Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਅਯੁੱਧਿਆ ਵਿੱਚ ਰਾਮ-ਜਾਨਕੀ ਮੰਦਰ ਵਿੱਚ ਤੀਜੀ ਵਾਰ ਕਰੋੜਾਂ ਦੀ ਚੋਰੀ

September 24, 2021 09:07 AM

* ਚੋਰ ਕਰੋੜਾਂ ਦੀ ਕੀਮਤ ਦੀਆਂ ਪੁਰਾਤਨ ਮੂਰਤੀਆਂ ਲੈ ਗਏ

ਲਖਨਊ, 23 ਸਤੰਬਰ, (ਪੋਸਟ ਬਿਊਰੋ)- ਅਯੁੱਧਿਆ ਦੇ ਇੱਕ ਪ੍ਰਾਚੀਨ ਮੰਦਰ ਤੋਂ ਮੂਰਤੀਆਂ ਚੋਰੀ ਹੋਣ ਦੀ ਘਟਨਾ ਵਾਪਰਨ ਦਾ ਪਤਾ ਲੱਗਾ ਹੈ।ਇਸ ਬਾਰੇ ਹੈਦਰਗੰਜ ਥਾਣਾ ਖੇਤਰਦੇ ਖਪਰਾਦੀਹ ਰਾਜ ਦੇ ਰਾਮ-ਜਾਨਕੀ ਮੰਦਰ ਦੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਚੋਰਾਂ ਨੇ ਰਾਮ-ਜਾਨਕੀ ਮੰਦਰ ਤੋਂ ਅਸ਼ਟ-ਧਾਤੂ ਦੀਆਂ 9 ਵੱਡੀਆਂ ਅਤੇ ਛੋਟੀਆਂ ਮੂਰਤੀਆਂ ਚੋਰੀ ਕੀਤੀਆਂ ਹਨ।ਇਹ ਸਾਰੀਆਂ ਮੂਰਤੀਆਂ ਬਹੁਤ ਪੁਰਾਣੀਆਂ ਹਨ ਅਤੇ ਇਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ।
ਸਾਰੇ ਸੰਸਾਰ ਦੀਆਂ ਨਜ਼ਰਾਂ ਦੇ ਕੇਂਦਰ ਇਸ ਸ਼ਹਿਰ ਦੇ ਇੱਕ ਪ੍ਰਾਚੀਨ ਮੰਦਰ ਵਿੱਚ ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਪੁਲਿਸ ਨੇ ਫੌਰੈਂਸਿਕ ਟੀਮ ਅਤੇ ਡੌਗ ਸਕੁਆਡ ਦੀ ਮਦਦ ਨਾਲ ਜਾਂਚ ਕੀਤੀ ਅਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਵੀ ਮੌਕੇ ਉੱਤੇਆ ਕੇ ਜਾਂਚ ਕੀਤੀ ਹੈ। ਚੋਰਾਂ ਨੇ ਰਾਮ-ਜਾਨਕੀ ਮੰਦਰ ਤੋਂ ਕੁੱਲ ਨੌ ਪੁਰਾਤਨ ਕੀਮਤੀ ਮੂਰਤੀਆਂ ਚੋਰੀ ਕੀਤੀਆਂ ਹਨ, ਪਰ ਇਸ ਦੌਰਾਨ ਘਬਰਾਹਟ ਵਿੱਚ ਉਹ ਮੰਦਰ ਦੇ ਵਿਹੜੇ ਵਿੱਚਢਾਈ ਇੰਚ ਦੀ ਛੋਟੀ ਮੂਰਤੀ ਛੱਡ ਗਏ, ਜਿਸਦੀ ਜਾਂਚ ਤੋਂ ਪੁਲਸ ਅਗਲੇ ਕਦਮ ਪੁੱਟ ਰਹੀ ਹੈ। ਮੰਦਰ ਦੇ ਪੁਜਾਰੀ ਸੌਭਨਾਥ ਤਿਵਾਰੀ ਨੇ ਦੱਸਿਆ ਕਿ ਚੋਰੀ ਹੋਈਆਂ ਮੂਰਤੀਆਂਵਿੱਚ ਭਗਵਾਨ ਰਾਮ, ਮਾਤਾ ਸੀਤਾ, ਹਨੂੰਮਾਨ, ਕ੍ਰਿਸ਼ਨ ਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਸ਼ਾਮਲ ਹਨ।ਰਾਮ-ਜਾਨਕੀ ਮੰਦਰ ਵਿੱਚ ਚੋਰੀ ਦੀ ਇਹ ਤੀਸਰੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਅਸ਼ਟ-ਧਾਤੂ ਦੀਆਂ ਕੀਮਤੀ ਮੂਰਤੀਆਂ ਚੋਰੀ ਹੋਈਆਂ ਸਨ ਤੇ ਕਰੀਬ 15 ਸਾਲ ਪਹਿਲਾਂ ਵੀ ਇਸ ਮੰਦਰ ਦੇ ਵਿਹੜੇ ਵਿੱਚੋਂ ਰਾਮ, ਜਾਨਕੀ, ਲਕਸ਼ਮਣ ਅਤੇ ਹਨੂੰਮਾਨ ਜੀ ਦੀਆਂ ਇੱਕ ਫੁੱਟ ਉੱਚੀਆਂ ਅਸ਼ਟ-ਧਾਤੂ ਦੀਆਂ ਮੂਰਤੀਆਂ ਚੋਰੀ ਹੋਈਆਂ ਸਨ, ਜਿਹੜੀਆਂ ਅੱਜ ਤੱਕ ਲੱਭ ਨਹੀਂ ਸਨ ਸਕੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