Welcome to Canadian Punjabi Post
Follow us on

22

March 2019
ਭਾਰਤ

ਅਖਿਲੇਸ਼ ਵੱਲੋਂ ਦੋਸ਼: ਸਿਆਸੀ ਗੱਠਜੋੜ ਰੋਕਣ ਲਈ ਸੀ ਬੀ ਆਈ ਨੂੰ ਵਰਤਿਆ ਜਾ ਰਿਹੈ

January 07, 2019 08:54 AM

ਲਖਨਊ, 6 ਜਨਵਰੀ, (ਪੋਸਟ ਬਿਊਰੋ)- ਨਾਜਾਇਜ਼ ਖਾਣਾਂ ਦੀ ਖੁਦਾਈ ਦੇ ਕੇਸ ਵਿਚ ਹੋ ਰਹੀ ਜਾਂਚ ਬਾਰੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ਦੇ ਨਾਲ ਕਾਂਗਰਸ ਨੂੰ ਵੀ ਭੰਡਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਾਂਚ ਲਈ ਤਿਆਰ ਹਨ ਤੇ ਹਰ ਸਵਾਲ ਦਾ ਜਵਾਬ ਦੇਣਗੇ ਅਤੇ ਦੋਸ਼ ਲਾਇਆ ਕਿ ਪਹਿਲਾਂ ਕਾਂਗਰਸ ਨੇ ਸੀ ਬੀ ਆਈ ਨੂੰ ਇਸ ਕੰਮ ਲਈ ਵਰਤਿਆ ਸੀ, ਅੱਜ ਕੱਲ੍ਹ ਭਾਜਪਾ ਇਹ ਮੌਕਾ ਵਰਤ ਰਹੀ ਹੈ।
ਅਖਿਲੇਸ਼ ਨੇ ਕਿਹਾ ਕਿ ਅਸੀਂ ਪਾਰਲੀਮੈਂਟ ਵਿੱਚ ਮੈਥ ਸੁਧਾਰਨ ਦੇ ਲਈ ਗੱਠਜੋੜ ਕਰ ਰਹੇ ਹਾਂ, ਪਰ ਸਾਡਾ ਵਿਰੋਧ ਕਰਨ ਵਾਲਿਆਂ ਕੋਲ ਸੀ ਬੀ ਆਈ ਹੈ। ਅੱਜ ਐਤਵਾਰ ਨੂੰ ਪਾਰਟੀ ਦਫਤਰ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਅਖਿਲੇਸ਼ ਨੇ ਕਿਹਾ ਕਿ ਜਿਹੜਾ ਸਿਆਸੀ ਸੱਭਿਆਚਾਰ ਭਾਜਪਾ ਛੱਡ ਕੇ ਜਾਵੇਗੀ, ਖੁਦ ਉਸ ਨੂੰ ਅਗਲੇ ਸਮੇਂ ਵਿਚ ਇਸ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣਾ ਰੰਗ ਵਿਖਾਇਆ ਹੈ, ਉਸ ਕੋਲ ਜੋ ਹੈ, ਚੋਣ ਵਿਚ ਉਸ ਦੀ ਵਰਤੋਂ ਉਹ ਕਰੇਗੀ, ਸੀ ਬੀ ਆਈ ਦੀ ਵਰਤੋਂ ਉਹ ਬੇਸ਼ੱਕ ਕਰਦੀ ਰਹੇ ਜਾਂ ਪੈਸੇ ਦੀ, ਪਰ ਉਸ ਦੇ ਆਗੂ ਇਹ ਗੱਲ ਸਮਝ ਲੈਣ ਕਿ ਵੋਟਾਂ ਜਨਤਾ ਪਾਉਂਦੀ ਹੈ, ਸੀ ਬੀ ਆਈ ਨਹੀਂ। ਅਖਿਲੇਸ਼ ਸਿੰਘ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਇਸ ਵੇਲੇ ਭਾਜਪਾ ਦਾ ਸਿਖਾਇਆ ਫਾਰਮੂਲਾ ਹੀ ਵਰਤਦੀ ਪਈ ਹੈ, ਭਾਜਪਾ ਨੇ ਕਿੰਨੇ ਗੱਠਜੋੜ ਕੀਤੇ ਹਨ, ਗਿਣਤੀ ਕਰੋ, ਹਰ ਰਾਜ ਵਿਚ ਪਤਾ ਨਹੀਂ ਕਿ ਕਿੰਨੇ ਗੱਠਜੋੜ ਕੀਤੇ, ਤੋੜੇ ਅਤੇ ਛੱਡੇ ਹੋਏ ਮਿਲ ਜਾਣਗੇ।
