Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਮੇਰੀ ਸਾਲਾਂ ਦੀ ਮਿਹਨਤ ਰੰਗ ਲਿਆ ਰਹੀ ਹੈ : ਸੌਂਦਰਿਆ ਸ਼ਰਮਾ

December 29, 2021 01:53 AM

ਮੂਲ ਤੌਰ ਉੱਤੇ ਦਿੱਲੀ ਦੀ ਰਹਿਣ ਵਾਲੀ ਸੌਂਦਰਿਆ ਸ਼ਰਮਾ ਕੋਲ ਡੈਂਟਲ ਸਟੱਡੀਜ਼ ਵਿੱਚ ਗਰੈਜੂਏਸ਼ਨ ਦੀ ਡਿਗਰੀ ਹੈ, ਵੱਡੇ ਸੁਫਨਿਆਂ ਨਾਲ ਮੁੰਬਈ ਆਈ ਸੀ ਤੇ ਇਸ ਸਮੇਂ ਉਸ ਨੂੰ ਪੂਰਾ ਕਰਨ ਦੀ ਰਾਹ ਉੱਤੇ ਟਿਕੇ ਕਦਮਾਂ ਨਾਲ ਅੱਗੇ ਵਧ ਰਹੀ ਹੈ। ਨੈਸ਼ਨਲ ਸਕੂਲ ਆਫ ਡਰਾਮਾ ਰਾਹੀਂ ਬਾਲੀਵੁੱਡ ਵਿੱਚ ਆਈ ਤੇ ਫਿਲਮ ‘ਰਾਂਚੀ ਡਾਇਰੀ’ ਵੈੱਬ ਸੀਰੀਜ਼ ‘ਰਕਤਾਂਚਲ’ ਅਤੇ ਪ੍ਰਸਿੱਧ ਵੀਡੀਓ ਐਲਬਮ ‘ਗਰਮੀ ਮੇਂ ਚਿਲ’ ਵਿੱਚ ਆਪਣੇ ਦਮਦਾਰ ਅਭਿਨੈ ਅਤੇ ਰੂਪ ਦੇ ਜਾਦੂ ਨਾਲ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਵਾਲੀ ਸੌਂਦਰਿਆ ਹਾਲ ਹੀ ਵਿੱਚ ਆਪਣੇ ਨਵੇਂ ਮਿਊਜ਼ਿਕ ਐਲਬਮ ‘ਮਸਤ ਬਰਸਾਤ’ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੀ ਹੈ। ਪੇਸ਼ ਹਨ ਸੌਂਦਰਿਆ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਅਭਿਨੇਤਰੀ ਬਣਨ ਲਈ ਕਿਸ ਗੱਲ ਨੇ ਸਭ ਤੋਂ ਵੱਧ ਪ੍ਰੇਰਿਤ ਕੀਤਾ?
- ਮੈਂ ਹਮੇਸ਼ਾ ਤੋਂ ਅਭਿਨੇਤਰੀ ਬਣਨਾ ਚਾਹੁੰਦੀ ਸੀ। ਮੇਰਾ ਜਨਮ ਤੇ ਪਾਲਣ-ਪੋਸ਼ਣ ਅਜਿਹੇ ਪਰਵਾਰ ਵਿੱਚ ਹੋਇਆ ਜਿੱਥੇ ਪੜ੍ਹਾਈ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਸੀ ਤੇ ਮੈਂ ਪੜ੍ਹਾਈ ਵਿੱਚ ਕਾਫੀ ਚੰਗੀ ਸੀ। ਮੈਂ ਡੈਂਟਲ ਮੈਡੀਕਲ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ, ਪਰ ਕਿਉਂਕਿ ਗਾਇਣ ਤੇ ਡਾਂਸ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਰਿਹਾ ਹੈ, ਇਸ ਲਈ ਇਸ ਫੀਲਡ ਦੇ ਸੁਨਹਿਰੇ ਪਰਦੇ ਉੱਤੇ ਕੁਝ ਕਰਨ ਦਾ ਯਤਨ ਕੀਤਾ। ਮੈਨੂੰ ਹਮੇਸ਼ਾ ਬਾਲੀਵੁੱਡ ਫਿਲਮਾਂ ਪਸੰਦ ਹਨ ਤੇ ਇਸ ਨੇ ਵੀ ਮੈਨੂੰ ਅਭਿਨੇਤਰੀ ਬਣਨ ਲਈ ਆਕਰਸ਼ਿਤ ਕੀਤਾ। ਮੈਨੂੰ ਲੱਗਦਾ ਹੈ ਕਿ ਪਿਛਲੇ ਜੀਵਨ ਨਾਲ ਕੁਝ ਚੀਜ਼ਾਂ ਅਜੀਬ ਢੰਗ ਨਾਲ ਮੇਰੇ ਕੋਲ ਆਈਆਂ ਹਨ। ਬਚਪਨ ਵਿੱਚ ਜਦ ਮੇਰੀ ਮਾਂ ਕੁਝ ਗਾਣੇ ਸੁਣਦੀ ਤਾਂ ਮੈਂ ਡਾਂਸ ਕਰਨ ਲੱਗਦੀ ਤੇ ਕਹਿੰਦੀ ਕਿ ਮੈਂ ਅਭਿਨੇਤਰੀ ਬਣਨਾ ਹੈ। ਅਭਿਨੇਤਰੀ ਬਣਨ ਦੀ ਚਾਹਤ ਦਾ ਉਹ ਮੇਰਾ ਪਹਿਲਾ ਅਵਸਰ ਸੀ।
* ਵੀਡੀਓ ਐਲਬਮ ‘ਮਸਤ ਬਰਸਾਤ’ ਕਾਫੀ ਪ੍ਰਸਿੱਧ ਹੋਈ। ਇਸ ਬਾਰੇ ਕੀ ਕਹਿਣਾ ਚਾਹੋਗੇ?
-ਐਲਬਮ ਨੂੰ ਮਿਲੀ ਸਫਲਤਾ ਤੋਂ ਮੈਂ ਖੁਸ਼ ਹਾਂ। ਸੁਪਰਸਟਾਰ ਸਲਮਾਨ ਖਾਨ ਨੇ ਵੀ ਮੇਰੇ ਇਸ ਐਲਬਮ ਨੂੰ ਸਹਾਰਿਆ, ਜੋ ਮੇਰੇ ਵਰਗੀ ਨਿਊਕਮਰ ਲਈ ਮਾਣ ਦੀ ਗੱਲ ਹੈ। ਮੈਂ ਆਪਣੇ ਕੰਮ ਉੱਤੇ ਫੋਕਸ ਰੱਖਦੀ ਹਾਂ। ਹੋਰਾਂ ਵਾਂਗ ਕਿਸੇ ਦੀ ਗਰਲ ਫ੍ਰੈਂਡ ਬਣ ਕੇ ਸੁਰਖੀਆਂ ਖੱਟਣਾ ਮੇਰੀ ਫਿਤਰਤ ਨਹੀਂ।
* ਤੁਹਾਡੇ ਅਭਿਨੈ ਦੀ ਚਰਚਾ ਇੰਡਸਟਰੀ ਵਿੱਚ ਜ਼ੋਰਾਂ ਨਾਲ ਹੋ ਰਹੀ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ?
-ਮੇਰੀ ਸਾਲਾਂ ਦੀ ਮਿਹਨਤ ਰੰਗ ਲਿਆ ਰਹੀ ਹੈ। ਮੈਡੀਕਲ ਸਾਇੰਸ ਵਿੱਚ ਡਾਕਟਰੀ ਕਰ ਲੈਣ ਦੇ ਬਾਅਦ ਅਚਾਨਕ ਮੇਰਾ ਮਨ ਸਿਨੇਮਾ ਵੱਲ ਮੁੜ ਗਿਆ ਅਤੇ ਮੈਂ ਮੁੰਬਈ ਆ ਗਈ। ਦਰਸ਼ਕਾਂ ਨੇ ਮੇਰੇ ਕੰਮ ਨੂੰ ਪਸੰਦ ਕੀਤਾ। ਮੈਂ ਆਪਣੀ ਅਭਿਨੈ ਸਮਰੱਥਾ ਨੂੰ ਸਾਬਤ ਕਰਨ ਲਈ ਅੱਗੇ ਵੀ ਮਿਹਨਤ ਕਰਦੀ ਰਹਾਂਗੀ।
* ਫਿਲਮਾਂ ਵਿੱਚ ਅੰਗ-ਪ੍ਰਦਰਸ਼ਨ ਪ੍ਰਤੀ ਤੁਹਾਡੀ ਕੀ ਸੋਚ ਹੈ?
