Welcome to Canadian Punjabi Post
Follow us on

02

July 2025
 
ਨਜਰਰੀਆ

ਏਸ਼ੀਆ ਵਿੱਚ ਇੱਕ ਸੀਤ ਜੰਗ ਸ਼ੁਰੂਆਤ

October 12, 2021 02:03 AM

-ਮਨੀਸ਼ ਤਿਵਾੜੀ
ਇੱਕ ਮਹੀਨੇ ਤੋਂ ਘੱਟ ਸਮਾਂ ਪਹਿਲਾਂ ਆਸਟਰੇਲੀਆ, ਬ੍ਰਿਟੇਨ ਅਤੇ ਅਮਰੀਕਾ ਨੇ ‘ਅਕੁਸ਼’ ਨਾਂਅ ਦੇ ਇੱਕ ਤੀਹਰੇ ਸਮਝੌਤੇ ਦਾ ਐਲਾਨ ਕੀਤਾ ਸੀ। ਇਸ ਦੇ ਮਕਸਦਾਂ ਵਿੱਚ 2031-2040 ਦੇ ਦੌਰਾਨ ਆਸਟਰੇਲੀਆਈ ਸਮੁੰਦਰੀ ਫੌਜ ਨੂੰ ਰਵਾਇਤੀ ਹਥਿਆਰਾਂ ਦੇ ਨਾਲ ਐਟਮੀ ਸ਼ਕਤੀ ਵਾਲੀ ਪਣਡੁੱਬੀਆਂ ਨਾਲ ਲੈੱਸ ਕਰਨਾ ਸ਼ਾਮਲ ਹੈ। ਇਸ ਦਾ ਸਾਫ ਮਕਸਦ ਬਹੁਤ ਹੀ ਜ਼ਿਆਦਾ ਜੰਗ ਗ੍ਰਸਤ ਚੀਨ ਨੂੰ ਕਾਬੂ ਕਰਨਾ ਹੈ। ਹਾਲਾਂਕਿ ਸਾਰੇ ਗਲਤ ਕਾਰਨਾਂ ਨਾਲ ਇਸ ਨੇ ਫਰਾਂਸ ਨੂੰ ਅੱਗ ਬਬੂਲਾ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਫਰਾਂਸ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਸੌਦਾ, ਆਸਟਰੇਲੀਆ ਨੂੰ ਡੀਜ਼ਲ, ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੀ ਸਪਲਾਈ ਦਾ 56 ਅਰਬ ਯੂਰੋ ਦਾ ਸੌਦਾ ਰੱਦ ਹੋ ਗਿਆ ਹੈ। ਫਰਾਂਸੀਸੀ ਕੰਪਨੀਆਂ ਨੂੰ ਉਤਪਾਦਨ ਦਾ ਛੋਟਾ ਜਿਹਾ ਹਿੱਸਾ ਹਾਸਲ ਹੋਵੇਗਾ, ਕਿਉਂਕਿ ਰੱਦ ਹੋਈ ਫਰੈਂਕੋ-ਆਸਟਰੇਲੀਅਨ ਪਣਡੁੱਬੀ ਯੋਜਨਾ ਮੁੱਖ ਤੌਰ ਉੱਤੇ ਆਸਟਰੇਲੀਆ ਵਿੱਚ ਅੱਗੇ ਵਧੇਗੀ ਤੇ ਉਹ ਵੀ ਸਥਾਨਕ ਸਹਿਯੋਗੀਆਂ ਨਾਲ, ਜਿਵੇਂ ਲਾਕਹੀਡ ਮਾਰਟਿਨ ਆਸਟਰੇਲੀਆ। ਇਸ ਸਾਰੇ ਕਾਂਡ ਦਾ ਫਰਾਂਸ ਦੀਆਂ ਆਰਥਿਕ ਰੁਕਾਵਟਾਂ ਦੇ ਇਲਾਵਾ ਇਸ ਦੇ ਖੇਤਰ ਵਿੱਚ ਅਕਸ ਉੱਤੇ ਬਹੁਤ ਬੁਰਾ ਅਸਰ ਪਵੇਗਾ।
