Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਪਿਆਰ ਉੱਤੇ ਯਕੀਨ ਹੈ : ਕਰੀਨਾ ਕਪੂਰ ਖਾਨ

December 19, 2018 09:16 AM

ਮਾਂ ਬਣਨ ਤੋਂ ਬਾਅਦ ਕਰੀਨਾ ਕਪੂਰ ਖਾਨ ਪਹਿਲੀ ਵਾਰ ਸੁਨਹਿਰੀ ਪਰਦੇ 'ਤੇ ਫਿਲਮ ‘ਵੀਰੇ ਦੀ ਵੈਡਿੰਗ’ ਰਾਹੀਂ ਇੱਕ ਵਾਰ ਫਿਰ ਦਰਸ਼ਕਾਂ ਨਾਲ ਰੂ-ਬ-ਰੂ ਹੋਈ। ਫਿਲਮ ਹਿੱਟ ਰਹੀ, ਇਸ ਲਈ ਕਰੀਨਾ ਦੇ ਕਮਬੈਕ ਨੂੰ ਖੰਭ ਲੱਗ ਗਏ। ਇਥੋਂ ਤੱਕ ਕਿ ਮਾਂ ਬਣਨ ਦੌਰਾਨ ਜਿੱਥੇ ਉਸ ਦੀ ਫਿਜ਼ਿਕ ਥੋੜ੍ਹੀ ਗੜਬੜਾ ਗਈ ਸੀ, ਉਸ ਨੂੰ ਉਹ ਦੁਬਾਰਾ ਪੁਰਾਣੀ ਸ਼ੇਪ 'ਚ ਲੈ ਆਈ। ਉਦੋਂ ਤੋਂ ਅੱਜ ਉਸ ਦੇ ਹੱਥ 'ਚ ਕੁਝ ਚੰਗੀਆਂ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਸੁਣਨ 'ਚ ਆਇਆ ਹੈ ਕਿ ਤੁਸੀਂ ਧਰਮਾ ਪ੍ਰੋਡਕਸ਼ਨ ਦੀ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹੋ?
- ਹਾਂ, ਧਰਮਾ ਪ੍ਰੋਡਕਸ਼ਨ ਦੀਆਂ ਦੋ ਫਿਲਮਾਂ ਕਰ ਰਹੀ ਹਾਂ। ਪਹਿਲੀ ਫਿਲਮ ‘ਗੁੱਡ ਨਿਊਜ਼’ ਮੈਂ ਸਾਈਨ ਕੀਤੀ ਹੈ। ਇਸ ਵਿੱਚ ਅਕਸ਼ੈ ਕੁਮਾਰ ਨਾਲ ਨਜ਼ਰ ਆਉਣ ਵਾਲੀ ਹਾਂ। ਇਸ ਤੋਂ ਇਲਾਵਾ ਕਈ ਅਭਿਨੇਤਾਵਾਂ ਨਾਲ ਸਜੀ ਕਰਣ ਜੌਹਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ‘ਤਖਤ’ ਵਿਚ ਆਵਾਂਗੀ। ਇਹ ਪੀਰੀਅਡ ਫਿਲਮ ਹੋਵੇਗੀ, ਜਿਸ ਦੀ ਕਹਾਣੀ ਮੁਗਲ ਸ਼ਾਸਨ ਦੇ ਦੌਰ ਨੂੰ ਬਿਆਨ ਕਰੇਗੀ, ਜਿਸ ਵਿੱਚ ਤਖਤ ਨਾਲ ਪਿਆਰ ਅਤੇ ਉਸ ਨੂੰ ਹਾਸਲ ਕਰਨ ਦੀ ਰੰਜ਼ਿਸ਼ ਦਿਖਾਈ ਜਾਏਗੀ। ਇਸ ਫਿਲਮ ਨੂੰ ਕਰਣ ਜੌਹਰ ਪ੍ਰੋਡਿਊਸ ਕਰਨ ਦੇ ਨਾਲ ਡਾਇਰੈਕਟ ਕਰ ਰਹੇ ਹਨ। ‘ਤਖਤ’ ਵਿੱਚ ਦਰਸ਼ਕਾਂ ਨੂੰ ਰਣਵੀਰ ਸਿੰਘ, ਜਾਹਨਵੀ ਕਪੂਰ ਤੋਂ ਇਲਾਵਾ ਆਲੀਆ ਭੱਟ ਵਿੱਕੀ ਕੌਸ਼ਲ ਦੀ ਜੋੜੀ ਵੀ ਦੇਖਣ ਨੂੰ ਮਿਲੇਗੀ। ਨਾਲ ਹੀ ਅਨਿਲ ਕਪੂਰ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ ਸਾਲ 2020 ਵਿੱਚ ਰਿਲੀਜ਼ ਹੋਵੇਗੀ।
* ‘ਤਖਤ’ ਦੀ ਕਹਾਣੀ ਬਾਰੇ ਥੋੜ੍ਹਾ ਡਿਟੇਲ 'ਚ ਦੱਸ ਸਕਦੇ ਹੋ?
