Welcome to Canadian Punjabi Post
Follow us on

22

March 2019
ਅੰਤਰਰਾਸ਼ਟਰੀ

ਅਮਰੀਕਾ `ਚ ਸਭ ਤੋਂ ਵੱਧ ਪੜ੍ਹਿਆ ਹਿੰਦੂ ਭਾਈਚਾਰਾ ਨਿਕਲਿਆ

January 09, 2019 07:54 AM

ਵਾਸ਼ਿੰਗਟਨ, 8 ਜਨਵਰੀ (ਪੋਸਟ ਬਿਊਰੋ)- ਭਾਰਤੀ-ਅਮਰੀਕੀ ਭਾਈਚਾਰੇ ਨੇ ਅਮਰੀਕਾ ਦੇ ਸਭ ਤੋਂ ਵੱਧ ਅਮੀਰ ਅਤੇ ਸਭ ਤੋਂ ਵੱਧ ਸਿੱਖਿਅਤ ਲੋਕਾਂ ਵਜੋਂ ਆਪਣੀ ਪਛਾਣ ਬਣਾ ਲੲਈ ਹੈ। ਇਕ ਨਵੇਂ ਅਧਿਐਨ ਮੁਤਾਬਕ ਅਮਰੀਕੀ ਧਾਰਮਿਕ ਗਰੁੱਪਾਂ ਵਿਚ ਹਿੰਦੂ ਭਾਈਚਾਰਾ ਕਾਲਜ ਡਿਗਰੀਆਂ ਲੈਣ ਦੇ ਆਧਾਰ ਉੱਤੇ ਸਭ ਤੋਂ ਵੱਧ ਸਿੱਖਿਅਤ ਹੈ। ਇਸ ਭਾਈਚਾਰੇ ਦੇ ਬਾਅਦ ਯੂਨੀਟੇਰੀਅਨ ਯੂਨੀਵਰਸਲਿਸਟ, ਯਹੂਦੀ, ਐਂਗਲੀਕਨ ਅਤੇ ਈਪਿਸਕੋਪਲ ਆਏ ਹਨ।
ਸਰਵੇਖਣ ਕਰਨ ਲਈ ਟੀਮ ਨੇ 4 ਸਾਲਾ ਕਾਲਜ ਡਿਗਰੀ ਦੀ ਮਾਰਕਰ ਵਜੋਂ ਵਰਤੋਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਆਮ ਤੌਰ ਉੱਤੇ ਆਰਥਿਕ ਸਫਲਤਾ ਲਈ ਮਹੱਤਵ ਪੂਰਨ ਮੰਨਿਆ ਜਾਂਦਾ ਹੈ। ਕਾਲਜ ਡਿਗਰੀ ਲੈਣ ਵਾਲੇ ਲੋਕਾਂ ਵਿਚ ਸਭ ਤੋਂ ਵੱਧ ਗਿਣਤੀ77 ਫੀਸਦੀ ਹਿੰਦੂਆਂ ਦੀ ਹੈ। ਯੂਨੀਟੇਰੀਅਨ 67 ਫੀਸਦੀ ਨਾਲ ਦੂਜੇ ਸਥਾਨ `ਤੇ ਹਨ। ਇਹ ਭਾਈਚਾਰਾ ਭਗਵਾਨ ਦੀ ਬ੍ਰਹਮਤਾ ਦੀ ਬਜਾਏ ਨੈਤਿਕ ਅਧਿਕਾਰਾਂ ਵਿਚ ਯਕੀਨ ਰੱਖਦਾ ਹੈ। ਯਹੂਦੀ ਤੇ ਐਂਗਲੀਕਨ 59 ਫੀਸਦੀ ਨਾਲ ਤੀਜੇ ਨੰਬਰ `ਤੇ ਹਨ ਅਤੇ ਐਪਿਸਕੋਪਲ ਚਰਚ 56 ਫੀਸਦੀ ਨਾਲ ਸਿਖਰਲੇ ਪੰਜਾਂ ਵਿਚ ਸ਼ਾਮਲ ਹੈ।
