ਤੋਂ 25 ਫੀਸਦੀ ਵਿਵਸਥਾ ਹੀ ਭਾਜਪਾ ਨੂੰ ਪੰਚਾਇਤ ਚੋਣਾਂ, ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਜਿੱਤ ਦਿਵਾਉਂਦੀ ਹੈ। ਉਪ ਚੋਣਾਂ ਛੱਡੀਆਂ ਜਾਂਦੀਆਂ ਹਨ। ਲੋਕ ਸਭਾ ਵਿੱਚ ਵੋਟਿੰਗ ਘਪਲੇ ਵੱਲ ਧਿਆਨ ਦੇਣ ਲਈ ਤਿੰਨ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਛੱਡ ਦਿੱਤਾ ਗਿਆ। ਇਸ ਤੋਂ ‘ਸਾਵਧਾਨ' ਹੋ ਜਾਓ, ਲੋਕ ਜਦੋਂ ਅਜਿਹਾ ਕਹਿੰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ।
ਮਹਾਰਾਸ਼ਟਰ ਦਾ ਸਿਆਸੀ ਸਮੀਕਰਣ ਸਾਫ ਨਹੀਂ। ਸ਼ਿਵ ਸੈਨਾ-ਭਾਜਪਾ ਗਠਜੋੜ ਦੀ ਅਜੇ ਤੱਕ ਚਰਚਾ ਵੀ ਸ਼ੁਰੂ ਨਹੀਂ ਹੋਈ। ਇਸ ਦਾ ਕੀ ਬਣੇਗਾ, ਕਿਹਾ ਨਹੀਂ ਜਾ ਸਕਦਾ। ਦਿੱਲੀ ਦੀ ਯਾਤਰਾ ਦੌਰਾਨ ਅਸ਼ੋਕ ਚਵਾਨ ਮਿਲੇ ਤੇ ਉਨ੍ਹਾਂ ਨੂੰ ਪੁੱਛਿਆ ਕਿ ਐਨ ਸੀ ਪੀ-ਕਾਂਗਰਸ ਦਾ ਗਠਜੋੜ ਹੋਵੇਗਾ ਜਾਂ ਨਹੀਂ? ਉਨ੍ਹਾਂ ਕਿਹਾ ਕਿ ਇਸ ਦੇ ਹੋਣ ਉੱਤੇ ਕੋਈ ਇਤਰਾਜ਼ ਨਹੀਂ। ਮਹਾਰਾਸ਼ਟਰ ਵਿੱਚ ਕਿਸੇ ਵੀ ਗਠਜੋੜ ਦੇ ਹੋਣ ਜਾਂ ਨਾ ਹੋਣ ਬਾਰੇ ਕੋਈ ਯਕੀਨ ਨਾਲ ਨਹੀਂ ਕਹਿ ਸਕਦਾ।
ਇਸੇ ਦੌਰਾਨ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਹ 2014 ਤੋਂ ਵੱਡੀ ਜਿੱਤ ਹਾਸਲ ਕਨਰਗੇ ਅਤੇ ਰਾਹੁਲ ਗਾਂਧੀ ਕਹਿੰਦੇ ਹਨ ਕਿ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਗੇ। ਕੁਲ ਮਿਲਾ ਕੇ ਦੇਸ਼ ਲੰਗੜੀ ਪਾਰਲੀਮੈਂਟ ਵੱਲ ਚੱਲ ਪਿਆ ਹੈ। ਇਸ ਦੇ ਜ਼ਿੰਮੇਵਾਰ ਮੋਦੀ ਹਨ, ਜੋ ਮੌਕੇ ਨੂੰ ਕੈਸ਼ ਨਹੀਂ ਕਰ ਸਕੇ, ਜਿਸ ਕਾਰਨ ਦੇਸ਼ ‘ਨਵੇਂ' ਸਾਲ ਦੀ ਭਾਲ ਵਿੱਚ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’