Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਸੰਪਾਦਕੀ

ਪੁਲੀਸ ਅਫ਼ਸਰਾਂ ਵੱਲੋਂ ਖੁਦਕਸ਼ੀਆਂ ਅਤੇ ਮਾਨਸਿਕ ਸਿਹਤ

January 08, 2019 09:15 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੀ ਚੀਫ਼ ਕੋਰੋਨਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੁਲੀਸ ਅਫ਼ਸਰਾਂ ਵਿੱਚ ਪਾਏ ਜਾਂਦੇ ਖੁਦਕਸ਼ੀਆਂ ਦੇ ਰੁਝਾਨ ਦੀ ਮਾਹਰਾਂ ਆਧਾਰਿਤ ਕਮੇਟੀ ਦੁਆਰਾ ਡੂੰਘੀ ਤਫ਼ਤੀਸ਼ ਕਰਵਾਈ ਜਾਵੇਗੀ। ਅਜਿਹਾ ਇਹ ਜਾਨਣ ਤੋਂ ਬਾਅਦ ਕੀਤਾ ਗਿਆ ਹੈ ਕਿ ਉਂਟੇਰੀਓ ਵਿੱਚ 2018 ਵਿੱਚ 9 ਅਫ਼ਸਰਾਂ ਨੇ ਖੁਦਕਸ਼ੀਆਂ ਕੀਤੀਆਂ ਹਨ। ਪੁਲੀਸ ਅਫ਼ਸਰਾਂ ਵੱਲੋਂ ਖੁਦਕਸ਼ੀ ਕੀਤੇ ਜਾਣ ਦਾ ਮਾਮਲਾ ਇਸ ਸਾਲ ਗਰਮੀ ਦੀ ਰੁੱਤ ਦੌਰਾਨ ਵੀ ਉੱਠਿਆ ਸੀ ਜਦੋਂ ਤਿੰਨ ਪੁਲੀਸ ਅਫ਼ਸਰਾਂ ਵੱਲੋਂ ਖੁਦਕਸ਼ੀ ਕੀਤੇ ਜਾਣ ਦੀਆਂ ਖਬਰਾਂ ਮੀਡੀਆ ਵਿੱਚ ਛਾਈਆਂ ਸਨ। ਵੈਸੇ ਖੁਦਕਸ਼ੀਆਂ ਦੀ ਅਸਲ ਗਿਣਤੀ ਬਾਰੇ ਪੱਕੇ ਰੂਪ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਰਗਰਮ ਅਤੇ ਰਿਟਾਇਰ ਹੋ ਚੁੱਕੇ ਪੁਲੀਸ ਅਫ਼ਸਰਾਂ ਦੀ ਖੁਦਕਸ਼ੀ ਕਾਰਣ ਹੋਈ ਮੌਤ ਨੂੰ ਦਰਜ਼ ਕਰਨ ਦਾ ਕੋਈ ਵਿਧੀਵਤ ਸਿਸਟਮ ਮੌਜੂਦ ਨਹੀਂ ਹੈ।

 

ਇਹ ਜਾਣਿਆ ਪਹਿਚਾਣਿਆ ਤੱਥ ਹੈ ਕਿ ਵਿਸ਼ਵ ਭਰ ਦੇ ਪੁਲੀਸ ਅਫ਼ਸਰਾਂ ਵਿੱਚ ਮਾਨਸਿਕ ਤਣਾਅ ਅਤੇ ਸਦਮੇ ਦੀ ਦਰ ਆਮ ਪਬਲਿਕ ਨਾਲੋਂ ਕਈ ਗੁਣਾ ਵੱਧ ਪਾਈ ਜਾਂਦੀ ਹੈ। ਮਿਸਾਲ ਵਜੋਂ ਅਮਰੀਕਾ ਵਿੱਚ 2018 ਵਿੱਚ 159 ਪੁਲੀਸ ਅਫ਼ਸਰਾਂ ਨੇ ਖੁਦਕਸ਼ੀਆਂ ਕੀਤੀਆਂ ਜਦੋਂ ਕਿ ਡਿਊਟੀ ਦੌਰਾਨ ਮਰਨ ਵਾਲੇ ਪੁਲੀਸ ਅਫ਼ਸਰਾਂ ਦੀ ਗਿਣਤੀ 145 ਰਹੀ। ਕੈਨੇਡਾ ਵਿੱਚ ਅਜਿਹੀ ਜਾਣਕਾਰੀ ਉਪਲਬਧ ਹੀ ਨਹੀਂ ਹੈ।