ਮਹੱਤਵ ਪੂਰਨ ਸਵਾਲ ਇਹ ਹੈ ਕਿ ਅਮਰੀਕਾ ਨੇ ਕਿਉਂ ਆਪਣੇ ਨਾਟੋ ਸਹਿਯੋਗੀ ਫਰਾਂਸ ਨੂੰ ਏਦਾਂ ਅਲੱਗ-ਥਲੱਗ ਕਰ ਦਿੱਤਾ? ਹੋਰ ਵੀ ਮਹੱਤਵ ਪੂਰਨ ਇਹ ਕਿ ਇਸ ਵਿੱਚ ਆਸਟਰੇਲੀਆ ਦੀ ਕੀ ਭੂਮਿਕਾ ਸੀ? ਇੱਕ ਅੰਦਾਜ਼ੇ ਅਨੁਸਾਰ ਫਰਾਂਸ ਵੱਲੋਂ 2016 ਵਿੱਚ ਸਮਝੌਤਾ ਕਰਨ ਪਿੱਛੋਂ ਯੋਜਨਾ ਉੱਤੇ 2.4 ਅਰਬ ਆਸਟਰੇਲੀਅਨ ਡਾਲਰ (1.8 ਅਰਬ ਅਮਰੀਕੀ ਡਾਲਰ) ਖਰਚ ਕੀਤੇ ਹਨ ਅਤੇ ਇਸ ਕਾਰਵਾਈ ਦੀਆਂ ਹਿੰਦ-ਪ੍ਰਸ਼ਾਂਤ ਅਤੇ ਨਾਟੋ ਦੋਵਾਂ ਉੱਤੇ ਕੀ ਰੁਕਾਵਟਾਂ ਹੋਣਗੀਆਂ? ਪਹਿਲਾਂ ਇਹ ਕਿ ਇਸ ਕਾਰਵਾਈ ਵਿੱਚ ਭੂ-ਰਣਨੀਤੀ ਬਾਰੇ ਹੱਠਪੁਣੇ ਦੀ ਕੋਈ ਥਾਂ ਨਹੀਂ ਹੈ। ਬਾਈਡੇਨ ਪ੍ਰਸ਼ਾਸਨ ਨੇ ਅਫਗਾਨਿਸਤਾਨ ਤੋਂ ਵਾਪਸੀ ਕਰ ਕੇ ਸੰਦੇਸ਼ ਦਿੱਤਾ ਹੈ ਕਿ ਉਹ ਸਿਰਫ ਆਪਣੀ ਪਹਿਲੀ ਟਰੰਪ ਸਰਕਾਰ ਵੱਲੋਂ ਕੀਤੇ ਵਾਅਦਿਆਂ ਦਾ ਮੁੱਲਾਂਕਣ ਕਰ ਰਹੀ ਹੈ, ਜਦ ਕਿ ਵਾਪਸੀ ਸਮਝੌਤੇ ਦੀਆਂ ਸ਼ਰਤਾਂ ਉੱਤੇ ਦੋਹਾ ਵਿੱਚ ਚਰਚਾ ਕੀਤੀ ਗਈ, ਪਰ ਮੇਜ਼ ਉੱਤੇ ਬਦਲ ਸੰਭਵ ਤੌਰ ਉੱਤੇ ਕਿਤੇ ਵੱਧ ਖਰਾਬ ਸਨ। ਨਵੇਂ ਹਿੰਦ ਪ੍ਰਸ਼ਾਂਤ ਰੱਖਿਆ ਸਮਝੌਤੇ ਉੱਤੇ ਗੱਲਬਾਤ ਕਰਦੇ ਹੋਏ ਬਾਇਡੇਨ ਪ੍ਰਸ਼ਾਸਨ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਜਿੱਥੇ ਟਰੰਪ ਸਿਰਫ ਬੋਲਦੇ ਅਤੇ ਗੁੱਸੇ ਦਾ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਦਾ ਕੰਮ ਇੱਕੋ ਇੱਕ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਚੁਣੌਤੀ, ਭਾਵ ਚੀਨ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨਾ ਹੈ।
