Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਆਕੁਸ ਸਮਝੌਤੇ ਤੋਂ ਫਰਾਂਸ ਕਿਉਂ ਭੜਕਿਆ

September 28, 2021 02:38 AM

-ਅਵਧੇਸ਼ ਕੁਮਾਰ
ਵਿਸ਼ਵ ਇਸ ਸਮੇਂ ਭਵਿੱਖ ਦੇ ਨਜ਼ਰੀਏ ਤੋਂ ਕਈ ਕਿਸਮ ਦੇ ਤਣਾਵਾਂ ਵੱਲ ਮੁੜ ਰਿਹਾ ਹੈ। ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਪਿੱਛੋਂ ਵਿਸ਼ਵ ਪੱਧਰੀ ਨਾਰਾਜ਼ਗੀ ਦੇ ਦੌਰਾਨ ਫਰਾਂਸ ਨੇ ਸਖ਼ਤ ਕਦਮ ਚੁੱਕਦੇ ਹੋਏ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਸੱਦ ਲਿਆ। ਜੇ ਚੀਨ ਅਜਿਹਾ ਕਰਦਾ ਤਾਂ ਗੱਲ ਸਮਝ ਵਿੱਚ ਆਉਣ ਵਾਲੀ ਸੀ। ਅਮਰੀਕਾ ਦਾ ਪੁਰਾਣਾ ਦੋਸਤ ਅਤੇ ਭਾਈਵਾਲ ਹੋਣ ਦੇ ਬਾਵਜੂਦ ਫਰਾਂਸ ਨੂੰ ਜੇ ਏਡਾ ਕਦਮ ਚੁੱਕਣਾ ਪਿਆ ਹੈ ਅਤੇ ਉਸ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਅਮਰੀਕਾ ਨੇ ਉਸਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਕਲਪਨਾ ਕੀਤੀ ਜਾ ਸਕਦੀ ਹੈ ਕਿ ਸਥਿਤੀ ਕਿੰਨੀ ਗੰਭੀਰ ਹੈ।
ਅਸਲ ਵਿੱਚ ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਆਕੁਸ ਨਾਂ ਦਾ ਸਮਝੌਤਾ ਕਰ ਲਿਆ ਹੈ ਜਿਸ ਦੇ ਤਹਿਤ ਆਸਟ੍ਰੇਲੀਆ ਵਿੱਚ ਇੱਕ ਐਟਮੀ ਸ਼ਕਤੀ ਵਾਲੀ ਪਣਡੁੱਬੀ ਬਣਾਉਣ ਦੀ ਵੀ ਤਜਵੀਜ਼ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਇਸ ਸਮਝੌਤੇ ਦਾ ਐਲਾਨ ਕੀਤਾ ਸੀ। ਤਿੰਨਾਂ ਦੇਸ਼ ਵਿਚਾਲੇ ਇਸ ਸਮਝੌਤੇ ਮਗਰੋਂ ਆਸਟ੍ਰੇਲੀਆ ਦੁਨੀਆ ਵਿੱਚ ਅਜਿਹਾ ਚੌਥਾ ਦੇਸ਼ ਬਣ ਜਾਵੇਗਾ, ਜਿਸ ਕੋਲ ਐਟਮੀ ਸ਼ਕਤੀ ਵਾਲੀਆਂ ਪਣਡੁੱਬੀਆਂ ਹੋਣਗੀਆਂ। ਅਮਰੀਕਾ ਐਟਮੀ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਦੀ ਤਕਨੀਕ ਆਸਟ੍ਰੇਲੀਆ ਨੂੰ ਦੇਵੇਗਾ, ਜਿਸ ਦੇ ਆਧਾਰ ਉੱਤੇ ਐਡੀਲੇਡ ਵਿੱਚ ਨਵੀਆਂ ਪਣਡੁੱਬੀਆਂ ਬਣਾਈਆਂ ਜਾਣਗੀਆਂ। ਇਸ ਸੌਦੇ ਕਾਰਨ ਆਸਟ੍ਰੇਲੀਆ ਦੇ ਨਾਲ ਸਾਈਬਰ ਸਮਰੱਥਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਸਮੁੰਦਰੀ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ।
ਉਪਰੀ ਤੌਰ ਉੱਤੇ ਦੇਖੀਏ ਤਾਂ ਇਸ ਸਮਝੌਤੇ ਵਿੱਚ ਕੋਈ ਬੁਰਾਈ ਨਹੀਂ ਦਿੱਸਦੀ, ਕਿਉਂਕਿ ਇਸ ਸਮੇਂ ਇਨ੍ਹਾਂ ਸਾਰੇ ਦੇਸ਼ਾਂ ਦਾ ਮੁੱਖ ਟੀਕਾ ਚੀਨ ਦਾ ਫੌਜੀ ਪੱਧਰ ਉੱਤੇ ਮੁਕਾਬਲਾ ਕਰਨਾ ਹੈ। ਚੀਨ ਦੀ ਵਧਦੀ ਫ਼ੌਜੀ ਸ਼ਕਤੀ, ਤਾਈਵਾਨ ਦੇ ਵੱਲ ਉਸ ਦਾ ਅਸਰ ਅਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀ ਫ਼ੌਜੀ ਮੌਜੂਦਗੀ ਸਾਰਿਆਂ ਲਈ ਚਿੰਤਾ ਦਾ ਕਾਰਨ ਹੈ। ਸਮਝੌਤੇ ਪਿੱਛੋਂ ਹੋਰ ਜ਼ਿਆਦਾ ਗਿਣਤੀ ਵਿੱਚ ਅਮਰੀਕੀ ਫ਼ੌਜੀ ਜਹਾਜ਼ ਆਸਟ੍ਰੇਲੀਆ ਵਿੱਚ ਤਾਇਨਾਤ ਹੋਣਗੇ। ਇਸ ਲਈ ਇਸ ਸਮਝੌਤੇ ਦੀਆਂ ਬਾਰੀਕੀਆਂ ਉੱਤੇ ਅਗਲੇ 18 ਮਹੀਨਿਆਂ ਤੱਕ ਕੰਮ ਚੱਲਦਾ ਰਹੇਗਾ। ਇਸ ਦਾ ਇੱਕ ਨਤੀਜਾ ਇਹ ਹੋਵੇਗਾ ਕਿ ਅਮਰੀਕਾ ਤੋਂ ਬੰਬ ਵਰ੍ਹਾਊ ਅਤੇ ਹੋਰ ਫੌਜੀ ਜਹਾਜ਼ ਅਤੇ ਫੌਜੀ ਵੱਧ ਗਿਣਤੀ ਵਿੱਚ ਆਸਟ੍ਰੇਲੀਆ ਆਉਣਗੇ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਅਸੀਂ ਵਾਰੀ-ਵਾਰੀ ਆਉਣ ਦੇ ਆਧਾਰ ਉੱਤੇ ਅਮਰੀਕੀ ਫੌਜਾਂ ਦੀ ਗਿਣਤੀ ਵਧਾ ਸਕਦੇ ਹਾਂ। ਹਵਾਈ ਸਮਰੱਥਾ ਦਾ ਵੀ ਵਾਧਾ ਹੋਵੇਗਾ, ਸਮੁੰਦਰੀ ਤਾਕਤ ਵਧੇਗੀ ਤੇ ਨਿਸ਼ਚਿਤ ਤੌਰ ਉੱਤੇ ਫੌਜੀ ਹਾਵ-ਭਾਵ ਵਧੇਗਾ। ਬਿਨਾਂ ਸ਼ੱਕ ਇਸ ਨਾਲ ਖੇਤਰ ਦੇ ਦੇਸ਼ਾਂ ਦਾ ਆਤਮਵਿਸ਼ਵਾਸ ਵਧੇਗਾ।
ਇਸੇ ਸਮਝੌਤੇ ਕਾਰਨ ਆਸਟ੍ਰੇਲੀਆ ਦਾ ਫਰਾਂਸ ਨਾਲ 37 ਅਰਬ ਡਾਲਰ ਦਾ ਸੌਦਾ ਖਤਮ ਹੋ ਗਿਆ ਹੈ। 2016 ਦੇ ਇਸ ਸਮਝੌਤੇ ਅਨੁਸਾਰ ਫਰਾਂਸ ਆਸਟ੍ਰੇਲੀਆ ਲਈ 12 ਰਵਾਇਤੀ ਪਣਡੁੱਬੀਆਂ ਬਣਾ ਰਿਹਾ ਸੀ, ਜੋ ਆਸਟ੍ਰੇਲੀਆ ਦੀਆਂ ਦੋ ਦਹਾਕੇ ਪੁਰਾਣੀਆਂ ਕਾਲਿੰਸ ਪਣਡੁੱਬੀਆਂ ਦੀ ਥਾਂ ਲੈਂਦੀਆਂ। ਇੰਨਾ ਵੱਡਾ ਸੌਦਾ ਕਿਸੇ ਦੇਸ਼ ਦਾ ਰੱਦ ਹੋਵੇ ਤਾਂ ਉਸ ਦਾ ਗੁੱਸਾ ਸੁਭਾਵਿਕ ਹੈ ਤੇ ਉਸ ਵਿੱਚ ਵੀ ਉਹ ਦੇਸ਼ ਜੋ ਅਮਰੀਕਾ ਦਾ ਰੱਖਿਆ ਭਾਈਵਾਲ ਹੈ। ਇਸ ਲਈ ਫਰਾਂਸ ਨੇ ਇਸ ਸਮਝੌਤੇ ਨੂੰ ਰੱਦ ਕੀਤਾ ਹੈ। ਸ਼ੁਰੂ ਵਿੱਚ ਜਦੋਂ ਚੀਨ ਵੱਲੋਂ ਉਸਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਓ ਲੀਜਿਯਾਂਗ ਨੇ ਕਿਹਾ ਕਿ ਇਹ ਤਿੰਨੇ ਦੇਸ਼ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ, ਹਥਿਆਰਾਂ ਦੀ ਹੋੜ ਵਧਾ ਰਹੇ ਹਨ ਅਤੇ ਐਟਮੀ ਹਥਿਆਰ ਪਸਾਰਾ ਰੋਕਣ ਦੀਆਂ ਕੌਮਾਂਤਰੀ ਕੋਸ਼ਿਸ਼ਾਂ ਨੂੰ ਨੁਕਸਾਨ ਪੁਚਾ ਰਹੇ ਹਨ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਈ। ਉਸ ਤੋਂ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਆਸ ਸੀ, ਪਰ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਦੇਸ਼ਾਂ ਨੇ ਫਰਾਂਸ ਦੀਆਂ ਪ੍ਰਤੀਕਿਰਿਆਵਾਂ ਦਾ ਧਿਆਨ ਹੀ ਨਹੀਂ ਰੱਖਿਆ।