 

ਪੁਲੀਸ ਅਫ਼ਸਰਾਂ ਬਾਰੇ ਆਮ ਆਦਮੀ ਦਾ ਪ੍ਰਭਾਵ ਹੁੰਦਾ ਹੈ ਕਿ ਇਹ ਮਜ਼ਬੂਤ ਹੁੰਦੇ ਹਨ, ਇਹਨਾਂ ਨੂੰ ਹਰ ਸਥਿਤੀ ਨਾਲ ਸਿੱਝਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ। ਕਈਆਂ ਲਈ ਇਹ ਨਿਰਦਈ ਕਿਸਮ ਦੇ ਵਿਅਕਤੀ ਹੁੰਦੇ ਹਨ ਜਿਹਨਾਂ ਨੂੰ ਆਮ ਵਿਅਕਤੀ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਇਸ ਕਿਸਮ ਦਾ ਅਕਸ ਪੁਲੀਸ ਅਫ਼ਸਰਾਂ ਦੀ ਮਾਨਕਿਸ ਸਿਹਤ ਲਈ ਘਾਤਕ ਸਿੱਧ ਹੁੰਦਾ ਹੈ ਅਤੇ ਉਹ ਸਮਾਜਿਕ ਤਾਣੇ ਬਾਣੇ ਨਾਲੋਂ ਟੁੱਟ ਸਕਦੇ ਹਨ। ਅੱਜ ਕੱਲ ਤਾਂ ਹਾਲਾਤ ਇਹ ਬਣੇ ਹੋਏ ਹਨ ਕਿ ਪੁਲੀਸ ਅਫ਼ਸਰਾਂ ਨੂੰ ਵਿਲੀਅਨ, ਨਸਲਵਾਦੀ, ਪੱਖਵਾਦੀ ਅਤੇ ਮੁਸ਼ਕਲ ਸਥਿਤੀਆਂ ਨਾਲ ਸਿੱਝਣ ਵਿੱਚ ਅਸਮਰੱਥ ਖਿਆਲਿਆ ਜਾਣ ਲੱਗ ਪਿਆ ਹੈ। ਕਈ ਕਿਸਮ ਦੀਆਂ ਉੱਠ ਰਹੀਆਂ ਮੁਹਿੰਮਾਂ ਇਸ ਪ੍ਰਭਾਵ ਨੂੰ ਤੱਕੜਾ ਕਰਨ ਵਿੱਚ ਰੋਲ ਅਦਾ ਕਰਦੀਆਂ ਹਨ ਜਿਵੇਂ ਕਿ ਟੋਰਾਂਟੋ ਪਰਾਈਡ ਪਰੇਡ (Toronto Pride Parade) ਵੱਲੋਂ ਟੋਰਾਂਟੋ ਪੁਲੀਸ ਅਫ਼ਸਰਾਂ ਨੂੰ ਸ਼ਾਮਲ ਹੋਣ ਤੋਂ ਮਨਾਹੀ ਕਰਨੀ। ਅਜਿਹੀਆਂ ਮੁਹਿੰਮਾਂ ਦੇ ਕਾਰਣਾਂ ਨਾਲ ਪੂਰੀ ਹਮਦਰਦੀ ਰੱਖਦੇ ਹੋਏ ਸਾਨੂੰ ਮੰਨਣਾ ਪਵੇਗਾ ਕਿ ਜਦੋਂ ਪੁਲੀਸ ਅਫ਼ਸਰਾਂ ਨੂੰ ਜਨਤਕ ਸਥਾਨਾਂ ਤੋਂ ਨਿਖੇੜਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਤਾਂ ਇਸਦਾ ਪੁਲੀਸ ਫੋਰਸ ਦੇ ਮਨ ਮਸਤਕ ਉੱਤੇ ਨਾਂਹ ਪੱਖੀ ਪ੍ਰਭਾਵ ਪੈਂਦਾ ਹੈ। ਪੁਲੀਸ ਅਫ਼ਸਰ ਖੁਦ ਨੂੰ ਅਛੂਤਾ ਮਹਿਸੂਸ ਕਰਦੇ ਹਨ।