ਆਸਟਰੇਲੀਆ ਕਈ ਕਾਰਨਾਂ ਨਾਲ ਇਸ ਕੋਸ਼ਿਸ਼ ਵਿੱਚ ਸੁਭਾਵਿਕ ਭਾਈਵਾਲ ਸੀ, ਜਿਵੇਂ ਉਹ ਐਂਗਲੋ-ਸੈਕਸ਼ਨ ਦੇਸ਼ ਹੈ: ਇੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ, ਇਹ ਫਾਈਵ-ਆਈਜ਼ ਸਮਝੌਤੇ ਦਾ ਹਿੱਸਾ ਹੈ, ਇਸ ਦਾ ਬ੍ਰਿਟੇਨ ਨਾਲ ਪ੍ਰਮੁੱਖ ਸੰਬੰਧ ਹੈ ਜਿਸ ਨਾਲ ਅਮਰੀਕਾ ਦਾ ‘ਵਿਸ਼ੇਸ਼ ਸੰਬੰਧ' ਹੈ, ਇਹ ਆਕਾਰ ਵਿੱਚ ਇੱਕ ਮਹਾਦੀਪ ਹੈ ਅਤੇ ਇਸ ਤੋਂ ਵੱਧ ਕੇ ਅਮਰੀਕਾ ਦੇ ਮੁਕਾਬਲੇ ਚੀਨ ਦੇ ਨਾਲ ਇਸ ਦੀ ਉਚਿਤ ਨਜ਼ਦੀਕੀ ਹੈ ਕਿਉਂਕਿ ਇਹ ਪ੍ਰਸ਼ਾਂਤ ਮਹਾਸਾਗਰ ਵਿੱਚ ਹੈ।
ਬੀਤੇ ਵਿੱਚ ਵੀ ਇਸ ਵਿਹਾਰ ਲਈ ਇੱਕ ਆਦਰਸ਼ ਹੈ, ਘੱਟੋ-ਘੱਟ ਅਮਰੀਕੀ ਨਜ਼ਰੀਏ ਤੋਂ। ਸਾਢੇ ਸੱਤ ਦਹਾਕੇ ਪਹਿਲਾਂ ਜਦੋਂ ਦੂਸਰੀ ਵਿਸ਼ਵ ਜੰਗ ਖਤਮ ਹੋਈ ਤੇ ਅਮਰੀਕਾ ਲਈ ਅਖੰਡਿਤ ਸੋਵੀਅਤ ਰੂਸ ਇੱਕ ਖਤਰਾ ਸੀ, ਇਸ ਨੇ ਇਸ ਤਰ੍ਹਾਂ ਬ੍ਰਿਟੇਨ ਨੂੰ ਐਟਮੀ ਹਥਿਆਰਾਂ ਅਤੇ ਹੋਰ ਜੰਗੀ ਸਾਮਾਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨਾਲ ਉਹ ਇੱਕ ਵਿਸ਼ੇਸ਼ ਸੰਬੰਧ ਬਣਿਆ ਜਿਸ ਦੇ ਦੁਆਲੇ ਬਾਅਦ ਵਿੱਚ ਨਾਟੋ ਦਾ ਘੇਰਾ ਬਿਣਆ। ਆਖਰ ਜੇ ਤੁਸੀਂ ਸੋਵੀਅਤ ਰੂਸ ਨਾਲ ਲੜਨਾ ਹੈ ਅਤੇ ਉਹ ਵੀ ਯੂਰਪ ਵਿੱਚ ਤਾਂ ਤੁਹਾਨੂੰ ਮਿੱਤਰਾਂ ਅਤੇ ਸਹਿਯੋਗੀਆਂ ਦੀ ਲੋੜ ਹੋਵੇਗੀ, ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੀ ਜ਼ਮੀਨ ਉੱਤੇ ਉਤਸ਼ਾਹਤ ਕਰ ਸਕਦੇ ਹੋ। ਸੱਤਰ ਸਾਲ ਬਾਅਦ ਜਦੋਂ ਅਮਰੀਕਾ ਅੱਜਕੱਲ੍ਹ ਚੀਨ ਨੂੰ ਆਪਣੇੇ ਮੁੱਖ ਵਿਰੋਧੀ ਦੇ ਤੌਰ ਉੱਤੇ ਦੇਖਦਾ ਹੈ, ਇਸ ਨੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਉਹੋ ਜਿਹੀ ਯੂਰਪੀਅਨ ਪ੍ਰਤੀਕਿਰਿਆ ਕੀਤੀ ਹੈ।
