Welcome to Canadian Punjabi Post
Follow us on

02

July 2025
 
ਨਜਰਰੀਆ

‘ਹੀਰੋਪੰਤੀ 2’ ਵਿੱਚ ਬੁਲੇਟ ਟਰੇਨ ਦੀ ਛੱਤ ਤੋਂ ਐਕਸ਼ਨ ਕਰਦਾ ਨਜ਼ਰ ਆਏਗਾ ਟਾਈਗਰ

October 12, 2021 02:04 AM

ਬੀਤੇ ਇੱਕ ਮਹੀਨੇ ਤੋਂ ਟਾਈਗਰ ਸ਼ਰਾਫ, ਤਾਰਾ ਸੁਤਾਰੀਆ ਅਤੇ ਨਵਾਜੂਦੀਨ ਸਿਦਿੱਕੀ ਸਟਾਰਰ ‘ਹੀਰੋਪੰਤੀ 2’ ਦੀ ਸ਼ੂਟਿੰਗ ਲੰਡਨ ਵਿੱਚ ਕੀਤੀ ਜਾ ਰਹੀ ਹੈ। ਅਗਲੇ ਸੱਤ ਦਿਨਾਂ ਵਿੱਚ ਇਹ ਸ਼ਡਿਊਲ ਪੂਰਾ ਹੋ ਜਾਏਗਾ। ਇਸ ਦੇ ਬਾਅਦ ਟਾਈਗਰ ਲੰਡਨ ਵਿੱਚ ਹੀ ਵਿਕਾਸ ਬਹਿਲ ਦੀ ‘ਗਣਪਤ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਜਿੱਥੇ ‘ਗਣਪਤ’ ਦੀ ਕਹਾਣੀ ਅੱਜ ਤੋਂ 69 ਸਾਲ ਅੱਗੇ ਦੀ ਦੁਨੀਆ ਵਿੱਚ ਸੈੱਟ ਹੈ, ਉਥੇ ‘ਹੀਰੋਪੰਤੀ 2’ ਵਿੱਚ ਟਾਈਗਰ ਸਪਾਈ ਦੇ ਰੋਲ ਵਿੱਚ ਹੈ। ਇਸ ਕਹਾਣੀ ਵਿੱਚ ਟਾਈਗਰ ਦਾ ਕਿਰਦਾਰ ਵਿਲੇਨ ਬਣੇ ਨਵਾਜ਼ ਦੇ ਖਤਰਨਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਭਾਰਤ, ਲੰਡਨ ਅਤੇ ਰੂਸ ਸਮੇਤ ਕਈ ਦੇਸ਼ਾਂ ਦਾ ਸਫਰ ਕਰਦਾ ਹੈ।
‘ਬਾਗੀ 3’ ਦੀ ਤਰ੍ਹਾਂ ‘ਹੀਰੋਪੰਤੀ 2’ ਵਿੱਚ ਵੀ ਐਕਸ਼ਨ ਕੋਰੀਓਗਰਾਫੀ ਅਹਿਮਦ ਖਾਨ ਹੀ ਕਰਨਗੇ। ਇਸ ਦੇ ਇਲਾਵਾ ਟੀਮ ਨੇ ਲੰਡਨ ਦੇ ਕੁਝ ਕੋ-ਆਰਡੀਨੇਟਰਾਂ ਨੂੰ ਹਾਇਰ ਕੀਤਾ ਹੈ। ਜਿੱਥੇ ‘ਬਾਗੀ 3’ ਵਿੱਚ ਟਾਈਗਰ ਨੇ ਚਾਰ ਸੌ ਬੰਬ ਧਮਾਕਿਆਂ ਵਿੱਚ ਐਕਸ਼ਨ ਸੀਕਵੈਂਸ ਫਿਲਮਾਇਆ ਸੀ, ਉਥੇ ‘ਹੀਰੋਪੰਤੀ 2’ ਵਿੱਚ ਉਹ ਦੋ ਤੇਜ਼ ਰਫਤਾਰ ਬੁਲੇਟ ਟਰੇਨਾਂ ਦੀ ਛੱਤ ਉੱਤੇ ਛਲਾਂਗ ਲਾਉਂਦੇ ਤੇ ਐਕਸ਼ਨ ਕਰਦੇ ਨਜ਼ਰ ਆਉਣਗੇ। ਟਾਈਗਰ ਨੇ ਇਹ ਸੀਨ ਬਿਨਾਂ ਬਾਡੀ ਡਬਲ ਤੇ ਬਿਨਾਂ ਵਾਇਰ ਦੇ ਸ਼ੂਟ ਕੀਤਾ ਹੈ। ਇਸ ਇੱਕੋ-ਇੱਕ ਸੀਕਵੈਂਸ ਨੂੰ ਸ਼ੂਟ ਕਰਨ ਵਿੱਚ 15 ਦਿਨ ਸਮਾਂ ਲੱਗਾ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!