Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਵਟਸਐਪ ਉੱਤੇ ਭਾਰਤ ਵਿਚਲੇ ਗਰੁੱਪ ਵੀ ਫੈਲਾਈ ਜਾ ਰਹੇ ਨੇ ਚਾਈਲਡ ਪੋਰਨੋਗਰਾਫੀ

January 10, 2019 07:58 AM

ਨਵੀਂ ਦਿੱਲੀ, 9 ਜਨਵਰੀ (ਪੋਸਟ ਬਿਊਰੋ)- ਵਟਸਐਪ ਉਤੇ ਨਾ ਸਿਰਫ ਫੇਕ ਨਿਊਜ਼ ਤੇ ਅਫਵਾਹਾਂ ਤੇਜ਼ੀ ਨਾਲ ਫੈਲਾਈਆਂ ਜਾ ਰਹੀਆਂ ਹਨ ਸਗੋਂ ਚਾਈਲਡ ਪੋਰਨੋਗਰਾਫੀ ਵੀ ਇੱਕ ਵੱਡੀ ਸਮੱਸਿਆ ਬਣ ਕੇ ਉਭਰੀ ਹੈ। ਅਜੇ ਹਾਲ ਹੀ ਵਿੱਚ ਇਸਰਾਈਲੀ ਆਨਲਾਈਨ ਸੈਫਟੀ ਸਟਰਾਟਅਪ ਐਂਟੀਟਾਕਸਿਨ ਨੇ ਖੁਲਾਸਾ ਕੀਤਾ ਹੈ ਕਿ ਦੁਨੀਆ ਭਰ 'ਚ ਵਟਸਐਪ 'ਤੇ ਸੈਂਕੜੇ ਚਾਈਲਡ ਪੋਰਨੋਗਰਾਫੀ ਨਾਲ ਜੁੜੇ ਗਰੁੱਪ ਹਨ। ਇਨ੍ਹਾਂ ਗਰੁੱਪਾਂ 'ਚ ਧੜੱਲੇ ਨਾਲ ਚਾਈਲਡ ਪੋਰਨੋਗਰਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗਰੁੱਪਾਂ ਦਾ ਨਾਂਅ ਵੀ ਚਾਈਲਡ ਪੋਰਨੋਗਰਾਫੀ ਨਾਲ ਜੁੜਿਆ ਹੁੰਦਾ ਹੈ। ਚਾਈਲਡ ਪੋਰਨੋਗਰਾਫੀ ਨਾਲ ਜੁੜੇ ਵਟਐਪ ਗਰੁੱਪ ਭਾਰਤ 'ਚ ਐਕਟਿਵ ਹਨ। ਜ਼ਿਕਰਯੋਗ ਹੈ ਕਿ ਚਾਈਲਡ ਪੋਰਨੋਗਰਾਫੀ ਨਾਜਾਇਜ਼ ਹੈ। ਇਸ ਦੀ ਉਲੰਘਣਾ ਕਰਨ 'ਤੇ ਸਖਤ ਸਜ਼ਾ ਤੇ ਜੁਰਮਾਨਾ ਦੋਵੇਂ ਹੋ ਸਕਦੇ ਹਨ। ਸੂਚਨਾ ਟੈਕਨਾਲੋਜੀ ਦੀ ਇੱਕ ਰਿਪੋਰਟ ਮੁਤਾਬਕ ਇਸਰਾਈਲ ਦੀ ਆਨਲਾਈਨ ਸੇਫਟੀ ਸਟਾਰਅਪ ਐਂਟੀਟਾਕਸਿਨ ਦੇ ਚੀਫ ਮਾਰਕੀਟਿੰਗ ਅਫਸਰ ਨੇ ਕਿਹਾ ਹੈ ਕਿ ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤੀ ਯੂਜ਼ਰਸ ਅਤੇ ਗਰੁੱਪ ਵੀ ਚਾਈਲਡ ਪੋਰਨੋਗਰਾਫੀ ਸ਼ੇਅਰ ਕਰ ਰਹੇ ਹਨ। ਮੇਰੇ ਕੋਲ ਉਹ ਖਾਸ ਨੰਬਰ ਨਹੀਂ ਹਨ, ਪਰ ਵਟਸਐਪ ਗਰੁੱਪ ਵੱਡੀ ਗਿਣਤੀ ਵਿੱਚ +91 ਨੰਬਰ ਹਨ, ਜੋ ਭਾਰਤ ਦਾ ਕੋਡ ਹੈ। ਦਿ ਨਿਊਜ਼ ਮਿੰਟ ਦੀ ਇੱਕ ਰਿਪੋਰਟ 'ਚ ਦਿ ਸਾਈਬਰ ਬਲਾਗ ਪ੍ਰੋਜੈਕਟ ਦੇ ਮੈਨੇਜਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਅਜਿਹੇ ਗਰੁੱਪ ਹਨ, ਜਿਨ੍ਹਾਂ ਦੇ ਨਾਂਅ ਚਾਈਲਡ ਪੋਰਨੋਗਰਾਫੀ ਨਾਲ ਜੁੜੇ ਹਨ। ਉਨ੍ਹਾਂ ਨੇ ਅਨਲਿਮਟਿਡ ਵਟਸਐਪ ਗਰੁੱਪ ਦਾ ਨਾਂਅ ਐਪ ਡਾਊਨਲਾਊਡ ਕੀਤਾ ਹੈ ਅਤੇ ਇਸ ਨੂੰ ਚੈਕ ਕੀਤਾ ਹੈ। ਉਨ੍ਹਾਂ ਦੇਖਿਆ ਕਿ ਇਥੇ ਸਿਰਫ ਚਾਈਲਡ ਲਿਖਣ ਨਾਲ ਸਜੈਸਟਿਵ ਫਰੇਜ਼ ਦੇ ਤੌਰ 'ਤੇ ਚਾਈਲਡ ਪੋਰਨੋਗਰਾਫੀ ਦੇ ਨਾਲ ਜੁੜੇ ਗਰੁੱਪ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੁੱਪਾਂ ਵਿੱਚੋਂ ਜ਼ਿਆਦਾਤਰ ਭਰੇ ਹੋਏ ਹਨ ਤੇ ਇਨ੍ਹਾਂ ਵਿੱਚ ਕੋਈ ਐਕਸਟਰਾ ਐਡ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਗਰੁੱਪਾਂ ਵਿੱਚ ਸਾਫ ਤੌਰ 'ਤੇ ਲਿਖਿਆ ਹੈ ਕਿ ਉਹ ਕਿਸ ਲਈ ਹਨ ਅਤੇ ਉਨ੍ਹਾਂ ਦਾ ਮਕਸਦ ਕੀ ਹੈ। ਪ੍ਰੋਫਾਈਲ ਫੋਟੋ, ਨਾਂਅ, ਐਂਟਰੀ ਹਰ ਜਗ੍ਹਾ ਚਾਈਲਡ ਪੋਰਨੋਗਰਾਫੀ ਬਾਰੇ ਲਿਖਿਆ ਹੈ। ਰਿਪੋਰਟ ਮੁਤਾਬਕ ਇਨ੍ਹਾਂ ਗਰੁੱਪਾਂ ਵਿੱਚੋਂ ਕਈਆਂ ਦੇ ਐਡਮਿਨ ਦਾ ਨੰਬਰ ਅਮਰੀਕਾ ਦਾ ਹੈ, ਜਦ ਕਿ ਉਨ੍ਹਾਂ ਦੀ ਡਿਟੇਲ ਹਿੰਦੀ ਵਿੱਚ ਲਿਖੀ ਹੈ ਅਤੇ ਇਨ੍ਹਾਂ ਗਰੁੱਪਾਂ ਦੇ ਜ਼ਿਆਦਾਤਰ ਮੈਂਬਰ ਭਾਰਤੀ ਹਨ। ਵਟਸਐਪ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਕੰਪਨੀ ਇਸ ਤਰ੍ਹਾਂ ਦੇ ਨਾਜਾਇਜ਼ ਗਰੁੱਪ ਨੂੰ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਹਟਾਉਣ ਦਾ ਕੰਮ ਕਰਦੀ ਹੈ, ਪਰ ਜੇ ਇਸ ਰਿਪੋਰਟ ਵਿੱਚ ਸੱਚਾਈ ਹੈ ਤਾਂ ਇਹ ਵਟਸਐਪ ਲਈ ਚਿਤਾਵਨੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸਿਰਫ 35 ਫੀਸਦੀ ਲੋਕਾਂ ਨੂੰ ਬਜ਼ੁਰਗਾਂ ਦੀ ਸੇਵਾ ਤੋਂ ਹੁੰਦੀ ਹੈ ਖੁਸ਼ੀ
ਕਮਾਂਡੋ ਜਵਾਨਾਂ ਨੇ ਸ਼ਹੀਦ ਸਾਥੀ ਦੀ ਭੈਣ ਦੇ ਪੈਰ ਭੁੰਜੇ ਨਹੀਂ ਪੈਣ ਦਿੱਤੇ
ਗੂਗਲ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਗਲਬਾ ਖ਼ਤਮ ਕਰਨ ਦੀ ਮੁਹਿੰਮ ਤੇਜ਼
ਹਵਾਈ ਫੌਜ ਦੇ ਤਬਾਹ ਹੋਏ ਜਹਾਜ਼ ਸਵਾਰਾਂ ਦੀਆਂ ਲਾਸ਼ਾਂ ਬਰਾਮਦ
ਲੋਕ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਦੀ ਕੋਰ ਕਮੇਟੀ ਭੰਗ
ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੀਆਂ ਵਿਧਾਨ ਸਭਾ ਚੋਣਾਂ ਹੋਣ ਤਕ ਭਾਜਪਾ ਪ੍ਰਧਾਨ ਬਣੇ ਰਹਿਣਗੇ
ਅਮਰਨਾਥ ਯਾਤਰਾ ਤੋਂ ਪਹਿਲਾਂ ਵੱਡਾ ਹਮਲਾ, ਸੀ ਆਰ ਪੀ ਐੱਫ ਦੇ ਪੰਜ ਜਵਾਨ ਮਾਰੇ ਗਏ
ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਕਤਲ
ਵਟਸਐਪ ਵਿੱਚ ਗੜਬੜ ਲੱਭਣ ਵਾਲੇ ਭਾਰਤੀ ਗੱਭਰੂ ਨੂੰ 3.5 ਲੱਖ ਦਾ ਇਨਾਮ
ਜਹਾਜ਼ ਅਗਵਾ ਦੀ ਅਫਵਾਹ ਫੈਲਾਉਣ ਵਾਲੇ ਨੂੰ ਉਮਰ ਕੈਦ ਅਤੇ ਪੰਜ ਕਰੋੜ ਜੁਰਮਾਨਾ