Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਅਮਰੀਕੀ ਗ੍ਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੇ ਰਿਕਾਰਡ ਬਣਾ ਧਰਿਆ

January 09, 2019 07:55 AM

ਵਾਸ਼ਿੰਗਟਨ, 8 ਜਨਵਰੀ (ਪੋਸਟ ਬਿਊਰੋ)- ਦੁਨੀਆ ਵਿਚ ਉੱਚ ਹੁਨਰ ਪੇਸ਼ੇਵਰ ਲੋਕਾਂ ਵਿਚ ਅਮਰੀਕੀ ਗ੍ਰੀਨ ਕਾਰਡ ਲੈਣ ਦੀ ਇੱਛਾ ਹੁੰਦੀ ਹੈ। ਯੂ ਐਸ ਡਿਪਾਰਟਮੈਂਟ ਆਫ ਸਟੇਟ ਵਲੋਂ ਪਿੱਛੇ ਜਿਹੇ ਜਾਰੀ ਰਿਪੋਰਟ ਮੁਤਾਬਕ ਅਮਰੀਕਾ ਦਾ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਦੀ ਸਭ ਤੋਂ ਵੱਧ ਉਡੀਕ ਕਰਨ ਵਾਲਿਆਂ ਵਿਚ ਭਾਰਤੀ ਦੂਜੇ ਥਾਂ ਹਨ। ਚੀਨ ਵਾਲੇ ਇਸ ਸੂਚੀ ਵਿਚ ਪਹਿਲੇ ਨੰਬਰ `ਤੇ ਹਨ। ਰਿਪੋਰਟ ਮੁਤਾਬਕ ਉਡੀਕ ਰਹੇ ਜ਼ਿਆਦਾਤਰ ਲੋਕ ਗ੍ਰੀਨ ਕਾਰਡ ਹਾਸਲ ਕਰਨ ਦੇ ਪਾਤਰ ਹਨ। ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਗ੍ਰੀਨ ਕਾਰਡ ਪਹਿਲਾ ਕਦਮ ਹੈ। ਗ੍ਰੀਨ ਕਾਰਡ ਹਾਸਲ ਕਰਨ ਤੋਂ ਬਾਅਦ ਇਥੇ ਜਾਇਜ਼ ਤਰੀਕੇ ਨਾਲ ਸਥਾਈ ਵਾਸੀ ਦੇ ਤੌਰ `ਤੇ ਰਿਹਾ ਜਾ ਸਕਦਾ ਹੈ ਅਤੇ ਕੰਮ ਕੀਤਾ ਜਾ ਸਕਦਾ ਹੈ। ਵੀਜ਼ੇ ਵਾਂਗ ਗ੍ਰੀਨ ਕਾਰਡ ਦੀ ਆਖਰੀ ਮਿਤੀ ਨਹੀਂ ਹੁੰਦੀ।
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਮੌਜੂਦਾ ਕਾਨੂੰਨ ਹੇਠ ਇਕ ਸਾਲ ਵਿਚ ਕਿਸੇ ਦੇਸ਼ ਦੇ ਕੁੱਲ 7 ਫੀਸਦੀ ਲੋਕਾਂ ਨੂੰ ਹੀ ਗ੍ਰੀਨ ਕਾਰਡ ਦਿੱਤਾ ਜਾ ਸਕਦਾ ਹੈ। ਇਸ ਕੋਟੇ ਦੀ ਵਜ੍ਹਾ ਨਾਲ ਭਾਰਤ ਤੇ ਚੀਨ ਵਿਚ ਬਿਨੈਕਾਰਾਂ ਦੀ ਉਡੀਕ ਦੀ ਮਿਆਦ ਵਧਦੀ ਜਾਂਦੀ ਹੈ। ਹੋਰ ਜਾਂ ਘੱਟ ਹੁਨਰਮੰਦ ਕਾਮੇ ਜਿਵੇਂ ਕੁਝ ਸ਼੍ਰੇਣੀਆਂ ਵਿਚ ਮੌਜੂਦਾ ਸਮੇਂ ਵਿਚ ਸਿਰਫ 10 ਹਜ਼ਾਰ ਵੀਜ਼ਾ ਪ੍ਰਤੀ ਸਾਲ ਦੇਣ ਦੀ ਇਜਾਜ਼ਤ ਹੈ। ਇਹੀ ਕਾਰਨ ਹੈ ਕਿ ਅਮਰੀਕਾ ਵਿਚ ਪੱਕੇ ਵਸੇਬੇ ਦੀ ਮੰਗ ਕਰਨ ਵਾਲੇ ਚੀਨੀ ਕਾਮਿਆਂ ਲਈ 11 ਸਾਲ ਅਤੇ 7 ਮਹੀਨੇ ਦੀ ਉਡੀਕ ਦੀ ਮਿਆਦ ਚੱਲ ਰਹੀ ਹੈ। ਇਕੋ ਦੇਸ਼ ਤੋਂ ਇਕੋ ਸ਼੍ਰੇਣੀ ਵਿਚ ਵੱਡੀ ਗਿਣਤੀ ਵਿਚ ਅਰਜ਼ੀਆਂ ਆਉਣ ਉੱਤੇ ਵੀ ਕੁਲ ਸਾਲਾਨਾ ਗ੍ਰੀਨ ਕਾਰਡ ਵਿਚ ਬੈਕਲਾਗ ਦੇਖਣ ਨੂੰ ਮਿਲ ਸਕਦਾ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਲੋਂ ਜਾਰੀ ਅਧਿਕਾਰਤ ਅੰਕੜੇ ਮੁਤਾਬਕ ਦੁਨੀਆ ਵਿਚ ਗ੍ਰੀਨ ਕਾਰਡ ਦੀ ਉਡੀਕ ਕਰਦੇ ਲੋਕਾਂ ਵਿਚ ਸਭ ਤੋਂ ਵੱਧ ਤਕਰੀਬਨ ਚੌਥਾ ਹਿੱਸਾ ਭਾਰਤੀ ਹਨ। ਮਈ 2018 ਤੱਕ ਗ੍ਰੀਨ ਕਾਰਡ ਦੀ ਉਡੀਕ ਕਰਦੇ 3,95,025 ਵਿਦੇਸ਼ੀਆਂ ਵਿਚੋਂ 3,06,601 ਭਾਰਤੀ ਹਨ। ਚੀਨ ਵਿਚ 67,031 ਨਾਗਰਿਕ ਗ੍ਰੀਨ ਕਾਰਡ ਮਿਲਣ ਦੀ ਉਮੀਦ ਹੈ। ਹੋਰ ਦੇਸ਼ਾਂ ਵਿਚੋਂ ਗਿਣਤੀ 10 ਹਜ਼ਾਰ ਤੋਂ ਜ਼ਿਆਦਾ ਨਹੀਂ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