ਇਹ ਗੱਲ ਆਮ ਸਮਝ ਤੋਂ ਪਰ੍ਹੇ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਖੁਦ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨਾਲ ਇਸ ਗੱਲ ਉੱਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕਿਉਂ ਨਾ ਕੀਤੀ। ਇਹ ਸਮਝੌਤਾ ਚਾਰ ਦੇਸ਼ਾਂ ਵਿਚਾਲੇ ਵੀ ਹੋ ਸਕਦਾ ਸੀ ਅਤੇ ਫਰਾਂਸ ਦੇ ਪਣਡੁੱਬੀ ਵਾਲੇ ਸੌਦੇ ਨੂੰ ਜਾਰੀ ਰੱਖਿਆ ਜਾ ਸਕਦਾ ਸੀ। ਸਾਫ ਹੈ, ਜੋਅ ਬਾਇਡੇਨ ਨੇ ਇੱਕ ਸਿਆਸੀ ਆਗੂ ਅਤੇ ਕੂਟਨੀਤਕ ਤੋਂ ਵੱਧ ਜ਼ਾਲਮ ਵਪਾਰੀ ਦੀ ਭੂਮਿਕਾ ਅਦਾ ਕੀਤੀ। ਫਰਾਂਸ ਨੂੰ ਗਠਜੋੜ ਦੀ ਸੂਚਨਾ ਇਸ ਦੇ ਜਨਤਕ ਕੀਤੇ ਜਾਣ ਦੇ ਸਿਰਫ ਕੁਝ ਘੰਟੇ ਪਹਿਲਾਂ ਦਿੱਤੀ ਗਈ, ਭਾਵ ਫਰਾਂਸ ਨੂੰ ਹਨੇਰੇ ਵਿੱਚ ਰੱਖ ਕੇ ਗੱਲਬਾਤ ਚੱਲਦੀ ਰਹੀ, ਸਮਝੌਤੇ ਤੇ ਸੌਦੇ ਦੀ ਰੂਪ-ਰੇਖਾ ਬਣਾਈ ਗਈ। ਇਹ ਨਿਸ਼ਚਿਤ ਤੌਰ ਉੱਤੇ ਧੋਖਾ ਹੈ। ਇਹ ਦੱਸਦਾ ਹੈ ਕਿ ਆਉਣ ਵਾਲੇ ਸਮੇਂ ਦੀ ਵਿਸ਼ਵ ਵਿਵਸਥਾ ਕਿਹੋ ਜਿਹੀ ਹੋਵੇਗੀ।
ਫਰਾਂਸ ਦੀ ਥਾਂ ਕੋਈ ਹੋਰ ਦੇਸ਼ ਹੁੰਦਾ ਤਾਂ ਉਸ ਦੀ ਇਹੀ ਪ੍ਰਤੀਕਿਰਿਆ ਹੁੰਦੀ। ਜੇ ਫਰਾਂਸੀਸੀ ਵਿਦੇਸ਼ ਮੰਤਰੀ ਕਹਿ ਰਹੇ ਹਨ ਕਿ ਇਹ ਸੌਦਾ ਸਹਿਯੋਗੀਆਂ ਅਤੇ ਭਾਈਵਾਲਾਂ ਵਿਚਾਲੇ ਇੱਕ ਨਾਮਨਜ਼ੂਰ ਵਤੀਰਾ ਬਣਾਉਂਦਾ ਹੈ ਜੋ ਸਿੱਧੇ ਤੌਰ ਉੱਤੇ ਸਾਡੇ ਗਠਜੋੜਾਂ, ਸਾਡੇ ਭਾਈਵਾਲਾਂ ਦੇ ਨਜ਼ਰੀਏ ਤੇ ਯੂਰਪ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਮਹੱਤਵ ਨੂੰ ਪਰਿਭਾਵਤ ਕਰਦਾ ਹੈ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਅਮਰੀਕੀ ਰਾਸ਼ਟਰਪਤੀ ਵੱਲੋਂ ਇੱਕ ਅਧਿਕਾਰੀ ਦਾ ਬਿਆਨ ਆਇਆ ਹੈ ਕਿ ਬਾਡਿਡੇਨ ਸਰਕਾਰ ਨੇ ਇਸ ਕਦਮ ਉੱਤੇ ਅਫਸੋਸ ਪ੍ਰਗਟ ਕੀਤਾ ਅਤੇ ਮਤਭੇਦਾਂ ਨੂੰ ਸੁਲਝਾਉਣ ਲਈ ਅਗਲੇ ਦਿਨਾਂ ਵਿੱਚ ਫਰਾਂਸ ਨਾਲ ਗੱਲ ਕੀਤੀ ਜਾਵੇਗੀ। ਸਮਝੌਤਾ ਸੌਦਾ ਹੋ ਗਿਆ ਤਾਂ ਉਸ ਵਿੱਚ ਗੱਲਬਾਤ ਦੇ ਕੀ ਅਰਥ ਹਨ। ਜੇ ਫਰਾਂਸ ਨੂੰ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਤਿੰਨੇ ਉਸ ਵਿੱਚ ਸ਼ਾਮਲ ਕਰਦੇ ਹਨ, ਇਨ੍ਹਾਂ ਦੇ ਸੌਦੇ ਨੂੰ ਭਾਵੇਂ ਬੇਸ਼ੱਕ ਸੋਧੇ ਰੂਪ ਵਿੱਚ ਜਾਰੀ ਰੱਖਿਆ ਜਾਂਦਾ ਹੈ ਤਦ ਗੱਲ ਬਣ ਸਕਦੀ ਹੈ, ਨਹੀਂ ਤਾਂ ਜੋ ਦੂਰੀਆਂ ਇਸ ਸਮੇਂ ਬਣੀਆਂ, ਮਨ-ਮੁਟਾਅ ਬਣਿਆ ਹੈ, ਉਹ ਆਉਂਦੇ ਸਮੇਂ ਵਿੱਚ ਚੀਨ ਦੇ ਗਲਬੇ ਵੱਲ ਵਧਦੀ ਵਿਸ਼ਵ ਵਿਵਸਥਾ ਅੰਦਰ ਹੋਰ ਪੇਚੀਦਗੀਆਂ ਪੈਦਾ ਕਰੇਗਾ ਤੇ ਦੂਸਰੇ ਦੇਸ਼ ਉਸ ਦੇ ਸਾਹਮਣੇ ਕਮਜ਼ੋਰ ਅਤੇ ਲਾਚਾਰ ਅਨੁਭਵ ਕਰਨਗੇ। ਜੋਅ ਬਾਇਡੇਨ ਨੇ ਅਫਗਾਨਿਸਤਾਨ ਤੋਂ ਫੌਜ ਵਾਪਸੀ ਦਾ ਫੈਸਲਾ ਕਰ ਕੇ ਪੂਰੀ ਵਿਸ਼ਵ ਵਿਵਸਥਾ ਨੂੰ ਚੀਨ ਦੇ ਗਲਬੇ ਵਾਲੇ ਦੌਰ ਵਿੱਚ ਦਾਖਲ ਹੋਣ ਲਈ ਆਧਾਰ ਜ਼ਮੀਨ ਤਿਆਰ ਕਰ ਦਿੱਤੀ ਹੈ।
1990-91 ਵਿੱਚ ਜਦੋਂ ਸੰਪੂਰਨ ਵਿਸ਼ਵ ਵਿੱਚੋਂ ਕਮਿਊਨਿਸਟ ਸਰਕਾਰਾਂ ਦਾ ਪਤਨ ਹੋਇਆ ਸੀ ਤਾਂ ਨਵੀਂ ਵਿਸ਼ਵ ਵਿਵਸਥਾ ਵਿੱਚ ਅਮਰੀਕਾ ਦੇ ਸਿੰਗਲ ਗਲਬੇ ਦਾ ਦੌਰ ਸ਼ੁਰੂ ਹੋਇਆ। ਉਹ ਵਿਸ਼ਵ ਵਿਵਸਤਾ ਦੀਆਂ ਕਈ ਪੇਚੀਦਗੀਆਂ ਤੇ ਤਣਾਵਾਂ ਨਾਲ ਭਰੀਆਂ ਰਹੀਆਂ। ਫਰਾਂਸ ਵਰਗੇ ਮਿੱਤਰ ਦੇਸ਼ ਜੇ ਅਜਿਹੇ ਸਮਝੌਤੇ ਵਿੱਚੋਂ ਬਾਹਰ ਰਹਿੰਦੇ ਹਨ ਤਾਂ ਜਿਸ ਏਸ਼ੀਆ ਪ੍ਰਸ਼ਾਂਤ ਖੇਤਰ ਨੂੰ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਭਾਰਤ, ਜਾਪਾਨ ਸਾਰੇ ਵਿਸ਼ੇਸ਼ ਮਹੱਤਵ ਦੇਂਦੇ ਹਨ, ਵੱਖ-ਵੱਖ ਕਿਸਮ ਦੇ ਸਮਝੌਤੇ ਹੋ ਰਹੇ ਹਨ, ਉਥੋਂ ਦੀ ਸੁਰੱਖਿਆ ਵਿਵਸਥਾ ਤੇ ਚੀਨ ਨੂੰ ਸੰਤੁਲਿਤ ਕਰਨ ਦਾ ਪੂਰਾ ਟੀਚਾ ਢਹਿ-ਢੇਰੀ ਹੋ ਸਕਦਾ ਹੈ। ਜਦੋਂ ਇਨ੍ਹਾਂ ਦਾ ਆਪਸੀ ਵਿਸ਼ਵਾਸ ਨਹੀਂ ਹੋਵੇਗਾ ਤਾਂ ਕਿਵੇਂ ਇੱਕਜੁੱਟ ਹੋ ਕੇ ਇਹ ਕੋਈ ਸਮਝੌਤਾ, ਅਭਿਆਸ ਜਾਂ ਕਾਰਵਾਈ ਆਦਿ ਕਰ ਸਕਣਗੇ। ਆਮ ਸਿਆਸਤ ਵਿੱਚ ਵੀ ਏਦਾਂ ਦਾ ਵਿਹਾਰ ਨਹੀਂ ਕੀਤਾ ਜਾਂਦਾ। ਤੁਸੀਂ ਕਿਵੇਂ ਵਿਸ਼ਵ ਨੂੰ ਭਰੋਸਾ ਦਿਵਾਓਗੇ ਕਿ ਤੁਹਾਡਾ ਇਰਾਦਾ ਵਿਸ਼ਵ ਵਿਵਸਥਾ ਨੂੰ ਸ਼ਾਂਤੀਪੂਰਨ ਸਹਿਹੋਂਦ ਅਤੇ ਇੱਕ-ਦੂਸਰੇ ਨਾਲ ਆਪਸੀ ਸਹਿਯੋਗ ਉੱਤੇ ਆਧਾਰਿਤ ਬਣਾਉਣ ਦਾ ਹੈ? ਅਜਿਹੇ ਵਿਹਾਰ ਨਾਲ ਤੁਸੀਂ ਚੀਨ ਦਾ ਹੀ ਪੱਖ ਮਜ਼ਬੂਤ ਕਰ ਰਹੇ ਹੋ। ਚੀਨ ਦੋਸ਼ ਲਾ ਰਿਹਾ ਹੈ ਕਿ ਤਿੰਨ ਦੇਸ਼ਾਂ ਨੇ ਇਹ ਸੌਦਾ ਠੰਡੀ ਜੰਗ ਦੀ ਮਾਨਸਿਕਤਾ ਨਾਲ ਕੀਤਾ ਹੈ। ਅਮਰੀਕਾ ਅਤੇ ਸੋਵੀਅਤ ਯੂਨੀਅਨ ਵਿਚਾਲੇ ਜਾਰੀ ਠੰਡੀ ਜੰਗ ਦੇ ਦੌਰ ਵਿੱਚ ਲੱਗਭਗ ਇਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਸੀ ਕਿ ਇੱਕ ਧਿਰ ਦੇ ਸਮਝੌਤੇ-ਸੌਦੇ ਨੂੰ ਦੂਸਰਾ ਰੱਦ ਕਰਾਵੇ, ਉਨ੍ਹਾਂ ਦੇਸ਼ਾਂ ਨੂੰ ਆਪਣੇ ਪਾਲੇ ਵਿੱਚ ਲਿਆਂਦਾ ਜਾਵੇ।
ਸਭ ਕਰੋਮ ਪਰ ਆਪਣੇ ਮਿੱਤਰ ਦੇਸ਼ਾਂ ਨੂੰ ਵੱਖ ਕਰ ਕੇ ਤੁਸੀਂ ਕੌਮਾਂਤਰੀ ਵਿਵਸਥਾ ਵਿੱਚ ਬਣ ਰਹੀ ਇੱਕਜੁੱਟਤਾ ਨੂੰ ਤੋੜਦੇ ਹੋ ਤਾਂ ਇਹ ਭਵਿੱਖ ਲਈ ਅਨਰਥਕਾਰੀ ਹੋਵੇਗਾ। ਬਾਇਡੇਨ ਦਾ ਕਹਿਣਾ ਹੈ ਕਿ ਅਸੀਂ ਸਾਰੇ ਇੰਡੋ-ਪੈਸੇਫਿਕ ਵਿੱਚ ਲੰਬੇ ਸਮੇਂ ਤੱਕ ਸ਼ਾਂਤੀ ਅਤੇ ਸਥਿਰਤਾ ਬਣੇ ਰਹਿਣ ਦੀ ਅਹਿਮੀਅਤ ਸਮਝਦੇ ਹਾਂ। ਏਦਾਂ ਦੇ ਸੌਦੇ ਨਾਲ ਪ੍ਰਮੁੱਖ ਦੇਸ਼ ਤੱਕ ਨੂੰ ਨਾਰਾਜ਼ ਕਰ ਕੇ ਤੁਸੀਂ ਕਿਵੇਂ ਸ਼ਾਂਤੀ ਤੇ ਸਥਿਰਤਾ ਕਾਇਮ ਕਰੋਗੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