ਕਿਉਂਕਿ ਵਿਚਾਰਕ ਅਤੇ ਫੌਜੀ ਚੁਣੌਤੀ ਦੇ ਤੌਰ ਉੱਤੇ ਅਖੰਡਤ ਸੋਵੀਅਤ ਰੂਸ ਦਾ ਤਿੰਨ ਦਹਾਕੇ ਪਹਿਲਾਂ ਅੰਤ ਹੋ ਗਿਆ ਸੀ ਅਤੇ ਅਮਰੀਕਾ ਲਈ ਅੱਜ ਨਾਟੋ ਪਹਿਲ ਨਹੀਂ ਰਿਹਾ। ਬੇਸ਼ੱਕ ਸੋਵੀਅਤ ਰੂਸ ਦੇ ਪ੍ਰਮੁੱਖ ਉਤਰਾਧਿਕਾਰੀ ਰੂਸ ਨੇ ਫਿਰ ਤੋਂ ਖੁਦ ਨੂੰ ਮਜ਼ਬੂਤ ਕਰ ਲਿਆ ਹੈ, ਪਰ ਅਜੇ ਵੀ ਉਹ ਆਪਣੇ ਉਨ੍ਹਾਂ ਪਹਿਲਾਂ ਵਰਗੇ ਦਿਨਾਂ ਤੋਂ ਬਹੁਤ ਦੂਰ ਹੈ।
ਇਹ ਤੀਹਰੇ ਗੱਠਜੋੜ ਦੇ ਦੋਸ਼ੀਆਂ ਪ੍ਰਸ਼ਾਂਤ ਦੀ ਸ਼ਾਂਤੀ ਅਤੇ ਸੁਰੱਖਿਆ ਉੱਤੇ ਕੀ ਅਸਰ ਹੋਣਗੇ ਅਤੇ ਇਹ ਦੇਖਦੇ ਹੋਏ ਕਿ ਇੱਕ ਏਸ਼ੀਅਨ ਨਾਟੋ ਸਿੱਧਾ ਉਸ ਦੇ ਚਿਹਰੇ ਉੱਤੇ ਘੂਰ ਰਿਹਾ ਹੈ, ਉਸ ਦੀ ਕੀ ਪ੍ਰਤੀਕਿਰਿਆ ਹੋਵੇਗਾ? ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਅਤੇ ਇਸ ਦੇੇ ਸਹਿਯੋਗੀ ਚੀਨ ਨੂੰ ਘੇਰਨ ਲਈ ਏਸ਼ੀਅਨ ਨਾਟੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਦੀਆਂ ਜੰਗੀ ਭਾਵਨਾਵਾਂ ਨੂੰ ਦੇਖਦੇ ਹੋਏ, ਖਾਸ ਕਰ ਕੇ ਕੋਵਿਡ-19 ਦੇ ਦੌਰਾਨ ਦੱਖਣੀ ਚੀਨ ਸਾਗਰ, ਹਾਂਗਕਾਂਗ, ਪੂਰਬੀ ਲੱਦਾਖ ਅਤੇ ਤਾਈਵਾਨ ਦੇ ਹਵਾਈ ਖੇਤਰ ਵਿੱਚ ਉਸ ਦੀ ਵਾਰ-ਵਾਰ ਘੁਸਪੈਠ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਅਮਰੀਕਾ ਨੇ ਹਥਿਆਰ ਚੁੱਕ ਲੈਣ ਦਾ ਫੈਸਲਾ ਕੀਤਾ ਹੈ। ਇਸ ਨੇ ‘ਆਕੁਸ’ ਰਾਹੀਂ ਏਸ਼ੀਅਨ ਨਾਟੋ ਦੇ ਐਂਗਲੋ-ਸੈਕਸਨ ਬਿਲਡਿੰਗ ਬਲਾਕਸ ਖੜ੍ਹੇ ਕੀਤੇ ਹਨ ਜਿਵੇਂ ਕਿ ਇਸ ਨੇ 1949 ਵਿੱਚ ਯੂਰਪ ਵਿੱਚ ਕੀਤਾ ਸੀ। ਏਸ਼ੀਆ ਵਿੱਚ ਇੱਕ ਨਵੀਂ ਸੀਤ ਜੰਗ ਸ਼ੁਰੂ ਹੋ ਗਈ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ!