Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਪ੍ਰਧਾਨ ਮੰਤਰੀ ਟਰੂਡੋ ਲਈ ਠੰਡੇ ਮੌਸਮ ਦੀ ਰੁੱਤ

December 21, 2018 08:17 AM

ਪੰਜਾਬੀ ਪੋਸਟ ਸੰਪਾਦਕੀ

ਕਿਸੇ ਵੇਲੇ ਹਰਮਨ-ਪਿਆਰਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਿਆਸੀ ਰੂਪ ਵਿੱਚ ਆ ਰਿਹਾ ਸਰਦ ਮੌਸਮ ਯੱਖ ਠੰਡਾ ਹੋਣ ਜਾ ਰਿਹਾ ਹੈ? ਐਨਗਸ ਰੀਡ ਵੱਲੋਂ ਜਾਰੀ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਟਰੂਡੋ ਹੋਰਾਂ ਦੀ ਕੈਨੇਡੀਅਨਾਂ ਦੀਆਂ ਨਜ਼ਰਾਂ ਵਿੱਚ ਹਰਮਨ ਪਿਆਰਾ ਪ੍ਰਧਾਨ ਮੰਤਰੀ ਹੋਣ ਦੇ ਦਿਨ ਪੁੱਗ ਚੁੱਕੇ ਹਨ। ਇਸ ਰੁਝਾਨ ਦਾ ਜਿ਼ਆਦਾਤਰ ਲਾਭ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਨੂੰ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਐਨ ਡੀ ਪੀ ਲੀਡਰ ਜਗਮੀਤ ਸਿੰਘ ਨੂੰ ਵੀ ਇਸਦਾ ਫਾਇਦਾ ਹੋ ਸਕਦਾ ਹੈ। ਫੈਡਰਲ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਜਿਸਦੇ ਮੱਦੇਨਜ਼ਰ ਨਾਂਹ ਪੱਖੀ ਪ੍ਰਭਾਵ ਨਾ ਪ੍ਰਧਾਨ ਮੰਤਰੀ ਲਈ ਚੰਗਾ ਹੈ ਅਤੇ ਨਾ ਹੀ ਉਹਨਾਂ ਦੀ ਪਾਰਟੀ ਵਾਸਤੇ।

 ਪਿਛਲੇ ਸਾਲ ਜਸਟਿਨ ਟਰੂਡੋ ਨੂੰ ਪਸੰਦ ਕਰਨ ਵਾਲੇ 46% ਲੋਕ ਸਨ ਜੋ ਇਸ ਸਾਲ ਘੱਟ ਕੇ 35% ਰਹਿ ਗਏ ਹਨ। 2015 ਵਿੱਚ ਟਰੂਡੋ ਨੂੰ ਪਸੰਦ ਕਰਨ ਵਾਲਿਆਂ ਦੀ ਪ੍ਰਤੀਸ਼ਤਤਾ 68% ਸੀ। ਇਸ ਘੱਟ ਹੋ ਰਹੀ ਹਰਮਨ ਪਿਆਰਤਾ ਵਿੱਚ ਵੱਡੇ ਕਾਰਣ ਲਿਬਰਲ ਸਰਕਾਰ ਦਾ ਟਰਾਂਸ-ਮਾਊਂਟੇਨ ਪਾਈਪ-ਲਾਈਨਾਂ ਨੂੰ 4.5 ਬਿਲੀਅਨ ਡਾਲਰ ਵਿੱਚ ਖਰੀਦਣਾ, ਨਾਫਟਾ ਟਰੇਡ ਗੱਲਬਾਤ ਵਿੱਚ ਢਿੱਲੀ ਪਕੜ, ਅਤੇ ਅਮਰੀਕਾ ਬਾਰਡਰ ਰਾਹੀਂ ਆਉਣ ਵਾਲੇ ਗੈਰਕਨੂੰਨੀ ਰਿਫਿਊਜੀ ਰਹੇ ਹਨ। ਜੇ ਉੱਕੀ ਪੁੱਕੀ ਹਰਮਨ-ਪਿਆਰਤਾ ਨੂੰ ਛੱਡੇ ਕੇ ਪ੍ਰਧਾਨ ਮੰਤਰੀ ਬਣਨ ਬਾਰੇ ਪਸੰਦ ਨੂੰ ਵੇਖਿਆ ਜਾਵੇ ਤਾਂ 2015 ਤੋਂ ਬਾਅਦ ਇਹ ਵੀ ਪਹਿਲੀ ਵਾਰ ਹੈ ਕਿ ਟਰੂਡੋ ਨੂੰ ਐਂਡਰੀਊ ਸ਼ੀਅਰ ਦੇ ਆਗੂਆਂ ਦੇ ਮੁਕਾਬਲੇ ਘੱਟ ਪਸੰਦ ਕੀਤਾ ਜਾ ਰਿਹਾ ਹੈ। ਐਂਡਰੀਊ ਸ਼ੀਅਰ (33%) ਦੇ ਮੁਕਾਬਲੇ ਸਿਰਫ਼ 27% ਲੋਕ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ। ਸਰਵੇਖਣ ਵਿੱਚ ਐਨ ਡੀ ਪੀ ਆਗੂ ਜਗਮੀਤ ਸਿੰਘ ਨੂੰ ਸਿਰਫ਼ 6% ਲੋਕ ਪ੍ਰਧਾਨ ਮੰਤਰੀ ਬਣਾਉਣ ਦੇ ਹੱਕ ਵਿੱਚ ਅੱਗੇ ਆਏ। ਇਹ ਨਤੀਜੇ ਦੱਸਦੇ ਹਨ ਕਿ ਕੋਈ ਵੀ ਸਿਆਸੀ ਆਗੂ ਅਜਿਹੀ ਸਥਿਤੀ ਵਿੱਚ ਨਹੀਂ ਜੋ ਦਾਅਵੇ ਨਾਲ ਆਖ ਸਕੇ ਕਿ ਉਹ ‘ਕਲੀਅਰ ਕੱਟ’ ਲੀਡ ਵਿੱਚ ਹੈ।

