ਸਿਧਾਰਥ ਸ਼ੁਕਲਾ ਦੀ ਮੌਤ ਮਗਰੋਂ ਉਸ ਦੀ ਖਾਸ ਦੋਸਤ ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਇਸ ਦੌਰਾਨ ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ ‘ਹੌਸਲਾ ਰੱਖ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ ਵਿੱਚ ਸ਼ਹਿਨਾਜ਼ ਦੇ ਨਾਲ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਨਜ਼ਰ ਆਉਣਗੇ। ਸ਼ਹਿਨਾਜ਼ ਦੀ ਇਸ ਫਿਲਮ ਨੂੰ ਫੈਂਸ ਬੇਸਬਰੀ ਨਾਲ ਉਡੀਕ ਰਹੇ ਹਨ ਅਤੇ ਇਸ ਦੇ ਟ੍ਰੇਲਰ ਨੇ ਉਸ ਦੀ ਬੇਸਬਰੀ ਹੋਰ ਵਧਾ ਦਿੱਤੀ ਹੈ। ਟ੍ਰੇਲਰ ਵਿੱਚ ਸ਼ਹਿਨਾਜ਼ ਗਿੱਲ ਕਾਫੀ ਕਿਊਟ ਦਿੱਸਦੀ ਹੈ। ਦੋ ਮਿੰਟ 56 ਸੈਕਿੰਡ ਦਾ ਇਹ ਟ੍ਰੇਲਰ ਕਾਫੀ ਮਜ਼ੇਦਾਰ ਅਤੇ ਕਾਮੇਡੀ ਭਰਪੂਰ ਹੈ।
ਟ੍ਰੇਲਰ ਵਿੱਚ ਦਿਖਾਇਆ ਗਿਆ ਕਿ ਸ਼ਹਿਨਾਜ਼ ਦਿਲਜੀਤ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ, ਪਰ ਬੱਚਾ ਦਿਲਜੀਤ ਨੂੰ ਸੌਂਪ ਕੇ ਚਲੀ ਜਾਂਦੀ ਹੈ, ਜਿਸ ਪਿੱਛੋਂ ਦਿਲਜੀਤ ਆਪਣੇ ਬੇਟੇ ਨੂੰ ਪਾਲਦੇ ਹਨ। ਇਸ ਦੌਰਾਨ ਐਕਟਰ ਦੀ ਲਾਈਫ ਵਿੱਚ ਸੋਨਮ ਬਾਜਵਾ ਦੀ ਐਂਟਰੀ ਹੁੰਦੀ ਹੈ, ਪਰ ਤਦ ਸ਼ਹਿਨਾਜ਼ ਵੀ ਵਾਪਸ ਆ ਜਾਂਦੀ ਹੈ। ਕਹਾਣੀ ਵਿੱਚ ਕੀ ਟਵਿਸਟ ਹੈ, ਇਹ ਫਿਲਮ ਰਿਲੀਜ਼ ਹੋਣ ਦੇ ਬਾਅਦ ਪਤਾ ਲੱਗੇਗਾ। ਇਹ ਫਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ‘ਹੌਸਲਾ ਰੱਖ’ ਪੰਜਾਬੀ ਰੋਮਾਂਟਿਕ ਕਾਮੇਡੀ ਹੈ, ਜਿਸ ਨੂੰ ਅਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਸ ਫਿਲਮ ਦੇ ਜ਼ਰੀਏ ਦਿਲਜੀਤ ਦੁਸਾਂਝ ਪ੍ਰੋਡਿਊਸਰ ਦੇ ਤੌਰ ਉੱਤੇ ਵੀ ਡੈਬਿਊ ਕਰ ਰਹੇ ਹਨ।