- ਇਸ ਫਿਲਮ ਦੀ ਕਹਾਣੀ ਸ਼ਾਹਜਹਾਂ ਦੇ ਬੇਟੇ ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਵਿਚਾਲੇ ਸੱਤਾ ਦੇ ਸੰਘਰਸ਼ 'ਤੇ ਆਧਾਰਤ ਹੈ। ਸ਼ਾਹਜਹਾਂ ਆਪਣੇ ਮਨਪਸੰਦ ਸ਼ਹਿਜ਼ਾਦੇ ਦਾਰਾ ਸ਼ਿਕੋਹ ਨੂੰ ਸਿੰਘਾਸਨ ਦੇਣਾ ਚਾਹੁੰਦਾ ਸੀ, ਪਰ ਇੱਛਾਵਾਦੀ ਦੇ ਜ਼ਾਲਮ ਔਰੰਗਜ਼ੇਬ ਖੁਦ ਸੁਲਤਾਨ ਬਣਨਾ ਚਾਹੁੰਦਾ ਸੀ. ਖੈਰ, ਉਸ ਨੇ ਸ਼ਾਹਜਹਾਂ ਵਿਰੁੱਧ ਬਗਾਵਤ ਕਰ ਕੇ ਉਸ ਨੂੰ ਨਜ਼ਰਬੰਦ ਕਰਵਾ ਦਿੱਤਾ ਤੇ ਦਾਰਾ ਸ਼ਿਕੋਹ ਨੂੰ ਜੇਲ੍ਹ 'ਚ ਸੁਟਵਾ ਦਿੱਤਾ ਸੀ। ਔਰੰਗਜ਼ੇਬ ਨੂੰ ਮੁਗਲ ਸਾਮਰਾਜ ਦਾ ਸਭ ਤੋਂ ਚੁਸਤ ਤੇ ਧਰਮ ਵਿਰੋਧੀ ਸ਼ਾਸਕ ਮੰਨਿਆ ਜਾਂਦਾ ਹੈ। ਰਣਵੀਰ ਸਿੰਘ ‘ਤਖਤ’ ਵਿੱਚ ਉਸੇ ਔਰੰਗਜ਼ੇਬ ਦਾ ਕਿਰਦਾਰ ਕਰ ਰਹੇ ਹਨ, ਵਿੱਕੀ ਕੌਸ਼ਲ ਦਾਰਾ ਸ਼ਿਕੋਹ ਦਾ ਕਿਰਦਾਰ ਨਿਭਾ ਸਕਦੇ ਹਨ। ਇਸ ਤੋਂ ਜ਼ਿਆਦਾ ਫਿਲਮ ਬਾਰੇ ਅਜੇ ਨਹੀਂ ਦੱਸ ਸਕਦੀ।
* ਅੱਜਕੱਲ੍ਹ ਤੁਸੀਂ ਜਿਸ ਤਰ੍ਹਾਂ ਦੀਆਂ ਫਿਲਮਾਂ ਕਰ ਰਹੇ ਹੋ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਬਾਲੀਵੁੱਡ ਵਿੱਚ ਤਬਦੀਲੀ ਦਾ ਤੁਹਾਡੇ 'ਤੇ ਵੀ ਅਸਰ ਹੋਣ ਲੱਗਾ ਹੈ?
- ਸੰਭਵ ਹੈ ਕਿ ਤੁਸੀਂ ਮੇਰੀਆਂ ਪਿਛਲੀਆਂ ਫਿਲਮਾਂ, ਜਿਵੇਂ ‘ਉੜਤਾ ਪੰਜਾਬ’ ਜਾਂ ‘ਵੀਰੇ ਦੀ ਵੈਡਿੰਗ’ ਕਾਰਨ ਅਜਿਹੀਆਂ ਗੱਲਾਂ ਕਰ ਰਹੇ ਹੋ, ਪਰ ਜਿੱਥੋਂ ਤੱਕ ਮੇਰੀ ਸਮਝ ਕਹਿੰਦੀ ਹੈ, ਇਹ ਫਿਲਮਾਂ ਥੋੜ੍ਹੀਆਂ ਵੱਖਰੀ ਕਿਸਮ ਦੀਆਂ ਹਨ ਕਿਉਂਕਿ ਇਨ੍ਹਾਂ ਵਿੱਚ ਕਹਾਣੀ ਕਹਿਣ ਦੀ ਭਾਸ਼ਾ ਕਾਫੀ ਵੱਖਰੀ ਹੈ। ਅਜਿਹੀਆਂ ਫਿਲਮਾਂ ਮੈਂ ਆਪਣੇ ਅੱਜ ਤੱਕ ਦੇ ਕਰੀਅਰ ਵਿੱਚ ਪਹਿਲਾਂ ਨਹੀਂ ਕੀਤੀਆਂ, ਕਿਉਂਕਿ ਇਨ੍ਹਾਂ ਦੀ ਕਹਾਣੀ ਅਸਲੀਅਤ ਦੇ ਬਹੁਤ ਨੇੜੇ ਹੈ। ਇਨ੍ਹਾਂ ਦੀ ਥੋੜ੍ਹੀ ਵੱਖਰੀ ਸਪੇਸ ਹੈ, ਬਾਵਜੂਦ ਇਸ ਦੇ ਕਿ ਇਹ ਕਮਰਸ਼ਲ ਫਿਲਮਾਂ ਦੇ ਮਾਪਦੰਡ 'ਤੇ ਪੂਰੀ ਤਰ੍ਹਾਂ ਖਰੀਆਂ ਉਤਰਦੀਆਂ ਹਨ। ਇੱਕ ਕਲਾਕਾਰ ਲਈ ਹਮੇਸ਼ਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੁਝ ਵੱਖਰਾ ਹੋਣਾ ਚਾਹੀਦਾ ਹੈ ਅਤੇ ਇਹ ਫਿਲਮਾਂ ਉਸੇ ਤਰ੍ਹਾਂ ਦੀਆਂ ਹਨ।
* ਆਪਣੇ ਕਰੀਅਰ ਵਿੱਚ ਤੁਸੀਂ ਕੁਝ ਬਹੁਤ ਹੀ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹੇ ਹੋ। ਕੀ ਅਜੇ ਵੀ ਕੁਝ ਹੁਨਰ ਦਰਸ਼ਕਾਂ ਨੂੰ ਦਿਖਾਉਣਾ ਬਾਕੀ ਹੈ ਜਾਂ...?
- ਨਹੀਂ, ਮੈਨੂੰ ਅਜਿਹਾ ਨਹੀਂ ਲੱਗਦਾ ਕਿ ਇੱਕ ਐਕਟਰ ਕਦੇ ਪੂਰਾ ਹੋ ਸਕਦਾ ਹੈ। ਅਜਿਹਾ ਮੈਂ ਇਸ ਲਈ ਕਹਿ ਰਹੀ ਹਾਂ ਕਿਉਂਕਿ ਚੰਗਾ ਕੰਮ ਕਰਨ ਦੀ ਭੁੱਖ ਤੁਹਾਡੇ ਅੰਦਰੋਂ ਕਦੇ ਨਹੀਂ ਜਾਏਗੀ ਅਤੇ ਇਸ ਲਈ ਤੁਸੀਂ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੇ। ਦਰਸ਼ਕਾਂ ਨੂੰ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ।
* ਕਈ ਹੀਰੋਇਨਾਂ ਵਾਲੀਆਂ ਫਿਲਮਾਂ ਦਾ ਜੋ ਦੌਰ ਸ਼ੁਰੂ ਹੋਇਆ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ?
- ਅਸਲ 'ਚ ਅੱਜ ਦੇ ਜ਼ਮਾਨੇ 'ਚ ਵੱਖਰੀਆਂ ਫਿਲਮਾਂ ਨੂੰ ਦਰਸ਼ਕ ਪਸੰਦ ਕਰਨ ਲੱਗੇ ਹਨ। ਹਕੀਕਤ ਇਹੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਬਣਨ ਅਤੇ ਦਰਸ਼ਕਾਂ ਨੂੰ ਅਸੀਂ ਕੁਝ ਹਮੇਸ਼ਾ ਨਵਾਂ ਦੇਈਏ। ਜ਼ਾਹਿਰ ਹੈ ਕਿ ਇਸ ਵਿੱਚ ਕੁਝ ਫਿਲਮਾਂ ਸਫਲ ਹੋਣੀਆਂ ਅਤੇ ਕੁਝ ਫਿਲਮਾਂ ਸਫਲ ਨਹੀਂ ਹੋਣਗੀਆਂ, ਪਰ ਫਿਰ ਵੀ ਇਸੇ ਤਰ੍ਹਾਂ ਦੀਆਂ ਫਿਲਮਾਂ ਨੂੰ ਬਣਾਉਣਾ ਉਸੇ ਕੋਸ਼ਿਸ਼ 'ਚ ਇੱਕ ਕਦਮ ਹੈ।
* ਬਾਲੀਵੁੱਡ 'ਚ ਹੀਰੋਇਨਾਂ ਵਿਚਾਲੇ ਕੈਟ ਫਾਈਟ ਦੀਆਂ ਗੱਲਾਂ ਵੀ ਹਨ। ਫਿਰ ਇਹ ਫਿਲਮਾਂ ਕਿਵੇਂ ਬਣਨਗੀਆਂ?
- ਰਾਣੀ ਮੁਖਰਜੀ ਨਾਲ ਮੈਂ ਤਿੰਨ ਫਿਲਮਾਂ 'ਚ ਕੰਮ ਕੀਤਾ ਹੈ। ‘ਅਜਨਬੀ’ ਵਿੱਚ ਮੈਂ ਪ੍ਰਿਅੰਕਾ ਚੋਪੜਾ ਦੇ ਨਾਲ ਕੰਮ ਕੀਤਾ ਹੈ। ‘ਉੜਤਾ ਪੰਜਾਬ’ ਵਿੱਚ ਆਲੀਆ ਭੱਟ ਵੀ ਮੇਰੇ ਨਾਲ ਸੀ। ਅਸਲ 'ਚ ਇਹ ਸਭ ਸਕ੍ਰਿਪਟ 'ਤੇ ਨਿਰਭਰ ਕਰਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