- ਮੇਰੀ ਸੋਚ ਬਹੁਤ ਸਾਫ ਹੈ ਕਿ ਮੈਂ ਇਸ ਦੇ ਵਿਰੁੱਧ ਹਾਂ। ਪਹਿਲਾਂ ਇਸ ਨੂੰ ਫਿਲਮਾਂ ਵਿੱਚ ਜ਼ਬਰਦਸਤੀ ਤੁੰਨਿਆ ਜਾਂਦਾ ਸੀ, ਪਰ ਅੱਜ ਦੌਰ ਬਦਲ ਗਿਆ ਹੈ, ਜੇ ਕਹਾਣੀ ਦੀ ਮੰਗ ਹੈ ਤਾਂ ਕੋਈ ਫਰਕ ਨਹੀਂ ਪੈਂਦਾ, ਵਰਨਾ ਇਸ ਨੂੰ ਦਰਸਾਉਣ ਦੀ ਕੋਈ ਲੋੜ ਨਹੀਂ।
* ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਕਿੰਨੇ ਨਵੇਂ ਕਲਾਕਾਜ਼ਮ (ਭਾਈ-ਭਤੀਜਾਵਾਦ) ਦਾ ਸ਼ਿਕਾਰ ਹੋ ਰਹੇ ਹਨ?
- ਪਹਿਲਾਂ ਇਹ ਸਭ ਬਹੁਤ ਸੀ, ਪਰ ਜਦੋਂ ਤੋਂ ਓ ਟੀ ਟੀ ਪਲੇਟਫਾਰਮ ਆਏ ਹਨ, ਉਦੋਂ ਤੋਂ ਨਵੇਂ ਕਲਾਕਾਰਾਂ ਨੂੰ ਬਿਨਾਂ ਗਾਡਫਾਦਰ ਉਨ੍ਹਾਂ ਦੀ ਯੋਗਤਾ ਉੱਤੇ ਕੰਮ ਮਿਲਣ ਲੱਗ ਪਿਆ ਹੈ। ਪਹਿਲਾਂ ਲੜਕੀਆਂ ਨੂੰ ਫਿਲਮਾਂ ਵਿੱਚ ਕੰਮ ਖਾਤਰ ਕਿਸੇ ਦੀ ਗਰਲ ਫਰੈਂਡ ਬਣਨਾ ਜ਼ਰੂਰੀ ਹੁੰਦੀ ਸੀ ਅਤੇ ਹੁਨਰ ਪਾਸੇ ਕਰ ਦਿੱਤਾ ਜਾਂਦਾ ਸੀ, ਅੱਜ ਇਸ ਦੇ ਉਲਟ ਹੈ।
* ਨਵੀਆਂ ਲੜਕੀਆਂ ਨੂੰ ਫਿਲਮਾਂ ਵਿੱਚ ਕਰੀਅਰ ਸਥਾਪਤ ਕਰਨ ਲਈ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ?
- ਸਭ ਤੋਂ ਵੱਡੀ ਚੁਣੌਤੀ ਹੈ ਕਿ ਤੁਹਾਨੂੰ ਖੁਦ ਆਪਣੇ ਅੰਦਰ ਟੈਲੇਂਟ ਦੀ ਰਿਐਲਟੀ ਚੈੱਕ ਕਰਨੀ ਚਾਹੀਦੀ ਹੈ, ਕਿ ਤੁਸੀਂ ਸੱਚਮੁੱਚ ਉਸ ਕਾਬਲ ਹੋ ਵੀ ਤੇ ਜੇ ਹਾਂ ਤਾਂ ਫਿਰ ਧੀਰਜ ਰੱਖਣਾ ਜ਼ਰੂਰੀ ਹੈ, ਕਦੇ ਕੰਮ ਦੀ ਭਾਲ ਵਿੱਚ ਨਿਰਾਸ਼ ਨਾ ਹੋਣਾ। ਜੇ ਤੁਸੀਂ ਦਿ੍ਰੜ ਕਰ ਚੁੱਕੇ ਹੋ ਕਿ ਤੁਸੀਂ ਸਟਾਰ ਹੀ ਬਣਨਾ ਹੈ ਤਦ ਤੁਸੀਂ ਅੱਗੇ ਵਧ ਸਕਦੇ ਹੋ, ਨਹੀਂ ਤਾਂ ਕਦੇ ਭੀੜ ਵਿੱਚ ਗੁੰਮ ਹੋ ਜਾਵੋਗੇ, ਕਹਿ ਨਹੀਂ ਸਕਦੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