ਨਾਜਾਇਜ਼ ਮਾਈਨਿੰਗ ਕੇਸ ਵਿੱਚ ਸੀਨੀਅਰ ਆਈ ਏ ਐੱਸ ਅਫਸਰ ਬੀ. ਚੰਦਰਕਲਾ ਸਮੇਤ 11 ਜਣਿਆਂ ਉੱਤੇ ਕੇਸ ਦਰਜ ਹੋਣ ਦੇ ਕਾਰਨ ਸੀ ਬੀ ਆਈ ਜਾਂਚ ਦੀ ਲਪੇਟ ਵਿਚ ਆਏ ਦੱਸੇ ਗਏ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ਉੱਤੇ ਹਮਲਾ ਕਰਦੇ ਹੋਏ ਕਾਂਗਰਸ ਨੂੰ ਵੀ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਇਹੋ ਕੁਝ ਕੀਤਾ ਸੀ, ਅੱਜ ਭਾਜਪਾ ਸੀ ਬੀ ਆਈ ਜਾਂਚ ਕਰਵਾ ਰਹੀ ਹੈ। ਅਖਿਲੇਸ਼ ਨੇ ਸਿੱਧਾ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਖ਼ਾਤਰ ਸੀ ਬੀ ਆਈ ਦੀ ਦੁਰਵਰਤੋਂ ਹੁੰਦੀ ਹੈ ਅਤੇ ਉਹ ਇਸ ਦਾ ਸਾਹਮਣਾ ਕਰਨ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਜਦੋਂ ਸੀ ਬੀ ਆਈ ਜਾਂਚ ਕਰਦੀ ਪਈ ਹੈ ਤਾਂ ਜਵਾਬ ਅਸੀਂ ਦੇਣਾ ਹੈ ਤੇ ਦਿਆਂਗੇ ਵੀ, ਪਰ ਭਾਜਪਾ ਜਿਹੜਾ ਸੱਭਿਆਚਾਰ ਛੱਡ ਕੇ ਚੱਲੀ ਹੈ, ਜ਼ਰਾ ਕੁ ਮੌਕਾ ਆਉਣ ਦੇਵੋ, ਉਸ ਸਿਆਸੀ ਸੱਭਿਆਚਾਰ ਦਾ ਖੁਦ ਉਸ ਨੂੰ ਵੀ ਸਾਹਮਣਾ ਕਰਨਾ ਪਵੇਗਾ ਅਤੇ ਸਾਰਾ ਕੁਝ ਸਾਹਮਣੇ ਆ ਜਾਵੇਗਾ।
ਜਦੋਂ ਉੱਤਰ ਪ੍ਰਦੇਸ਼ ਵਿੱਚ ਇਸ ਗੱਠਜੋੜ ਵਿਚ ਪਾਰਲੀਮੈਂਟ ਸੀਟਾਂ ਦੀ ਵੰਡ ਬਾਰੇ ਪੁੱਛਿਆ ਗਿਆ ਤਾਂ ਅਖਿਲੇਸ਼ ਨੇ ਇਸ ਦਾ ਗੋਲ ਜਵਾਬ ਦਿੰਦੇ ਹੋਏ ਕਿਹਾ ਕਿ 37-37 ਸੀਟਾਂ ਦੀ ਵੰਡ ਨਾ ਕਹੋ, ਇਹ ਅਸੀਂ ਨਹੀਂ ਤੈਅ ਕਰ ਸਕਦੇ, ਸੀ ਬੀ ਆਈ ਅਧਿਕਾਰੀਆਂ ਨੇ ਤੈਅ ਕਰਨਾ ਹੈ ਕਿ 36-36 ਸੀਟਾਂ ਵੰਡਣੀਆਂ ਹਨ ਜਾਂ 35-35 ਸੀਟਾਂ ਵੰਡਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸੀ ਬੀ ਆਈ ਦੀ ਡਿਊਟੀ ਏਸੇ ਕੰਮ ਦੀ ਲਾਈ ਹੋਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ
ਕੇਜਰੀਵਾਲ ਨੂੰ ਕਿਹਾ ਗਿਆ ਸੀ: ਦਿੱਲੀ ਤੱਕ ਤਾਂ ਠੀਕ ਹੈ, ਓਦੋਂ ਅੱਗੇ ਗਏ ਤਾਂ ਮੋਦੀ ਦਾ ਪਤੈ
ਮਨਜੀਤ ਸਿੰਘ ਜੀ ਕੇ ਕਹਿੰਦੈ: ਸਿੱਖ ਨੀਤੀ ਤੇ ਰਾਜਨੀਤੀ ਇਕੱਠੇ ਨਹੀਂ ਚੱਲ ਸਕਦੇ
ਚੋਣਾਂ ਨਾ ਲੜਨ ਬਹਾਨੇ ਮਾਇਆ ਨੇ ਪ੍ਰਧਾਨ ਮੰਤਰੀ ਲਈ ਦਾਅਵੇ ਦਾ ਇਸ਼ਾਰਾ ਕੀਤਾ