ਨਾਸਤਿਕ (ਈਸ਼ਵਰ ਦੀ ਹੋਂਦ ਨਾ ਮੰਨਣ ਵਾਲਾ ਭਾਈਚਾਰਾ) 43 ਫੀਸਦੀ ਅਤੇ ਸ਼ੰਕਾਵਾਦੀ (ਈਸ਼ਵਰ ਦੀ ਹੋਂਦ ਨੂੰ ਸ਼ੱਕੀ ਮੰਨਣ ਵਾਲਾ ਭਾਈਚਾਰਾ 42 ਫੀਸਦੀ ਹੈ। ਡਿਗਰੀ ਵਾਲੇ ਲੋਕਾਂ ਵਿਚ ਮੁਸਲਿਮ ਲੋਕਾਂ ਦਾ ਅੰਕੜਾ 39 ਫੀਸਦੀ ਅਤੇ ਕੈਥੋਲਿਕਾਂ ਦਾ 26 ਫੀਸਦੀ ਹੈ। ਧਰਮ ਆਧਾਰ ਉੱਤੇ ਅਮਰੀਕਾ ਦੀ ਆਬਾਦੀ ਦੀ ਗਣਨਾ ਨਹੀਂ ਕੀਤੀ ਗਈ, ਪਰ ਇਕ ਅਨੁਮਾਨਿਤ ਅੰਕੜੇ ਮੁਤਾਬਕ ਇੱਥੇ ਕੁੱਲ 32.5 ਕਰੋੜ ਜਨਸੰਖਿਆ ਵਿਚੋਂ 0.7 ਫੀਸਦੀ ਹਿੰਦੂ ਹਨ। ਇਹ ਗੱਲ ਪੀ ਯੂ ਰਿਸਰਚ ਸੈਂਟਰ ਦੇ ਸਾਲ 2014 ਦੇ ਅਧਿਐਨ ਵਿਚ ਕਹੀ ਗਈ ਹੈ। ਹੋਰ ਅਨੁਮਾਨਾਂ ਮੁਤਾਬਕ ਇਹ ਗਿਣਤੀ 20 ਤੋਂ 30 ਲੱਖ ਹੋ ਸਕਦੀ ਹੈ। ਅਮਰੀਕਾ ਵਿਚ ਰਹਿੰਦੀ ਆਬਾਦੀ ਵਿਚ ਵੱਧ ਗਿਣਤੀ ਵਿਚ ਹਿੰਦੂ ਭਾਰਤੀ ਮੂਲ ਦੇ ਹਨ। ਇਹ ਭਾਰਤ ਤੋਂ ਜਾਂ ਫਿਰ ਅਫਰੀਕਾ ਅਤੇ ਕੈਰੇਬੀਅਨ ਤੋਂ ਆਏ ਪ੍ਰਵਾਸੀ ਹਨ।
ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਵੱਧ ਸਿੱਖਿਅਤ ਹੋਣ ਕਾਰਨ ਹਿੰਦੂ ਤੇ ਯਹੂਦੀ ਦੇਸ਼ ਵਿਚ ਅਮੀਰ ਹਨ। ਇਸ ਸੰਗਠਨ ਨੇ ਆਰਥਿਕ ਸਫਲਤਾ ਤੇ ਸਿੱਖਿਆ ਦੇ ਸਬੰਧ ਬਾਰੇ ਵੀ ਦੱਸਿਆ ਹੈ। ਸਾਲ 2014 ਦੇ ਅਧਿਐਨ ਮੁਤਾਬਕ ਯਹੂਦੀ ਅਤੇ ਹਿੰਦੂਆਂ ਦੀ ਸਾਲਾਨਾ ਆਮਦਨ ਵੱਧ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ
ਪਾਕਿ ਵਿੱਚ ਛੋਟੀ ਜਿਹੀ ਗੱਲੋਂ ਵਿਦਿਆਰਥੀ ਨੇ ਪ੍ਰੋਫੈਸਰ ਮਾਰਿਆ
5 ਅਣਵਿਆਹੇ ਜੋੜਿਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ
ਅਮਰੀਕਾ ਦੀ ਪਾਕਿ ਨੂੰ ਚੇਤਾਵਨੀ: ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਪਾਕਿ ਨੂੰ ਵੀ ਵੱਡੀ ਪਰੇਸ਼ਾਨੀ ਹੋਵੇਗੀ