Welcome to Canadian Punjabi Post
Follow us on

25

March 2019
ਪੰਜਾਬ

ਬਿਲਡਿੰਗ ਬ੍ਰਾਂਚ ਦਾ ਇੰਸਪੈਕਟਰ 15000 ਰੁਪਏ ਲੈਂਦਾ ਕਾਬੂ

January 09, 2019 08:13 AM

ਲੁਧਿਆਣਾ, 8 ਜਨਵਰੀ (ਪੋਸਟ ਬਿਊਰੋ)- ਬਣ ਰਹੇ ਘਰ ਦਾ ਚਲਾਨ ਨਾ ਕੱਟ ਕੇ ਅਤੇ ਉਸ ਨੂੰ ਬਣਾਉਣ ਦੀ ਇਜਾਜ਼ਤ ਦੇਣ ਦੇ ਬਦਲੇ ਰਿਸ਼ਵਤ ਲੈ ਰਹੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਨੂੰ ਵਿਜੀਲੈਂਸ ਨੇ 15000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਦੋਸ਼ੀ ਕਿਰਨਦੀਪ ਸਿੰਘ ਨਗਰ ਨਿਗਮ ਦੀ ਜ਼ੋਨ-ਬੀ ਵਿੱਚ ਤੈਨਾਤ ਹੈ।
ਕ੍ਰਿਪਾਲ ਨਗਰ ਦੇ ਰਾਕੇਸ਼ ਕੁਮਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਦੀ ਆਰਥਿਕ ਅਤੇ ਅਪਰਾਧ ਸੈਲ ਨੇ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਕਿਰਨਦੀਪ ਸਿੰਘ ਉਤੇ ਭਿਸ਼ਟਾਚਾਰ ਰੋਕੂ ਐਕਟ ਦਾ ਕੇਸ ਦਰਜ ਕਰ ਲਿਆ ਹੈ। ਐੱਸ ਐੱਸ ਪੀ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਅਤੇ ਡੀ ਐੱਸ ਪੀ ਮਨਦੀਪ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਦਾ ਕਿਰਪਾਲ ਨਗਰ ਵਿੱਚ ਘਰ ਹੈ, ਜਿਸ ਉਤੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਨੰਬਰ ਲੱਗਾ ਹੋਇਆ ਹੈ। ਉਹ ਉਸੇ ਘਰ ਨੂੰ ਤੋੜ ਕੇ ਦੋਬਾਰਾ ਬਣਾ ਰਿਹਾ ਹੈ। ਜਦ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਕਿਰਨਦੀਪ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਘਰ ਦਾ ਕੰਮ ਰੁਕਵਾ ਦਿੱਤਾ ਅਤੇ ਘਰ ਦੇ ਮਾਲਕ ਰਾਕੇਸ਼ ਕੁਮਾਰ ਤੋਂ 25 ਹਜ਼ਾਰ ਰੁਪਏ ਰਿਸ਼ਵਤ ਮੰਗਦੇ ਹੋਏ ਕਿਹਾ ਕਿ ਉਹ ਪੈਸੇ ਦੇ ਕੇ ਬਿਲਡਿੰਗ ਦਾ ਕੰਮ ਕਰਵਾ ਸਕਦਾ ਹੈ, ਫਿਰ ਉਸ ਦਾ ਚਲਾਨ ਵੀ ਨਹੀਂ ਕੱਟੇਗਾ। ਇਸ 'ਤੇ ਰਾਕੇਸ਼ ਦੇ ਵਾਰ-ਵਾਰ ਕਹਿਣ ਉਤੇ 15000 ਰੁਪਏ ਵਿੱਚ ਸੌਦਾ ਤੈਅ ਹੋਇਆ ਅਤੇ ਰੁਪਏ ਦੇਣ ਲਈ ਦੋਸ਼ੀ ਨੇ ਉਸ ਨੂੰ ਜ਼ੋਨ-ਬੀ ਦੇ ਕੋਲ ਚਾਹ ਦੀ ਦੁਕਾਨ ਉੱਤੇ ਬੁਲਾਇਆ। ਐੱਸ ਐੱਸ ਪੀ ਵਿਰਕ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਉਣ ਦੇ ਬਾਅਦ ਡੀ ਐੱਸ ਪੀ ਮਨਦੀਪ ਸਿੰਘ ਦੇ ਨਾਲ ਟੀਮ ਨੇ ਟਰੈਪ ਲਗਾਇਆ। ਜਦੋਂ ਦੋਸ਼ੀ ਨੇ ਪੈਸੇ ਫੜੇ ਤਾਂ ਵਿਜੀਲੈਂਸ ਟੀਮ ਨੇ ਦੋਸ਼ੀ ਨੂੰ ਦਬੋਚ ਲਿਆ ਅਤੇ ਉਸ ਦੇ ਕਬਜ਼ੇ 'ਚੋਂ ਰਿਸ਼ਵਤ ਦੇ 15 ਹਜ਼ਾਰ ਰੁਪਏ ਬਰਾਮਦ ਕਰ ਲਏ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅਪਰਾਧੀ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਤੇ ਚੈਨਲਾਂ 'ਚ ਖੁਦ ਇਸ਼ਤਿਹਾਰ ਦੇਣਾ ਪਵੇਗਾ
ਪੰਜਾਬ ਸਰਕਾਰ ਵੱਲੋਂ ਸਟੈਨੋ ਟਾਈਪਿਸਟਾਂ ਦੀ ਭਰਤੀ ਉੱਤੇ ਹਾਈ ਕੋਰਟ ਦੀ ਰੋਕ
ਹਾਈ ਕੋਰਟ ਨੇ ਪੁੱਛ ਲਿਆ: ਸਰਕਾਰੀ ਨੌਕਰੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਵਾਂਝਾ ਕਿਉਂ ਰੱਖਿਆ ਜਾ ਰਿਹੈ?
ਬਾਕੀ ਸਾਰੇ ਪਾਸੇ ਧੱਕੇ, ਸਿਰਫ ਇਕ ਜਥੇਦਾਰ ਨੇ ਹੋਲੇ-ਮਹੱਲੇ ਦੀ ਅਗਵਾਈ ਕੀਤੀ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