 ਸੋ 2019 ਵਿੱਚ ਕਿਹੜੇ ਮੁੱਦਿਆਂ ਦੇ ਆਧਾਰ ਉੱਤੇ ਚੋਣਾਂ ਲੜੀਆਂ ਜਾਣਗੀਆਂ! 28% ਲੋਕ ਮਹਿਸੂਸ ਕਰਦੇ ਹਨ ਕਿ ਸਰਕਾਰੀ ਬੱਜਟ ਵਿੱਚ ਘਾਟਾ ਜਾਂ ਸਰਕਾਰ ਦੇ ਅੰਨ੍ਹਾਧੁੰਦ ਖਰਚੇ ਸਿਆਸੀ ਚਰਚਾਵਾਂ ਦਾ 26% ਬਣਨਗੇ ਜਦੋਂ ਕਿ ਸਿਹਤ ਸੰਭਾਲ 21% ਅਤੇ ਵਾਤਾਵਰਣ 21%। ਇਹਨਾਂ ਤੋਂ ਇਲਾਵਾ ਕੁਦਰਤੀ ਸ੍ਰੋਤ, ਟੈਕਸ, ਰੁਜ਼ਗਾਰ ਅਤੇ ਬੇਰੁਜ਼ਗਾਰੀ ਦੇ ਵਿਸ਼ੇ ਵੀ ਸਿਆਸੀ ਮੁੱਦਿਆਂ ਵਜੋਂ ਉੱਭਰ ਕੇ ਆਉਣਗੇ। ਫੈਡਰਲ ਲਿਬਰਲ ਸਰਕਾਰ ਨੇ ਹਾਲੇ ਥੋੜੇ ਦਿਨ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਪਿਛਲੇ ਸਾਲਾਂ ਵਾਗੂੰ 2019 ਵਿੱਚ ਵੀ ਘਾਟੇ ਦਾ ਬਜੱਟ ਪੇਸ਼ ਕੀਤਾ ਜਾਵੇਗਾ। 2015 ਦੀ ਗੱਲ ਵੱਖਰੀ ਸੀ ਜਦੋਂ ਕੈਨੇਡੀਅਨਾਂ ਨੇ ਲਿਬਰਲਾਂ ਵੱਲੋਂ 10 ਬਿਲੀਅਨ ਡਾਲਰ ਘਾਟੇ ਦੇ ਬੱਜਟ ਦੀ ਗੱਲ ਨੂੰ ਦਿਲ ਖੋਲ ਕੇ ਸਮਰੱਥਨ ਦਿੱਤਾ ਸੀ। ਉਸਤੋਂ ਬਾਅਦ ਕੈਨੇਡੀਅਨ ਲਗਾਤਾਰ ਘਾਟੇ ਦੇ ਬੱਜਟ ਦੇ ਵਿਰੁੱਧ ਗੱਲ ਕਰਦੇ ਆਏ ਹਨ। ਸਰਕਾਰ ਅਗਲੇ ਸਾਲ ਫੇਰ 18.1 ਬਿਲੀਅਨ ਡਾਲਰ ਘਾਟੇ ਦਾ ਬੱਜਟ ਪੇਸ਼ ਕਰਨ ਦਾ ਇਰਾਦਾ ਰੱਖਦੀ ਹੈ।

