Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਮੁੱਦਾ

November 18, 2021 01:48 AM

-ਮੁਖਤਾਰ ਗਿੱਲ
ਭਾਰਤ ਦੀ ਰਜਧਾਨੀ ਦਿੱਲੀ ਦੀ ਹਵਾ ਵਿਸ਼ਵ ਵਿੱਚ ਸਭ ਤੋਂ ਵੱਧ ਦੂਸ਼ਿਤ ਹੈ। ਪ੍ਰਦੂਸ਼ਣ ਕਾਰਨ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਹੰਗਾਮੀ ਹਾਲਾਤ ਹਨ। ਸਕੂਲ ਬੰਦ ਹਨ। ਐਤਵਾਰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 338 ਸੀ। ਦੀਵਾਲੀ ਪਿੱਛੋਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਕਾਲੇ ਧੂੰਏ ਅਤੇ ਧੁੰਦ ਦੀ ਸੰਘਣੀ ਪਰਤ ਸੀ। ਪੰਜਾਬ-ਹਰਿਆਣਾ ਵਿੱਚ ਵੀ ਧੁੰਦ ਛਾਈ ਹੋਈ ਸੀ। ਦੀਵਾਲੀ ਦੇ ਦਿਨ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਦਿੱਲੀ ਅਤੇ ਐਨ ਸੀ ਆਰ ਵਿੱਚ ਆਤਿਸ਼ਬਾਜ਼ੀ ਖੂਬ ਚੱਲੀ। ਦੀਵਾਲੀ ਦੀ ਰਾਤ ਹਵਾ ਗੁਣਵੱਤਾ ਸੂਚਕ ਅੰਕ ਵਧਣ ਲੱਗ ਗਿਆ, ਜੋ ਸ਼ੁੱਕਰਵਾਰ ਸਵੇਰ ਤੱਕ ਏ ਕਿਊ ਆਰ 617 (ਅਤਿ ਖਰਾਬ) ਦਰਜ ਕੀਤਾ ਗਿਆ। ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਫ ਕਿਹਾ ਸੀ ਕਿ ਦੀਵਾਲੀ ਦੀ ਦੇਰ ਰਾਤ ਹਵਾ ਵਿੱਚ ਜ਼ਹਿਰੀਲੇ ਕਣ ਵਧਣ ਦਾ ਕਾਰਨ ਪਟਾਕਿਆਂ ਦਾ ਧੂੰਆਂ ਹੈ। ਉਸ ਰਾਤ ਹਵਾ ਨਾ ਚੱਲਣ ਕਰ ਕੇ ਇਹ ਕਾਲਾ ਜ਼ਹਿਰੀਲਾ ਧੂੰਆਂ ਆਕਾਸ਼ ਵਿੱਚ ਫੈਲਦਾ ਗਿਆ।
