Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਯੂਕਰੇਨ ਨੂੰ ਹਵਾਈ ਜਹਾਜ਼ ਦੇਣ ਵਾਲੀ ਪੋਲੈਂਡ ਦੀ ਤਜਵੀਜ਼ ਅਮਰੀਕਾ ਵੱਲੋਂ ਰੱਦ

March 10, 2022 08:13 AM

* ਜਰਮਨੀ ਤੋਂ ਲੜਾਕੂ ਜਹਾਜ਼ ਦੇਣ ਨਾਲ ਨਾਟੋ ਨੂੰ ਖ਼ਤਰਾ ਦੱਸਿਆ


ਵਾਰਸਾ, 9 ਮਾਰਚ, (ਪੋਸਟ ਬਿਊਰੋ)-ਅਮਰੀਕਾ ਨੇ ਯੂਕਰੇਨ ਨੂੰ ਮਿਗ-29 ਜੰਗੀ ਹਵਾਈ ਜਹਾਜ਼ ਦੇਣ ਦੀ ਪੋਲੈਂਡ ਦੀ ਤਜਵੀਜ਼ ਗ਼ੈਰ ਵਿਹਾਰਕ ਦੱਸ ਕੇ ਰੱਦ ਕਰ ਦਿੱਤੀ ਤੇ ਕਿਹਾ ਹੈ ਕਿ ਇਸ ਨਾਲ ਨਾਟੋ ਦੇ ਮੈਂਬਰ ਦੇਸ਼ਾਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਫਿਰ ਜੰਗੀ ਜਹਾਜ਼ ਦੇਣ ਦੀ ਮੰਗ ਕੀਤੀ ਤੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਦੇ ਸਾਹਮਣੇ ਆਤਮ ਸਮੱਰਪਣ ਨਹੀਂ ਕਰੇਗਾ।
ਯੂਕਰੇਨ ਦੇ ਗੁਆਂਢੀ ਨਾਟੋ ਮੈਂਬਰ ਦੇਸ਼ ਪੋਲੈਂਡ ਨੇ ਕਿਹਾ ਸੀ ਕਿ ਉਹ ਰੂਸਦੇ ਬਣਾਏ ਆਪਣੇ 28 ਮਿਗ-29 ਹਵਾਈ ਜਹਾਜ਼ ਯੂਕਰੇਨ ਨੂੰ ਦੇ ਸਕਦਾ ਹੈ ਤੇਯੂਕਰੇਨ ਦੇ ਪਾਇਲਟ ਇਨ੍ਹਾਂ ਰੂਸੀ ਜਹਾਜ਼ਾਂ ਨੂੰ ਚਲਾਉਣ ਲਈ ਟਰੇਂਡ ਹਨ, ਪਰ ਪੋਲੈਂਡ ਇਹ ਜਹਾਜ਼ ਜਰਮਨੀ ਵਿੱਚ ਅਮਰੀਕਾ ਦੇ ਫ਼ੌਜੀ ਅੱਡੇ ਉੱਤੇ ਪੁਚਾਵੇਗਾ, ਓਥੋਂ ਇਹ ਯੂਕਰੇਨ ਨੂੰ ਦਿੱਤੇ ਜਾਣ। ਇਨ੍ਹਾਂ ਜਹਾਜ਼ਾਂ ਬਦਲੇ ਪੋਲੈਂਡ ਨੇ ਅਮਰੀਕਾ ਤੋਂ ਐੱਫ-16 ਜੰਗੀ ਜਹਾਜ਼ ਮੰਗੇ ਸਨ।ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਮੰਗ ਉੱਤੇ ਪੋਲੈਂਡ ਨੇ ਇਹ ਤਜਵੀਜ਼ ਰੱਖੀਸੀ।ਰੂਸ ਨਾਲਜੰਗਦੇ ਦੌਰਾਨਯੂਕਰੇਨੀ ਹਵਾਈ ਫ਼ੌਜ ਦੇ ਵੱਡੀ ਗਿਣਤੀਜਹਾਜ਼ ਨਸ਼ਟ ਹੋ ਜਾਣ ਕਾਰਨ ਜ਼ੇਲੈਂਸਕੀ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਤੋਂ ਇਹ ਮੰਗ ਕੀਤੀ ਹੈ। ਪੋਲੈਂਡ ਤੋਂ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਦੀ ਸਿਫ਼ਾਰਸ਼ ਜਿਥੇ ਅਮਰੀਕਾ ਨੇ ਕੀਤੀ ਸੀ, ਓਥੇ ਰੂਸ ਨੇ ਅਜਿਹਾ ਕੋਈ ਕਦਮ ਚੁੱਕਣ ਉੱਤੇ ਖੇਤਰੀ ਦੇਸ਼ਾਂ ਨੂੰ ਮਾੜੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਸੀ। ਅਮਰੀਕਾ ਦੀ ਗੱਲ ਮੰਨ ਕੇ ਪੋਲੈਂਡ ਰੂਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਇਸ ਲਈ ਉਸ ਨੇ ਜਰਮਨੀ ਦੇ ਅਮਰੀਕੀ ਅੱਡੇ ਉੱਤੇ ਜਹਾਜ਼ ਦੇਣ ਦੀ ਗੱਲ ਕਹੀ ਤੇਇਸ ਤੋਂ ਬਾਅਦ ਜਹਾਜ਼ ਯੂਕਰੇਨ ਨੂੰ ਦੇਣ ਦੀ ਜ਼ਿੰਮੇਵਾਰੀ ਅਮਰੀਕਾ ਦੀ ਸੀ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਪੋਲੈਂਡ ਦੀ ਇਸ ਤਜਵੀਜ਼ ਦੇ ਅੱਗੇ ਵਧਣ ਨਾਲ ਨਾਟੋ ਦੇ ਦੇਸ਼ ਖ਼ਤਰੇ ਵਿੱਚ ਪੈ ਜਾਣਗੇ।
ਕੱਲ੍ਹ ਮੰਗਲਵਾਰ ਬ੍ਰਿਟਿਸ਼ ਰੱਖਿਆ ਮੰਤਰੀ ਬੇਨ ਵੈਲੇਸ ਨੇ ਕਿਹਾ ਸੀ ਕਿ ਪੋਲੈਂਡ ਜੇ ਇਹ ਹਵਾਈ ਜਹਾਜ਼ ਸਿੱਧਾ ਯੂਕਰੇਨ ਨੂੰ ਦਿੰਦਾ ਹੈ ਤਾਂ ਉਸ ਤੋਂ ਬਣੀ ਸਥਿਤੀ ਵਿੱਚਬ੍ਰਿਟੇਨ ਉਸ ਨਾਲ ਖੜਾ ਹੋਵੇਗਾ ਤੇ ਪੋਲੈਂਡ ਨੂੰ ਮਾੜੇ ਨਤੀਜਿਆਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਇਸ ਦੌਰਾਨ ਰੂਸ ਤੋਂ ਅਸੰਤੁਸ਼ਟ ਦੇਸ਼ ਕੋਸੋਵੋ ਨੇ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਲਈ ਆਪਣੀ ਧਰਤੀ ਦੀ ਵਰਤੋਂ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਹੈ।ਰੂਸ ਦੀ ਨਾਰਾਜ਼ਗੀ ਦੀ ਪ੍ਰਵਾਹ ਨਾ ਕਰਦੇ ਹੋਏ ਅਮਰੀਕਾ ਨੇ ਕੋਸੋਵੋ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ ਹੋਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