 ਪ੍ਰਧਾਨ ਮੰਤਰੀ ਟਰੂਡੋ ਲਈ ਸੱਭ ਤੋਂ ਵੱਡਾ ਖਤਰਾ ਉਸਨੂੰ ਯੂਥ ਵੱਲੋਂ ਮਿਲਣ ਵਾਲੇ ਸਮਰੱਥਨ ਵਿੱਚ ਗਿਰਾਵਟ ਹੈ। ਜਸਟਿਨ ਟਰੂਡੋ ਦਾ ਇੱਕ ਸੋਚ ਸਮਝ ਕੇ ਪਾਲਿਆ ਹੋਇਆ ਅਕਸ ਹੈ ਜੋ ਯੂਥ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਮਿਸਾਲ ਵਜੋਂ ਟਰੂਡੋ ਹੋਰਾਂ ਤੋਂ ਇਲਾਵਾ ਕਿਹੜਾ ਪ੍ਰਧਾਨ ਮੰਤਰੀ ਕਿਸੇ ਨਵ-ਵਿਆਹੇ ਜੋੜੇ ਦੇ ਫੋਟੋ-ਸ਼ੂਟ ਦੌਰਾਨ ਨੰਗੇ ਪਿੰਡੇ ਆ ਕੇ ਮੁਸਕਰਾਹਟਾਂ ਭਰਨ ਦੀ ਹਿੰਮਤ ਕਰ ਸਕਦਾ ਹੈ? ਹੁਣ ਹਾਲਾਤ ਬਦਲ ਚੁੱਕੇ ਜਾਪਦੇ ਹਨ। 2015 ਵਿੱਚ 18 ਤੋਂ 34 ਸਾਲ ਦੇ 68% ਯੂਥ ਟਰੂਡੋ ਨੂੰ ਪਸੰਦ ਕਰਦੇ ਸਨ ਅਤੇ 2018 ਵਿੱਚ ਇਹ ਗਿਣਤੀ ਸਿਰਫ਼ 42% ਰਹਿ ਚੁੱਕੀ ਹੈ। ਕੰਜ਼ਰਵੇਟਿਵ ਪਾਰਟੀ ਆਗੂਆਂ (ਪਹਿਲਾਂ ਸਟੀਫਨ ਹਾਰਪਰ ਅਤੇ ਹੁਣ ਐਂਡਰੀਊ ਸ਼ੀਅਰ) ਬਾਰੇ ਆਮ ਧਾਰਨਾ ਹੈ ਕਿ ਉਹਨਾਂ ਕੋਲ ਯੂਥ ਨੂੰ ਜੋੜਨ ਦੀ ਸਮਰੱਥਾ ਨਹੀਂ ਹੈ। ਸੁਆਲ ਉੱਠਦਾ ਹੈ ਕਿ ਟਰੂਡੋ ਵੱਲੋਂ ਪਿੱਠ ਮੋੜਨ ਵਾਲਾ ਯੂਥ ਆਖਰ ਨੂੰ ਕਿਸ ਸਿਆਸੀ ਧਾਰਾ ਵੱਲ ਵਹੀਰਾਂ ਘੱਤੇਗਾ ਜਾਂ ਫੇਰ ਹੱਤਾਸ਼ ਹੋ ਕੇ ਸਿਆਸਤ ਤੋਂ ਕਿਨਾਰਾ ਕੂਚ ਕਰ ਲਵੇਗਾ? ਇਹ ਸਥਿਤੀ ਹੋਰ ਵੀ ਖਤਰਨਾਕ ਹੋਵੇਗੀ ਕਿਉਂਕਿ ਸਿਆਸਤਦਾਨਾਂ ਦੇ ਵਾਅਦਿਆਂ ਲਾਰਿਆਂ ਤੋਂ ਅੱਕੇ ਹੋਏ ਯੂਥ ਤਾਂ ਪਹਿਲਾਂ ਹੀ ਸਿਆਸਤ ਤੋਂ ਲਾਂਭੇ ਰਹਿਣ ਲਈ ਮਸ਼ਹੂਰ ਹਨ।

Have something to say? Post your comment