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਹਵਾ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ ਅਤੇ ਯੂ ਪੀ ਨੂੰ ਜ਼ਿੰਮੇਵਾਰ ਕਿਹਾ ਹੈ। ਦੀਵਾਲੀ ਦੇ ਦਿਨ ਅੰਮ੍ਰਿਤਸਰ ਦੇ ਹਵਾ ਗੁਣਵੱਤਾ ਸੂਚਕ ਅੰਕ 386 ਤੇ ਜਲੰਧਰ ਦਾ 328 ਸੀ, ਜਦ ਕਿ 268 ਨੂੰ ਖਰਾਬ ਅਤੇ 328 ਨੂੰ ਬੇਹੱਦ ਖਰਾਬ ਮੰਨਿਆ ਜਾਂਦਾ ਹੈ। ਸੁਪਰੀਮ ਕੋਰਟ ਦੇ ਜਸਟਿਸ ਐੱਸ ਰਵਿੰਦਰ ਭੱਟ ਨੇ ਦੀਵਾਲੀ ਮਗਰੋਂ ਫੈਲੇ ਹਵਾ ਪ੍ਰਦੂਸ਼ਣ ਉੱਤੇ ਚਿੰਤਾ ਪ੍ਰਗਟਾਈ ਹੈ। ਹਰਿਆਣਾ ਤੇ ਪੰਜਾਬ ਵਿੱਚ ਪਰਾਲੀ ਅਤੇ ਰਹਿੰਦ-ਖੂੰਹਦ ਸਾੜਨਾ ਜਾਰੀ ਹੈ। ਖੇਤੀ ਮਾਹਰਾਂ ਅਨੁਸਾਰ ਪਰਾਲੀ ਤੋਂ ਸਿਰਫ 20 ਫੀਸਦੀ ਪ੍ਰਦੂਸ਼ਣ ਹੁੰਦਾ ਅਤੇ ਪਟਾਕਿਆਂ, ਵਾਹਨਾਂ, ਧੂੜ ਅਤੇ ਫੈਕਟਰੀਆਂ ਦੇ ਧੂੰਏ ਤੋਂ ਅੱਸੀ ਫੀਸਦੀ ਹੁੰਦਾ ਹੈ। ਖੇਤੀਬਾੜੀ ਵਿੱਚ ਪਰਾਲੀ ਸਾੜਨ ਕਾਰਨ ਸਥਾਨਕ ਹਵਾ ਪ੍ਰਦੂਸ਼ਣ, ਕਾਲੇ ਕਾਰਬਨ ਵਿੱਚ ਵਾਧਾ, ਖੇਤਰੀ ਅਤੇ ਵਿਸ਼ਵ ਪੱਧਰੀ ਵਾਤਾਵਰਣ ਵਿੱਚ ਤਬਦੀਲੀ ਸਣੇ ਬਹੁਤ ਸਾਰੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਰਾਜਧਾਨੀੇ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਉਹ ਮੌਸਮ ਆ ਗਿਆ ਹੈ ਜਦੋਂ ਪ੍ਰਦੂਸ਼ਣ ਤੇ ਪਰਾਲੀ ਸਾੜਨਾ ਚਰਚਾ ਵਿੱਚ ਆ ਜਾਂਦੇ ਹਨ। ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਦਾ ਹਵਾ ਪ੍ਰਦੂਸ਼ਣ 42 ਫੀਸਦੀ ਤੱਕ ਵਧਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ 84 ਫੀਸਦੀ ਭਾਰਤੀ ਉਨ੍ਹਾਂ ਇਲਾਕਿਆਂ ਵਿੱਚ ਰਹਿ ਰਹੇ ਹਨ ਜਿੱਥੋਂ ਦਾ ਹਵਾ ਪ੍ਰਦੂਸ਼ਣ ਨਿਰਧਾਰਤ ਮਾਪਦੰਡ ਤੋਂ ਕਿਤੇ ਜ਼ਿਆਦਾ ਹੈ। ਦੁਨੀਆ ਦੇ 33 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 22 ਭਾਰਤ ਦੇ ਹਨ। ਇਨ੍ਹਾਂ ਵਿੱਚੋਂ ਹਵਾ ਦੀ ਗੁਣਵੱਤਾ ਬੇਹੱਦ ਮਾੜੇ ਵਰਗ ਵਿੱਚ ਦਰਜ ਹੋਈ, ਭਾਵ ‘ਗੰਭੀਰ ਸ਼੍ਰੇਣੀ' ਸੀ।
ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਅਨੁਸਾਰ ਹਵਾ ਪ੍ਰਦੂਸ਼ਣ ਨਾਲ ਦਮਾ, ਐਲਰਜੀ, ਫੇਫੜਿਆਂ ਦੇ ਰੋਗ, ਸਾਹ ਨਲੀ ਦੀਆਂ ਬਿਮਾਰੀਆਂ ਦੇ ਨਾਲ ਔਸਤ ਉਮਰ ਘੱਟ ਜਾਂਦੀ ਹੈ। ਦਿੱਲੀ ਦੇ ਲੋਕਾਂ ਦੀ ਉਮਰ 9.4 ਸਾਲ ਘੱਟ ਹੋ ਸਕਦੀ ਹੈ। ਦਿੱਲੀ ਦੇ ਸਕੂਲ ਜਾਂਦੇ ਤਿੰਨ ਬੱਚਿਆਂ ਵਿੱਚੋਂ ਇੱਕ ਦਮੇ ਦੀ ਬਿਮਾਰੀ ਨਾਲ ਪੀੜਤ ਹੈ। ਆਈ ਕਿਊ ਏਅਰ ਸੰਸਥਾ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 2020 ਵਿੱਚ 30000 ਮੌਤਾਂ ਹਵਾ ਪ੍ਰਦੂਸ਼ਣ ਕਾਰਨ ਹੋਈਆਂ ਸਨ। ਹਵਾ ਦੀ ਗੁਣਵੱਤਾ 200 ਤੋਂ ਤਿੰਨ ਸੌ ਤੱਕ ਖਰਾਬ ਅਤੇ 301 ਤੋਂ 400 ਤੱਕ ਬੇਹੱਦ ਖਰਾਬ ਮੰਨੀ ਜਾਂਦੀ ਹੈ। ਪਿੱਛੇ ਜਿਹੇ ਗਰੀਨ ਪੀਸ ਦੱਖਣ ਪੂਰਬ ਏਸ਼ੀਆ ਤੇ ਸਵਿਟਜ਼ਰਲੈਂਡ ਦੇ ਇੱਕ ਸੰਗਠਨ ਏ ਕਿਊ ਆਈ ਵਿਜ਼ੂਅਲ ਦੀ ਵਰਲਡ ਏਅਰ ਕੁਆਲਿਟੀ ਦੀ ਜਾਰੀ ਰਿਪੋਰਟ ਅਨੁਸਾਰ ਦੁਨੀਆ ਦੀ ਦੋ ਤਿਹਾਈ ਤੋਂ ਵੱਧ ਆਬਾਦੀ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਰਹੀ ਹੈ।
ਭਾਰਤ ਦੇ 280 ਸ਼ਹਿਰਾਂ ਵਿੱਚ ਵਸਦੀ 55 ਕਰੋੜ ਤੋਂ ਵੱਧ ਆਬਾਦੀ ਦੂਸ਼ਿਤ ਹਵਾ ਵਿੱਚ ਸਾਹ ਲੈਂਦੀ ਹੈ ਜਿਸ ਦੇ ਫਲਸਰੂਪ ਅੱਸੀ ਲੱਖ ਲੋਕਾਂ ਦੀ ਹਰ ਸਾਲ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ। ਹਵਾ ਵਿਚਲੇ ਜ਼ਹਿਰੀਲੇ ਮਿਸ਼ਰਣ ਨੇ ਲੋਕਾਂ ਦੀ 2.2 ਸਾਲ ਤੱਕ ਉਮਰ ਘਟਾ ਦਿੱਤੀ ਹੈ। ਚਾਲੀ ਤੋਂ ਅੱਸੀ ਫੀਸਦੀ ਮੌਤਾਂ ਦਿਲ ਦੇ ਦੌਰੇ, ਸਟਰੋਕ ਅਤੇ ਹੋਰ ਦਿਲ ਨਾਲ ਸੰਬੰਧਤ ਬਿਮਾਰੀਆਂ ਨਾਲ ਹੁੰਦੀਆਂ ਹਨ। ਫੈਕਟਰੀਆਂ ਤੇ ਡੀਜ਼ਲ ਇੰਜਣਾਂ ਵਿੱਚੋਂ ਨਿਕਲਦੇ ਕਾਲੇ ਜ਼ਹਿਰੀਲੇ ਧੂੰਏ ਨਾਲ ਮਨੁੱਖ ਹੀ ਨਹੀਂ, ਰੁੱਖ ਵੀ ਬਿਮਾਰ ਹੋ ਰਹੇ ਹਨ। ਹਵਾ ਪ੍ਰਦੂਸ਼ਣ ਕਾਰਨ ਰੁੱਖਾਂ ਦੀਆਂ ਜੜ੍ਹਾਂ ਨੂੰ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਨਾ ਮਿਲਣ ਕਾਰਨ ਜੜ੍ਹਾਂ ਕਮਜ਼ੋਰ ਹੋ ਰਹੀਆਂ ਹਨ। ਫੁੱਲ ਖੁਸ਼ਬੂ ਵਿਹੂਣੇ ਹੋ ਗਏ ਹਨ।
ਸਰਦੀ ਦੀ ਆਮਦ ਨਾਲ ਦਿੱਲੀ ਹੀ ਨਹੀਂ, ਸਾਰੇ ਭਾਰਤ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਵਾਤਾਵਰਣ ਸੰਬੰਧੀ ਕਾਰਜਸ਼ੀਲ ਸੰਗਠਨ ਸਮੇਂ-ਸਮੇਂ ਚਿੰਤਾ ਪ੍ਰਗਟ ਕਰਦੇ ਹਨ। ਵਾਹਨਾਂ ਦੇ ਜ਼ਹਿਰੀਲੇੇ ਕਾਲੇ ਧੂੰਏ ਦੇ ਕਣਾਂ ਉਪਰ ਪਾਣੀ ਦੇ ਵਾਸ਼ਪ ਜੰਮ ਜਾਣ ਕਰ ਕੇ ਸਵੇਰ ਵੇਲੇ ਸੰਘਣੀ ਧੁੰਦ (ਸਮੋਗ) ਦਿੱਸਦੀ ਹੈ। ਅਗਲੇ ਦੋ ਮਹੀਨੇ, ਦਸੰਬਰ ਤੇ ਜਨਵਰੀ ਤਾਂ ਰਾਜਧਾਨੀ ਦਿੱਲੀ ਵਾਸੀਆਂ ਲਈ ਸੰਘਣੀ ਧੁੰਦਣ ਤੇ ਕਾਲੇ ਜ਼ਹਿਰੀਲੇ ਧੂੰਅ ਕਾਰਨ ਹੋਰ ਵੀ ਕਹਿਰਵਾਨ ਹੋ ਜਾਣਗੇ। ਇਸੇ ਤਰ੍ਹਾਂ ਪ੍ਰਦੂਸ਼ਣ ਦੀ ਮੋਟੀ ਪਰਤ ਦੇਸ਼ ਦੇ ਉੱਤਰੀ ਇਲਾਕੇ ਨੂੰ ਢੱਕ ਲਵੇਗੀ। ਤਾਪਮਾਨ ਵਿੱਚ ਗਿਰਾਵਟ ਆ ਜਾਣ ਕਾਰਨ ਹੇਠਲੀ ਪਰਤ ਸੰਘਣੀ ਤੇ ਭਾਰੀ ਹੋ ਕੇ ਹੋਰ ਮਾਰੂ ਹੋ ਸਕਦੀ ਹੈ। ਕਾਰਖਾਨਿਆਂ ਅਤੇ ਵਾਹਨਾਂ ਦਾ ਧੂੰਆਂ ਇਸ ਵਿੱਚ ਇਕੱਠਾ ਹੋ ਕੇ ਹਵਾ ਨੂੰ ਹੋਰ ਜ਼ਹਿਰੀਲਾ ਬਣਾ ਦਿੰਦਾ ਹੈ। ਹਵਾ ਵਿਚਲੇ ਜ਼ਹਿਰ ਦਾ ਅਸਰ ਹੌਲੀ-ਹੌਲੀ ਦਿਲ, ਦਿਮਾਗ, ਫੇਫੜਿਆਂ ਤੇ ਪੂਰੇ ਸਰੀਰ ਉੱਤੇ ਹੁੰਦਾ ਹੈ। ਬਾਹਰਲੇ ਪ੍ਰਦੂਸ਼ਣ ਦਾ ਸਭ ਤੋਂ ਮਾਰੂ ਪ੍ਰਭਾਵ ਬਜ਼ੁਰਗਾਂ ਤੇ ਬੱਚਿਆਂ ਉੱਤੇ ਹੈ। ਦਸ ਵਿੱਚੋਂ ਨੌਂ ਬੱਚੇ ਸੰਬੰਧਤ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟਿ੍ਰਬਿਊਨਲ ਅਤੇ ਮਾਨਵ ਅਧਿਕਾਰੀ ਸੰਗਠਨ ਸਮੇਂ-ਸਮੇਂ ਸਰਕਾਰਾਂ ਦੀ ਜਵਾਬਤਲਬੀ ਕਰਦੇ ਹਨ, ਪਰ ਇਸ ਦੇ ਬਾਵਜੂਦ ਸਥਿਤੀ ਵਿਗੜਦੀ ਜਾਂਦੀ ਹੈ। ਫਿਰ ਵੀ ਸਰਕਾਰ ਵੱਲੋਂ ਸੰਜੀਦਗੀ ਦਿਖਾਈ ਨਹੀਂ ਦੇ ਰਹੀ।
ਪਰਾਲੀ ਸਾੜਨ ਬਾਰੇ ਰੌਲਾ ਵੱਧ ਪੈਂਦਾ ਹੈ, ਜਦ ਕਿ ਇਸ ਨੂੰ ਰੋਕਣ ਦੀ ਨਵੀਂ ਤਕਨੀਕ ਇੰਨੀ ਮਹਿੰਗੀ ਹੈ ਕਿ ਹਰ ਕਿਸਾਨ ਉਸ ਨੂੰ ਖਰੀਦ ਨਹੀਂ ਸਕਦਾ। ਪਰਾਲੀ ਤੋਂ ਮਲਚ ਮੈਟ ਬਣਾਉਣ ਦੀ ਤਕਨੀਕ ਲਾਹੇਵੰਦ ਹੈ। ਵਾਤਾਵਰਣ ਦੂਸ਼ਿਤ ਕਰਨ ਦਾ ਅਪਰਾਧੀ ਮਨੁੱਖ ਹੈ। ਚੌਗਿਰਦਾ ਮਾਹਰਾਂ ਅਨੁਸਾਰ ਕੁਦਰਤ ਨਾਲ ਖਿਲਵਾੜ, ਜੰਗਲਾਂ ਦੀ ਬੇਤਹਾਸ਼ਾ ਕਟਾਈ ਦਾ ਖਮਿਆਜ਼ਾ ਅਸੀਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਮੋਗ ਦੇ ਰੂਪ ਵਿੱਚ ਭੁਗਤਦੇ ਹਾਂ ਅਤੇ ਅਗਲੇ ਦੋ ਮਹੀਨਿਆਂ ਦੌਰਾਨ ਹੋਰ ਵੀ ਖਤਰਨਾਕ ਹਵਾ ਵਿੱਚ ਸਾਹ ਲੈਣਾ ਆਪਣਾ ਅਧਿਕਾਰ ਸਮਝਦੇ ਹਾਂ ਤਾਂ ਹਵਾ ਨੂੰ ਸ਼ੁੱਧ ਅਤੇ ਸਵੱਛ ਰੱਖਣ ਪ੍ਰਤੀ ਆਪਣੇ ਫਰਜ਼ ਨੂੰ ਵੀ ਨਿਭਾਉਣਾ ਹੋਵੇਗਾ। ਸਿਰਫ ਸਰਕਾਰੀ ਯਤਨਾਂ ਨਾਲ ਕੰਮ ਨਹੀਂ ਚੱਲਣ ਵਾਲਾ। ਇਸ ਲਈ ਲੋਕ ਹਿੱਸੇਦਾਰੀ ਦੀ ਲੋੜ ਹੈ। ਆਪਣੀ ਆਬੋ-ਹਵਾ ਭਾਵੇਂ ਗੰਭੀਰ ਸਮੱਸਿਆ ਹੈ, ਫਿਰ ਵੀ ਪੌਦੇ ਲਾ ਕੇ ਅਤੇ ਦਰੱਖਤ ਬਚਾ ਕੇ ਅਸੀਂ ਜਦੋਂ ਚੌਗਿਰਦੇ ਨੂੰ ਹਰਿਆ-ਭਰਿਆ ਬਣਾ ਲਿਆ ਤਾਂ ਆਲਾ-ਦੁਆਲਾ ਆਪਣੇ-ਆਪ ਸੁਗੰਧਿਤ ਹੋ ਜਾਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