Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਕੁੰਭ ਮੇਲੇ ਵਿੱਚ ਈ-ਰੁਪਿਆ ਚੱਲਿਆ, ਪਾਂਡੇ ਸਵਾਈਪ ਮਸ਼ੀਨ ਦੇ ਨਾਲ ਦੱਖਣਾ ਲੈਣ ਲੱਗੇ

January 07, 2019 07:41 AM

ਪ੍ਰਯਾਗਰਾਜ, 6 ਜਨਵਰੀ (ਪੋਸਟ ਬਿਊਰੋ)- ਅਰਧ ਕੁੰਭ ਮੇਲਾ ਖੇਤਰ ਤੋਂ ਕਰੀਬ 200 ਮੀਟਰ ਦੂਰ ਸੰਗਮ ਤਟ 'ਤੇ ਖੜ੍ਹੇ ਪੱਤਰਕਾਰ ਥੋੜ੍ਹਾ ਅੱਗੇ ਵਧੇ ਤਾਂ ਹੈਰਾਨੀ ਵਾਲਾ ਨਜ਼ਾਰਾ ਸੀ। ਇਥੇ ਪਾਂਡਿਆਂ ਦੀ ਲਾਈਨ ਵਿੱਚ ਬੈਠੇ ਰਾਮਕ੍ਰਿਸ਼ਨ ਤਿਵਾੜੀ ਇੱਕ ਸ਼ਰਧਾਲੂ ਤੋਂ ਸਵਾਈਪ ਮਸ਼ੀਨ ਨਾਲ ਦੱਖਣਾ ਲੈ ਰਹੇ ਸਨ।
32 ਸਾਲਾ ਰਾਮਕ੍ਰਿਸ਼ਨ ਤਿਵਾੜੀ ਨੇ ਦੱਸਿਆ ਕਿ ਕਰੀਬ ਚਾਲੀ ਫੀਸਦੀ ਸ਼ਰਧਾਲੂ ਸਵਾਈਪ ਮਸ਼ੀਨ ਨਾਲ ਪੇਮੈਂਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਸੋਚਿਆ ਕਿ ਇਥੇ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ, ਇਸ ਲਈ ਜਦ ਸਭ ਕੁਝ ਹਾਈਟੈੱਕ ਹੋ ਰਿਹਾ ਹੈ ਤਾਂ ਅਸੀਂ ਹਾਈਟੈੱਕ ਕਿਉਂ ਨਾ ਹੋਈਏ?
ਪੱਤਰਕਾਰ ਥੋੜ੍ਹਾ ਅੱਗੇ ਵਧੇ ਤਾਂ ਚਾਰ ਛਤਰ ਵਾਲੇ ਪ੍ਰਭਾਤ ਮਿਸ਼੍ਰ ਤੇ ਟੀਕਾ ਸਪੈਸ਼ਲਿਸਟ ਗੋਪਾਲ ਗੁਰੂ ਮਿਲੇ। ਉਹ ਵੀ ਦੋਵੇਂ ਜਣੇ ਪੇ ਟੀ ਐਮ ਦੇ ਰਾਹੀਂ ਦੱਖਣਾ ਲੈ ਰਹੇ ਹਨ। ਇਥੇ ਕਈ ਅਜਿਹੇ ਪਾਂਡੇ ਸਨ, ਜੋ ਦੱਖਣਾ ਦੇ ਲਈ ਇਸੇ ਤਰ੍ਹਾਂ ਵੱਖ-ਵੱਖ ਡਿਜੀਟਲ ਢੰਗ ਵਰਤ ਰਹੇ ਹਨ। ਪੰਜਾਬ ਨੈਸ਼ਨਲ ਬੈਂਕ ਇਸ ਮੇਲੇ ਲਈ ਈ-ਰੁਪਿਆ ਵੀ ਲਾਂਚ ਕਰ ਰਿਹਾ ਹੈ। ਇਸ ਮੇਲੇ ਦੇ ਸੂਚਨਾ ਵਿਭਾਗ ਦੇ ਡਿਪਟੀ ਡਾਇਰੈਕਟਰ ਸੰਜੇ ਰਾਏ ਨੇ ਦੱਸਿਆ ਕਿ ਮੇਲਾ ਅਥਾਰਟੀ ਦੇ ਨਾਲ ਪੀ ਐੱਨ ਬੀ ਦਾ ਐਗਰੀਮੈਂਟ ਹੋਇਆ ਹੈ। ਇਹ ਮੇਲੇ ਲਈ ਵਿਸ਼ੇਸ਼ ਤੌਰ ਉੱਤੇ ਈ-ਰੁਪਿਆ ਲਾਂਚ ਕਰਨਗੇ। ਜਿਸ ਨੂੰ ਨਕਦੀ ਗੁਆਚਣ ਦਾ ਡਰ ਹੈ ਉਹ ਮੇਲਾ ਖੇਤਰ ਵਿੱਚ ਲੱਗੇ ਸਟਾਲ ਉੱਤੇ ਕੈਸ਼ ਜਮ੍ਹਾ ਕਰ ਕੇ ਈ-ਰੁਪਿਆ ਕਾਰਡ ਲੈ ਸਕਦਾ ਹੈ। ਕਾਰਡ ਵਿੱਚ ਬਚਿਆ ਪੈਸਾ ਪੀ ਐੱਨ ਬੀ ਦੇ ਸਟਾਲ ਤੋਂ ਵਾਪਸ ਲੈਣ ਦੀ ਸਹੂਲਤ ਰਹੇਗੀ।
ਪੀ ਐੱਨ ਬੀ ਦੇ ਐੱਮ ਡੀ ਸੁਨੀਲ ਮਹਿਤਾ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ 1000 ਡਾਕਟਰਾਂ ਨੂੰ ਵੀ ਸਵਾਈਪ ਮਸ਼ੀਨ ਦਿੱਤੀ ਗਈ ਹੈ ਅਤੇ ਹੋਰਨਾਂ ਬੈਂਕਾਂ ਦੇ ਏ ਟੀ ਐੱਮ ਬੂਥ ਅਤੇ ਮੋਬਾਈਲ ਏ ਟੀ ਐਮ ਬੂਥ ਇਸ ਮੇਲਾ ਕੰਪਲੈਕਸ ਵਿੱਚ ਚੱਲਦੇ ਰਹਿਣਗੇ। ਅਧਿਕਾਰੀਆਂ ਦੇ ਮੁਤਾਬਕ 10 ਜਨਵਰੀ ਮਗਰੋਂ ਪਾਂਡਿਆਂ ਤੇ ਦੁਕਾਨਦਾਰਾਂ ਨੂੰ ਡਿਜੀਟਲ ਪੇਮੈਂਟ ਦੀਆਂ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪੇ ਟੀ ਐੱਮ ਨੇ ਵੀ ਕੁੰਭ ਵਿੱਚ ਦੁਕਾਨਾਂ 'ਤੇ ਆਪਣੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰ ਕੁੰਭ ਵਿੱਚ ਏਅਰ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਅਤੇ ਕੁੰਭ ਦੇ ਐਂਟਰੀ ਪੁਆਇੰਟਾਂ ਉਤੇ 20 ਸਿਗਨੇਚਰ ਗੇਟ ਬਣਾਏ ਗਏ ਹਨ। ਇਥੋਂ ਸ਼ਰਧਾਲੂ ਮੇਲੇ ਵਿੱਚ ਦਾਖਲ ਹੋਣਗੇ।