 

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਪੁਲੀਸ ਅਫ਼ਸਰਾਂ ਨੂੰ ਡਿਊਟੀ ਸਮੇਂ ਆਪਣੀ ਗੰਨ ਦੇ ਖੋਹ ਜਾਣ ਦਾ ਡਰ ਅਕਸਰ ਬਣਿਆ ਰਹਿੰਦਾ ਹੈ। ਸਾਡੇ ਲਈ ਪੁਲੀਸ ਅਫ਼ਸਰ ਵੱਲੋਂ ਵਰਦੀ ਉੱਤੇ ਪਹਿਨੀ ਗੰਨ ਰੋਹਬ ਅਤੇ ਠਾਠ ਦਾ ਚਿੰਨ ਹੋ ਸਕਦੀ ਹੈ ਪਰ ਓ ਪੀ ਪੀ ਕਮਿਸ਼ਨਰ ਵਿੰਸ ਹਾਅਕਸ ਮੁਤਾਬਕ ਪੁਲੀਸ ਅਫ਼ਸਰ ਵੀ ਇੱਕ ਆਮ ਵਿਅਕਤੀ ਹੀ ਹੁੰਦੇ ਹਨ ਜਿਹਨਾਂ ਦੇ ਆਪਣੇ ਡਰ ਅਤੇ ਅਸੁਰੱਖਿਆਵਾਂ ਹੁੰਦੀਆਂ ਹਨ।

 

ਨਿੱਤਾਪ੍ਰਤੀ ਬੱਚਿਆਂ ਨਾਲ ਹੋਈਆਂ ਸੈਕਸ ਬਦਸਲੂਕੀ ਦੀਆਂ ਵਾਰਦਾਤਾਂ, ਹਿੰਸਾਂ ਦੀਆਂ ਘਟਨਾਵਾਂ, ਕਨੂੰਨੋਂ ਬਾਹਰ ਹੋਏ ਮੋਟਰਸਾਈਕਲ ਗੈਂਗਾਂ ਵੱਲੋਂ ਦਿੱਤੀਆਂ ਜਾਂਦੀਆਂ ਧਮਕੀਆਂ, ਜਾਨਲੇਵਾ ਵਾਹਨ ਹਾਦਸਿਆਂ ਦੇ ਸੀਨ ਉੱਤੇ ਜਾ ਕੇ ਤਫ਼ਤੀਸ਼ ਕਰਨ ਦੀ ਜੁੰਮੇਵਾਰੀ ਪੁਲੀਸ ਅਫ਼ਸਰਾਂ ਦੇ ਅੰਦਰਲੇ ਮਨੁੱਖ ਨੂੰ ਹਿਲਾ ਕੇ ਰੱਖ ਦੇਂਦੇ ਹਨ। ਜੇ ਕੋਈ ਪੁਲੀਸ ਅਫ਼ਸਰ ਨਰਮ ਦਿਲ ਦਾ ਮਾਲਕ ਹੋਵੇ ਤਾਂ ਸਿੱਟੇ ਹੋਰ ਵੀ ਗੰਭੀਰ ਹੋ ਜਾਂਦੇ ਹਨ।

 

ਕੁੱਝ ਸਾਲ ਪਹਿਲਾਂ ਟੋਰਾਂਟੋ ਪੁਲੀਸ ਵੱਲੋਂ ਇੱਕ ਵਾੲ੍ਹੀਟ ਪੇਪਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਪਾਇਆ ਗਿਆ ਕਿ ਪੁਲੀਸ ਅਫ਼ਸਰਾਂ ਲਈ ਮਾਨਸਿਕ ਸਿਹਤ ਵਾਸਤੇ ਮਦਦ ਮੰਗਣੀ ਬਹੁਤ ਔਖਾ ਕੰਮ ਹੁੰਦਾ ਹੈ। ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਆਪਣੀ ਡਿਊਟੀ ਕਰਨ ਵਿੱਚ ਅਸਫਲ ਹੋ ਗਿਆ ਹੈ। ਇਸ ਵਾੲ੍ਹੀਟ ਪੇਪਰ ਮੁਤਾਬਕ ਆਮ ਪਬਲਿਕ ਅਕਸਰ ਪੁਲੀਸ ਅਫ਼ਸਰਾਂ ਦੀ ਮਾਨਸਿਕ ਸਥਿਤੀ ਬਾਰੇ ਅਣਜਾਣ ਹੀ ਰਹਿੰਦੀ ਹੈ।

 

ਪੰਜਾਬੀ ਪੋਸਟ ਵਿਖੇ ਸਾਨੂੰ ਕਈ ਪੁਲੀਸ ਅਫ਼ਸਰਾਂ ਨਾਲ ਵੱਖ 2 ਮੁੱਦਿਆਂ ਉੱਤੇ ਮੁਲਾਕਾਤਾਂ ਕਰਨ ਦਾ ਅਨੁਭਵ ਹੁੰਦਾ ਰਹਿੰਦਾ ਹੈ। ਸਾਡਾ ਅਨੁਭਵ ਰਿਹਾ ਹੈ ਕਿ ਉਹਨਾਂ ਦੇ ਹਾਸਿਆਂ ਪੱਛੇ ਇੱਕ ਗਮ, ਇੱਕ ਤਣਾਅ ਲੁਕਿਆ ਹੁੰਦਾ ਹੈ। ਪੱਤਰਕਾਰਾਂ ਵਜੋਂ ਬੇਸ਼ੱਕ ਸਾਡੇ ਕੋਲ ਉਹਨਾਂ ਦੇ ਗਮ ਨੂੰ ਦੂਰ ਕਰਨ ਦਾ ਕੋਈ ਹੁਨਰ ਨਹੀਂ ਹੈ ਪਰ ਅਸੀਂ ਉਹਨਾਂ ਨਾਲ ਹਮੇਸ਼ਾ ਸਤਕਾਰ ਅਤੇ ਹਮਦਰਦੀ ਦੇ ਦ੍ਰਿਸ਼ਟੀਕੋਣ ਤੋਂ ਗੱਲ ਕੀਤੀ ਹੈ। ਸ਼ਾਇਦ ਇਹ ਫਰਜ਼ ਸਾਡਾ ਸਾਰਿਆਂ ਦਾ ਬਣਦਾ ਹੈ ਕਿ ਪੁਲੀਸ ਅਫ਼ਸਰਾਂ ਦੀ ਮੁਸ਼ਕਲ ਡਿਊਟੀ ਦਾ ਖਿਆਲ ਰੱਖਦੇ ਹੋਏ ਉਹਨਾਂ ਪ੍ਰਤੀ ਬਣਦਾ ਸਤਕਾਰ ਰੱਖੀਏ ਕਿਉਂਕਿ ਸਹੀ ਡਿਊਟੀ ਕਰਨ ਵਾਲੇ ਪੁਲੀਸ ਅਫ਼ਸਰ ਸਾਡੇ ਸਮਾਜ ਦਾ ਇੱਕ ਅਣਮੁੱਲਾ ਸਰਮਾਇਆ ਹਨ।

Have something to say? Post your comment