Have something to say? Post your comment
ਹੋਰ ਭਾਰਤ ਖ਼ਬਰਾਂ
ਸਿਰਫ 35 ਫੀਸਦੀ ਲੋਕਾਂ ਨੂੰ ਬਜ਼ੁਰਗਾਂ ਦੀ ਸੇਵਾ ਤੋਂ ਹੁੰਦੀ ਹੈ ਖੁਸ਼ੀ
ਕਮਾਂਡੋ ਜਵਾਨਾਂ ਨੇ ਸ਼ਹੀਦ ਸਾਥੀ ਦੀ ਭੈਣ ਦੇ ਪੈਰ ਭੁੰਜੇ ਨਹੀਂ ਪੈਣ ਦਿੱਤੇ
ਗੂਗਲ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਗਲਬਾ ਖ਼ਤਮ ਕਰਨ ਦੀ ਮੁਹਿੰਮ ਤੇਜ਼
ਹਵਾਈ ਫੌਜ ਦੇ ਤਬਾਹ ਹੋਏ ਜਹਾਜ਼ ਸਵਾਰਾਂ ਦੀਆਂ ਲਾਸ਼ਾਂ ਬਰਾਮਦ
ਲੋਕ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਦੀ ਕੋਰ ਕਮੇਟੀ ਭੰਗ
ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੀਆਂ ਵਿਧਾਨ ਸਭਾ ਚੋਣਾਂ ਹੋਣ ਤਕ ਭਾਜਪਾ ਪ੍ਰਧਾਨ ਬਣੇ ਰਹਿਣਗੇ
ਅਮਰਨਾਥ ਯਾਤਰਾ ਤੋਂ ਪਹਿਲਾਂ ਵੱਡਾ ਹਮਲਾ, ਸੀ ਆਰ ਪੀ ਐੱਫ ਦੇ ਪੰਜ ਜਵਾਨ ਮਾਰੇ ਗਏ
ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਕਤਲ
ਵਟਸਐਪ ਵਿੱਚ ਗੜਬੜ ਲੱਭਣ ਵਾਲੇ ਭਾਰਤੀ ਗੱਭਰੂ ਨੂੰ 3.5 ਲੱਖ ਦਾ ਇਨਾਮ
ਜਹਾਜ਼ ਅਗਵਾ ਦੀ ਅਫਵਾਹ ਫੈਲਾਉਣ ਵਾਲੇ ਨੂੰ ਉਮਰ ਕੈਦ ਅਤੇ ਪੰਜ ਕਰੋੜ ਜੁਰਮਾਨਾ